ਸੁਖਜਿੰਦਰ ਮਾਨ
ਬਠਿੰਡਾ, 3 ਜੂਨ: ਸਵਾਵਲੰਬੀ ਭਾਰਤ ਅਭਿਆਨ ਦੇ ਤਹਿਤ ਚਲਾਏ ਜਾ ਰਹੇ 19ਵੇਂ ਮੁਫਤ ਸਵੈ ਰੋਜਗਾਰ ਸਿਖਲਾਈ ਕੈਂਪ ਵਿੱਚ ਅੱਜ ਪਹਿਲੇ ਦਿਨ ਸਰਕਾਰੀ ਆਦਰਸ਼ ਸੀਨੀਅਰ ਸੈਕੇਂਡਰੀ ਸਕੂਲ ਵਿੱਚ 228 ਔਰਤਾਂ ਵੱਲੋਂ ਰਜਿਸਟਰੇਸ਼ਨ ਕਰਵਾਈ ਗਈ। ਮੈਡਮ ਵੀਨੂੰ ਗੋਇਲ ਸਮਾਜ ਸੇਵਿਕਾ ਨੇ ਦੱਸਿਆ ਕਿ ਇਸ ਕੈਂਪ ਵਿੱਚ ਸਿਲਾਈ, ਕਢਾਈ, ਬਿਊਟੀਸ਼ਿਅਨ, ਗਿਫਟ ਆਇਟਮ, ਇੰਗਲਿਸ਼ ਸਪੀਕਿੰਗ, ਫੈਬਰਿਕ ਪੇਂਟਿੰਗ ਵਰਗੇ ਕੋਰਸ ਕਰਵਾਏ ਜਾ ਰਹੇ ਹਨ। ਉਨ੍ਹਾਂ ਨੇ ਦੱਸਿਆ ਕਿ ਇਸ ਵਾਰ ਇਹ ਕੈਂਪ ਸਵੇਰੇ 9 ਵਜੇ ਤੋਂ 11 ਵਜੇ ਤੱਕ 6 ਜੂਨ ਤੋਂ ਸ਼ੁਰੂ ਹੋਵੇਗਾ ਅਤੇ 1 ਜੂਨ ਤੋਂ 5 ਜੂਨ ਤੱਕ ਰਜਿਸਟਰੇਸ਼ਨ ਫ਼ਾਰਮ ਭਰੇ ਜਾਣਗੇ। ਇਸ ਦੌਰਾਨ ਕੈਂਪ ਦੇ ਡਾਇਰੇਕਟਰ ਐਮਕੇ ਮੰਨਾ ਨੇ ਦੱਸਿਆ ਕਿ ਕੈਂਪ ਰਜਿਸਟਰੇਸ਼ਨ ਦੇ ਪਹਿਲੇ ਦਿਨ ਤੋਂ ਹੀ ਔਰਤਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਅਤੇ ਛੋਟੀ ਉਮਰ ਤੋਂ ਲੈ ਕੇ ਵੱਡੀ ਉਮਰ ਤੱਕ ਦੀਆਂ ਔਰਤਾਂ ਵੱਲੋਂ ਰਜਿਸਟਰੇਸ਼ਨ ਕਰਵਾਈ ਜਾ ਰਹੀ ਹੈ। ਉਨ੍ਹਾਂ ਨੇ ਅਪੀਲ ਕਰਦੇ ਹੋਏ ਕਿਹਾ ਕਿ ਸਵੈ ਰੋਜਗਾਰ ਲਈ 5 ਜੂਨ ਤੱਕ ਜਿਆਦਾ ਤੋਂ ਜਿਆਦਾ ਤਾਦਾਦ ਵਿੱਚ ਔਰਤਾਂ ਇਸ ਕੈਂਪ ਲਈ ਰਜਿਸਟਰੇਸ਼ਨ ਕਰਵਾਉਣ, ਤਾਂਕਿ ਉਹ ਆਪਣਾ ਅਤੇ ਆਪਣੇ ਪਰਿਵਾਰ ਦਾ ਪਾਲਣ ਪੋਸਣ ਕਰ ਸਕਣ।
ਕੈਂਪ ਦੇ ਪਹਿਲੇ ਦਿਨ 228 ਔਰਤਾਂ ਨੇ ਕਰਵਾਈ ਰਜਿਸਟਰੇਸ਼ਨ: ਵੀਨੂੰ ਗੋਇਲ
27 Views