ਮਿਸ਼ਨ ਟੀਬੀ ਫਰੀ ਹਰਿਆਣਾ ਦੇ ਤਹਿਤ ਅਡਾਪਟ ਏ ਡਿਸਟਿ੍ਰਕਟ ਪਹਿਲ ਦੀ ਸੀਐਮ ਨੇ ਕੀਤੀ ਸ਼ੁਰੂਆਤ
ਕਿ੍ਰਸ਼ਣਾ ਮਾਰੂਤੀ ਇੰਡਸਟਰੀ ਵੱਲੋਂ ਦਿੱਤੀ ਗਈ ਦੋ ਮੋਬਾਇਲ ਕਲੀਨਿਕ ਨੂੰ ਵੀ ਝੰਡੀ ਦਿਖਾ ਕੇ ਕੀਤਾ ਰਵਾਨਾ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 24 ਅਗਸਤ – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਅੱਜ ਕਾਰਪੋਰੇਟ ਕੰਪਨੀਆਂ ਨੂੰ ਅਪੀਲ ਕੀਤੀ ਕਿ ਉਹ ਦੇਸ਼ ਨੂੰ ਸਨ 2025 ਤਕ ਟੀਬੀ ਮੁਕਤ ਕਰਨ ਦੇ ਟੀਚੇ ਨੂੰ ਪ੍ਰਾਪਤ ਕਰਨ ਲਈ ਸੂਬੇ ਦੇ ਜਿਲ੍ਹਿਆਂ ੂਨੰ ਅਡਾਪਟ ਕਰਨ। ਉਨ੍ਹਾਂ ਨੇ ਕਿਹਾ ਕਿ ਸੂਬੇ ਦੇ ਸਰਕਾਰੀ ਹਸਪਤਾਲਾਂ ਵਿਚ ਟੀਬੀ ਦੀ ਰੋਕਥਾਮ ਤੇ ਇਲਾਜ ਦੀ ਸੇਵਾਵਾਂ ਉਪਲਬਧ ਰਹਿਣਗੀਆਂ ਪਰ ਬੀਮਾਰੀ ਨੂੰ ਜੜ ਤੋਂ ਖਤਮ ਕਰਨ ਲਈ ਸਾਰੇ ਹਿੱਤਧਾਰਕਾਂ ਨੂੰ ਇਕੱਠੇ ਹੋ ਕੇ ਕੰਮ ਕਰਨ ਦੀ ਜਰੂਰਤ ਹੈ। ਉਹ ਅੱਜ ਗੁਰੂਗ੍ਰਾਮ ਦੇ ਮੇਦਾਂਤਾ ਮੈਡੀਸਿਟੀ ਹਸਪਤਾਲ ਵਿਚ ਪ੍ਰਬੰਧਿਤ ਮਿਸ਼ਨ ਟੀਬੀ ਫਰੀ ਦੀ ਹਰਿਆਣਾ ਦੇ ਤਹਿਤ ਅਡਾਪਟ ਏ ਡਿਸਟਿ੍ਰਕਟ ਪਹਿਲ ਦੀ ਸ਼ੁਰੂਆਤ ਕਰਲ ਬਾਅਦ ਮੌਜੂਦ ਲੋਕਾਂ ਨੂੰ ਸੰਬੋਧਿਤ ਕਰ ਰਹੇ ਸਨ। ਪ੍ਰੋਗ੍ਰਾਮ ਬਾਅਦ ਮੁੱਖ ਮੰਤਰੀ ਨੇ ਕਿ੍ਰਸ਼ਣਾ ਮਾਰੂਤੀ ਇੰਡਸਟਰੀ ਵੱਲੋਂ ਸੀਐਸਆਰ ਦੇ ਤਹਿਤ ਉਪਲਬਧ ਕਰਵਾਏ ਗਏ ਦੋ ਮੋਬਾਇਲ ਕਲੀਨਿਕ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਸ ਵੈਨ ਵਿਚ ਪੋਰਟੇਬਲ ਏਕਸ ਰੇ ਮਸ਼ੀਨ, ਟਰੂਨੈਟ ਮਸ਼ੀਨ ਸਮੇਤ ਮੈਡੀਕਲ ਜਾਂਚ ਦੀ ਕਈ ਸਹੂਲਤਾਂ ਉਪਲਬਧ ਹਨ।
ਮੁੱਖ ਮੰਤਰੀ ਨੇ ਪ੍ਰੋਗ੍ਰਾਮ ਵਿਚ ਮੌਜੂਦ ਵੱਖ-ਵੱਖ ਉਦਯੋਗਿਕ ਸੰਸਥਾਨਾਂ ਦੇ ਨੁਮਾਇੰਦਿਆਂ ਤੇ ਡਾਕਟਰਾਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਹਰਿਆਣਾ ਪੋਲਿਓ ਫਰੀ ਹੋ ਚੁੱਕਾ ਹੈ ਅਤੇ ਹੁਣ ਅਸੀਂ ਸੂਬੇ ਨੂੰ ਟੀਬੀ ਫਰੀ ਕਰਨ ਦੇ ਵੱਲ ਵੱਧ ਰਹੇ ਹਨ। ਆਉਣ ਵਾਲੇ ਦਿਨਾਂ ਵਿਚ ਸੂਬੇ ਨੂੰ ਏਨੀਮਿਆ ਤੋਂ ਮੁਕਤ ਕਰਨ ਦੀ ਮੁਹਿੰਮ ਵੀ ਚਲਾਈ ਜਾਵੇਗੀ ਜਿਸ ਨਾਲ ਵਿਸ਼ੇਸ਼ਕਰ ਮਹਿਲਾਵਾਂ ਤੇ ਬੱਚਿਆਂ ਨੂੰ ਕਾਫੀ ਲਾਭ ਹੋਵੇਗਾ। ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਇਹ ਵੀ ਕਿਹਾ ਹਾਂਲਾਕਿ ਮਲੇਰਿਆ ਦੀ ਰੋਕਥਾਮ ਲਈ ਉਪਾਅ ਕੀਤੇ ਜਾ ਰਹੇ ਹਨ ਪਰ ਮਲੇਰਿਆ ਤੋਂ ਮੁਕਤੀ ਲਈ ਵੀ ਮੁਹਿੰਮ ਚਲਾਉਣੀ ਹੋਵੇਗੀ। ਇਸ ਦੇ ਨਾਲ ਮੁੱਖ ਮੰਤਰੀ ਨੇ ਕਿਹਾ ਕਿ ਕੋਵਿਡ ਦੀ ਵੀ ਵੱਖ-ਵੱਖ ਲਹਿਰਾ ਸਮੇਂ ਸਮੇਂ ‘ਤੇ ਆ ਰਹੀ ਹੈ, ਜਿਸ ਨਾਲ ਲੋਕ ਗ੍ਰਸਤ ਹੋ ਰਹੇ ਹਨ। ਸੂਬੇ ਨੂੰ ਕੋਵਿਡ ਤੋਂ ਛੁਟਕਾਰਾ ਦਿਵਾਉਣ ਲਈ ਵੀ ਕੋਵਿਡ ਫਰੀ ਮੁਹਿੰਮ ਚਲਾਉਣੀ ਪਵੇਗੀ। ਮਿਸ਼ਨ ਟੀਬੀ ਫਰੀ ਹਰਿਆਣਾ ਦਾ ਵਰਨਦ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਵੱਖ-ਵੱਖ ਕਾਰਪੋਰੇਟ ਕੰਪਨੀਆਂ ਨੇ ਹੁਣ ਤਕ ਹਰਿਆਣਾ ਸੂਬੇ ਦੇ 11 ਜਿਲ੍ਹਿਆਂ ਨੂੰ ਅਡਾਪਟ ਕਰ ਲਿਆ ਹੈ। ਇੰਨ੍ਹਾਂ ਵਿਚ ਯਮੁਨਾਨਗਰ ਅਤੇ ਕਰਨਾਲ ਜਿਲ੍ਹਾ ਨੂੰ ਰਾਇਟਸ ਕੰਪਨੀ, ਪਾਣੀਪਤ ਨੂੰ ਇੰਡੀਅਨ ਆਇਲ ਕਾਰਪੋਰੇਸ਼ਨ ਲਿਮੀਟੇਡ , ਸੋਨੀਪਤ ਨੂੰ ਹਿੰਦੂਸਤਾਨ ਲੀਵਰ, ਹਿਸਾਰ ਨੂੰ ਜਿੰਦਲ ਨੇ, ਮੇਵਾਤ ਨੂੰ ਆਰ ਜੇ ਕਾਰਪ ਲਿਮੀਟੇਡ, ਫਰੀਦਾਬਾਦ ਨੂੰ ਏਸਕੋਰਟ ਕੰਪਨੀ, ਮਹੇਂਦਰਗੜ੍ਹ ਤੇ ਰਿਵਾੜੀ ਨੂੰ ਹੀਰੋ ਮੋਟਰਕੋਰਪ ਨੇ ਅਡਾਪਟ ਕਰ ਰੱਖਿਆ ਹੈ। ਅੱਜ ਮੈਨਕਾਇੰਡ ਫਾਰਮਾਸੂਟੀਕਲ ਕੰਪਨੀ ਨੇ ਵੀ ਸੂਬੇ ਦੇ ਦੋ ਜਿਲੇ ਪਲਵਲ ਅਤੇ ਝੱਜਰ ਅਡਾਪਟ ਕਰਨ ਦੀ ਸਹਿਮਤੀ ਜਤਾਈ ਹੈ। ਉਨ੍ਹਾਂ ਨੇ ਕਿਹਾ ਕਿ ਹੁਣ ਸੂਬੇ ਦੇ 9 ਜਿਲ੍ਹੇ ਬਾਕੀ ਰਹਿੰਦੇ ਹਨ ਜਿਨ੍ਹਾਂ ਵਿਚ ਸਿਰਸਾ, ਫਤਿਹਾਬਾਦ, ਜੀਂਦ, ਅੰਬਾਲਾ, ਪੰਚਕੂਲਾ, ਰੋਹਤਕ, ਕੁਰੂਕਸ਼ੇਤਰ, ਚਰਖੀ ਦਾਦਰੀ ਤੇ ਭਿਵਾਨੀ ਸ਼ਾਮਿਲ ਹਨ। ਉਨ੍ਹਾਂ ਨੇ ਕਾਰਪੋਰੇਟ ਹਾਊਸਿਜ ਨੂੰ ਅਪੀਲ ਕੀਤੀ ਹੈ ਕਿ ਇੰਨ੍ਹਾਂ ਜਿਲ੍ਹਿਆਂ ਨੂੰ ਵੀ ਅਡਾਪਟ ਕਰ ਕੇ ਇੰਨ੍ਹਾਂ ਨੂੰ ਟੀਬੀ ਫਰੀ ਕਰਨ ਦੀ ਮੁਹਿੰਮ ਚਲਾਉਣ।
ਇਸ ਤੋਂ ਪਹਿਲਾਂ ਗੁਰੂਗ੍ਰਾਮ ਦੇ ਸਿਵਲ ਸਰਜਨ ਡਾ. ਵਿਰੇਂਦਰ ਯਾਦਵ ਨੇ ਦਸਿਆ ਕਿ ਗੁਰੂਗ੍ਰਾਮ ਜਿਲ੍ਹਾ ਦੇ ਤਿੰਨ ਪਿੰਡ ਨਾਂਅ ਹਾਜੀਪੁਰ ਪਾਤਲੀ, ਸੁਲਤਾਨਪੁਰ ਅਤੇ ਫਰੂਖਨਗਰ ਵਿਚ ਏਨੀਮਿਆ ਮੁਕਤ ਮੁਹਿੰਮ ਚਲਾਈ ਗਈ ਜਿਸ ਦੇ ਸਕਾਰਾਤਮਕ ਨਤੀਜੇ ਆਏ ਹਨ। ਇਸ ਤੋਂ ਇਲਾਵਾ, ਹੁਣ ਮੇਦਾਂਤਾ ਸਮੇਤ 7 ਨਿਜੀ ਹਸਪਤਾਲਾਂ ਦੇ ਸਹਿਯੋਗ ਨਾਲ ਜਿਲ੍ਹਾ ਗੁਰੂਗ੍ਰਾਮ ਵਿਚ ਬਲਾਕ ਪੱਧਰ ‘ਤੇ ਮਿਸ਼ਨ ਟੀਬੀ ਫਰੀ ਮੁਹਿੰਮ ਦੇ ਨਾਲ-ਨਾਲ ਏਨੀਮਿਆ ਤੋਂ ਗ੍ਰਸਤ ਮਰੀਜਾਂ ਦੀ ਪਹਿਚਾਣ ਕਰ ਕੇ ਉਨ੍ਹਾਂ ਦਾ ਵੀ ਇਲਾਜ ਕੀਤਾ ਜਾਵੇਗਾ। ਪ੍ਰੋਗ੍ਰਾਮ ਨੂੰ ਮੇਦਾਂਤਾ ਦ ਮੈਡੀਸਿਟੀ ਦੇ ਸੀਐਮਡੀ ਡਾ. ਨਰੇਸ਼ ਤ੍ਰੇਹਨ ਨੇ ਵੀ ਸੰਬੋਧਿਤ ਕੀਤਾ। ਇਸ ਮੌਕੇ ‘ਤੇ ਮੁੱਖ ਮੰਤਰੀ ਦੇ ਪਬਲਿਕ ਸੇਫਟੀ ਏਡਵਾਈਜਰ ਅਨਿਲ ਰਾਓ, ਗੁਰੂਗ੍ਰਾਮ ਦੀ ਪੁਲਿਸ ਕਮਿਸ਼ਨਰ ਕਲਾ ਰਾਮਚੰਦਰਨ, ਡਿਪਟੀ ਕਮਿਸ਼ਨਰ ਨਿਸ਼ਾਂਤ ਕੁਮਾਰ ਯਾਦਵ, ਸਟੇਟ ਟੀਬੀ ਅਧਿਕਾਰੀ ਡਾ. ਰਾਜੇਸ਼ ਰਾਜੂ, ਹਰਿਆਣਾ ਸੀਐਸਆਰ ਟਰਸਟ ਦੇ ਵਾਇਸ ਚੇਅਰਮੈਨ ਬੋਧਰਾਜ ਸੀਕਰੀ, ਸਿਵਲ ਸਰਜਨ ਡਾ. ਵੀਰੇਂਦਰ ਯਾਦਵ, ਡਾ. ਅਸ਼ੋਕ ਕਪੂਰ, ਡਾ. ਵਿਵੇਕ ਸ਼ਰਮਾ ਸਮੇਤ ਵੱਖ-ਵੱਖ ਉਦਯੋਗਿਕ ਸੰਸਥਾਨਾਂ ਤੋਂ ਆਏ ਅਧਿਕਾਰੀ ਮੌਜੂਦ ਸਨ।
Share the post "ਟੀਬੀ ਨੂੰ ਜੜ ਤੋਂ ਖਤਮ ਕਰਨ ਲਈ ਕਾਰਪੋਰੇਟ ਕੰਪਨੀਆਂ ਜਿਲ੍ਹਿਆਂ ਨੂੰ ਕਰਨ ਅਡਾਪਟ – ਸੀਐਮ"