ਸ੍ਰੀ ਅੰਮ੍ਰਿਤਸਰ ਸਾਹਿਬ, 18 ਨਵੰਬਰ: ਕਾਂਗਰਸ ਪਾਰਟੀ ਦੇ ਕੌਮੀ ਆਗੂ ਸ੍ਰੀ ਰਾਹੁਲ ਗਾਂਧੀ ਸੋਮਵਾਰ ਦੇਰ ਸ਼ਾਮ ਨੂੰ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ । ਉਹ ਇੱਕ ਆਮ ਸ਼ਰਧਾਲੂ ਦੀ ਤਰ੍ਹਾਂ ਇਥੇ ਪੁੱਜੇ ਅਤੇ ਉਹਨਾਂ ਜੂਠੇ ਬਰਤਨਾਂ ਨੂੰ ਸਾਫ਼ ਕਰਨ ਤੋ ਇਲਾਵਾ ਜੁੱਤੀਆਂ ਦੀ ਸੇਵਾ ਵੀ ਨਿਭਾਈ।
ਪੰਜਾਬ ਵਿਧਾਨ ਸਭਾ ਦੀਆਂ 4 ਸੀਟਾਂ ਦੀ ਜ਼ਿਮਨੀ ਚੋਣ ਲਈ ਤਿਆਰੀਆਂ ਮੁਕੰਮਲ: ਮੁੱਖ ਚੋਣ ਅਧਿਕਾਰੀ ਸਿਬਿਨ ਸੀ
ਇਸ ਤੋਂ ਪਹਿਲਾਂ ਏਅਰਪੋਰਟ ਪੁੱਜਣ ‘ਤੇ ਅੰਮ੍ਰਿਤਸਰ ਦੇ ਐਮਪੀ ਗੁਰਜੀਤ ਔਜਲਾ ਸਹਿਤ ਸਾਬਕਾ ਮੰਤਰੀ ਸੁਖਵਿੰਦਰ ਸਿੰਘ ਸੁੱਖ ਸਰਕਾਰੀਆ ਅਤੇ ਓਮ ਪ੍ਰਕਾਸ਼ ਸੋਨੀ ਆਦਿ ਨੇ ਉਹਨਾਂ ਦਾ ਇਥੇ ਪੁੱਜਣ ‘ਤੇ ਸਵਾਗਤ ਕੀਤਾ। ਜ਼ਿਕਰਯੋਗ ਹੈ ਕਿ ਰਾਹੁਲ ਗਾਂਧੀ ਇਸ ਤੋਂ ਪਹਿਲਾਂ ਵੀ ਕਈ ਵਾਰ ਅਚਨਚੇਤ ਸ੍ਰੀ ਹਰਿਮੰਦਰ ਸਾਹਿਬ ਵਿਖੇ ਪੁੱਜਦੇ ਰਹੇ ਹਨ ਅਤੇ ਇੱਥੇ ਇੱਕ ਆਮ ਸ਼ਰਧਾਲੂ ਵਜੋਂ ਸੇਵਾ ਵੀ ਨਿਭਾ ਕੇ ਜਾਂਦੇ ਰਹੇ ਹਨ।