ਸੁਖਜਿੰਦਰ ਮਾਨ
ਬਠਿੰਡਾ, 27 ਜੁਲਾਈ: ਬੀ ਕੇ ਯੂ ਲੱਖੋਵਾਲ ਟਿਕੈਤ ਦੇ ਸੂਬਾ ਜਨਰਲ ਸਕੱਤਰ ਰਾਮਕਰਨ ਸਿੰਘ ਰਾਮਾ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚਾ ਵੱਲੋਂ ਕੇਂਦਰ ਸਰਕਾਰ ਦੇ ਖਿਲਾਫ ਸਰੰਘਸ ਸੂਰੂ ਕਰ ਦਿੱਤਾ ਗਿਆ ਹੈ। ਇਸੇ ਕੜੀ ਤਹਿਤ 31 ਜਲਾਈ ਨੂੰ ਸਾਰੇ ਭਾਰਤ ਵਿੱਚ ਰੇਲਾਂ ਰੋਕੀਆਂ ਜਾਣਗੀਆਂ। ਜਿਸਦੇ ਚੱਲਦੇ ਬਠਿੰਡਾ ਵਿਖੇ ਮੁਲਤਾਨੀ ਪੁਲ ਦੇ ਹੇਠਾਂ ਗਿਆਰਾਂ ਵਜੇ ਤੋਂ ਲੈਕੇ ਤਿੰਨ ਵਜੇ ਤੱਕ ਰੇਲ ਗੱਡੀਆਂ ਰੋਕੀਆਂ ਜਾਣਗੀਆਂ। ਰਾਮਾ ਨੇ ਦੋਸ਼ ਲਗਾਇਆ ਕਿ ਕੇਂਦਰੀ ਮੰਤਰੀ ਟੇਣੀ ਅਜੇ ਮਿਸਰਾ ਦੇ ਪੁੱਤਰ ਆਸੀਸ ਮਿਸਰਾ ਨੇ ਹਿੰਸਾ ਕਰਕੇ ਚਾਰ ਕਿਸਾਨ ਇੱਕ ਪੱਤਰਕਾਰ ਨੂੰ ਆਪਣੀ ਗੱਡੀ ਹੇਠ ਕੁਚਲਣ ਕੇ ਮਾਰ ਦਿੱਤਾ ਸੀ ਦੋਸੀਆਂ ਨੂੰ ਸਜਾਵਾਂ ਦੇਣ ਅਤੇ ਅਜੇ ਮਿਸਰਾ ਤੇ ਇੱਕ ਸੋ ਵੀਹ ਵੀਹ ਦੀ ਕਾਰਵਾਈ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਜਦੋਂਕਿ ਇਲਾਹਾਬਾਦ ਹਾਈਕੋਰਟ ਦੀ ਲਖਨਊ ਬੈਂਚ ਨੇ ਹਿੰਸਾ ਮਾਮਲੇ ਵਿੱਚ ਆਸੀਸ ਮਿਸਰਾ ਦੀ ਜਮਾਨਤ ਪਟੀਸਨ ਖਾਰਜ ਕਰ ਦਿੱਤੀ ਹੈ । ਉਨ੍ਹਾਂ ਕਿਹਾ ਕਿ ਦੋਸੀਆਂ ਨੂੰ ਸਖਤ ਸਜਾਵਾਂ ਦਵਾਉਣ ਲਈ ਕੇਂਦਰ ਸਰਕਾਰ ਦੇ ਖਿਲਾਫ ਸਰੰਘਸ ਜਾਰੀ ਰਹੇਗਾ।
ਕਿਸਾਨ ਸੰਘਰਸ ਨੂੰ ਮੁੜ ਭਖਾਇਆ ਜਾਵੇਗਾ: ਰਾਮਕਰਨ ਰਾਮਾ
8 Views