Thursday, April 23, 2026
spot_img
spot_img

ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਨੇ ਅਹੁਦਾ ਸੰਭਾਲਿਆ

Date:

spot_img

ਸੁਖਜਿੰਦਰ ਮਾਨ
ਚੰਡੀਗੜ੍ਹ, 6 ਜੁਲਾਈ: ਪੰਜਾਬ ਦੇ ਨਵ ਨਿਯੁਕਤ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਨੇ ਪੰਜਾਬ ਸਿਵਲ ਸਕੱਤਰੇਤ ਵਿਖੇ ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਉ. ,ਲਾਲ ਚੰਦ ਕਟਾਰੂਚੱਕ, ਕੁਲਦੀਪ ਸਿੰਘ ਧਾਲੀਵਾਲ ਅਤੇ ਲਾਲਜੀਤ ਸਿੰਘ ਭੁੱਲਰ ਦੀ ਹਾਜਰੀ ਵਿੱਚ ਸੈਰ ਸਪਾਟਾ, ਸੱਭਿਆਚਾਰ, ਇਨਵੈਸਟਮੈਂਟ ਪ੍ਰਮੋਸਨ,ਕਿਰਤ ਅਤੇ ਸ?ਿਕਾਇਤ ਨਿਵਾਰਨ ਮੰਤਰੀ ਵਜੋਂ ਅਹੁਦਾ ਸੰਭਾਲ ਲਿਆ।ਅਹੁਦਾ ਸੰਭਾਲਣ ਉਪਰੰਤ ਅਨਮੋਲ ਗਗਨ ਮਾਨ ਨੇ ਕਿਹਾ ਕਿ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਲੋਕਾਂ ਨਾਲ ਕੀਤੇ ਹਰ ਇਕ ਵਾਅਦੇ ਨੂੰ ਪੂਰਾ ਕਰਨ ਲਈ ਵਚਨਬੱਧ ਹੈ।
ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਸੂਬੇ ਦੇ ਸਭ ਤੋਂ ਅਹਿਮ ਵਿਭਾਗ ਦੇ ਸੁਧਾਰ ਲਈ ਕਦੀ ਵੀ ਉਸਾਰੂ ਨੀਤੀ ਨਹੀਂ ਅਪਣਾਈ। ਕੈਬਨਿਟ ਮੰਤਰੀ ਮਾਨ ਨੇ ਕਿਹਾ ਕਿ ਪੰਜਾਬ ਰਾਜ ਵਿੱਚ ਸੈਰ ਸਪਾਟੇ ਦੀਆਂ ਅਥਾਹ ਸੰਭਾਵਨਾ ਹਨ ਅਤੇ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਇਸ ਖੇਤਰ ਵੱਲ ਵਿਸੇਸ ਤਵੱਜੋ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਕਿਰਤ ਵਿਭਾਗ ਰਾਹੀਂ ਪੰਜਾਬ ਦੇ ਸਾਰੇ ਕਿਰਤੀਆਂ ਦੀ ਭਲਾਈ ਨੂੰ ਉਹ ਯਕੀਨੀ ਬਨਾਉਣਗੇ ਅਤੇ ਨਾਲ ਹੀ ਸੂਬੇ ਵਿਚ ਨਿਵੇਸ ਨੂੰ ਹੁਲਾਰਾ ਦੇਣ ਲਈ ਪੁਰਜੋਰ ਯਤਨ ਕੀਤੇ ਜਾਣਗੇ ।ਅਹੁਦਾ ਸੰਭਾਲਣ ਮੌਕੇ ਅਨਮੋਲ ਗਗਨ ਮਾਨ ਦੇ ਪਿਤਾ ਸ.ਜੋਧਾ ਸਿੰਘ ਮਾਨ, ਪਰਿਵਾਰਕ ਮੈਂਬਰ ਵਰਿੰਦਰ ਕੌਰ ਮਾਨ, ਨਵਦੀਪ ਸਿੰਘ, ਸਰਵਜੋਤ ਕੌਰ, ਜਸਪਾਲ ਮਾਨਖੇੜਾ,ਐਮ.ਐਲ.ਏ. ਲਖਬੀਰ ਸਿੰਘ ਰਾਏ ਐਮ.ਐਲ.ਏ. ਡਾਕਟਰ ਬਲਬੀਰ ਸਿੰਘ,ਐਮ.ਐਲ.ਏ ਜਗਦੀਪ ਕੰਬੋਜ,ਐਮ.ਐਲ.ਏ ਸੈਰੀ ਕਲਸੀ, ਗਾਇਕ ਕਮਲ ਖਾਨ, ਗੁਰਚਰਨ ਸਿੰਘ,ਕਮਲ ਕਿਸੋਰ ਯਾਦਵ ਸਕੱਤਰ ਇਨਵੈਸਟਮੈਂਟ ਪ੍ਰਮੋਸਨ,, ਕਰੁਨੇਸ ਸਰਮਾ ਆਈ.ਏ.ਐਸ. ਸੀ.ਈ.ਉ. ਸੈਰ ਸਪਾਟਾ ਵਿਭਾਗ, ਇਕਬਾਲ ਸਿੰਘ, ਮਨਜੀਤ ਸਿੰਘ, ਮਨਪ੍ਰੀਤ ਸਿੰਘ, ਨਵਪ੍ਰੀਤ ਸਿੰਘ, ਪਰਮਿੰਦਰ ਸਿੰਘ, ਹਰਪ੍ਰੀਤ ਸਿੰਘ, ਕਮਲਪ੍ਰੀਤ ਸਿੰਘ ਗੁਰਚਰਨ ਸਿੰਘ,ਜਗਮੀਤ ਸਿੰਘ ਆਦਿ ਹਾਜਰ ਸਨ।

Share post:

spot_img
spot_img

Popular

More like this
Related

MP Amritpal Singh Khalsa ਦੀ NSA ਹੋਈ ਖ਼ਤਮ; Punjab Police ਨੂੰ ਮਿਲਿਆ ਰਿਮਾਂਡ

Amritsar News: mp amritpal singh khalsa; ਖਡੂਰ ਸਾਹਿਬ ਹਲਕੇ...

ਵੜਿੰਗ ਵੱਲੋਂ ਵੈੱਬ ਸੀਰੀਜ਼ ‘ਤੇ ਪਾਬੰਦੀ ਵਾਸਤੇ ਹਾਈ ਕੋਰਟ ਵਿੱਚ ਜਨਹਿਤ ਪਟੀਸ਼ਨ ਦਾਇਰ

👉ਕਿਹਾ: ਗੈਂਗਸਟਰ ਦੀ ਵਡਿਆਈ ਕਰਨਾ ਜਨਤਕ ਕਾਨੂੰਨ-ਵਿਵਸਥਾ ਲਈ ਖਤਰਾ Chandigarh...

Punjab ਵਿੱਚ ਮੁੜ ਵੱਜੇਗਾ ਜੰਗੀ ਸਾਇਰਨ ਤੇ ਹੋਵੇਗਾ Blackout, ਜਾਣੋਂ ਕਾਰਨ

👉ਸਿਵਲ ਡਿਫੈਂਸ ਸਬੰਧੀ ਤਿਆਰੀ ਅਤੇ ਐਮਰਜੈਂਸੀ ਪ੍ਰਕਿਰਿਆ ਦੀ ਅਜ਼ਮਾਇਸ਼...