ਚੰਡੀਗੜ੍ਹ, 23 ਜੁਲਾਈ: ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਜੈ ਪ੍ਰਕਾਸ਼ ਦਲਾਲ ਨੇ ਕਿਹਾ ਕਿ ਹਰਿਆਣਾ ਖੇਡਾਂ ਦਾ ਸੂਬਾ ਹੈ। ਖੇਡ ਹਰਿਆਣਾ ਸਭਿਆਚਾਰ ਦਾ ਇਕ ਅਭਿੰਨ ਅੰਗ ਹਨ। ਇਹੀ ਵਜ੍ਹਾ ਹੈ ਕਿ ਓਲੰਪਿਕ ਤੇ ਕੌਮਾਂਤਰੀ ਪੱਧਰ ਦੇ ਮੁਕਾਬਲਿਆਂ ਵਿਚ ਸੱਭ ਤੋਂ ਵੱਧ ਮੈਡਲ ਹਰਿਆਣਾ ਦੇ ਖਿਡਾਰੀ ਲਿਆ ਰਹੇ ਹਨ। ਸ੍ਰੀ ਦਲਾਲ ਚਰਖੀ ਦਾਦਰੀ ਦੀ ਨਵੀਂ ਅਨਾਜ ਮੰਡੀ ਵਿਚ ਪ੍ਰਬੰਧਿਤ ਇਕ ਕਬੱਡੀ ਮੁਕਾਬਲੇ ਵਿਚ ਬਤੌਰ ਮੁੱਖ ਮਹਿਮਾਨ ਬੋਲ ਰਹੇ ਸਨ। ਸ੍ਰੀ ਜੇਪੀ ਦਲਾਲ ਨੇ ਕਿਹਾ ਕਿ ਖੇਡਾਂ ਨੂੰ ਪ੍ਰੋਤਸਾਹਨ ਦੇਣ ਲਈ ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਹਰ ਜਿਲ੍ਹੇ ਵਿਚ ਨਵੇਂ ਸਟੇਡੀਅਮ, ਖੇਡ ਨਰਸਰੀਆਂ, ਖਿਡਾਰੀਆਂ ਨੂੰ ਆਧੁਨਿਕ ਸਹੂਲਤਾਂ ਮਹੁਇਆ ਕਰਵਾ ਰਹੇ ਹਨ। ਸਰਕਾਰ ਨੇ ਓਲੰਪਿਕ ਵਿਚ ਗੋਲਡ ਮੈਡਲ ਜੇਤੂ ਨੂੰ 6 ਕਰੋੜ ਰੁਪਏ, ਸਿਲਵਰ ਮੈਡਲ ਜੇਤੂ ਨੂੰ 4 ਕਰੋੜ ਰੁਪਏ ਅਤੇ ਬ੍ਰਾਂਜ ਮੈਡਲ ਜੇਤੂ ਨੂੰ 2.5 ਕਰੋੜ ਰੁਪਏ ਦਾ ਪੁਰਸਕਾਰ ਦੇਣ ਦਾ ਐਲਾਨ ਕੀਤਾ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਚਰਖੀ ਦਾਦਰੀ ਵਿਚ ਕਬੱਡੀ ਮੁਕਾਬਲੇ ਦਾ ਪ੍ਰਬੰਧ ਹੋਣਾ ਮਾਣ ਦੀ ਗਲ ਹੈ। ਖੇਤੀਬਾੜੀ ਮੰਤਰੀ ਨੇ ਆਪਣੀ ਵੱਲੋਂ ਕਬੱਡੀ ਏਸੋਸਇਏਸ਼ਨ ਨੂੰ ਪ੍ਰੋਤਸਾਹਨ ਸਵਰੂਪ ਪੰਜ ਲੱਖ ਰੁਪਏ ਦੇਣ ਦਾ ਐਲਾਨ ਕੀਤਾ। ਏਮੇਚਿਯੋਰ ਕਬੱਡੀ ਏਸੋਸਇਏਸ਼ਨ ਦੇ ਸੂਬਾ ਚੇਅਰਮੈਨ ਅਤੇ ਰਾਜਸਭਾ ਸਾਂਸਦ ਕਿ੍ਰਸ਼ਣਲਾਲ ਪੰਵਾਰ ਨੇ ਖਿਡਾਰੀਆਂ ਦੀ ਹੌਸਲਾ ਅਫਜਾਈ ਲਈ ਖੇਤੀਬਾੜੀ ਮੰਤਰੀ ਦਾ ਧੰਨਵਾਦ ਪ੍ਰਗਟਾਇਆ। ਉਨ੍ਹਾਂ ਨੇ ਕਿਹਾ ਕਿ ਦਾਦਰੀ ਸ਼ਹਿਰ ਵਿਚ ਪਿਛਲੇ ਦਿਨਾਂ ਕੁੜੀਆਂ ਦੀ ਕਬੱਡੀ ਮੁਕਾਬਲੇ ਕਰਵਾਏ ਗਏ ਸਨ। ਜਿਸ ਵਿਚ ਪੂਰੇ ਦੇਸ਼ ਤੋਂ ਟੀਮਾਂ ਨੇ ਹਿੱਸਾ ਲਿਆ ਸੀ। ਇਸ ਟੂਰਨਾਂਮੈਂਟ ਵਿਚ ਵੀ ਦੇਸ਼ ਦੀ 31 ਟੀਮਾਂ ਹਿੱਸਾ ਲੈ ਰਹੀਆਂ ਹਨ। ਐਤਵਾਰ 24 ਜੁਲਾਈ ਦੀ ਸ਼ਾਮ ਨੂੰ ਇਸ ਮੁਕਾਲਬੇ ਦਾ ਸਮਾਪਨ ਹੋਵੇਗਾ। ਇਸ ਦੌਰਾਨ ਖਿਡਾਰੀਆਂ ਦੇ ਠਹਿਰਣ ਅਤੇ ਭੋਜਨ ਆਦਿ ਦੇ ਲਈ ਏਸੋਸਇਏਸ਼ਨ ਨੇ ਬਿਹਤਰ ਇੰਤਜਾਮ ਕੀਤੇ ਹੋਏ ਹਨ। ਜਿਸ ਦੇ ਲਈ ਜਿਲ੍ਹਾ ਪ੍ਰਸਾਸ਼ਨ ਪੂਰਾ ਸਹਿਯੋਗ ਦੇ ਰਿਹਾ ਹੈ।
ਹਰਿਆਣਾ ਖੇਡਾਂ ਤੇ ਖਿਡਾਰੀਆਂ ਦਾ ਸੂਬਾ ਹੈ: ਮੰਤਰੀ ਜੇਪੀ ਦਲਾਲ
16 Views