ਸੁਖਜਿੰਦਰ ਮਾਨ
ਬਠਿੰਡਾ, 16 ਜੂਨ: ਚੇਅਰਮੈਨ ਪੰਜਾਬ ਗਊ ਸੇਵਾ ਕਮਿਸ਼ਨ ਸ਼੍ਰੀ ਸਚਿਨ ਸ਼ਰਮਾ ਨੇ ਕਿਹਾ ਕਿ ਗਊਸ਼ਾਲਾਵਾਂ ਵਿੱਚ ਗਊ ਵੰਸ਼ ਦੀ ਸੇਵਾ, ਸੰਭਾਲ ਅਤੇ ਰੱਖ-ਰਖਾਵ ਕੀਤਾ ਜਾਂਦਾ ਹੈ। ਇਸ ਆਧੁਨਿਕ ਯੁੱਗ ਵਿੱਚ ਗਊਸ਼ਾਲਾਵਾਂ ਆਤਮ ਨਿਰਭਰਤਾ ਵੱਲ ਵੱਧ ਰਹੀਆਂ ਹਨ, ਜੋ ਕਿ ਇੱਕ ਬਹੁਤ ਹੀ ਸ਼ਲਾਘਾਯੋਗ ਕਦਮ ਹੈ। ਇੱਕ ਚੰਗੀ ਸੋਚ ਦਾ ਵਧੀਆ ਨਤੀਜਾ ਮਿਲਣਾ ਸੰਭਾਵਕ ਹੈ।
ਸ਼੍ਰੀ ਸਚਿਨ ਸ਼ਰਮਾ ਨੇ ਬਠਿੰਡਾ ਦੌਰੇ ਦੌਰਾਨ ਦੱਸਿਆ ਕਿ ਜਿਸਦੀ ਉਨ੍ਹਾਂ ਨੇ ਕਦੇ ਕਲਪਨਾ ਕੀਤੀ ਸੀ। ਉਸਨੂੰ ਇੱਥੋਂ ਦੀ ਕਮੇਟੀ ਵਿਸ਼ੇਸ਼ ਤੌਰ ਤੇ ਸ਼੍ਰੀ ਸਾਧੂ ਰਾਮ ਕੁਸਲਾ ਦੇ ਯਤਨਾਂ ਸਦਕਾ ਦਿਨ ਪ੍ਰਤੀ ਦਿਨ ਤਰੱਕੀ ਵੱਲ ਵੱਧ ਰਹੀ ਹੈ। ਇੱਥੇ ਗਊਵੰਸ਼ ਦੀ ਸੇਵਾ ਪ੍ਰਦਾਨ ਕਰਕੇ ਉਨ੍ਹਾਂ ਨੂੰ ਤੰਦਰੁਸਤ ਰੱਖ ਕੇ ਇਨ੍ਹਾਂ ਦਾ ਪੌਸ਼ਟਿਕ ਦੁੱਧ ਸ਼੍ਰੀ ਰਾਧਿਕਾ ਨਾਮ ਤੋਂ ਅੱਧਾ ਕਿਲੋ ਦੀ ਪੈਕਿੰਗ ਵਿੱਚ ਵੱਡੇ-ਵੱਡੇ ਚਿਲਰਾਂ ਦੇ ਮਾਧਿਅਮ ਨਾਲ ਸਾਫ਼-ਸੁਥਰਾ ਪੈਕ ਕਰਕੇ ਘਰਾਂ ਤੱਕ ਸਪਲਾਈ ਕੀਤਾ ਜਾਂਦਾ ਹੈ। ਇਹ ਉਪਰਾਲਾ ਹੀ ਇਸ ਗਊਸ਼ਾਲਾ ਨੂੰ ਆਤਮ ਨਿਰਭਰ ਬਣਾਉਂਦਾ ਹੈ, ਜੋ ਵੀ ਰਕਮ ਇਸ ਕੰਮ ਤੋਂ ਇਕੱਠੀ ਹੁੰਦੀ ਹੈ, ਉਸਨੂੰ ਗਊ ਵੰਸ਼ ਦੀ ਸੇਵਾ ਸੰਭਾਲ ਦੇ ਲਈ ਵਰਤੋਂ ਵਿੱਚ ਲਿਆਂਦਾ ਜਾਂਦਾ ਹੈ।
ਉਨ੍ਹਾਂ ਨੇ ਅੱਗੇ ਕਿਹਾ ਕਿ ਉਹ ਪੰਜਾਬ ਦੀਆਂ ਛੋਟੀਆਂ ਵੱਡੀਆਂ ਸਾਰੀਆਂ ਗਊਸ਼ਾਲਾਵਾਂ ਦੇ ਪ੍ਰਬੰਧਕਾਂ ਨੂੰ ਬੇਨਤੀ ਕਰਦੇ ਹਨ ਕਿ ਉਹ ਵੀ ਗਊਸ਼ਾਲਾਵਾਂ ਨੂੰ ਆਤਮ ਨਿਰਭਰ ਬਣਾਉਣ ਲਈ ਯਤਨ ਕਰਨ। ਉਸ ਵਿੱਚ ਪੰਜਾਬ ਗਊ ਸੇਵਾ ਕਮਿਸ਼ਨ ਉਨ੍ਹਾਂ ਦੀ ਮਦਦ ਕਰੇਗਾ। ਸਾਡੀਆਂ ਗਊਸ਼ਾਲਾਵਾਂ ਵਧੀਆ ਹੋਣਗੀਆਂ ਤਾਂ ਉੱਥੇ ਰਹਿਣ ਵਾਲੇ ਗਊ ਵੰਸ਼ ਵੀ ਸਿਹਤਮੰਦ ਹੋਣਗੇ ਅਤੇ ਉਨ੍ਹਾਂ ਤੋਂ ਆਜੀਵਿਕਾ ਵਧੇਗੀ।
ਚੇਅਰਮੈਨ ਪੰਜਾਬ ਗਊ ਸੇਵਾ ਕਮਿਸ਼ਨ ਸ਼੍ਰੀ ਸਚਿਨ ਸ਼ਰਮਾ ਨੇ ਅੱਗੇ ਦੱਸਿਆ ਕਿ ਗਊ ਦੇ ਦੁੱਧ ਦੇ ਕੰਮ ਦੇ ਨਾਲ-ਨਾਲ ਅਸੀਂ ਗਊ ਮੂਤਰ ਤੋਂ ਵਿਭਿੰਨ ਦਵਾਈਆਂ ਵੀ ਤਿਆਰ ਕਰ ਸਕਦੇ ਹਾਂ ਜਿਵੇਂ ਕਿ ਲੋਕ ਬਣਾਵਟੀ ਰਸਾਇਣਿਕ ਤਰੀਕਿਆਂ ਤੋਂ ਬਣੀਆਂ ਦਵਾਈਆਂ ਅਤੇ ਭੋਜਨ ਨੂੰ ਛੱਡ ਰਹੇ ਹਨ, ਗੋਬਰ ਤੋਂ ਆਰਗੈਨਿਕ ਖਾਦ ਬਣਾ ਰਹੇ ਹਨ, ਜੋ ਕਿ ਬਾਗਬਾਨੀ ਅਤੇ ਕਿਸਾਨੀ ਵਿੱਚ ਬਹੁਤ ਜ਼ਰੂਰੀ ਹੈ। ਗਊ ਮੂਤਰ ਤੋਂ ਫਿਨਾਇਲ ਵੀ ਬਣਾ ਰਹੇ ਹਨ। ਗੋਬਰ ਤੋਂ ਹਵਨ ਸਮੱਗਰੀ ਬਣਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਇਹੋ ਜਿਹੇ ਕਈ ਕੰਮ ਹਨ, ਜਿਸ ਵਿੱਚ ਆਪਾਂ ਗਊਸ਼ਾਲਾਵਾਂ ਦੀ ਆਜੀਵਿਕਾ ਵਧਾ ਸਕਦੇ ਹਾਂ। ਉਨ੍ਹਾਂ ਨੇ ਕਿਹਾ ਕਿ ਉਮੀਦ ਹੈ ਕਿ ਲੋਕ ਇਸ ਵੱਲ ਜ਼ਰੂਰ ਧਿਆਨ ਦੇਣਗੇ ਅਤੇ ਜਲਦ ਇਸਨੂੰ ਅਪਣਾਉਗੇ।
ਨਵੇਂ ਯੁੱਗ ਵਿੱਚ ਵਧ ਰਹੀਆਂ ਗਊਸ਼ਾਲਾਵਾਂ ਆਤਮ ਨਿਰਭਰਤਾ ਵੱਲ : ਸਚਿਨ ਸ਼ਰਮਾ
9 Views