ਪੰਜਾਬੀ ਖ਼ਬਰਸਾਰ ਬਿਊਰੋ
ਸ਼੍ਰੀ ਅੰਮਿ੍ਰਤਸਰ ਸਾਹਿਬ, 28 ਮਈ: ਕੁੱਝ ਦਿਨ ਪਹਿਲਾਂ ਕੈਬਨਿਟ ਮੰਤਰੀ ਡਾ ਵਿਜੇ ਸਿੰਗਲਾ ਨੂੰ ਭਿ੍ਰਸਟਾਚਾਰ ਵਿਚ ਬਰਖਾਸਤ ਕਰਨ ਦੇ ਮਾਮਲੇ ਵਿਚ ਪੰਜਾਬ ਦੇ ਲੋਕਾਂ ਵਿਚ ਭੱਲ ਬਣਾਉਣ ਵਾਲੀ ਆਮ ਆਦਮੀ ਪਾਰਟੀ ਨੂੰ ਅੱਜ ਸ਼੍ਰੀ ਅੰਮਿ੍ਰਤਸਰ ਸਾਹਿਬ ਵਿਖੇ ਉਸ ਸਮੇਂ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਜਦ ਪਾਰਟੀ ਦੇ ਹਲਕਾ ਪੱਛਮੀ ਤੋਂ ਜਿੱਤੇ ਵਿਧਾਇਕ ਡਾ. ਜਸਬੀਰ ਸਿੰਘ ਸੰਧੂ ਵਿਚ ਵਿਰੋਧੀ ਪਾਰਟੀ ਦੇ ਬੰਦਿਆਂ ਨੇ ਹਲਕੇ ਵਿਚ ਗੁੰਮਸ਼ੁਦਗੀ ਦੇ ਪੋਸਟਰ ਲਗਾ ਦਿੱਤੇ। ਮਹੱਤਵਪੂਰਨ ਗੱਲ ਇਹ ਵੀ ਦੱਸਣੀ ਬਣਦੀ ਹੈ ਕਿ ਪਿਛਲੇ ਦੋ ਦਿਨਾਂ ਤੋਂ ਉਕਤ ਵਿਧਾਇਕ ਇਸ ਗੱਲ ਨੂੰ ਵੀ ਲੈ ਕੇ ਚਰਚਾ ਵਿਚ ਚੱਲਿਆ ਆ ਰਿਹਾ ਸੀ ਕਿ ਵਿਧਾਇਕ ਦੇ ਨਾਂ ਹੇਠ ਉਸਦੇ ਭਰਾ ਵਲੋਂ ਇੱਕ ਮਹਿਲਾ ਕਰਮਚਾਰੀ ਨੂੰ ਧਮਕਾਉਣ ਦੀ ਆਡੀਓ ਸੋਸਲ ਮੀਡੀਆ ’ਤੇ ਲਗਾਤਾਰ ਵਾਈਰਲ ਹੋ ਰਹੀ ਹੈ। ਉਧਰ ਵਿਧਾਇਕ ਦੇ ਗੁੰਮਸੁਦਗੀ ਵਾਲੇ ਪੋਸਟਰ ਲਗਾਉਣ ਵਾਲੇ ਭਾਜਪਾ ਆਗੂ ਰਮਨ ਕੁਮਾਰ ਛੇਹਰਟਾ ਨੇ ਦਾਅਵਾ ਕੀਤਾ ਕਿ ਅਜਿਹਾ ਇਸ ਲਈ ਕੀਤਾ ਗਿਆ ਹੈ ਕਿਉਂਕਿ ਉਨ੍ਹਾਂ ਦੇ ਇਲਾਕੇ ਵਿਚ ਪਿਛਲੇ ਕਈ ਦਿਨਾਂ ਤੋਂ ਪੀਣ ਵਾਲੇ ਪਾਣੀ ਵਿਚ ਸੀਵਰੇਜ ਦਾ ਪਾਣੀ ਮਿਕਸ ਹੋ ਕੇ ਆ ਰਿਹਾ ਹੈ, ਜਿਸ ਕਾਰਨ ਲੋਕ ਪੀ ਕੇ ਬੀਮਾਰ ਪੈ ਰਹੇ ਹਨ ਪ੍ਰੰਤੂ ਵਿਧਾਇਕ ਸਾਹਿਬ ਇਸਨੂੰ ਰੋਕਣ ਲਈ ਕੁੱਝ ਨਹੀਂ ਕਰ ਰਹੇ ਹਨ। ਉਨ੍ਹਾਂ ਇਸ ਮੌਕੇ ਇਹ ਵੀ ਐਲਾਨ ਕੀਤਾ ਕਿ ਜੇਕਰ ਜਲਦੀ ਹੀ ਇਸ ਸਮੱਸਿਆ ਦਾ ਹੱਲ ਨਹੀਂ ਕੀਤਾ ਤਾਂ ਲੋਕ ਵਿਧਾਇਕ ਦਾ ਘਰ ਘੇਰਣ ਲਈ ਮਜਬੂਰ ਹੋਣਗੇ।
ਆਪ ਵਿਧਾਇਕ ਦੇ ਗੁੰਮਸੁਦਗੀ ਪੋਸਟਰ ਲੱਗੇ
29 Views