ਸੁਖਜਿੰਦਰ ਮਾਨ
ਬਠਿੰਡਾ, 21 ਜੁਲਾਈ: ਪੰਜਾਬ ਸੁਬਾਰਡੀਨੇਟ ਸਰਵਿਸਿਜ ਫੈਡਰੇਸਨ ਵਿਗਿਆਨਕ ਦੀ ਜਿਲ੍ਹਾ ਪੱਧਰੀ ਚੋਣਾਂ ਸਾਥੀ ਕੇਵਲ ਸਿੰਘ ਦੀ ਅਗਵਾਈ ਵਿੱਚ ਹੋਈ।ਜਿਸ ਵਿਚ ਗਗਨਦੀਪ ਸਿੰਘ ਪ੍ਰਧਾਨ, ਰਣਜੀਤ ਸਿੰਘ ਜੀਤੀ ਸੀਨੀਅਰ ਮੀਤ ਪ੍ਰਧਾਨ, ਬਿੱਟੂ ਰਾਮ ਜਨਰਲ ਸਕੱਤਰ, ਭੁਪਿੰਦਰ ਕੌਰ ਅਤੇ ਮਲਕੀਤ ਖਾਂ ਮੀਤ ਪ੍ਰਧਾਨ, ਨਵਜੋਤ ਸਿੰਘ ਖਜਾਨਚੀ, ਨਰਵਿੰਦਰ ਸਿੰਘ ਪ੍ਰੈੱਸ ਸਕੱਤਰ,ਹਰਬੰਸ ਸਿੰਘ ਭਾਗੂ,ਮੱਖਣ ਸਿੰਘ,ਹਰਮੇਲ ਸਿੰਘ ਅਤੇ ਜਗਦੀਪ ਸਿੰਘ ਕਮੇਟੀ ਮੈਂਬਰ ਚੁਣੇ ਗਏ।ਅੱਜ ਦੀ ਚੋਣ ਤੋਂ ਬਾਅਦ ਸਰਬਸੰਮਤੀ ਨਾਲ ਫੈਸਲਾ ਹੋਇਆ ਕਿ ਮਹੀਨੇ ਦੇ ਪਹਿਲੇ ਮੰਗਲਵਾਰ ਕਮੇਟੀ ਦੀ ਮੀਟਿੰਗ ਹੋਇਆ ਕਰੇਗੀ। ਸਾਂਝੇ ਫਰੰਟ ਵੱਲੋਂ 29 ਜੁਲਾਈ ਦੇ ਅਰਥੀ ਫੂਕ ਮੁਜਾਹਰੇ ਵਿੱਚ ਭਰਵੀਂ ਸਮੂਲੀਅਤ ਕੀਤੀ ਜਾਵੇਗੀ।24 ਜੁਲਾਈ ਨੂੰ ਪੰਜਾਬ ਸੁਬਾਰਡੀਨੇਟ ਸਰਵਿਸਿਜ ਫੈਡਰੇਸਨ (ਵਿਗਿਆਨਕ) ਦੇ ਦੇਸ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਹੋ ਰਹੇ ਸੂਬਾ ਪੱਧਰੀ ਇਜਲਾਸ ਵਿੱਚ ਪਹੁੰਚਣ ਲਈ ਡੈਲੀਗੇਟ ਸਾਥੀਆਂ ਦੀਆਂ ਡਿਊਟੀਆਂ ਲਗਾ ਦਿੱਤੀਆਂ ਗਈਆਂ ਹਨ। ਪ੍ਰੈੱਸ ਦੇ ਨਾਮ ਬਿਆਨ ਜਾਰੀ ਕਰਦਿਆਂ ਸਾਥੀ ਗਗਨਦੀਪ ਸਿੰਘ ਨੇ ਕਿਹਾ ਕਿ ਆਉਣ ਵਾਲਾ ਸਮਾਂ ਮੁਲਾਜਮਾਂ ਲਈ ਨਵੀਂ ਕਿਸਮ ਦੀਆਂ ਮੁਸਕਿਲਾਂ ਖੜ੍ਹੀਆਂ ਕਰਨ ਵਾਲਾ ਹੈ।ਜਿਸ ਕਾਰਨ ਮੁਲਾਜਮ ਵਰਗ ਨੂੰ ਵਿਸਾਲ ਏਕਤਾ ਦੀ ਜਰੂਰਤ ਹੈ। ਪੰਜਾਬ ਸਰਕਾਰ ਵੱਲੋਂ ਮੁਲਾਜਮਾਂ ਨਾਲ ਕੀਤੇ ਵਾਅਦੇ ਵਫਾ ਨਹੀਂ ਹੋਏ,ਕੱਚੇ ਕਾਮੇ ਪੱਕੇ ਨਹੀਂ ਹੋਏ, ਪੁਰਾਣੀ ਪੈਨਸਨ ਸਕੀਮ ਬਹਾਲ ਨਹੀਂ ਕੀਤੀ ਗਈ, ਮੁਲਾਜਮਾਂ ਦੇ ਕੱਟੇ ਭੱਤੇ ਬਹਾਲ ਨਹੀਂ ਕੀਤੇ ਗਏ, ਕਾਂਗਰਸ ਸਰਕਾਰ ਵੱਲੋਂ ਸੁਰੂ ਕੀਤਾ 200 ਰੂਪੇ ਜਜੀਆ ਟੈਕਸ ਬੰਦ ਨਹੀਂ ਕੀਤਾ ਗਿਆ, ਨਵੇਂ ਮੁਲਾਜਮਾਂ ਤੇ ਲਗਤਾਰ ਸੈਂਟਰ ਦਾ ਸੁਮੇਲ ਲਾਗੂ ਕੀਤਾ ਜਾ ਰਿਹਾ ਹੈ।ਜਿਸ ਕਾਰਨ ਸਮੁੱਚੇ ਮੁਲਾਜਮ ਵਰਗ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਪੰਜਾਬ ਸਰਕਾਰ ਵੱਲੋਂ ਪਹਿਲਾਂ ਦੀਆਂ ਸਰਕਾਰਾਂ ਦੀ ਤਰ੍ਹਾਂ ਹੀ ਲੋਕ ਲੁਭਾਊ ਨਾਅਰੇ ਦਿੱਤੇ ਜਾ ਰਹੇ ਹਨ।ਸਿਹਤ ਵਿਭਾਗ ਦੇ ਪੁਰਾਣੇ ਢਾਂਚੇ ਨੂੰ ਤਹਿਸ ਨਹਿਸ ਕਰਕੇ ਮਹੁੱਲਾ ਕਲੀਨਿਕ ਖੋਲਣ ਦਾ ਫੈਸਲਾ ਸਰਕਾਰੀ ਸਿਹਤ ਸੇਵਾਵਾਂ ਨੂੰ ਬਰਬਾਦ ਕਰਕੇ ਰੱਖ ਦੇਵੇਗਾ। ਸਰਕਾਰੀ ਹਸਪਤਾਲਾਂ ਦੀ ਜਗ੍ਹਾ ਧੜਾ ਧੜ ਪ੍ਰਾਈਵੇਟ ਕੰਪਨੀਆਂ ਨੂੰ ਦਿੱਤੀ ਜਾ ਰਹੀ ਹੈ।ਇਸ ਕਰਕੇ ਸਰਕਾਰ ਦੀਆਂ ਲੋਕ ਮਾਰੂ ਅਤੇ ਮੁਲਾਜਮ ਮਾਰੂ ਨੀਤੀਆਂ ਨੂੰ ਲੋਕਾਂ ਤੱਕ ਲੈ ਕੇ ਜਾਣ ਲਈ ਵਿਸਾਲ ਏਕਤਾ ਦੀ ਲੋੜ ਹੈ।
Share the post "ਪੰਜਾਬ ਸੁਬਾਰਡੀਨੇਟ ਸਰਵਿਸਿਜ ਫੈਡਰੇਸਨ (ਵਿਗਿਆਨਕ) ਜਿਲ੍ਹਾ ਬਠਿੰਡਾ ਦੀ ਹੋਈ ਚੋਣ"