Panchkula News:ਜ਼ਿਲਾ ਪੰਚਕੁਲਾ ਦੇ ਪਿੰਜੌਰ ਵਿੱਚ ਪਿੰਡ ਨੋਲਟਾ ਨੇੜੇ ਵਾਪਰੇ ਇੱਕ ਦਰਦਨਾਕ ਸੜਕ ਹਾਦਸੇ ਵਿੱਚ ਨੌਜਵਾਨ ਲੜਕੀ ਦੀ ਮੌਤ ਦੀ ਖਬਰ ਸਾਹਮਣੇ ਆਈ ਹੈ। ਮ੍ਰਿਤਕ ਦੀ ਪਹਿਚਾਣ ਊਸ਼ਾ ਵਜੋਂ ਹੋਈ ਹੈ ਜੋ ਕਿ ਠਾਠਰ ਮਾਧਨਾ ਦੀ ਰਹਿਣ ਵਾਲੀ ਸੀ। ਮ੍ਰਿਤਕਾ ਸਾਬਣ ਬਣਾਉਣ ਵਾਲੀ ਇੱਕ ਕੰਪਨੀ ਵਿੱਚ ਕੰਮ ਕਰਦੀ ਸੀ। ਹਾਦਸੇ ਵਾਲੇ ਦਿਨ ਊਸ਼ਾ ਅਤੇ ਕੁਝ ਹੋਰ ਮਹਿਲਾਵਾਂ ਇਨੋਵਾ ਕਾਰ ਵਿੱਚ ਸਵਾਰ ਹੋ ਕੇ ਆਪਣੇ ਕੰਮ ਤੇ ਜਾ ਰਹੀਆਂ ਸਨ। ਜਿਵੇਂ ਹੀ ਉਹਨਾਂ ਦੀ ਕਾਰ ਪਿੰਡ ਨੋਲਟਾ ਕੋਲ ਪਹੁੰਚੀ ਤਾਂ ਇੱਕ ਮੋੜ ‘ਤੇ ਬੇਕਾਬੂ ਹੋ ਕੇ ਖਾਈ ਪਲਟ ਗਈ।
ਇਹ ਵੀ ਪੜ੍ਹੋ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨ ਕਰਕੇ ਵਾਪਸ ਆ ਰਹੇ ਸ਼ਰਧਾਲੂਆਂ ਦੀ ਕਾਰ ਹਾਦਸਾਗ੍ਰਸਤ, ਇੱਕ ਦੀ ਮੌ+ਤ
ਇਸ ਹਾਦਸੇ ਵਿੱਚ ਊਸ਼ਾ ਦੇ ਸਿਰ ਵਿੱਚ ਗੰਭੀਰ ਸੱਟਾਂ ਲੱਗੀਆਂ। ਸਥਾਨਿਕ ਲੋਕਾਂ ਨੇ ਸਾਰੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ। ਜਿੱਥੇ ਡਾਕਟਰਾਂ ਨੇ ਊਸ਼ਾ ਨੂੰ ਮ੍ਰਿਤਕ ਘੋਸ਼ਿਤ ਕਰਾਰ ਦਿੱਤਾ। ਜ਼ਖਮੀ ਮਹਿਲਾਵਾਂ ਵਿੱਚੋਂ ਇੱਕ ਮਹਿਲਾ ਨੇ ਦੱਸਿਆ ਕਿ ਡਰਾਈਵਰ ਬਹੁਤ ਹੀ ਤੇਜ਼ ਰਫਤਾਰ ਵਿੱਚ ਕਾਰ ਨੂੰ ਚਲਾ ਰਿਹਾ ਸੀ ਤੇ ਇੱਕ ਮੋੜ ਤੇ ਆ ਕੇ ਅਚਾਨਕ ਉਹ ਆਪਣਾ ਸੰਤੁਲਨ ਗੁਆ ਬੈਠਾ ਅਤੇ ਕਾਰ ਬੇਕਾਬੂ ਹੋ ਕੇ ਖਾਈ ਵਿੱਚ ਪਲਟ ਗਈ। ਦੂਜੇ ਪਾਸੇ ਡਰਾਈਵਰ ਨੇ ਕਿਹਾ ਕਿ ਕਾਰ ਦੀ ਰਫਤਾਰ ਜਿਆਦਾ ਨਹੀਂ ਸੀ ਬਲਕਿ ਇਹ ਹਾਦਸਾ ਕਾਰ ਦੇ ਬਰੇਕ ਫੇਲ ਹੋਣ ਕਾਰਨ ਵਾਪਰਿਆ ਹੈ। ਫਿਲਹਾਲ ਪੁਲਿਸ ਇਸ ਮਾਮਲੇ ਦੀ ਬੜੀ ਬਰੀਕੀ ਨਾਲ ਜਾਂਚ ਕਰ ਰਹੀ ਹੈ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।


