Wednesday, April 29, 2026
spot_img
spot_img

ਬਾਬਾ ਫ਼ਰੀਦ ਸਕੂਲ ਨੇ ‘ਵਿਸ਼ਵ ਆਬਾਦੀ ਦਿਵਸ‘ ਦੇ ਸੰਬੰਧ ਵਿੱਚ ਕੁਟੇਸ਼ਨ ਲਿਖਣ ਦਾ ਮੁਕਾਬਲਾ ਆਯੋਜਿਤ

Date:

spot_img

ਸੁਖਜਿੰਦਰ ਮਾਨ
ਬਠਿੰਡਾ, 12 ਜੁਲਾਈ: ਬਾਬਾ ਫ਼ਰੀਦ ਸੀਨੀਅਰ ਸੈਕੰਡਰੀ ਸਕੂਲ ਵਲੋਂ ‘ਵਿਸ਼ਵ ਆਬਾਦੀ ਦਿਵਸ’ ਦੇ ਸੰਬੰਧ ਵਿੱਚ ‘ਕੁਟੇਸ਼ਨ ਲਿਖਣ‘ ਦਾ ਮੁਕਾਬਲਾ ਕਰਵਾਇਆ ਗਿਆ ਜਿਸ ਵਿੱਚ ਸਕੂਲ ਦੇ ਗਿਆਰ੍ਹਵੀਂ ਅਤੇ ਬਾਰ੍ਹਵੀਂ ਦੇ 77 ਵਿਦਿਆਰਥੀਆਂ ਨੇ ਵੱਧ ਚੜ੍ਹ ਕੇ ਭਾਗ ਲਿਆ। ਇਸ ਮੁਕਾਬਲੇ ਦਾ ਉਦੇਸ਼ ਵਿਦਿਆਰਥੀਆਂ ਨੂੰ ‘ਵਿਸ਼ਵ ਆਬਾਦੀ ਦਿਵਸ‘ ਦੇ ਸੰਬੰਧ ਵਿੱਚ ਜਾਗਰੂਕ ਕਰਨ ਅਤੇ ਇਸ ਸੰਬੰਧੀ ਆਪਣੇ ਵਿਚਾਰ ਪ੍ਰਗਟ ਕਰਨ ਦਾ ਮੌਕਾ ਪ੍ਰਦਾਨ ਕਰਨਾ ਸੀ । ਵਿਦਿਆਰਥੀਆਂ ਨੇ ਵਧਦੀ ਆਬਾਦੀ ਨਾਲ ਭੋਜਨ ਦੀ ਕਮੀ, ਬਿਜਲੀ ਦੀ ਕਮੀ ਅਤੇ ਕੁਦਰਤੀ ਸਰੋਤਾਂ ਦੀ ਕਮੀ ਬਾਰੇ ਅੰਗਰੇਜ਼ੀ ਵਿੱਚ ਕੁਟੇਸ਼ਨਾਂ ਤਿਆਰ ਕੀਤੀਆਂ । ਵਿਦਿਆਰਥੀਆਂ ਨੇ ਵਧ ਰਹੀ ਆਬਾਦੀ ਦੇ ਭਵਿੱਖ ਵਿੱਚ ਸਾਡੀਆਂ ਆਉਣ ਵਾਲੀਆਂ ਪੀੜੀਆਂ ‘ਤੇ ਪੈਣ ਵਾਲੇ ਮਾੜੇ ਪ੍ਰਭਾਵ ਨੂੰ ਦਰਸਾਉਂਦੀਆਂ ਬਹੁਤ ਹੀ ਸ਼ਾਨਦਾਰ ਕੁਟੇਸ਼ਨਾਂ ਲਿਖੀਆਂ । ਵਿਦਿਆਰਥੀਆਂ ਨੇ ਵਧਦੀ ਆਬਾਦੀ ਨੂੰ ਕੰਟਰੋਲ ਕਰਨ ਦੇ ਲਾਭ ਬਾਰੇ ਵੀ ਬਹੁਤ ਸਾਰੀਆਂ ਕੁਟੇਸ਼ਨਾਂ ਤਿਆਰ ਕੀਤੀਆਂ । ਵਿਦਿਆਰਥੀਆਂ ਵੱਲੋਂ ਲਿਖੀਆਂ ਹੋਈਆਂ ਕੁਟੇਸ਼ਨਾਂ ਨੂੰ ਦੇਖਣ ਤੋਂ ਬਾਅਦ ਇਸ ਮੁਕਾਬਲੇ ਦੇ ਜੇਤੂਆਂ ਦਾ ਐਲਾਨ ਕੀਤਾ ਗਿਆ। ਇਸ ਮੁਕਾਬਲੇ ਵਿੱਚ ਕਰਨਜੀਤ ਸਿੱਧੂ (10+2 ਨਾਨ ਮੈਡੀਕਲ-ਏ ) ਨੇ ਪਹਿਲਾ ਸਥਾਨ, ਅਨੁਰੀਤ ਕੌਰ (10+2 ਆਰਟਸ-ਏ) ਨੇ ਦੂਜਾ ਸਥਾਨ ਅਤੇ ਰਿਮਾਂਸ਼ੂ (10+2 ਕਾਮਰਸ-ਬੀ ) ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸ ਤੋਂ ਇਲਾਵਾ ਜਸਲੀਨ ਕੌਰ (10+2 ਆਰਟਸ-ਏ) ਅਤੇ ਜਸਦੀਪ ਕੌਰ (10+2 ਕਾਮਰਸ-ਬੀ) ਨੂੰ ਵੀ ਹੌਸਲਾ ਵਧਾਉਣ ਲਈ ਇਨਾਮ ਦਿੱਤਾ ਗਿਆ । ਇਸ ਮੌਕੇ ਸਕੂਲ ਦੇ ਪਿ੍ਰੰਸੀਪਲ ਡਾ. ਬਲਜਿੰਦਰ ਸਿੰਘ ਸਿੱਧੂ ਨੇ ‘ਵਿਸ਼ਵ ਆਬਾਦੀ ਦਿਵਸ‘ ਸੰਬੰਧੀ ਆਪਣੇ ਵਿਚਾਰ ਪੇਸ਼ ਕਰਦਿਆਂ ਵਿਦਿਆਰਥੀਆਂ ਦੀ ਕਲਾ ਦੀ ਭਰਪੂਰ ਪ੍ਰਸੰਸਾ ਕੀਤੀ । ਬੀ.ਐਫ.ਜੀ.ਆਈ. ਦੇ ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਨੇ ਵੀ ਵਿਦਿਆਰਥੀਆਂ ਦੀ ਹੌਸਲਾ ਅਫ਼ਜ਼ਾਈ ਕੀਤੀ ਅਤੇ ਇਸ ਦਿਨ ਦੇ ਸੰਬੰਧ ਵਿੱਚ ਆਪਣੇ ਵਿਚਾਰ ਪ੍ਰਗਟ ਕਰਦਿਆਂ ਉਨ੍ਹਾਂ ਨੂੰ ਕੁਦਰਤ ਦੇ ਸੀਮਤ ਸਰੋਤਾਂ ਦੀ ਵਰਤੋਂ ਸੰਜਮ ਅਤੇ ਸੁਚੱਜੇ ਢੰਗ ਨਾਲ ਕਰਨ ਬਾਰੇ ਸੰਦੇਸ਼ ਦਿੱਤਾ।

Share post:

spot_img

Popular

More like this
Related

Ludhiana News : ਕਿਸਾਨਾਂ ਚ ਮੌਸਮ ਨੂੰ ਲੈ ਕੇ ਬਣੀ ਚਿੰਤਾ

Ludhiana News : ਲੁਧਿਆਣਾ ਦੀ ਦਾਣਾ ਮੰਡੀ ਵਿੱਚ ਇਸ...

Patiala News: ਪਟਿਆਲਾ ਦੇ ਸਕੂਲ ‘ਚ ਬੰਬ ਦੀ ਧਮਕੀ, ਅਲਰਟ ‘ਤੇ ਸਕੂਲ ਪ੍ਰਸ਼ਾਸਨ

Patiala News : ਪਟਿਆਲਾ ਤੋਂ ਇਸ ਵੇਲੇ ਦੀ ਵੱਡੀ...

Guru Kashi University ਵੱਲੋਂ ਮੁਫ਼ਤ “ਡੈਂਟਲ ਚੈੱਕਅਪ ਕੈਂਪ” ਦਾ ਆਯੋਜਨ

Talwandi Sabo News: Guru Kashi University ਦੇ ਐੱਨ.ਐੱਸ.ਐੱਸ.ਵਿਭਾਗ, ਇੰਟਰਨੈਸ਼ਨਲ...

Bathinda ‘ਚ ਤੜਕਸਾਰ ਚੱਲੀਆਂ ਗੋ/ਲੀ/ਆਂ, ਜਾਣੋਂ ਮਾਮਲਾ

Bathinda News: ਬਠਿੰਡਾ 'ਚ ਬੁੱਧਵਾਰ ਤੜਕਸਾਰ ਗੋਲੀਆਂ ਚੱਲਣ ਦੀ...