11 Views
ਪੰਜਾਬੀ ਖ਼ਬਰਸਾਰ ਬਿਊਰੋ
ਰੂਪਨਗਰ, 23 ਮਈ: ਆਮ ਆਦਮੀ ਪਾਰਟੀ ਦੇ ਸਾਬਕਾ ਕਨਵੀਨਰ ਰਹਿ ਚੁੱਕੇ ਤੇ ਮੌਜੂਦਾ ਸਮੇਂ ਹਲਕਾ ਪਟਿਆਲਾ ਦਿਹਾਤੀ ਤੋਂ ਪਾਰਟੀ ਦੇ ਵਿਧਾਇਕ ਡਾ. ਬਲਬੀਰ ਸਿੰਘ ਨੂੰ ਪ੍ਰਵਾਰ ਸਹਿਤ ਇੱਥੋਂ ਦੀ ਅਦਾਲਤ ਨੇ ਇੱਕ ਮਾਮਲੇ ਵਿਚ ਤਿੰਨ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ। ਇਸ ਕੇਸ ਵਿਚ ੳਨ੍ਹਾਂ ਦਾ ਪੁੱਤਰ, ਪਤਨੀ ਅਤੇ ਇੱਕ ਹੋਰ ਵਿਅਕਤੀ ਵੀ ਸ਼ਾਮਲ ਸੀ। ਇਹ ਕੇਸ ਡਾ ਬਲਵੀਰ ਸਿੰਘ ਵਿਰੁਧ ਸਾਲ 2011 ਵਿੱਚ ਜਮੀਨ ਦੇ ਇੱਕ ਵਿਵਾਦ ਸਬੰਧੀ ਉਨ੍ਹਾਂ ਦੇ ਰਿਸ਼ਤੇਦਾਰਾਂ ਵਲੋਂ ਹੀ ਦਰਜ਼ ਕਰਵਾਇਆ ਸੀ। ਇਸ ਮਾਮਲੇ ਵਿਚ ਸੁਣਵਾਈ ਕਰਦੇ ਹੋਏ ਚੀਫ ਜੁਡੀਸੀਅਲ ਮੈਜਿਟਰੇਟ ਰਵਿਇੰਦਰ ਸਿੰਘ ਦੀ ਅਦਾਲਤ ਨੇ ਇਸ ਕੇਸ ਵਿਚ ਫੈਸਲਾ ਸੁਣਾਇਆ ਹੈ। ਉਜ ਇਹ ਕਰਾਸ ਕੇਸ ਸੀ, ਜਿਸ ਵਿਚ ਦੂਜੀ ਧਿਰ ਨੂੰ ਅਦਾਲਤ ਨੇ ਬਰੀ ਕਰ ਦਿੱਤਾ ਹੈ। ਸਜਾ ਤੋਂ ਬਾਅਦ ਅਦਾਲਤ ਵੱਲੋਂ ਵਿਧਾਇਕ ਡਾ. ਬਲਬੀਰ ਸਿੰਘ ਤੇ ਹੋਰਨਾਂ ਨੂੰ 50,000 ਦੇ ਨਿੱਜੀ ਮੁਚੱਲਕੇ ਨਾਲ ਜਮਾਨਤ ਦੇ ਦਿੱਤੀ ਹੈ।