ਪੰਜਾਬੀ ਖ਼ਬਰਸਾਰ ਬਿਉਰੋ
ਨਵੀਂ ਦਿੱਲੀ, 21 ਅਗਸਤ: ਅਬਾਕਾਰੀ ਨੀਤੀ ਨੂੰ ਲੈ ਕੇ ਚਰਚਾ ਵਿਚ ਚੱਲੀ ਆ ਰਹੀ ਦਿੱਲੀ ਦੀ ਆਪ ਸਰਕਾਰ ’ਚ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਸਹਿਤ 14 ਵਿਰੁਧ ਸੀਬੀਆਈ ਨੇ ਲੁੱਟ ਆਉਟ ਸਰਕੂਲਰ ਜਾਰੀ ਕੀਤਾ ਹੈ ਤਾਂ ਕਿ ਉਹ ਵਿਦੇਸ਼ ਨਾ ਭੱਜ ਸਕਣ। ਤਿੰਨ ਦਿਨ ਪਹਿਲਾਂ ਸ਼੍ਰੀ ਸਿਸੋਦੀਆ ਸਹਿਤ ਸਾਰਿਆਂ ਵਿਰੁਧ ਅਬਾਕਾਰੀ ਨੀਤੀ ਨੂੰ ਲੈ ਕੇ ਐਫ਼.ਆਈ.ਆਰ ਕੱਟੀ ਗਈ ਸੀ। ਇਸਤੋਂ ਬਾਅਦ ਬੀਤੇ ਕੱਲ ਉਪ ਮੁੱਖ ਮੰਤਰੀ ਦੀ ਰਿਹਾਇਸ਼ ਸਹਿਤ 31 ਥਾਵਾਂ ’ਤੇ ਸੀਬੀਆਈ ਵਲੋਂ ਛਾਪੇਮਾਰੀ ਕੀਤੀ ਗਈ ਸੀ। ਹਾਲਾਂਕਿ ਇਸ ਛਾਪੇਮਾਰੀ ਤੋਂ ਬਾਅਦ ਸ਼੍ਰੀ ਸਿਸੋਦੀਆ ਦੁਆਰਾ ਕੀਤੀ ਗਈ ਇੱਕ ਪ੍ਰੈਸ ਕਾਨਫਰੰਸ ਵਿਚ ਖ਼ੁਦ ਨੂੰ ਕੇਂਦਰ ਦੇ ਇਸ਼ਾਰੇ ’ਤੇ ਸੀਬੀਆਈ ਵਲੋਂ ਗਿ੍ਰਫਤਾਰ ਕਰਨ ਦੀ ਆਸੰਕਾ ਜਤਾਈ ਸੀ ਪ੍ਰੰਤੂ ਅੱਜ ਸੀਬੀਆਈ ਵਲੋਂ ਸਰਕੂਲਰ ਜਾਰੀ ਕਰਨ ਤੋਂ ਬਾਅਦ ਇਸਦੀ ਸੰਭਾਵਨਾ ਹੋਰ ਵੀ ਵਧ ਗਈ ਹੈ। ਉੰਜ ਇਹ ਵੀ ਪਤਾ ਲੱਗਿਆ ਹੈ ਕਿ ਸੀਬੀਆਈ ਵਲੋਂ ਜਾਰੀ ਸਰਕੂਲਰ ਵਿਚ ਮੁੰਬਈ ਸਥਿਤ ਐਂਟਰਟੇਨਮੈਂਟ ਈਵੈਂਟ ਮੈਨੇਜਮੈਂਟ ਕੰਪਨੀ ਦੇ ਸੀਈਓ ਵਿਜੇ ਨਾਇਰ ਦਾ ਨਾਂ ਸਾਮਲ ਨਹੀਂ ਹੈ। ਉਧਰ ਮਨੀਸ ਸਿਸੋਦੀਆ ਨੇ ਅੱਜ ਜਾਰੀ ਇੱਕ ਟਵੀਟ ਵਿਚ ਲਿਖਿਆ ਹੈ ਕਿ ਤੁਹਾਡੇ ਸਾਰੇ ਛਾਪੇ ਫੈਲ ਗਏ ਹਨ, ਕੁਝ ਨਹੀਂ ਮਿਲਿਆ, ਇਕ ਪੈਸਾ ਦੀ ਹੇਰਾ ਫੇਰੀ ਨਹੀਂ ਮਿਲੀ, ਹੁਣ ਤੁਸੀਂ ਲੁੱਕ ਆਊਟ ਨੋਟਿਸ ਜਾਰੀ ਕੀਤਾ ਹੈ ਕਿ ਮਨੀਸ ਸਿਸੋਦੀਆ ਮੌਜੂਦ ਨਹੀਂ ਹਨ। ਇਹ ਕੀ ਮਜਾਕ ਹੈ? ਮੈਂ ਦਿੱਲੀ ਵਿੱਚ ਖੁੱਲ੍ਹ ਕੇ ਘੁੰਮ ਰਿਹਾ ਹਾਂ, ਦੱਸੋ ਕਿੱਥੇ ਆਉਣਾ ਹੈ?
Share the post "ਮਨੀਸ਼ ਸਿਸੋਦੀਆ ਸਹਿਤ 14 ਲੋਕਾਂ ਵਿਰੁਧ ਸੀਬੀਆਈ ਵਲੋਂ ਲੁੱਕ ਆਉਟ ਸਰਕੂਲਰ ਜਾਰੀ"