WhatsApp Image 2024-04-14 at 21.42.31
WhatsApp Image 2024-04-14 at 10.41.20
WhatsApp Image 2024-04-12 at 10.25.01
WhatsApp Image 2024-04-13 at 10.53.44
WhatsApp Image 2024-04-10 at 15.57.55
WhatsApp Image 2024-04-10 at 15.58.18
WhatsApp Image 2024-04-11 at 08.11.54 (1)
WhatsApp Image 2024-04-11 at 08.11.54
WhatsApp Image 2024-04-11 at 08.11.53
WhatsApp Image 2024-04-05 at 20.45.52
WhatsApp Image 2024-03-01 at 18.35.59
WhatsApp Image 2024-02-21 at 10.32.12
WhatsApp Image 2024-02-26 at 14.41.51
previous arrow
next arrow
Punjabi Khabarsaar
ਸਿੱਖਿਆ

ਬੀ.ਐਫ.ਜੀ.ਆਈ. ਦੇ ਟਰੇਨਿੰਗ ਐਂਡ ਪਲੇਸਮੈਂਟ ਵਿਭਾਗ ਨੇ 14 ਕੰਪਨੀਆਂ ਨਾਲ ਐਮ.ਓ.ਯੂ. ਸਾਈਨ ਕੀਤੇ

ਸੁਖਜਿੰਦਰ ਮਾਨ
ਬਠਿੰਡਾ, 24 ਮਈ: ਬੀ.ਐਫ.ਜੀ.ਆਈ. ਦਾ ਟਰੇਨਿੰਗ ਐਂਡ ਪਲੇਸਮੈਂਟ ਵਿਭਾਗ ਵਿਦਿਆਰਥੀਆਂ ਦੀ ਪਲੇਸਮੈਂਟ ਲਈ ਅਤੇ ਉਨ੍ਹਾਂ ਨੂੰ ਰੁਜ਼ਗਾਰ ਦੇ ਕਾਬਲ ਬਣਾਉਣ ਲਈ ਜਿੱਥੇ ਟੈਕਨੀਕਲ ਅਤੇ ਸਾਫ਼ਟ ਸਕਿੱਲ ਟਰੇਨਿੰਗ ਦੇ ਮੌਕੇ ਪ੍ਰਦਾਨ ਕਰਨ ਲਈ ਉਪਰਾਲੇ ਕਰ ਰਿਹਾ ਹੈ ਉੱਥੇ ਹੀ ਵੱਖ-ਵੱਖ ਕੰਪਨੀਆਂ ਨਾਲ ਸਮਝੌਤੇ ਵੀ ਕਰ ਰਿਹਾ ਹੈ। ਟਰੇਨਿੰਗ ਐਂਡ ਪਲੇਸਮੈਂਟ ਵਿਭਾਗ ਨੇ ਹਾਲ ਹੀ 10 ਕੰਪਨੀਆਂ ਨਾਲ ਐਮ.ਓ.ਯੂ. ਸਾਈਨ ਕੀਤੇ ਹਨ ਜਿਸ ਤਹਿਤ ਇੱਕ ਸਮਝੌਤਾ ਸਕਿੱਲ ਲੈਬ ਕੰਪਨੀ ਨਾਲ ਕੀਤਾ ਗਿਆ ਹੈ ਜੋ ਉਦਯੋਗ-ਅਕਾਦਮਿਕ ਸਹਿਯੋਗ ਨੂੰ ਵਧਾਉਣ ਦੇ ਉਦੇਸ਼ ਨਾਲ ਵਿਦਿਆਰਥੀ ਰੁਜ਼ਗਾਰ ਯੋਗਤਾ, ਉੱਦਮਤਾ, ਨਵੀਨਤਾ, ਖੋਜ ਅਤੇ ਸਲਾਹ-ਮਸ਼ਵਰੇ ਦੇ ਰੁਝੇਵਿਆਂ ਨੂੰ ਉਤਸ਼ਾਹਿਤ ਕਰਨ ਦਾ ਕੰਮ ਕਰਦੀ ਹੈ ਅਤੇ ਨੈਸ਼ਨਲ ਐਜੂਕੇਸ਼ਨ ਪਾਲਿਸੀ (ਐਨ.ਈ.ਪੀ.) ਦੇ ਨਾਲ ਨਵੀਨਤਾਕਾਰੀ ਹੱਲ ਪੇਸ਼ ਕਰਦੀ ਹੈ। ਸਕਿੱਲ ਲੈਬ ਨਾਲ ਮਿਲ ਕੇ ਮੈਨੇਜਮੈਂਟ ਦੇ ਵਿਦਿਆਰਥੀਆਂ ਲਈ ਫਾਇਨਾਂਸ ਟਰੇਨਿੰਗ ਪ੍ਰੋਗਰਾਮ ਆਯੋਜਿਤ ਕੀਤੇ ਜਾਣਗੇ। ਇਸੇ ਤਰ੍ਹਾਂ ਕਲਾਊਡ ਅਤੇ ਬੁਨਿਆਦੀ ਢਾਂਚਾ ਸੇਵਾਵਾਂ, ਈ-ਲਰਨਿੰਗ ਕੋਰਸ-ਵੇਅਰ, ਇੰਟਰਪ੍ਰਾਈਜ਼ ਮੋਬਿਲਿਟੀ, ਸਾਫ਼ਟਵੇਅਰ ਡਿਵੈਲਪਮੈਂਟ, ਡਿਜੀਟਲ ਮਾਰਕੀਟਿੰਗ ਅਤੇ ਮੋਬਾਈਲ ਐਪ ਮਾਰਕੀਟਿੰਗ ਦੇ ਖੇਤਰਾਂ ਵਿੱਚ ਆਈ.ਟੀ. ਹੱਲ ਲਈ ਗਲੋਬਲ ਮਾਰਕੀਟ ਵਿੱਚ ਇੱਕ ਲੀਡਰ ਵਜੋਂ ਉੱਭਰ ਰਹੀ ਨੈੱਟਸਮਾਰਟਜ਼ ਕੰਪਨੀ ਨਾਲ ਵੀ ਸਮਝੌਤਾ ਕੀਤਾ ਗਿਆ ਹੈ। ਜਿਸ ਤਹਿਤ ਬੀ.ਸੀ.ਏ ਜਾਂ ਬੀ.ਟੈੱਕ (ਸੀ.ਐਸ.ਈ.) ਵਿਦਿਆਰਥੀਆਂ ਦੇ ਉਦਯੋਗਿਕ ਦੌਰੇ ਅਤੇ ਬੀ.ਟੈੱਕ (ਸੀ.ਐਸ.ਈ.), ਬੀ.ਸੀ.ਏ ਅਤੇ ਐਮ.ਸੀ.ਏ. ਦੇ ਵਿਦਿਆਰਥੀਆਂ ਲਈ ਤਕਨੀਕੀ ਵਰਕਸ਼ਾਪਾਂ ਕਰਵਾਈਆਂ ਜਾਣਗੀਆਂ। ਓਸੀਆਨਾ ਟੈੱਕ ਕੰਪਨੀ ਨਾਲ ਵੀ ਐਮ.ਓ.ਯੂ. ਸਾਈਨ ਕੀਤਾ ਗਿਆ ਹੈ । ਇਹ ਕੰਪਨੀ ਇੱਕ ਬਿਜ਼ਨਸ ਮਾਡਲ ਦੇ ਅਨੁਸਾਰ ਕੰਮ ਕਰਦੀ ਹੈ ਅਤੇ ਆਪਣੇ ਸੰਭਾਵੀ ਗਾਹਕਾਂ ਨੂੰ ਸੰਪੂਰਨ ਆਈ.ਟੀ. ਸੇਵਾਵਾਂ ਲਈ ਪਲੇਟਫ਼ਾਰਮ ਪ੍ਰਦਾਨ ਕਰਦੀ ਹੈ ਜੋ ਕਿਸੇ ਵੀ ਆਕਾਰ ਦੀ ਕੰਪਨੀ ਨੂੰ ਦਰਪੇਸ਼ ਗੁੰਝਲਦਾਰ ਡਿਜੀਟਲ ਚੁਨੌਤੀਆਂ, ਡਿਜੀਟਲ ਮਾਰਕੀਟਿੰਗ, ਵੈੱਬ ਡਿਵੈਲਪਮੈਂਟ , ਸਿਸਟਮ ਸੰਚਾਲਨ, ਐਸ.ਐਮ.ਐਸ ਮਾਰਕੀਟਿੰਗ ਜਾਂ ਈਮੇਲ ਮਾਰਕੀਟਿੰਗ ਦਾ ਸਾਹਮਣਾ ਕਰ ਸਕਦਾ ਹੈ। ਇਸ ਸਮਝੌਤੇ ਤਹਿਤ ਮੈਨੇਜਮੈਂਟ ਦੇ ਵਿਦਿਆਰਥੀਆਂ ਦਾ ਬਾਹਰੀ ਮੁਲਾਂਕਣ ਅਤੇ ਬੀ.ਟੈੱਕ (ਸੀ.ਐਸ.ਈ.) ਵਿਦਿਆਰਥੀਆਂ ਲਈ 1 ਮਹੀਨੇ ਦੀ ਘਰੇਲੂ ਟਰੇਨਿੰਗ ਕਰਵਾਈ ਜਾਵੇਗੀ। ਇਸੇ ਤਰ੍ਹਾਂ ਏ2ਆਈ.ਟੀ. ਨਾਮਕ ਅਨੁਭਵੀ ਸਾਫ਼ਟਵੇਅਰ ਡਿਵੈਲਪਮੈਂਟ ਕੰਪਨੀ ਨਾਲ ਵੀ ਬਾਹਰੀ ਮੁਲਾਂਕਣ, ਵਰਕਸ਼ਾਪ ਅਤੇ ਲਾਈਵ ਪ੍ਰੋਜੈਕਟ :ਲਈ ਸਮਝੌਤਾ ਕੀਤਾ ਗਿਆ ਹੈ। ਅਨਵਿਆਮ ਸ਼ਲੂਸ਼ਨਜ਼ ਇੱਕ ਸਾਫ਼ਟਵੇਅਰ ਅਤੇ ਵੈੱਬ ਡਿਵੈਲਪਮੈਂਟ ਕੰਪਨੀ ਹੈ ਜੋ ਬਹੁਤ ਸਾਰੇ ਉਦਯੋਗਾਂ ਜਿਵੇਂ ਕਿ ਫ਼ੀਲਡ ਡਿਲੀਵਰੀ, ਫ਼ੀਲਡ ਸਰਵਿਸ, ਸੁਰੱਖਿਆ, ਆਨਲਾਈਨ ਕਾਮਰਸ, ਹਾਸਪਟਿਲਟੀ, ਰੀਅਲ ਅਸਟੇਟ, ਮੀਡੀਆ ਮੈਨੇਜਮੈਂਟ ਅਤੇ ਹੋਰ ਬਹੁਤ ਸਾਰੇ ਲਈ ਢੁੱਕਵੇਂ ਹੱਲ ਪ੍ਰਦਾਨ ਕਰਦੀ ਹੈ, ਨਾਲ ਵੀ ਐਮ.ਓ.ਯੂ. ਸਾਈਨ ਕੀਤਾ ਗਿਆ ਹੈ ਜਿਸ ਤਹਿਤ ਵਿਦਿਆਰਥੀਆਂ ਲਈ ਇੰਟਰਨਸ਼ਿਪ, ਕੈਂਪਸ ਪਲੇਸਮੈਂਟ ਅਤੇ ਪ੍ਰੋਜੈਕਟ ਮੁਲਾਂਕਣ ਦੇ ਮੌਕੇ ਪ੍ਰਦਾਨ ਕੀਤੇ ਜਾਣਗੇ। ਗਾਹਕਾਂ ਦੀਆਂ ਲੋੜਾਂ ਦੇ ਅਨੁਸਾਰ ਸਾਫ਼ਟਵੇਅਰ ਦੇ ਡਿਜ਼ਾਈਨ ਅਤੇ ਡਿਵੈਲਪਮੈਂਟ ਦੇ ਖੇਤਰ ਵਿੱਚ ਤੇਜ਼ੀ ਨਾਲ ਵਧ ਰਹੀ ਕੰਪਨੀ ਸਟੈੱਪ2ਜੇਨ ਨਾਲ ਵੀ ਕੈਂਪਸ ਪਲੇਸਮੈਂਟ ਲਈ ਸਮਝੌਤਾ ਕੀਤਾ ਗਿਆ ਹੈ। ਇਸ ਤੋਂ ਇਲਾਵਾ ਟੀ.ਸੀ.ਆਈ.ਐਲ.-ਆਈ.ਟੀ. ਚੰਡੀਗੜ੍ਹ ਨਾਲ ਵੀ ਸਮਝੌਤੇ ‘ਤੇ ਦਸਤਖ਼ਤ ਕੀਤੇ ਗਏ ਹਨ ਜੋ ਆਈ.ਟੀ. ਅਤੇ ਦੂਰਸੰਚਾਰ ਉਦਯੋਗ ਵਿੱਚ ਸਭ ਤੋਂ ਤੇਜ਼ੀ ਨਾਲ ਉੱਭਰ ਰਹੀ ਕੰਪਨੀ ਹੈ। ਇੱਕ ਚੰਗੀ ਮਾਨਤਾ ਪ੍ਰਾਪਤ ਕੰਪਨੀ ਹੋਣ ਦੇ ਨਾਤੇ, ਵੱਖ-ਵੱਖ ਉਦਯੋਗਿਕ ਸਿਖਲਾਈ ਪ੍ਰੋਗਰਾਮਾਂ ਦੇ ਖੇਤਰ ਵਿੱਚ ਇਸ ਨੇ ਵਿਸ਼ੇਸ਼ਤਾ ਪ੍ਰਾਪਤ ਕੀਤੀ ਹੈ। ਇਸ ਕੰਪਨੀ ਨਾਲ ਹੋਏ ਸਮਝੌਤੇ ਤਹਿਤ ਇਲੈਕਟ੍ਰੀਕਲ ਇੰਜ. ਦੇ ਵਿਦਿਆਰਥੀਆਂ ਦਾ ਬਾਹਰੀ ਮੁਲਾਂਕਣ, ਉਦਯੋਗਿਕ ਦੌਰੇ ਅਤੇ ਬੀ.ਟੈੱਕ ਦੇ ਵਿਦਿਆਰਥੀਆਂ ਲਈ ਤਕਨੀਕੀ ਸਿਖਲਾਈ ਪ੍ਰਦਾਨ ਕੀਤੀ ਜਾਵੇਗੀ। ਇਨਫੋਟੈਕਮੋਨ ਪ੍ਰਾਈਵੇਟ ਲਿਮਟਿਡ ਵੈੱਬ ਡਿਜ਼ਾਈਨਿੰਗ, ਵੈੱਬ ਡਿਵੈਲਪਮੈਂਟ, ਡਿਜੀਟਲ ਮਾਰਕੀਟਿੰਗ, ਐਸ.ਈ.ਓ ਸੇਵਾਵਾਂ, ਉਦਯੋਗਿਕ ਸਿਖਲਾਈ ਅਤੇ ਪਲੇਸਮੈਂਟ ਵਿੱਚ ਕਾਰਜ ਕਰਦੀ ਹੈ ਜੋ ਭਵਿੱਖ ਵਿੱਚ ਇਲੈਕਟ੍ਰੀਕਲ ਇੰਜ. ਦੇ ਵਿਦਿਆਰਥੀਆਂ ਦਾ ਬਾਹਰੀ ਮੁਲਾਂਕਣ ਕਰੇਗੀ। ਇੰਜੀਨੀਅਰਿੰਗ ਦੇ ਵਿਦਿਆਰਥੀਆਂ, ਪੇਸ਼ੇਵਰਾਂ ਲਈ, ਫੈਕਲਟੀ ਡਿਵੈਲਪਮੈਂਟ ਲਈ ਪ੍ਰੋਗਰਾਮਾਂ ਅਤੇ ਹੋਰ ਬਹੁਤ ਕੁੱਝ ਲਈ ਇਨਫ਼ੋਵਿਜ਼ ਕੰਪਨੀ ਸਾਫ਼ਟਵੇਅਰ ਸ਼ਲੂਸ਼ਨਜ਼ ਅਤੇ ਮਿਆਰੀ ਉਦਯੋਗਿਕ ਸਿਖਲਾਈ ਪ੍ਰਦਾਨ ਕਰਦੀ ਹੈ। ਇਸ ਕੰਪਨੀ ਨਾਲ ਹੋਏ ਸਮਝੌਤੇ ਤਹਿਤ ਪਾਈਥਨ ਅਤੇ ਐਮ.ਐਲ ‘ਤੇ ਕੈਂਪਸ ਵਿੱਚ ਤਕਨੀਕੀ ਸਿਖਲਾਈ, ਸਾਫ਼ਟ ਸਕਿੱਲ ਟਰੇਨਿੰਗ/ਵਰਕਸ਼ਾਪ ਅਤੇ ਤਕਨੀਕੀ ਸਿਖਲਾਈ/ਪ੍ਰਮਾਣੀਕਰਨ ਸੰਭਾਵਨਾਵਾਂ ਨੂੰ ਪੂਰਾ ਕੀਤਾ ਜਾ ਸਕੇਗਾ। ਇਸੇ ਤਰ੍ਹਾਂ ਵਾਰਾਹਸ ਟੈਕਨਾਲੋਜੀਜ਼ ਕੰਪਨੀ ਨਾਲ ਸੰਸਥਾ ਦੇ ਟਰੇਨਿੰਗ ਐਂਡ ਪਲੇਸਮੈਂਟ ਵਿਭਾਗ ਨੇ ਹੱਥ ਮਿਲਾਇਆ ਹੈ ਜੋ ਨਵੀਨਤਮ ਤਕਨੀਕਾਂ ਅਤੇ ਹੱਲ ਦੇ ਨਾਲ ਭਾਈਵਾਲਾਂ ਅਤੇ ਗਾਹਕਾਂ ਨੂੰ ਵਧੀਆ ਆਨਲਾਈਨ ਸਾਫ਼ਟਵੇਅਰ ਅਨੁਭਵ ਪ੍ਰਦਾਨ ਕਰਨ ਲਈ ਵਚਨਬੱਧ ਹੈ । ਇਸ ਸਮਝੌਤੇ ਵਿੱਚ ਮੌਜੂਦਾ ਵਿਦਿਆਰਥੀਆਂ ਲਈ ਇੰਟਰਨਸ਼ਿਪ ਅਤੇ ਲਾਈਵ ਪ੍ਰੋਜੈਕਟਾਂ ਵਿੱਚ ਸਹਿਯੋਗ ਮਿਲੇਗਾ। ਇਸੇ ਤਰ੍ਹਾਂ ਨਿਊਸਵੈਨ ਇੰਡੀਆ, ਐਜੂਕੇਸ਼ਨ ਕਲਚਰ, ਆਟੋਮੇਸ਼ਨ ਸਿਸਟਮ, ਇੰਡੋਸ਼ਨਜ਼ ਇਲੈਕਟ੍ਰੀਕਲ ਇੰਡਸਟਰੀ ਨਾਲ ਵੀ ਐਮ.ਓ.ਯੂ. ਸਾਈਨ ਕੀਤੇ ਗਏ ਹਨ।ਬੀ.ਐਫ.ਜੀ.ਆਈ. ਦੇ ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਨੇ ਟਰੇਨਿੰਗ ਐਂਡ ਪਲੇਸਮੈਂਟ ਵਿਭਾਗ ਦੀ ਸਮੁੱਚੀ ਟੀਮ ਦੇ ਸਾਰਥਿਕ ਯਤਨਾਂ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਇਹਨਾਂ ਸਮਝੌਤਿਆਂ ਨਾਲ ਵਿਦਿਆਰਥੀਆਂ ਦਾ ਸਰਵਪੱਖੀ ਵਿਕਾਸ ਹੋਵੇਗਾ ਅਤੇ ਉਨ੍ਹਾਂ ਦੀ ਪਲੇਸਮੈਂਟ ਦਰ ਵਿੱਚ ਵੀ ਵਾਧਾ ਹੋਵੇਗਾ।

Related posts

ਡੀ.ਏ.ਵੀ. ਕਾਲਜ ਨੇ ਮੁਕਾਬਲੇ ਦੀਆਂ ਪ੍ਰੀਖਿਆਵਾਂ ਲਈ ਕੋਚਿੰਗ ਕਲਾਸਾਂ ਕੀਤੀਆਂ ਸ਼ੁਰੂ

punjabusernewssite

ਐੱਮ.ਆਰ.ਐੱਸ.-ਪੀ.ਟੀ.ਯੂ.ਦਾ 7ਵਾਂ ਅੰਤਰ ਜ਼ੋਨਲ ਯੁਵਕ ਮੇਲਾ 2022 “ਲਹਿਰਾਉਂਦਾ ਪੰਜਾਬ” ਸ਼ਾਨੋ ਸ਼ੌਕਤ ਨਾਲ ਹੋਇਆ ਸਮਾਪਤ

punjabusernewssite

ਪ੍ਰਾਇਮਰੀ ਤੋਂ ਮਾਸਟਰ ਕਾਡਰ ਦੀ ਪੰਜ ਸਾਲ ਤੋਂ ਲਟਕੀ ਤਰੱਕੀ ਦਾ ਮਾਮਲਾ ਨਹੀਂ ਲੱਗਿਆ ਕਿਸੇ ਤਣ-ਪੱਤਣ

punjabusernewssite