ਪੰਜਾਬੀ ਖ਼ਬਰਸਾਰ ਬਿਉਰੋ
ਬਠਿੰਡਾ, 15 ਅਗੱਸਤ: ਸਥਾਨਕ ਐਸ ਐਸ ਡੀ ਗਰਲਜ ਕਾਲਜ ਵਿਚ ਕਾਲਜ਼ ਕਮੇਟੀ ਦੇ ਪ੍ਰਧਾਨ ਐਡਵੋਕੇਟ ਸ੍ਰੀ ਸੰਜੇ ਗੋਇਲ ਅਤੇ ਕਾਲਜ ਪਿ੍ਰੰਸੀਪਲ ਡਾ. ਨੀਰੂ ਗਰਗ ਦੀ ਰਹਿਨੁਮਾਈ ਅਤੇ ਪ੍ਰੋਗਰਾਮ ਅਫਸਰ ਐਨ ਐਸ ਐਸ ਡਾ. ਊਸ਼ਾ ਸਰਮਾ ਅਤੇ ਡਾ. ਸਿਮਰਜੀਤ ਕੌਰ ਦੀ ਅਗਵਾਈ ਹੇਠ ਕਾਲਜ ਵਿਖੇ ਆਜਾਦੀ ਦੀ 75ਵੀਂ ਵਰੇਗੰਢ ਦੀ ਖੁਸੀ ਵਿਚ ਅੰਮਿ੍ਰਤ ਮਹਾਉਤਸਵ ਮੌਕੇ ‘ਹਰ ਘਰ ਤਿਰੰਗਾ’ ਮੁਹਿੰਮ ਅਧੀਨ ਤਿਰੰਗਾ ਝੰਡਾ ਲਹਿਰਾਇਆ ਗਿਆ। ਇਸ ਮੌਕੇ ਕਾਲਜ ਵਾਈਸ ਪ੍ਰਧਾਨ ਸ੍ਰੀ ਪਰਮੋਦ ਮਹੇਸਵਰੀ, ਕਾਲਜ ਸਕੱਤਰ ਸ੍ਰੀ ਚੰਦਰ ਸੇਖਰ ਮਿਤਲ ਐਸ ਐਸ ਡੀ ਡਬਲਿਊ ਆਈ ਟੀ ਦੇ ਸਕੱਤਰ ਸ੍ਰੀ ਵਿਕਾਸ ਗਰਗ, ਬੀ ਐਡ ਕਾਲਜ ਦੇ ਸਕੱਤਰ ਸ੍ਰੀ ਸਤੀਸ਼ ਅਰੋੜਾ, ਕਾਲਜ ਦਾ ਪੂਰਾ ਟੀਚਿੰਗ ਸਟਾਫ ਅਤੇ ਨਾਨ-ਟੀਚਿੰਗ ਸਟਾਫ ਅਤੇ ਐਨ ਐਸ ਐਸ ਵਲੰਟੀਅਰ ਹਾਜਰ ਸਨ।ਇਸ ਮੌਕੇ ਐਨ ਐਸ ਐਸ ਵਲੰਟੀਅਰਾਂ ਵੱਲੋ ਵੰਦੇ ਮਾਤਰਮ ਦੇ ਨਾਅਰੇ ਲਗਾਏ ਗਏ ਅਤੇ ਰਾਸਟਰੀ ਗਾਣ ਗਾਇਆ ਗਿਆ।ਐਨ ਐਸ ਐਸ ਵਾਲੰਟੀਅਰਾਂ ਵੱਲੋਂ ਹੱਥਾਂ ਵਿੱਚ ਤਰੰਗਾਂ ਫੜਕੇ ‘ਹਰ ਘਰ ਤਿਰੰਗਾ’ ਗੀਤ ਗਾਇਆ ਗਿਆ ਅਤੇ ਦੇਸ ਦੀ ਸਾਨ ਨੂੰ ਵਧਾਉਣ ਦੀ ਸਹੁੰ ਚੁੱਕੀ ਗਈ।ਕਾਲਜ ਪਿ੍ਰੰਸੀਪਲ ਡਾਕਟਰ ਨੀਰੂ ਗਰਗ ਵੱਲੋਂ ‘ਹਰ ਘਰ ਤਿਰੰਗਾਂ’ ਦੇ ਮਹੱਤਵ ਨੂੰ ਦਰਸਾਉਂਦਿਆਂ ਦੇਸ ਦੀ ਸਾਨ ਤਿਰੰਗੇ ਦਾ ਹਮੇਸਾ ਮਾਣ ਸਨਮਾਨ ਕਰਨ ਦੀ ਪ੍ਰੇਰਨਾ ਦਿੱਤੀ ਗਈ ।
ਐਸ ਐਸ ਡੀ ਗਰਲਜ ਕਾਲਜ ਵਿਖੇ ਮਨਾਈ ਆਜਾਦੀ ਦੀ 75ਵੀਂ ਵਰ੍ਹੇ ਗੰਢ
25 Views