ਹਰਿਆਣਾ ਵਿਚ ਅਗਲੇ ਇਕ ਸਾਲ ਵਿਚ ਚਾਰ ਮੈਡੀਕਲ ਕਾਲਜਾਂ ਦਾ ਨਿਰਮਾਣ ਕੰਮ ਹੋ ਜਾਵੇਗਾ ਪੂਰਾ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 16 ਜੁਲਾਈ: ਹਰਿਆਣਾ ਦੇ ਡਿਪਟੀ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਨੇ ਕਿਹਾ ਕਿ ਸਰਕਾਰ ਹਰੇਕ ਜਿਲ੍ਹਾ ਵਿਚ ਇਕ ਮੈਡੀਕਲ ਕਾਲਜ ਸਥਾਪਿਤ ਕਰਨ ਦਾ ਟੀਚਾ ਤੈਅ ਸਮੇਂ ਵਿਚ ਪੂਰਾ ਕਰੇਗੀ। ਹਰਿਆਣਾ ਸਰਕਾਰ ਨਾਗਰਿਕਾਂ ਨੂੰ ਬਿਹਤਰ ਮੈਡੀਕਲ ਸਹੂਲਤਾਂ ਉਪਲਬਧ ਕਰਵਾਉਣ ਨੂੰ ਪ੍ਰਤੀਬੱਧ ਹੈ। ਮਹੇਂਦਰਗੜ੍ਹ ਜਿਲ੍ਹੇ ਦੇ ਪਿੰਡ ਕੋਰਿਆਵਾਸ ਵਿਚ ਬਣ ਰਿਹਾ ਮੈਡੀਕਲ ਕਾਲਜ ਹਰਿਆਣਾ ਦੇ ਕਈ ਜਿਲ੍ਹਿਆਂ ਤੋਂ ਇਲਾਵਾ ਰਾਜਸਤਾਨ ਦੇ ਲਈ ਵੀ ਲਾਇਫ ਲਾਇਨ ਸਾਬਤ ਹੋਵੇਗਾ। ਸ੍ਰੀ ਚੌਟਾਲਾ ਅੱਜ ਨਾਰਨੌਲ ਦੇ ਨੇੜੇ ਪਿੰਡ ਕੋਰਿਆਵਾਸ ਵਿਚ ਨਿਰਮਾਣਧੀਨ ਮੈਡੀਕਲ ਕਾਲਜ ਦੇ ਨਿਰੀਖਣ ਬਾਅਦ ਪੱਤਰਕਾਰਾਂ ਨਾਲ ਗਲਬਾਤ ਕਰ ਰਹੇ ਸਨ।
ਉਨ੍ਹਾਂ ਨੇ ਦਸਿਆ ਕਿ 800 ਕਰੋੜ ਰੁਪਏ ਦੀ ਲਾਗਤ ਨਾਲ ਲਗਭਗ 80 ਏਕੜ ਵਿਚ ਤਿਆਰ ਹੋ ਰਹੇ ਇਸ ਮੈਡੀਕਲ ਕਾਲਜ ਦੇ ਭਵਨ ਨਿਰਮਾਣ ਦਾ ਕੰਮ ਇਸ ਸਾਲ ਦੇ ਅੰਤ ਤਕ ਪੂਰਾ ਕਰ ਲਿਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਅਗਲੇ ਵਿਦਿਅਕ ਸੈਸ਼ਨ ਤੋਂ ਇੱਥੇ ਓਪੀਡੀ ਅਤੇ ਕਲਾਸਾਂ ਸ਼ੁਰੂ ਕਰਵਾ ਦਿੱਤੀਆਂ ਜਾਣਗੀਆਂ। ਉਨ੍ਹਾਂ ਨੇ ਕਿਹਾ ਕਿ ਨਾਰਨੌਲ ਬਾਈਪਾਸ ਤੋਂ ਲੈ ਕੇ ਕੋਰਿਆਵਾਸ ਦੇ ਵੱਲ ਜਾਣ ਵਾਲੀ ਸੜਕ ਦੀ 10 ਮੀਟਰ ਚੌੜਾਈ ਕੀਤੀ ਜਾਵੇਗੀ ਤਾਂ ਜੋ ਮੈਡੀਕਲ ਕਾਲਜ ਵਿਚ ਆਵਾਜਾਈ ਵਿਚ ਕਿਸੇ ਤਰ੍ਹਾ ਦੀ ਪਰੇਸ਼ਾਨੀ ਨਾ ਹੋਵੇ। ਉਨ੍ਹਾਂ ਨੇ ਕਿਹਾ ਕਿ ਹਰਿਆਣਾ ਵਿਚ ਚਾਰ ਮੈਡੀਕਲ ਕਾਲਜਾਂ ਦਾ ਨਿਰਮਾਣ ਕਾਰਜ ਅਗਲੇ ਇਕ ਸਾਲ ਦੇ ਅੰਦਰ ਪੂਰਾ ਕਰ ਲਿਆ ਜਾਵੇਗਾ। ਨਾਰਨੌਲ ਦੇ ਕੋਰਿਆਵਾਸ, ਜੀਂਦ, ਕਰਨਾਲ ਅਤੇ ਭਿਵਾਨੀ ਵਿਚ ਸਥਾਪਿਤ ਕੀਤੇ ਜਾ ਰਹੇ ਮੈਡੀਕਲ ਕਾਲਜ ਵਿਚ ਤੈਅ ਸਮੇਂ ਵਿਚ ਦਾਖਲੇ ਸ਼ੁਰੂ ਕਰਵਾਏ ਜਾਣਗੇ।
25 ਕਰੋੜ 92 ਲੱਖ 8 ਹਜਾਰ ਦੀ ਲਾਗਤ ਨਾਲ ਬਨਣ ਵਾਲੀ 8 ਸੜਕਾਂ ਦੇ ਨਿਰਮਾਣ ਤੇ ਸੁਧਾਰੀਕਰਣ ਦਾ ਰੱਖਿਆ ਨੀਂਹ ਪੱਥਰ
ਹਰਿਆਣਾ ਦੇ ਡਿਪਟੀ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਨੇ ਮਿਨੀ ਸਕੱਤਰੇਤ ਨਾਰਨੌਲ ਤੋਂ ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ ਦੇ ਤਹਿਤ ਲਗਭਗ 28 ਕਰੋੜ 92 ਲੱਖ 8 ਹਜਾਰ ਦੀ ਲਾਗਤ ਨਾਲ ਬਨਣ ਵਾਲੀ 8 ਸੜਕਾਂ ਦੇ ਨਿਰਮਾਣ ਤੇ ਸੁਧਾਰੀਕਰਣ ਦਾ ਨੀਂਹ ਪੱਥਰ ਰੱਖਿਆ। ਡਿਪਟੀ ਸੀਐਮ ਨੇ ਕਿਹਾ ਕਿ ਹਰਿਆਣਾ ਸਰਕਾਰ ਸੂਬੇ ਵਿਚ ਢਾਂਚਾਗਤ ਸਹੂਲਤਾਂ ਨੂੰ ਵਧਾ ਰਹੀ ਹੈ। ਸੜਕਾਂ ਕਿਸੀ ਵੀ ਦੇਸ਼ ਸੂਬੇ ਦੇ ਵਿਕਾਸ ਦੀ ਧੁਰੀ ਹੁੰਦੀ ਹੈ। ਸੂਬੇ ਵਿਚ ਨਵੇਂ ਕੌਮੀ ਰਾਜਮਾਰਗ ਤੇ ਰਾਜ ਰਾਜਮਾਰਗਾਂ ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ, ਮੁੱਖ ਸੜਕਾਂ ਦਾ ਵਿਸਤਾਰੀਕਰਣ ਤੇ ਚੌੜਾਕਰਨ ਵੀ ਕੀਤਾ ਜਾ ਰਿਹਾ ਹੈ। ਨਾਰਨੌਲ ਦੇ ਕੋਲ ਬਣ ਰਹੇ ਮਲਟੀਪਰਪਜ ਲਾਜਿਸਟਿਕ ਹੱਬ ਇਸ ਖੇਤਰ ਤੇ ਸੂਬੇ ਦੇ ਲਈ ਮੀਲ ਦਾ ਪੱਥਰ ਸਾਬਿਤ ਹੋਵੇਗਾ।
ਸ੍ਰੀ ਚੌਟਾਲਾ ਨੇ ਲਗਭਗ 413.74 ਲੱਖ ਰੁਪਏ ਦੀ ਲਾਗਤ ਨਾਲ ਸਿਗੜੀ ਤੋਂ ਖੇੜੀ ਸੜਕ ਲਗਭਗ 336.30 ਲੱਖ ਰੁਪਏ ਦੀ ਲਾਗਤ ਨਾਲ ਬਨਣ ਵਾਲੀ ਸੁੰਦਰਰਹਿ ਤੋਂ ਮਾਨਪੁਰਾ ਰੋਡ ਤਕ ਸੜਕ ਲਗਭਗ 179.25 ਲੱਖ ਰੁਪਏ ਦੀ ਲਾਗਤ ਨਾਲ ਬੇਵਲ ਤੋਂ ਖੈਰਾਨਾ ਕਨੀਨਾ ਅਟੇਲੀ ਰੋਡ ਤਕ ਸੜਕ ਦਾ ਨੀਂਹ ਪੱਥਰ ਰੱਖਿਆ। ਇਸੀ ਤਰ੍ਹਾ ਲਗਭਗ 743.44 ਲੱਖ ਰੁਪਏ ਦੀ ਲਾਗਤ ਨਾਲ ਕੌਮੀ ਹਾਈਵੇ 148ਬੀ ਤੋਂ ਕੌਮੀ ਹਾਈਵੇ 148ਬੀ ਸੜਕ, ਲਗਭਗ 187.25 ਲੱਖ ਰੁਪਏ ਦੀ ਲਾਗਤ ਬਲਾਨਾ ਤੋਂ ਸੋਹਲਾ ਸੜਕ ਚੌੜੀਕਰਣ ਅਤੇ ਮਜਬੂਤੀਕਰਣ ਦਾ ਨੀਂਹ ਪੱਥਰ ਕੀਤਾ। ਇਸ ਤਰ੍ਹਾ ਲਗਭਗ 203.16 ਲੱਖ ਰੁਪਏ ਦੀ ਲਾਗਤ ਨਾਲ ਰਾਮਪੁਰ ਨਾਂਗਲ ਚੌਧਰੀ ਤੋਂ ਧੌਲੇੜਾ, ਲਗਭਗ 256.67 ਲੱਖ ਰੁਪਏ ਦੀ ਲਾਗਤ ਨਾਲ ਨਿਜਾਮਪੁਰ ਖੇਤਰੀ ਰੋਡ ਤੋਂ ਬਾਮਨਵਾਸ ਸੜਕ ਅਤੇ ਲਗਭਗ 272.27 ਲੱਖ ਰੁਪਏ ਦੀ ਲਾਗਤ ਨਾਲ ਸਤਨਾਲੀ ਤੋਂ ਨਾਵਾ ਤਕ ਸੜਕ ਨਿਰਮਾਣ ਦਾ ਨੀਂਹ ਪੱਥਰ ਰੱਖਿਆ।
Share the post "ਡਿਪਟੀ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਨੇ ਕੀਤਾ ਕੋਰਿਆਵਾਸ ਦੇ ਨਿਰਮਾਣਧੀਨ ਮੈਡੀਕਲ ਕਾਲਜ ਦਾ ਨਿਰੀਖਣ"