ਸੁਖਜਿੰਦਰ ਮਾਨ
ਬਠਿੰਡਾ, 23 ਜੂਨ : ਫੈਕਲਟੀ ਆਫ਼ ਬਿਜ਼ਨਸ ਸਟੱਡੀਜ਼ ਨੇ ਮੈਨੇਜਮੈਂਟ ਕੋਰਸਾਂ ਜਿਵੇਂ ਕਿ ਬੀ.ਬੀ.ਏ., ਬੀ.ਕਾਮ., ਐਮ.ਕਾਮ. ਅਤੇ ਬੀ.ਟੀ.ਟੀ.ਐਮ. ਦੇ ਵਿਦਿਆਰਥੀਆਂ ਲਈ ਕੈਂਪਸ ਵਿੱਚ ਇੱਕ ਸੈਮੀਨਾਰ ਦਾ ਆਯੋਜਨ ਕੀਤਾ। ਉਪਰੋਕਤ ਵਿਭਾਗਾਂ ਦੇ ਮੁਖੀਆਂ ਨੇ ਕਿਹਾ ਕਿ ਇਸ ਆਧੁਨਿਕ ਸੰਸਾਰ ਵਿੱਚ ਜੀਵਨ ਚੁਨੌਤੀਆਂ ਨਾਲ ਭਰਪੂਰ ਹੈ । ਅਜੋਕੇ ਯੁੱਗ ਵਿੱਚ ਅਜਿਹੀਆਂ ਬਹੁਤ ਸਾਰੀਆਂ ਚੁਨੌਤੀਆਂ ਅਤੇ ਸਮੱਸਿਆਵਾਂ ਹਨ ਜਿਨ੍ਹਾਂ ਦਾ ਸਾਹਮਣਾ ਵਿਦਿਆਰਥੀਆਂ ਨੂੰ ਆਮ ਤੌਰ ‘ਤੇ ਆਪਣੇ ਟੀਚਿਆਂ ਨੂੰ ਪ੍ਰਾਪਤ ਕਰਨ ਦੇ ਰਾਹ ਵਿੱਚ ਕਰਨਾ ਪੈਂਦਾ ਹੈ ਜਿਵੇਂ ਕਿ ਸ਼ਿਸ਼ਟਾਚਾਰ, ਸੰਚਾਰ ਅਤੇ ਵਿਵਹਾਰਿਕ ਪਹਿਲੂ ਆਦਿ। ਉਨ੍ਹਾਂ ਨੇ ਉਮੀਦ ਪ੍ਰਗਟ ਕੀਤੀ ਕਿ ਅੱਜ ਦਾ ਸੈਮੀਨਾਰ ਸੈਸ਼ਨ ਵਿਦਿਆਰਥੀਆਂ ਦੇ ਮਾਰਗ ਨੂੰ ਨਵੀਆਂ ਉਮੀਦਾਂ ਨਾਲ ਰੌਸ਼ਨ ਕਰੇਗਾ ਅਤੇ ਧਿਆਨ ਕੇਂਦਰਿਤ ਕਰੇਗਾ ਕਿ ਕੈਰੀਅਰ ਦੀ ਜ਼ਿੰਦਗੀ ਵਿੱਚ ਸਫਲ ਹੋਣ ਲਈ ਸਭ ਤੋਂ ਵੱਧ ਕੀ ਮਹੱਤਵਪੂਰਨ ਹੈ। ਇਸ ਸੈਸ਼ਨ ਦਾ ਉਦੇਸ਼ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਪੇਸ਼ੇਵਰ ਜੀਵਨ ਲਈ ਉਨ੍ਹਾਂ ਦੇ ਹੁਨਰ ਦਾ ਅਹਿਸਾਸ ਕਰਵਾਉਣਾ ਸੀ। ਸੈਰ ਸਪਾਟਾ ਵਿਭਾਗ ਦੇ ਮੁਖੀ ਪਰਮਪਾਲ ਸਿੰਘ ਨੇ ਆਪਣੇ ਭਾਸ਼ਣ ਅਤੇ ਨਿੱਜੀ ਉਦਾਹਰਨਾਂ ਰਾਹੀਂ ਵਿਦਿਆਰਥੀਆਂ ਨੂੰ ਸੰਬੋਧਨ ਕੀਤਾ ਅਤੇ ਪ੍ਰੇਰਿਤ ਕੀਤਾ। ਉਨ੍ਹਾਂ ਨੇ ਜੀਵਨ ਪ੍ਰਤੀ ਆਸ਼ਾਵਾਦੀ ਨਜ਼ਰੀਆ ਰੱਖਣ ਲਈ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ ਕਿਉਂਕਿ ਬੁਨਿਆਦੀ ਸ਼ਿਸ਼ਟਾਚਾਰ ਅਤੇ ਸੰਚਾਰ ਦ੍ਰਿੜ੍ਹਤਾ ਆਪਣੇ ਆਪ ਵਿੱਚ ਉਮੀਦ ਅਤੇ ਆਤਮ-ਵਿਸ਼ਵਾਸ ਲਿਆ ਸਕਦੇ ਹਨ। ਉਨ੍ਹਾਂ ਨੇ ਆਪਣੇ ਵਿਦਿਆਰਥੀਆਂ ਦੀ ਸਵੈ-ਵਿਸ਼ਵਾਸ, ਭਾਗੀਦਾਰੀ, ਦ੍ਰਿੜ੍ਹਤਾ ਅਤੇ ਜਾਗਰੂਕਤਾ ਦੇ ਸਾਧਨਾਂ ਨੂੰ ਅਪਣਾਉਣ ਲਈ ਸੇਧ ਦਿੱਤੀ । ਉਨ੍ਹਾਂ ਨੇ ਕਿਹਾ ਕਿ ਸਵੈ-ਸੰਭਾਵਨਾ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਨਿੱਜੀ ਜੀਵਨ ਵਿੱਚ, ਖ਼ਾਸ ਕਰ ਕੇ ਆਧੁਨਿਕ ਸੰਸਾਰ ਵਿੱਚ ਸਫਲ ਹੋਣ ਦੇ ਯੋਗ ਬਣਾਉਂਦੀ ਹੈ। ਇਸ ਭਾਸ਼ਣ ਨੂੰ ਸੁਣਨ ਲਈ 200 ਤੋਂ ਵਧੇਰੇ ਵਿਦਿਆਰਥੀਆਂ ਨੇ ਸ਼ਮੂਲੀਅਤ ਕੀਤੀ ਜੋ ਅਜਿਹੇ ਭਾਸ਼ਣਾਂ ਵਿੱਚ ਹਿੱਸਾ ਲੈਣ ਲਈ ਵਿਦਿਆਰਥੀਆਂ ਦੀ ਇੱਛਾ ਦਾ ਪ੍ਰਮਾਣ ਹੈ। ਉਸ ਨੇ ਆਪਣੇ ਜੀਵਨ ਦੇ ਤਜਰਬੇ ਸਾਂਝੇ ਕੀਤੇ ਅਤੇ ਅਜਿਹਾ ਇੱਕ ਮਾਹੌਲ ਸਿਰਜਿਆ ਜਿੱਥੇ ਵਿਦਿਆਰਥੀਆਂ ਨੇ ਵੀ ਜਵਾਬ ਦਿੱਤਾ । ਪਰਮਪਾਲ ਸਿੰਘ ਨੇ ਉਨ੍ਹਾਂ ਨੂੰ ਉਨ੍ਹਾਂ ਦੇ ਅੰਤਰ-ਵਿਅਕਤੀਗਤ ਹੁਨਰ ਅਤੇ ਸ਼ਿਸ਼ਟਾਚਾਰ ਨੂੰ ਵਧਾਉਣ ਲਈ ਕੁੱਝ ਮੁੱਢਲੇ ਨੁਕਤੇ ਦਿੱਤੇ ਜੋ ਉਨ੍ਹਾਂ ਨੂੰ ਕੈਰੀਅਰ ਮੁਖੀ ਬਣਨ ਵਿੱਚ ਮਦਦ ਕਰਨਗੇ।ਫੈਕਲਟੀ ਆਫ਼ ਬਿਜ਼ਨਸ ਸਟੱਡੀਜ਼ ਦੇ ਡੀਨ ਨੇ ਕਿਹਾ ਕਿ ਇਹ ਭਾਸ਼ਣ ਵਿਦਿਆਰਥੀਆਂ ਅਤੇ ਉਨ੍ਹਾਂ ਨੂੰ ਦਰਪੇਸ਼ ਸਮੱਸਿਆਵਾਂ ਨੂੰ ਧਿਆਨ ਵਿੱਚ ਰੱਖ ਕੇ ਕਰਵਾਇਆ ਗਿਆ ਸੀ। ਇਸ ਸੈਸ਼ਨ ਅਤੇ ਇੰਟਰ ਐਕਟਿਵ ਵਿਚਾਰ-ਵਟਾਂਦਰੇ ਦੁਆਰਾ ਵਿਦਿਆਰਥੀ ਜੀਵਨ ਵਿੱਚ ਆਪਣੇ ਟੀਚਿਆਂ ਬਾਰੇ ਆਸ਼ਾਵਾਦੀ ਹੋਣਗੇ ਅਤੇ ਆਪਣੇ ਜੀਵਨ ਵਿੱਚ ਮੀਲ ਪੱਥਰਾਂ ਨੂੰ ਨਿਰਧਾਰਿਤ ਕਰਨ ਦੇ ਯੋਗ ਹੋਣਗੇ। ਅੰਤ ਵਿੱਚ, ਸ੍ਰੀ ਪਰਮਪਾਲ ਸਿੰਘ ਨੇ ਵਿਦਿਆਰਥੀਆਂ ਨੂੰ ਪ੍ਰਭਾਵਸ਼ਾਲੀ ਸੰਚਾਰ ਦੇ ਬੁਨਿਆਦੀ ਕਦਮਾਂ ਨੂੰ ਅਪਣਾਉਣ ਲਈ ਪ੍ਰੇਰਿਤ ਕੀਤਾ ਅਤੇ ਵਿਦਿਆਰਥੀਆਂ ਨੂੰ ਇੱਕ ਲਾਹੇਵੰਦ ਮਾਹੌਲ ਪ੍ਰਦਾਨ ਕਰਨ ਲਈ ਵੱਖ-ਵੱਖ ਵਿਭਾਗਾਂ ਦੇ ਮੁਖੀਆਂ ਦੀ ਸ਼ਲਾਘਾ ਕੀਤੀ।
Share the post "ਫੈਕਲਟੀ ਆਫ਼ ਬਿਜ਼ਨਸ ਸਟੱਡੀਜ਼ ਨੇ ‘ਅੰਤਰ-ਵਿਅਕਤੀਗਤ ਹੁਨਰ ਅਤੇ ਸ਼ਿਸ਼ਟਾਚਾਰ’ ਬਾਰੇ ਸੈਮੀਨਾਰ ਕਰਵਾਇਆ"