ਸੁਖਜਿੰਦਰ ਮਾਨ
ਬਠਿੰਡਾ, 30 ਮਈ: ਬਾਬਾ ਫ਼ਰੀਦ ਕਾਲਜ ਬਠਿੰਡਾ ਦੀ ਫੈਕਲਟੀ ਆਫ਼ ਸਾਇੰਸਜ਼ ਵੱਲੋਂ ਬੌਧਿਕ ਸੰਪਤੀ ਅਧਿਕਾਰਾਂ ਬਾਰੇ ਜਾਗਰੂਕਤਾ ਲਈ ਬੀ.ਐਫ.ਜੀ.ਆਈ. ਕੈਂਪਸ ਵਿਖੇ ਭਾਰਤ ਸਰਕਾਰ ਦੇ ਵਣਜ ਅਤੇ ਉਦਯੋਗ ਮੰਤਰਾਲੇ ਦੇ ਅਧੀਨ ‘ਬੌਧਿਕ ਸੰਪਤੀ ਅਧਿਕਾਰਾਂ‘ ਬਾਰੇ ਇੱਕ ਰੋਜ਼ਾ ਰਾਸ਼ਟਰੀ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਭਾਰਤ ਸਰਕਾਰ ਤੋਂ ਡਾ. ਜਿਤੇਂਦਰ ਸ਼ਰਮਾ, ਪੇਟੈਂਟ ਅਤੇ ਡਿਜ਼ਾਈਨ ਦੇ ਸਹਾਇਕ ਕੰਟਰੋਲਰ, ਨਿਪਾਮ ਅਫ਼ਸਰ ਅਤੇ ਡਾ. ਸਤੀਸ਼ ਕੁਮਾਰ ਮੀਨਾ, ਪੇਟੈਂਟ ਅਤੇ ਡਿਜ਼ਾਈਨ ਦੇ ਪ੍ਰੀਖਿਅਕ, ਨਿਪਾਮ ਅਫ਼ਸਰ ਨੇ ਮੁੱਖ ਬੁਲਾਰੇ ਵਜੋਂ ਸ਼ਿਰਕਤ ਕੀਤੀ। ਬੀ.ਐਫ.ਜੀ.ਆਈ. ਦੇ ਡਾ. ਮਨੀਸ਼ ਗੁਪਤਾ (ਡੀਨ, ਰਿਸਰਚ ਐਂਡ ਇਨੋਵੇਸ਼ਨ), ਡਾ. ਜਾਵੇਦ ਅਹਿਮਦ ਖ਼ਾਨ (ਡੀਨ, ਫੈਕਲਟੀ ਆਫ਼ ਸਾਇੰਸਜ਼), ਡਾ. ਵਿਵੇਕ ਸ਼ਰਮਾ ( ਮੁਖੀ, ਕੈਮਿਸਟਰੀ ਵਿਭਾਗ) , ਡਾ. ਰਿਤੂ ਪਵਨ ( ਮੁਖੀ, ਬਾਇਉਟੈਕਨਾਲੋਜੀ ਵਿਭਾਗ), ਡਾ. ਸੁਧੀਰ ਮਿੱਤਲ (ਮੁਖੀ, ਫਿਜ਼ਿਕਸ ਵਿਭਾਗ) , ਫੈਕਲਟੀ ਮੈਂਬਰਾਂ ਅਤੇ ਵੱਖ-ਵੱਖ ਕਾਲਜਾਂ ਦੇ ਲਗਭਗ 700 ਵਿਦਿਆਰਥੀਆਂ ਨੇ ਇਸ ਰਾਸ਼ਟਰੀ ਵਰਕਸ਼ਾਪ ਵਿੱਚ ਪੂਰੇ ਉਤਸ਼ਾਹ ਨਾਲ ਭਾਗ ਲਿਆ। ਇਸ ਪੂਰੇ ਸੈਸ਼ਨ ਦਾ ਸੰਸਥਾ ਦੇ ਯੂ-ਟਿਊਬ ਚੈਨਲ ‘ਤੇ ਲਾਈਵ ਪ੍ਰਸਾਰਨ ਵੀ ਕੀਤਾ ਗਿਆ। ਇਸ ਸਮਾਗਮ ਦਾ ਉਦੇਸ਼ ਵਿਦਿਆਰਥੀਆਂ ਨੂੰ ਵੱਖ-ਵੱਖ ਕਿਸਮਾਂ ਦੇ ਬੌਧਿਕ ਸੰਪਤੀ ਅਧਿਕਾਰਾਂ ਬਾਰੇ ਸਿਖਲਾਈ ਦੇਣਾ ਸੀ ਜੋ ਵਿਦਿਆਰਥੀਆਂ ਨੂੰ ਵਧੇਰੇ ਰਚਨਾਤਮਕ ਅਤੇ ਨਵੀਨਤਾਕਾਰੀ ਬਣਨ ਲਈ ਪ੍ਰੇਰਿਤ ਕਰੇਗਾ। ਡਾ. ਜਾਵੇਦ ਅਹਿਮਦ ਖ਼ਾਨ ਨੇ ਰਸਮੀ ਤੌਰ ‘ਤੇ ਸਾਰੇ ਮਹਿਮਾਨਾਂ ਦਾ ਸੁਆਗਤ ਕੀਤਾ ਅਤੇ ਡਾ. ਮਨੀਸ਼ ਗੁਪਤਾ ਨੇ ਖੋਜ ਅਤੇ ਪੇਟੈਂਟ ਕਰਵਾਉਣ ਦੇ ਹਾਲ ਹੀ ਦੇ ਰੁਝਾਨਾਂ ਬਾਰੇ ਸੰਖੇਪ ਜਾਣਕਾਰੀ ਦਿੱਤੀ। ਵਰਕਸ਼ਾਪ ਦੇ ਬੁਲਾਰੇ ਡਾ. ਜਿਤੇਂਦਰ ਸ਼ਰਮਾ ਨੇ ਠੋਸ ਅਤੇ ਅਟੱਲ ਸੰਪਤੀ ਵਿਚ ਫ਼ਰਕ ਬਾਰੇ ਦੱਸਿਆ। ਉਨ੍ਹਾਂ ਨੇ ਬੌਧਿਕ ਸੰਪਤੀ ਦੇ ਸੱਤ ਪਹਿਲੂਆਂ ਤੋਂ ਜਾਣੂ ਕਰਵਾਇਆ ਅਤੇ ਪੇਟੈਂਟ, ਕਾਪੀ ਰਾਈਟ, ਟਰੇਡ ਮਾਰਕ ਅਤੇ ਡਿਜ਼ਾਈਨ ਦੇ ਵਿਚਕਾਰ ਫ਼ਰਕ ਕੀਤਾ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਕਿਸੇ ਵੀ ਕਾਢ ਦੇ ਪੇਟੈਂਟ ਕਰਵਾਉਣ ਦੀ ਵਿਧੀ ਬਾਰੇ ਮਾਰਗ ਦਰਸ਼ਨ ਕੀਤਾ। ਉਨ੍ਹਾਂ ਵਿਦਿਆਰਥੀਆਂ ਨੂੰ ਪ੍ਰੈਕਟੀਕਲ ਜੀਵਨ ਦੀਆਂ ਉਦਾਹਰਨਾਂ ਦੇ ਕੇ ਪ੍ਰੇਰਿਤ ਵੀ ਕੀਤਾ। ਇਸ ਸੈਸ਼ਨ ਵਿੱਚ ਸਮੂਹ ਵਿਦਿਆਰਥੀਆਂ ਅਤੇ ਫੈਕਲਟੀ ਮੈਂਬਰਾਂ ਨੇ ਉਤਸ਼ਾਹ ਨਾਲ ਭਾਗ ਲਿਆ। ਸੈਸ਼ਨ ਤੋਂ ਬਾਅਦ, ਵਿਦਿਆਰਥੀਆਂ ਨੇ ਵੱਖ-ਵੱਖ ਸਵਾਲ ਪੁੱਛੇ ਅਤੇ ਡਾ. ਸ਼ਰਮਾ ਨੇ ਤਰਕਪੂਰਨ ਜਵਾਬਾਂ ਨਾਲ ਉਨ੍ਹਾਂ ਦੀ ਸ਼ੰਕਾ ਨੂੰ ਨਵਿਰਤ ਕੀਤਾ। ਅੰਤ ਵਿੱਚ, ਡਾ. ਜਾਵੇਦ ਅਹਿਮਦ ਖ਼ਾਨ ਵੱਲੋਂ ਡਾ. ਜਤਿੰਦਰ ਸ਼ਰਮਾ ਅਤੇ ਡਾ. ਸਤੀਸ਼ ਕੁਮਾਰ ਮੀਨਾ ਨੂੰ ਯਾਦਗਾਰੀ ਚਿੰਨ੍ਹ ਭੇਂਟ ਕੀਤੇ ਗਏ। ਕੁੱਲ ਮਿਲਾ ਕੇ ਇਸ ਸੈਸ਼ਨ ਵਿੱਚ ਹਾਜ਼ਰ ਹੋਣਾ ਬਹੁਤ ਹੀ ਗਿਆਨਵਾਨ ਅਤੇ ਯੋਗ ਸੀ। ਬੀ.ਐਫ.ਜੀ.ਆਈ. ਦੇ ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਨੇ ਇਸ ਰਾਸ਼ਟਰੀ ਵਰਕਸ਼ਾਪ ਦੇ ਸਫਲ ਆਯੋਜਨ ਲਈ ਫੈਕਲਟੀ ਆਫ਼ ਸਾਇੰਸਜ਼ ਦੇ ਸਮੁੱਚੇ ਵਿਭਾਗਾਂ ਨੂੰ ਵਧਾਈ ਦਿੱਤੀ ।
Share the post "ਬਾਬਾ ਫ਼ਰੀਦ ਕਾਲਜ ਵੱਲੋਂ ‘ਬੌਧਿਕ ਸੰਪਤੀ ਅਧਿਕਾਰਾਂ‘ ਬਾਰੇ ਰਾਸ਼ਟਰੀ ਵਰਕਸ਼ਾਪ ਦਾ ਆਯੋਜਨ"