ਸੁਖਜਿੰਦਰ ਮਾਨ
ਬਠਿੰਡਾ, 9 ਜੁਲਾਈ: ਬੀ ਕੇ ਯੂ ਲੱਖੋਵਾਲ ਟਿਕੈਤ ਦੇ ਸੂਬਾ ਮੁੱਖ ਜਨਰਲ ਸਕੱਤਰ ਰਾਮ ਕਰਨ ਸਿੰਘ ਰਾਮਾ ਨੇ ਹਰਿਆਣਾ ਲਈ ਚੰਡੀਗੜ੍ਹ ਦੀ ਧਰਤੀ ’ਤੇ ਵੱਖਰੀ ਵਿਧਾਨ ਸਭਾ ਬਣਾਉਣ ਲਈ ਜਮੀਨ ਦੇਣ ਦੇ ਫੈਸਲੇ ਦਾ ਵਿਰੋਧ ਕਰਦਿਆਂ ਕਿਹਾ ਕਿ ਪੰਜਾਬ ਨਾਲ ਕੇਂਦਰ ਸਰਕਾਰ ਹਮੇਸਾਂ ਹੀ ਧੱਕਾ ਕਰਦੀ ਆ ਰਹੀ ਹੈ ਉਹ ਭਾਵੇਂ ਕਾਂਗਰਸ ਭਾਵੇਂ ਭਾਰਤੀ ਜਨਤਾ ਪਾਰਟੀ ਦੀ ਹੋਵੇ। ਇੱਥੇ ਜਾਰੀ ਬਿਆਨ ਵਿਚ ਉਨ੍ਹਾਂ ਕਿਹਾ ਕਿ ਅੱਜ ਕੇਂਦਰੀ ਗ੍ਰਹਿ ਮੰਤਰੀ ਅਮਿਤ ਸਾਹ ਨੇ ਹਰਿਆਣਾ ਸਰਕਾਰ ਨੂੰ ਵਖਰੀ ਹਾਈਕੋਰਟ ਤੇ ਰਾਜਧਾਨੀ ਬਣਾਉਣ ਲਈ ਚੰਡੀਗੜ੍ਹ ਵਿਖੇ ਹੀ ਜਮੀਨ ਦੇਣ ਦੀ ਮਨਜੂਰੀ ਦੇ ਦਿੱਤੀ ਹੈ। ਉਨ੍ਹਾਂ ਕੇਂਦਰ ਦੇ ਇਸ ਫੈਸਲੇ ਦੀ ਸਖਤ ਨਿਖੇਧੀ ਕਰਦਿਆਂ ਕਿਹਾ ਕਿ ਇਸ ਫੈਸਲੇ ਨੂੰ ਤੁਰੰਤ ਵਾਪਸ ਲਿਆ ਜਾਵੇ ਤੇ ਜੇਕਰ ਵਾਪਸ ਨਾ ਲਿਆ ਤਾਂ ਬੀ ਕੇ ਯੂ ਲੱਖੋਵਾਲ ਟਿਕੈਤ ਸੰਘਰਸ ਕਰੇਗੀ। ਕਿਸਾਨ ਆਗੂ ਲੱਖੋਵਾਲ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਹਰਿਆਣਾ ਦੀ ਤਰਜ ’ਤੇ ਵਖਰੀ ਹਾਈਕੋਰਟ ਤੇ ਰਾਜਧਾਨੀ ਬਣਾਉਣ ਲਈ ਚੰਡੀਗੜ੍ਹ ਵਿਖੇ ਜਮੀਨ ਦੀ ਮੰਗ ਕਰਨ ਦੀ ਅਪੀਲ ਦੀ ਵੀ ਸਖਤ ਨਿਖੇਧੀ ਕਰਦਿਆਂ ਕਿਹਾ ਕਿ ਚੰਡੀਗੜ੍ਹ ਪੰਜਾਬ ਦੇ ਕਿਸਾਨਾਂ ਅਤੇ 21 ਪਿੰਡ ਨੂੰ ਉਜਾੜ ਕੇ ਬਣਾਇਆ ਗਿਆ ਹੈ ਤੇ ਚੰਡੀਗੜ੍ਹ ਪੰਜਾਬ ਦਾ ਹੈਂ ਜੇ ਕਰ ਹਰਿਆਣਾ ਨੇ ਹਾਈਕੋਰਟ ਜਾ ਰਾਜਧਾਨੀ ਬਣਾਉਂਣੀ ਹੈ ਤਾਂ ਉਹ ਹਰਿਆਣਾ ਦੇ ਕਿਸੇ ਹਿੱਸੇ ਵਿੱਚ ਬਣਾਉਣ।
Share the post "ਹਰਿਆਣਾ ਨੂੰ ਵੱਖਰੀ ਵਿਧਾਨ ਸਭਾ ਲਈ ਚੰਡੀਗੜ੍ਹ ਦੀ ਜਮੀਨ ਦੇਣ ਦਾ ਫੈਸਲਾ ਲਿਆ ਜਾਵੇ ਵਾਪਸ: ਰਾਮਾ"