ਐਸ ਸੀ ਸਮਾਜ ਨਾਲ ਧੱਕੇਸ਼ਾਹੀ ਬਰਦਾਸ਼ਤ ਨਹੀ ਹੋਵੇਗੀ: ਪੂਨਮ ਕਾਂਗੜਾ
ਪੰਜਾਬੀ ਖ਼ਬਰਸਾਰ ਬਿਉਰੋ
ਬਠਿੰਡਾ, 22 ਅਗਸਤ: ਕੁੱਝ ਦਿਨ ਪਹਿਲਾ ਨੇੜਲੇ ਪਿੰਡ ਮਲੂਕਾ ਵਿਖੇ ਤੀਆਂ ਦੇ ਪ੍ਰੋਗਰਾਮ ਸਮੇਂ ਕੁੱਝ ਜਰਨਲ ਵਰਗ ਦੇ ਲੋਕਾਂ ਵੱਲੋਂ ਕਥਿਤ ਤੌਰ ’ਤੇ ਐਸ ਸੀ ਸਮਾਜ ਦੀਆ ਮਹਿਲਾਵਾ ਨਾਲ ਗਿੱਧਾ ਪਾਉਣ ਅਤੇ ਲੰਗਰ ਛਕਾਉਣ ਸਮੇਂ ਕੀਤੇ ਗਏ ਕਥਿਤ ਜਾਤੀ ਵਿਤਕਰੇ ਦੇ ਚਲਦਿਆਂ ਅੱਜ ਮੈਂਬਰ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਮੈਡਮ ਪੂਨਮ ਕਾਂਗੜਾ ਨੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੀਤੇ ਸਖਤ ਸੁਰੱਖਿਆ ਪ੍ਰਬੰਧਾ ਹੇਠ ਪਿੰਡ ਦਾ ਦੌਰਾ ਕਰਕੇ ਦੋਵੇ ਧਿਰਾਂ ਦਾ ਪੱਖ ਸੁਣਿਆ। ਇਸ ਮੌਕੇ ਐਸ ਸੀ ਵਰਗ ਨਾਲ ਸਬੰਧਤ ਸੰਦੀਪ ਕੌਰ, ਕੁਲਦੀਪ ਕੌਰ, ਗੁਰਦੇਵ ਸਿੰਘ, ਐਮ ਸੀ ਭੀਮਾ ਸਿੰਘ, ਸਾਬਕਾ ਐਮ ਸੀ ਦਰਸ਼ਪਾਲ ਸਿੰਘ ਆਦਿ ਨੇ ਮੈਡਮ ਪੂਨਮ ਕਾਂਗੜਾ ਨੂੰ ਦੱਸਿਆ ਕਿ ਸਮੂਹ ਪਿੰਡ ਵੱਲੋ ਇਕੱਠੇ ਹੋ ਕੇ ਤੀਆਂ ਦਾ ਪ੍ਰੋਗਰਾਮ ਕਰਵਾਇਆਂ ਗਿਆ ਸੀ ਪਰੰਤੂ ਉਸ ਪ੍ਰੋਗਰਾਮ ਵਿੱਚ ਜਰਨਲ ਵਰਗ ਨਾਲ ਸਬੰਧਤ ਰਘਬੀਰ ਸਿੰਘ, ਕੁਲਦੀਪ ਕੌਰ, ਜਗਸੀਰ ਸਿੰਘ ਜੱਗਾ, ਸਵਰਨ ਸਿੰਘ ਅਤੇ ਲੱਖਾ ਸਿੰਘ ਵੱਲੋਂ ਉਨ੍ਹਾਂ ਨਾਲ ਜਾਤੀ ਵਿਤਕਰਾ ਕਰਦਿਆਂ ਜਿੱਥੇ ਐਸ ਸੀ ਵਰਗ ਲਈ ਗਿੱਧੇ ਦੇ ਪ੍ਰੋਗਰਾਮ ਵਾਸਤੇ ਕਥਿਤ ਵੱਖਰਾ ਟੈਂਟ ਲਗਾਇਆ ਗਿਆ ਉੱਥੇ ਹੀ ਦੂਜੇ ਪਾਸੇ ਲੰਗਰ ਛਕਾਉਣ ਵੇਲੇ ਵੀ ਕਥਿਤ ਤੌਰ ਤੇ ਉਨ੍ਹਾਂ ਨਾਲ ਜਾਤੀ ਭੇਦਭਾਵ ਕੀਤਾ ਗਿਆ ਏਥੋ ਤੱਕ ਕਿ ਉਕਤ ਵਿਅਕਤੀਆ ਵੱਲੋ ਕਥਿਤ ਐਸ ਸੀ ਵਰਗ ਨੂੰ ਜਨਤਕ ਤੌਰ ਤੇ ਛੋਟੀ ਜਾਤੀ ਦੇ ਦੱਸ ਕਿ ਲੰਗਰ ਪੰਡਾਲ ਅੰਦਰ ਉਨ੍ਹਾਂ ਦੇ ਹੱਥਾਂ ਵਿੱਚੋਂ ਥਾਲ ਖੋ ਕਿ ਅਪਮਾਨਿਤ ਵੀ ਕੀਤਾ ਗਿਆ। ਉਨ੍ਹਾਂ ਕਿਹਾ ਕਿ ਬੇਸ਼ੱਕ ਪੁਲਿਸ ਵੱਲੋ ਉਕਤ ਪੰਜ ਵਿਅਕਤੀਆਂ ਖਿਲਾਫ ਮੁਕੱਦਮਾ ਦਰਜ ਕੀਤਾ ਗਿਆ ਹੈ ਪਰੰਤੂ ਅਜੇ ਤੱਕ ਕਿਸੇ ਵੀ ਵਿਅਕਤੀ ਨੂੰ ਗਿ੍ਰਫਤਾਰ ਨਹੀ ਕੀਤਾ ਗਿਆ ਜਿਸ ਕਾਰਨ ਉਨ੍ਹਾਂ ਅਤੇ ਹੋਰ ਐਸ ਸੀ ਵਰਗ ਦੇ ਲੋਕਾ ਨੂੰ ਉਨ੍ਹਾ ਤੋਂ ਵੱਡਾ ਖਤਰਾ ਬਣਿਆ ਹੋਇਆ ਹੈ ਇਸ ਤੋ ਇਲਾਵਾ ਦੂਸਰੀ ਧਿਰ ਨਾਲ ਸਬੰਧਤ ਵਿਅਕਤੀਆ ਵੱਲੋਂ ਵੀ ਮੈਡਮ ਪੂਨਮ ਕਾਂਗੜਾ ਕੋਲ ਅਪਣਾ ਪੱਖ ਰੱਖਿਆ ਗਿਆ।ਦੋਵੇ ਧਿਰਾ ਦਾ ਪੱਖ ਸੁਣਨ ਉਪਰੰਤ ਮੈਡਮ ਪੂਨਮ ਕਾਂਗੜਾ ਨੇ ਕਿਹਾ ਕਿ ਐਸ.ਸੀ ਵਰਗ ਦੇ ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀ ਐਸ ਸੀ ਕਮਿਸ਼ਨ ਉਨ੍ਹਾਂ ਨਾਲ ਚਟਾਨ ਵਾਂਗ ਖੜ੍ਹਾ ਹੈ, ਐਸ ਸੀ ਵਰਗ ਨਾਲ ਭੇਦਭਾਵ ਅਤੇ ਧੱਕਾਸ਼ਾਹੀ ਨੂੰ ਬਰਦਾਸ਼ਤ ਨਹੀ ਕੀਤਾ ਜਾਵੇਗਾ।ਇਸ ਮੌਕੇ ਮੈਡਮ ਪੂਨਮ ਕਾਂਗੜਾ ਨੇ ਡੀ ਐਸ ਪੀ ਰਾਮਪੁਰਾ ਫੂਲ ਨੂੰ ਆਦੇਸ਼ ਦਿੱਤੇ ਕਿ ਉਹ ਮਾਮਲੇ ਦੀ ਨਿਰਪੱਖ ਜਾਂਚ ਕਰਕੇ ਅਤੇ ਮੁਕੱਦਮੇ ਵਿੱਚ ਸ਼ਾਮਲ ਸਾਰੇ ਵਿਅਕਤੀਆਂ ਨੂੰ ਗਿ੍ਰਫਤਾਰ ਕਰਕੇ 2 ਸਤੰਬਰ ਨੂੰ ਐਸ ਸੀ ਕਮਿਸ਼ਨ ਪੰਜਾਬ ਦੇ ਦਫਤਰ ਚੰਡੀਗੜ੍ਹ ਵਿਖੇ ਖੁਦ ਹਾਜ਼ਰ ਹੋ ਕਿ ਰਿਪੋਰਟ ਪੇਸ਼ ਕਰਨ।ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਮੈਡਮ ਪੂਨਮ ਕਾਂਗੜਾ ਨੇ ਕਿਹਾ ਕਿ ਕੁੱਝ ਦਿਨ ਪਹਿਲਾ ਸ਼ੋਸ਼ਲ ਮੀਡੀਆ ਤੇ ਵਾਇਰਲ ਇੱਕ ਵੀਡੀਓ ਰਾਹੀਂ ਉਨ੍ਹਾਂ ਨੂੰ ਉਕਤ ਮਾਮਲੇ ਦੀ ਜਾਣਕਾਰੀ ਮਿਲੀ ਜਿੰਨਾ ਤੁਰੰਤ ਅਧਿਕਾਰੀਆਂ ਨੂੰ ਇਸ ਦੀ ਜਾਂਚ ਕਰ ਕਾਰਵਾਈ ਕਰਨ ਲਈ ਹਿਦਾਇਤ ਕੀਤੀ ਗਈ ਸੀ ਜਿਸ ਦੇ ਚਲਦਿਆ ਜਾਂਚ ਦੌਰਾਨ ਪੰਜ ਵਿਅਕਤੀਆਂ ਵਿਰੁੱਧ ਪੁਲਿਸ ਪ੍ਰਸ਼ਾਸ਼ਨ ਵੱਲੋ ਮੁਕੱਦਮਾ ਦਰਜ ਕੀਤਾ ਗਿਆ ਹੈ ਪਰੰਤੂ ਅਜੇ ਤੱਕ ਕਿਸੇ ਦੀ ਵੀ ਗਿ੍ਰਫਤਾਰੀ ਨਹੀ ਹੋਈ ਜਿਸ ਕਾਰਨ ਅੱਜ ਉਨ੍ਹਾਂ ਵੱਲੋਂ ਮੁਕੱਦਮੇ ਵਿੱਚ ਸ਼ਾਮਲ ਵਿਅਕਤੀਆਂ ਦੀ ਗਿ੍ਰਫਤਾਰ ਕਰਵਾਉਣ ਅਤੇ ਪੀੜਤਾ ਦਾ ਪੱਖ ਸੁਣਨ ਲਈ ਪਿੰਡ ਦਾ ਦੌਰਾ ਕੀਤਾ ਗਿਆ ਹੈ।ਇਸ ਮੌਕੇ ਪ੍ਰਸ਼ਾਸਨਿਕ ਅਧਿਕਾਰੀਆਂ ਵਿੱਚ ਐਸ ਡੀ ਐਮ ਰਾਮਪੁਰਾ ਫੂਲ ਸ਼੍ਰੀ ਓਮ ਪ੍ਰਕਾਸ਼, ਡੀ.ਐਸ.ਪੀ ਰਾਮਪੁਰਾ ਸ.ਆਸ਼ਵੰਤ ਸਿੰਘ, ਤਹਿਸੀਲਦਾਰ ਸ੍ਰੀ ਸੁਖਬੀਰ ਸਿੰਘ, ਨਾਇਬ ਤਹਿਸੀਲਦਾਰ ਮੈਡਮ ਚਰਨਜੀਤ ਕੌਰ, ਤਹਿਸੀਲ ਭਲਾਈ ਅਫ਼ਸਰ ਰਾਮਪੁਰਾ ਫੂਲ ਸ੍ਰੀ ਗਗਨ ਤੋ ਇਲਾਵਾ ਵੱਡੀ ਗਿਣਤੀ ਸਿਵਲ ਤੇ ਪੁਲਿਸ ਪ੍ਰਸ਼ਾਸਨ ਦੇ ਨਾਲ-ਨਾਲ ਪਿੰਡ ਵਾਸੀ ਹਾਜ਼ਰ ਸਨ।
Share the post "ਮਾਮਲਾ ਤੀਆਂ ’ਚ ਦੁਰਵਿਵਹਾਰ ਦਾ, ਮੈਂਬਰ ਐਸ ਸੀ ਕਮਿਸ਼ਨ ਪੂਨਮ ਕਾਂਗੜਾ ਨੇ ਕੀਤਾ ਮਲੂਕਾ ਪਿੰਡ ਦਾ ਦੌਰਾ"