ਸੁਖਜਿੰਦਰ ਮਾਨ
ਬਠਿੰਡਾ, 9 ਜੂਨ: ਪੰਜਾਬ ਦੀ ਮੌਜੂਦਾ ਆਪ ਸਰਕਾਰ ’ਤੇ ਠੇਕਾ ਮੁਲਾਜਮਾਂ ਦਾ ਰੋਜਗਾਰ ਖੋਹਣ ਦਾ ਦੋਸ਼ ਲਗਾਉਂਦਿਆਂ ਕੰਟਰੈਕਚੂਅਲ ਵਰਕਰਜ ਯੂਨੀਅਨ ਪੰਜਾਬ ਦੇ ਕਨਵੀਨਰ ਗੁਰਵਿੰਦਰ ਸਿੰਘ ਪੰਨੂ, ਕਾਰਜਕਾਰੀ ਸਕੱਤਰ ਹਰਜੀਤ ਸਿੰਘ, ਪੀਊਸ਼ ਸ਼ਰਮਾ, ਬਲਜਿੰਦਰ ਸਿੰਘ , ਦਰਸ਼ਨ ਸਿੰਘ ਸੰਗਰੂਰ, ਪਵਨ ਕੁਮਾਰ, ਦਵਿੰਦਰ ਸਿੰਘ, ਕਰਨਦੀਪ ਸਿੰਘ, ਸੁਨੀਲ ਕੁਮਾਰ, ਵਿਪਨ ਅਤੇ ਕੁਲਵੀਰ ਸਿੰਘ ਆਦਿ ਨੇ ਕਿਹਾ ਕਿ ਪਾਵਰਕੌਮ ਚ ਸਾਲਾਂ ਬੰਦੀ ਅਰਸੇ ਤੋਂ ਕੰਮ ਕਰਦੇ ਮੀਟਰ ਰੀਡਰ੍ਹਾਂ ਦਾ ਠੇਕਾ ਰੁਜਗਾਰ ਕਾਰਪੋਰੇਟ ਲੁੱਟ ਦੀ ਭੇਟ ਚੜ੍ਹ ਗਿਆ ਹੈ । ਕਿਉਂਕਿ ਸਰਕਾਰ ਵੱਲੋਂ ਕਾਰਪੋਰੇਟ ਮੁਨਾਫੇ ਦੀਆਂ ਲੋੜਾਂ ਚੋ ਬਿਜਲੀ ਚੋਰੀ ਰੋਕਣ ਅਤੇ ਕੀਮਤਾਂ ਦੀ ਅਗਾਊਂ ੳਗਰਾਹੀ ਦੇ ਦੰਭ ਹੇਠ ਸਮਾਰਟ ਮੀਟਰ ਲਾਉਣ ਦਾ ਫੈਸਲਾ ਕਰਕੇ ਬਿਜਲੀ ਖੇਤਰ ਵਿੱਚ ਮੀਟਰ ਰੀਡਰ ਬਿਲ ਵੰਡਕਾਂ ਲੈਜਰ ਕਲਰਕਾਂ ਦੀ ਲੋੜ ਹੀ ਖਤਮ ਕਰ ਦਿੱਤੀ ਹੈ। ਇਉਂ ਰੁਜਗਾਰ ਤੇ ਲੱਗੇ ਕਾਮਿਆਂ ਦੀ ਛਾਂਟੀ ਕਰਕੇ ੳਨਾ ਦੀ ਤਨਖਾਹ ਲੁਟੇਰਿਆਂ ਦੇ ਮੁਨਾਫਿਆਂ ਚ ਜੋੜ ਦਿਤੀ ਹੈ । ਇਸ ਤਰ੍ਹਾਂ ਮੌਜੂਦਾ ਪੰਜਾਬ ਸਰਕਾਰ ਨੇ ਕਾਂਗਰਸ ਸਰਕਾਰ ਦੇ ਰਾਹ ਚਲਦੇ ਹੋਏ ਮੀਟਰ ਰੀਡਰਾਂ ਦਾ ਠੇਕਾ ਰੋਜਗਾਰ ਵੀ ਖੋਹ ਲਿਆ ਹੈ। ਕੰਟਰੈਕਚੂਅਲ ਵਰਕਰਜ ਯੂਨੀਅਨ ਨੇ ਪੰਜਾਬ ਸਰਕਾਰ ਦੇ ਇਸ ਕਾਰਪੋਰੇਟ ਪੱਖੀ ਅਤੇ ਮੁਲਾਜਮ ਵਿਰੋਧੀ ਵਿਹਾਰ ਦੀ ਸਖਤ ਸਬਦਾਂ ਵਿੱਚ ਨਿਖੇਧੀ ਕਰਦੇ ਹੋਏ ਕਾਮਾਂ ਸੰਘਰਸ ਦਾ ਸਮਰਥਨ ਕਰਦਿਆਂ ਐਲਾਨ ਕੀਤਾ ਕਿ ਅਗਰ ਸਰਕਾਰ ਨੇ ਮੀਟਰ ਲੀਡਰਾਂ ਲਈ ਪੱਕੇ ਰੁਜਗਾਰ ਦਾ ਕੋਈ ਪ੍ਰਬੰਧ ਨਾ ਕੀਤਾ ਤਾਂ ਯੂਨੀਅਨ ਸੰਘਰਸ਼ ਵਿੱਢਣ ਲਈ ਮਜਬੂਰ ਹੋਵੇਗੀ।