WhatsApp Image 2024-04-14 at 21.42.31
WhatsApp Image 2024-04-14 at 10.41.20
WhatsApp Image 2024-04-12 at 10.25.01
WhatsApp Image 2024-04-13 at 10.53.44
WhatsApp Image 2024-04-10 at 15.57.55
WhatsApp Image 2024-04-10 at 15.58.18
WhatsApp Image 2024-04-11 at 08.11.54 (1)
WhatsApp Image 2024-04-11 at 08.11.54
WhatsApp Image 2024-04-11 at 08.11.53
WhatsApp Image 2024-04-05 at 20.45.52
WhatsApp Image 2024-03-01 at 18.35.59
WhatsApp Image 2024-02-21 at 10.32.12
WhatsApp Image 2024-02-26 at 14.41.51
previous arrow
next arrow
Punjabi Khabarsaar
ਸਿੱਖਿਆ

ਬਾਬਾ ਫ਼ਰੀਦ ਕਾਲਜ ਨੇ ਅੰਤਰਰਾਸ਼ਟਰੀ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ ਕਰਵਾਇਆ

ਸੁਖਜਿੰਦਰ ਮਾਨ
ਬਠਿੰਡਾ, 20 ਜੁਲਾਈ: ਬਾਬਾ ਫ਼ਰੀਦ ਕਾਲਜ ਆਫ਼ ਐਜੂਕੇਸ਼ਨ ਵੱਲੋਂ ‘ਮੈਥਡੋਲੋਜੀ ਆਫ਼ ਟੀਚਿੰਗ ਐਂਡ ਰਿਸਰਚ‘ ਵਿਸ਼ੇ ‘ਤੇ ਇੱਕ ਹਫ਼ਤੇ ਦਾ ‘ਅੰਤਰਰਾਸ਼ਟਰੀ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ‘ ਆਯੋਜਿਤ ਕੀਤਾ ਗਿਆ। ਉੱਚ ਸਿੱਖਿਆ ਦੀਆਂ ਸੰਸਥਾਵਾਂ ਦੀ ਫੈਕਲਟੀ ਨੂੰ ਨਾ ਸਿਰਫ਼ ਗਿਆਨ ਦੇ ਪ੍ਰਸਾਰਕ ਵਜੋਂ ਸਗੋਂ ਆਪਣੇ ਵਿਦਿਆਰਥੀਆਂ ਦੇ ਸਲਾਹਕਾਰ ਵਜੋਂ ਕੰਮ ਕਰਨ ਦੇ ਯੋਗ ਬਣਾਉਣ ਦੇ ਉਦੇਸ਼ ਨਾਲ ਆਯੋਜਿਤ ਇਸ ‘ਅੰਤਰਰਾਸ਼ਟਰੀ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ ਵਿੱਚ ਉੱਘੇ ਸਰੋਤ ਵਿਅਕਤੀਆਂ ਦੁਆਰਾ ਕੁੱਲ 11 ਸੈਸ਼ਨ ਕਰਵਾਏ ਗਏ। ਬਾਬਾ ਫ਼ਰੀਦ ਕਾਲਜ ਆਫ਼ ਐਜੂਕੇਸ਼ਨ, ਬਠਿੰਡਾ ਦੇ ਪਿ੍ਰੰਸੀਪਲ ਡਾ. ਮੰਗਲ ਸਿੰਘ ਨੇ ਭਾਗੀਦਾਰਾਂ ਨੂੰ ਸੰਬੋਧਨ ਕਰਦਿਆਂ ਸਰਵਪੱਖੀ ਵਿਕਾਸ ਦੀ ਮਹੱਤਤਾ ਅਤੇ ਵਿਦਿਆਰਥੀਆਂ ਨੂੰ ਜੀਵਨ ਵਿੱਚ ਬਿਹਤਰ ਪ੍ਰਦਰਸ਼ਨ ਕਰਨ ਲਈ ਪ੍ਰੇਰਿਤ ਕਰਨ ਲਈ ਅਨੁਕੂਲ ਮਾਹੌਲ ਸਿਰਜਣ ਵਿੱਚ ਹਰੇਕ ਅਧਿਆਪਕ ਦੀ ਭੂਮਿਕਾ ‘ਤੇ ਜ਼ੋਰ ਦਿੱਤਾ।
ਇਸ ਅੰਤਰਰਾਸ਼ਟਰੀ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ ਦੇ ਕੋਆਰਡੀਨੇਟਰ ਅਤੇ ਬਾਬਾ ਫ਼ਰੀਦ ਕਾਲਜ ਆਫ਼ ਐਜੂਕੇਸ਼ਨ, ਬਠਿੰਡਾ ਦੇ ਸਹਾਇਕ ਪ੍ਰੋਫ਼ੈਸਰ ਸੁਖਵਿੰਦਰ ਸਿੰਘ ਨੇ ਇਸ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ ਦੀ ਰਿਪੋਰਟ ਪੇਸ਼ ਕੀਤੀ ਜਿਸ ਵਿੱਚ ਪੂਰੇ ਦੇਸ਼ ਭਰ ਤੋਂ ਕੁੱਲ 175 ਫੈਕਲਟੀ ਮੈਂਬਰਾਂ ਨੇ ਉਤਸ਼ਾਹ ਨਾਲ ਭਾਗ ਲਿਆ। ਇਸ ਪ੍ਰੋਗਰਾਮ ਦੇ ਪਹਿਲੇ ਦਿਨ ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼, ਬਠਿੰਡਾ ਦੇ ਡਿਪਟੀ ਡਾਇਰੈਕਟਰ (ਐਕਟੀਵਿਟੀਜ਼) ਸ੍ਰੀ ਬੀ.ਡੀ. ਸ਼ਰਮਾ ਨੇ ਮੁੱਖ ਭਾਸ਼ਣ ਦਿੱਤਾ। ਵੱਖ-ਵੱਖ ਸੈਸ਼ਨਾਂ ਵਿੱਚ ਸਰੋਤ ਵਿਅਕਤੀਆਂ ਵਜੋਂ ਮਾਨਚੈਸਟਰ ਮੈਟਰੋਪੋਲੀਟਨ ਯੂਨੀਵਰਸਿਟੀ, ਮਾਨਚੈਸਟਰ ਯੂ.ਕੇ. ਵਿਖੇ ਸਿਹਤ ਅਤੇ ਸਿੱਖਿਆ ਦੀ ਫੈਕਲਟੀ ਲਈ ਡਾਇਰੈਕਟਰ ਆਫ਼ ਐਜੂਕੇਸ਼ਨ ਡਾ. ਜੈਨੇਟ ਲਾਰਡ, ਨਿਊਕੈਸਲ ਟਾਇਨ, ਇੰਗਲੈਂਡ ਯੂ.ਕੇ. ਦੇ ਡਾਇਰੈਕਟਰ ਆਫ਼ ਐਜੂਕੇਸ਼ਨ ਮਿਸਟਰ ਡੋਮੀਨਿਕ ਕੁਰਾਨ, ਪੰਜਾਬੀ ਯੂਨੀਵਰਸਿਟੀ ਰਿਜਨਲ ਸੈਂਟਰ, ਬਠਿੰਡਾ ਤੋਂ ਸਿੱਖਿਆ ਵਿਭਾਗ ਦੇ ਪ੍ਰੋਫੈਸਰ ਡਾ. ਰਮਿੰਦਰ ਸਿੰਘ, ਜੀ.ਵੀ. ਪੋਸਟ ਗ੍ਰੈਜੂਏਟ ਕਾਲਜ ਆਫ਼ ਐਜੂਕੇਸ਼ਨ, ਸੰਗਰੀਆ ਦੇ ਐਸੋਸੀਏਟ ਪ੍ਰੋਫੈਸਰ ਡਾ. ਜੈ ਦਿਆਲ ਸਿੰਘ, ਨਹਿਰੂ ਕਾਲਜ ਆਫ਼ ਐਜੂਕੇਸ਼ਨ ਅਲੀਕੇਨ, ਮੰਡੀ ਡੱਬਵਾਲੀ ਦੇ ਪਿ੍ਰੰਸੀਪਲ ਡਾ. ਕਿ੍ਰਸ਼ਨ ਕਾਂਤ, ਬਾਬਾ ਫ਼ਰੀਦ ਕਾਲਜ, ਬਠਿੰਡਾ ਦੀ ਫੈਕਲਟੀ ਆਫ਼ ਸਾਇੰਸਜ਼ ਦੇ ਡੀਨ ਡਾ. ਜਾਵੇਦ ਅਹਿਮਦ ਖ਼ਾਨ, ਪੰਜਾਬੀ ਯੂਨੀਵਰਸਿਟੀ ਰਿਜਨਲ ਸੈਂਟਰ, ਬਠਿੰਡਾ ਤੋਂ ਸਿੱਖਿਆ ਵਿਭਾਗ ਦੇ ਪ੍ਰੋਫੈਸਰ ਡਾ. ਸੁਰਜੀਤ ਸਿੰਘ ਪੁਆਰ, ਸੈਂਟਰਲ ਯੂਨੀਵਰਸਿਟੀ ਆਫ਼ ਪੰਜਾਬ, ਬਠਿੰਡਾ ਦੇ ਅੰਗਰੇਜ਼ੀ ਵਿਭਾਗ ਤੋਂ ਐਸੋਸੀਏਟ ਪ੍ਰੋਫੈਸਰ ਅਤੇ ਐਚ.ਓ.ਡੀ. ਡਾ. ਸਾਹਿਲਾ ਜ਼ਫ਼ਰ, ਸੈਂਟਰਲ ਯੂਨੀਵਰਸਿਟੀ ਪੰਜਾਬ, ਬਠਿੰਡਾ ਤੋਂ ਸਿੱਖਿਆ ਵਿਭਾਗ ਦੇ ਐਸੋਸੀਏਟ ਪ੍ਰੋਫੈਸਰ ਡਾ. ਜੁਬਲੀ ਪਦਮਨਾਭਨ, ਬਾਬਾ ਫ਼ਰੀਦ ਕਾਲਜ ਆਫ਼ ਮੈਨੇਜਮੈਂਟ ਐਂਡ ਟੈਕਨਾਲੋਜੀ ਦੇ ਪਿ੍ਰੰਸੀਪਲ ਡਾ. ਰਜਿੰਦਰ ਕੁਮਾਰ ਉੱਪਲ, ਰਿਆਤ ਬਾਹਰਾ ਯੂਨੀਵਰਸਿਟੀ, ਸਹਾਰੂਆਂ, ਮੋਹਾਲੀ ਦੇ ਸਕੂਲ ਆਫ਼ ਸੋਸ਼ਲ ਸਾਇੰਸਜ਼ ਦੀ ਡੀਨ ਡਾ. ਇੰਦਰਪ੍ਰੀਤ ਕੌਰ ਅਤੇ ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼, ਬਠਿੰਡਾ ਦੇ ਡਿਪਟੀ ਡਾਇਰੈਕਟਰ (ਐਕਟੀਵਿਟੀਜ਼) ਸ੍ਰੀ ਬੀ.ਡੀ. ਸ਼ਰਮਾ ਆਦਿ ਸ਼ਾਮਲ ਸਨ।
ਇਸ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ ਵਿੱਚ ਬਹੁਤ ਸਾਰੇ ਵਿਸ਼ਿਆਂ ‘ਤੇ ਤਕਨੀਕੀ ਸੈਸ਼ਨ ਆਯੋਜਿਤ ਕੀਤੇ ਗਏ ਜਿਨ੍ਹਾਂ ਵਿੱਚ ਡਿਜੀਟਲ ਵਿਸਤਰਿਤ ਸਿਖਲਾਈ ਅਤੇ ਅਧਿਆਪਨ ਅਸਾਈਨਮੈਂਟਾਂ, ਅਧਿਆਪਨ ਵਿੱਚ ਬੁੱਧੀ ਦੀ ਮੁੜ ਖੋਜ, ਰਿਸਰਚ ਦੇ ਢੰਗ ਅਤੇ ਪਹੁੰਚ, ਇੱਕ ਵਧੀਆ ਖੋਜ ਪੱਤਰ ਕਿਵੇਂ ਲਿਖਣਾ ਹੈ, ਸਮਾਜਿਕ ਵਿਗਿਆਨ ਦਾ ਅਧਿਆਪਨ, ਦਿਮਾਗ਼ ਆਧਾਰਿਤ ਅਧਿਆਪਨ ਅਤੇ ਭਾਸ਼ਾ ਦਾ ਸਿੱਖਿਆ ਸ਼ਾਸਤਰ, ਅੰਗਰੇਜ਼ੀ ਵਿੱਚ ਸੰਭਾਵਿਤ ਤਰੁੱਟੀਆਂ-ਭਾਰਤੀ ਇਸ ਦਾ ਸ਼ਿਕਾਰ ਹਨ, ਖੋਜ ਪ੍ਰਸਤਾਵ ਡਿਜ਼ਾਈਨ, ਡਿਜੀਟਲ ਵਿਸਤਰਿਤ ਸਿਖਲਾਈ ਅਤੇ ਅਧਿਆਪਨ ਅਸਾਈਨਮੈਂਟਾਂ, ਪਾਠਕ੍ਰਮ ਵਿਕਾਸ, ਪ੍ਰਸਤਾਵ ਅਤੇ ਵੱਖ-ਵੱਖ ਫੰਡਿੰਗ ਏਜੰਸੀਆਂ ਤੋਂ ਵਿੱਤੀ ਪ੍ਰਵਾਨਗੀ ਦੀ ਪ੍ਰਕਿਰਿਆ, ਰਿਸਰਚ ਦੇ ਮੌਕੇ ਅਤੇ ਸਹਿਯੋਗ ਆਦਿ ਸ਼ਾਮਲ ਸਨ। ਇਸ ਇੱਕ ਹਫ਼ਤੇ ਦੇ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ ਦੌਰਾਨ 175 ਭਾਗੀਦਾਰਾਂ ਨੇ ਵਰਚੂਅਲ ਨੈੱਟਵਰਕ ਉੱਤੇ ਜੁੜ ਕੇ ਇੱਕ ਵਿਸ਼ਵੀਕਰਨ ਵਾਲੇ ਸੰਸਾਰ ਵਿੱਚ ‘ਸਿੱਖਿਅਕ ਭਾਈਚਾਰੇ ਦੀ ਭੂਮਿਕਾ ਨੂੰ ਮੁੜ ਪਰਿਭਾਸ਼ਿਤ‘ ਕਰਨ ਲਈ ਇੱਕ ਨਵਾਂ ਅਰਥ ਦਿੱਤਾ। ਬੀ.ਐਫ.ਜੀ.ਆਈ. ਦੇ ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਨੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਇਸ ਅੰਤਰਰਾਸ਼ਟਰੀ ਫੈਕਲਟੀ ਵਿਕਾਸ ਪ੍ਰੋਗਰਾਮ ਦੀ ਸਫਲਤਾ ਲਈ ਬਾਬਾ ਫ਼ਰੀਦ ਕਾਲਜ ਆਫ਼ ਐਜੂਕੇਸ਼ਨ ਦੇ ਪਿ੍ਰੰਸੀਪਲ ਅਤੇ ਫੈਕਲਟੀ ਮੈਂਬਰਾਂ ਨੂੰ ਵਧਾਈ ਦਿੱਤੀ।

Related posts

ਚੋਣਾਂ ਵਿਚ ਯੁਵਾ ਵੋਟਰਾਂ ਦੀ ਅਹਿਮ ਭੂਮਿਕਾ ਵਿਸ਼ੇ ’ਤੇ ਸੈਮੀਨਾਰ ਆਯੋਜਿਤ

punjabusernewssite

ਬੀ.ਐਫ.ਜੀ.ਆਈ., ਦੇ ਪ੍ਰੋਫੈਸਰ ਆਰ. ਕੇ. ਉੱਪਲ ਹੋਏ ‘ਪੰਜਾਬ ਰਤਨ ਐਵਾਰਡ‘ ਨਾਲ ਸਨਮਾਨਿਤ

punjabusernewssite

ਜੌਗਰਫ਼ੀ ਟੀਚਰਜ਼ ਯੂਨੀਅਨ ਦੀ ਸਿੱਖਿਆ ਮੰਤਰੀ ਬੈਂਸ ਨਾਲ ਮੁਲਾਕਾਤ

punjabusernewssite