ਸਕੂਲੀ ਬੱਸਾਂ ਚ ਸੀ.ਸੀ.ਟੀ.ਵੀ. ਕੈਮਰਾ, ਫਾਸਟ ਏਡ ਤੇ ਅੱਗ ਬਝਾਊ ਯੰਤਰ ਹੋਵੇ ਲਾਜ਼ਮੀ
ਪੰਜਾਬੀ ਖ਼ਬਰਸਾਰ ਬਿਉਰੋ
ਬਠਿੰਡਾ, 26 ਜੁਲਾਈ : ਪੰਜਾਬ ਸਰਦਾਰ ਦੀ ਸੇਫ ਸਕੂਲ ਵਾਹਨ ਪਾਲਿਸੀ ਨੂੰ ਲਾਗੂ ਕਰਵਾਉਣ ਲਈ ਅੱਜ ਬਾਲ ਸੁਰੱਖਿਆ ਵਿਭਾਗ ਦੀਆਂ ਟੀਮਾਂ ਵਲੋਂ ਸ਼ਹਿਰ ਦੇ ਜੀ ਮਾਊਟਲਿਟਰਾ ਅਤੇ ਦਿ ਮਿਲੀਨੀਅਮ ਸਕੂਲ ਦੀਆਂ ਬੱਸਾਂ ਦੀ ਚੈਕਿੰਗ ਕੀਤੀ। ਚੈਕਿੰਗ ਉਪਰੰਤ ਉਨ੍ਹਾਂ ਵਲੋਂ ਸਕੂਲ ਦੇ ਪਿ੍ਰੰਸੀਪਲ, ਸਟਾਫ ਅਤੇ ਬੱਸ ਡਰਾਇਵਰਾਂ ਨਾਲ ਇੱਕ ਵਿਸ਼ੇਸ਼ ਮੀਟਿੰਗ ਕੀਤੀ ਗਈ। ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਮੈਡਮ ਰਵਨੀਤ ਕੌਰ ਸਿੱਧੂ ਨੇ ਕਿਹਾ ਕਿ ਸੇਫ ਸਕੂਲ ਵਾਹਨ ਪਾਲਿਸੀ ਅਨੁਸਾਰ ਸਕੂਲੀ ਬੱਸਾਂ ਦਾ ਰੰਗ ਪੀਲਾ ਹੋਣਾ ਚਾਹੀਦਾ ਹੈ, ਬੱਸ ਦੇ ਅੱਗੇ ਸਕੂਲ ਬੱਸ ਲਿਖਿਆ ਹੋਵੇ, ਬੱਸਾਂ 15 ਸਾਲ ਤੋਂ ਵੱਧ ਪੁਰਾਣੀ ਨਾ ਹੋਵੇ। ਡਰਾਇਵਰ ਦੇ ਵਰਦੀ ਪਾਈ ਹੋਣੀ ਲਾਜ਼ਮੀ ਹੋਵੇ, ਡਰਾਇਵਰ ਕੋਲ ਹੈਵੀ ਲਾਈਸੈਂਸ ਹੋਵੇ, ਬੱਸ ਵਿੱਚ ਫਾਸਟ ਏਡ, ਅੱਗ ਬਝਾਊ ਯੰਤਰ, ਸੀ.ਸੀ.ਟੀ.ਵੀ. ਕੈਮਰਾ ਲੱਗਿਆ ਹੋਣਾ ਲਾਜ਼ਮੀ ਹੋਵੇ। ਉਨ੍ਹਾਂ ਕਿਹਾ ਕਿ ਜੇਕਰ ਬੱਸ ਵਿੱਚ ਲੜਕੀਆਂ ਸਫਰ ਕਰਦੀਆਂ ਹਨ ਤਾਂ ਬੱਸ ਵਿੱਚ ਲੇਡੀ ਅਟੈਡਡੈਂਟ ਹੋਣੀ ਲਾਜ਼ਮੀ ਹੋਣੀ ਚਾਹੀਦੀ ਹੈ। ਇਸ ਮੌਕੇ ਦਫ਼ਤਰ ਜ਼ਿਲ੍ਹਾ ਬਾਲ ਸੁਰੱਖਿਆ ਦੇ ਅਧਿਕਾਰੀ ਸ. ਰਾਜਵਿੰਦਰ ਸਿੰਘ ਤੋਂ ਇਲਾਵਾ ਸਿੱਖਿਆ ਵਿਭਾਗ ਦੇ ਕਰਮਚਾਰੀ ਜ਼ਿਲ੍ਹਾ ਵੋਕੇਸ਼ਨਲ ਕੁਆਰਡੀਨੇਟਰ ਸ੍ਰੀ ਬਲਰਾਜ ਸਿੰਘ ਅਤੇ ਸ਼੍ਰੀ ਦਵਿੰਦਰ ਕੁਮਾਰ ਆਦਿ ਹਾਜ਼ਰ ਸਨ।
ਜੀ ਮਾਊਟਲਿਟਰਾ ਤੇ ਦਿ ਮਿਲੀਨੀਅਮ ਸਕੂਲ ਬੱਸਾਂ ਦੀ ਕੀਤੀ ਚੈਕਿੰਗ
17 Views