ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ, 24 ਅਗਸਤ : ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਵੱਲੋਂ ਬੀਤੇ ਦਿਨ ਪਾਵਰਕੌਮ ਦਫਤਰ ਪਟਿਆਲਾ ਅੱਗੇ ਸਾਂਤਮਈ ਸੰਘਰਸ ਕਰ ਰਹੇ ਬੇਰੁਜਗਾਰ ਲਾਇਨਮੈਨਾਂ ‘ਤੇ ਪੁਲਿਸ ਦੁਆਰਾ ਕੀਤੇ ਗਏ ਅੰਨ੍ਹੇਵਾਹ ਤਸੱਦਦ ਦਾ ਗੰਭੀਰ ਨੋਟਿਸ ਲੈਂਦਿਆਂ ਜਥੇਬੰਦੀ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਅਤੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਵੱਲੋਂ ਇਸ ਜਾਬਰ ਕਾਰਵਾਈ ਦੀ ਸਖਤ ਨਿਖੇਧੀ ਕੀਤੀ ਗਈ ਹੈ। ਅੱਜ ਇੱਥੇ ਜਾਰੀ ਕੀਤੇ ਗਏ ਸਾਂਝੇ ਪ੍ਰੈੱਸ ਬਿਆਨ ਵਿੱਚ ਆਗੂਆਂ ਦੁਆਰਾ ਪੁਲਿਸ ਵੱਲੋਂ ਪ੍ਰਦਰਸਨਕਾਰੀਆਂ ਦਾ ਸਪੀਕਰ ਤੋੜਨ, ਟੈਂਟ ਪਾੜਨ, ਬੇਰੁਜਗਾਰ ਔਰਤਾਂ ‘ਤੇ ਮਰਦ ਪੁਲਿਸ ਮੁਲਾਜਮਾਂ ਵੱਲੋਂ ਲਾਠੀਆਂ ਵਰ੍ਹਾਉਣ ਤੋਂ ਇਲਾਵਾ ਮੀਡੀਆ ਕਰਮੀਆਂ ‘ਤੇ ਵੀ ਲਾਠੀਆਂ ਵਰ੍ਹਾਉਣ ਦੀ ਬਰਬਰਤਾ ਲਈ ਆਪਣੇ ਚੋਣ ਵਾਅਦਿਆਂ ਤੋਂ ਭੱਜ ਰਹੀ ਆਪ ਸਰਕਾਰ ਨੂੰ ਜ?ਿੰਮੇਵਾਰ ਠਹਿਰਾਇਆ ਗਿਆ ਹੈ। ਲਾਠੀਚਾਰਜ ਨਾਲ ਬੁਰੀ ਤਰ੍ਹਾਂ ਜਖਮੀ ਕਈ ਨੌਜਵਾਨਾਂ ਨੂੰ ਹਸਪਤਾਲ ਭਰਤੀ ਕਰਵਾਉਣਾ ਪਿਆ ਅਤੇ ਕਈਨੌਜਵਾਨ ਲਾਈਨਮੈਨਾਂ ਨੂੰ ਪੁਲਿਸ ਚੱਕ ਕੇ ਜੁਲਕਾਂ ਥਾਣੇ ਅਤੇ ਪੁਲਿਸਲਾਈਨ ਪਟਿਆਲਾ ਵਿੱਚ ਲੈ ਗਈ। ਬੇਸੱਕ ਉਗਰਾਹਾਂ ਜਥੇਬੰਦੀ ਦੇ ਤੁਰਤਪੈਰੇ ਦਖਲ ਮਗਰੋਂ ਉਨ੍ਹਾਂ ਨੂੰ ਛੱਡਣਾ ਪਿਆ। ਜਥੇਬੰਦੀ ਵੱਲੋਂ ਮੰਗ ਕੀਤੀ ਗਈ ਹੈ ਕਿ ਬੇਰੁਜਗਾਰੀ ਦੇ ਝੰਬੇ ਇਨ੍ਹਾਂ ਅੰਦੋਲਨਕਾਰੀ ਨੌਜਵਾਨਾਂ ਦੀ ਪੱਕੇ ਰੁਜਗਾਰ ਦੀ ਹੱਕੀ ਮੰਗ ਤੁਰੰਤ ਪੂਰੀ ਕੀਤੀ ਜਾਵੇ। ਲਾਠੀਚਾਰਜ ਕਰਨ/ਕਰਵਾਉਣ ਵਾਲੇ ਪੰਜਾਬ ਪੁਲਿਸ ਅਧਿਕਾਰੀਆਂ ‘ਤੇ ਬਣਦੀ ਕਾਰਵਾਈ ਕੀਤੀ ਜਾਵੇ ਅਤੇ ਜਖਮੀਆਂ ਦਾ ਪੂਰਾ ਇਲਾਜ ਮੁਫਤ ਕਰਵਾਇਆ ਜਾਵੇ। ਆਪਣਾ ਬਿਆਨ ਜਾਰੀ ਰਖਦਿਆਂ ਕਿਸਾਨ ਆਗੂਆਂ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਗੇਟ ਅੱਗੇ ਪੱਕੇ ਰੁਜਗਾਰ ਦੀ ਹੱਕੀ ਮੰਗ ਨੂੰ ਲੈ ਲੈ ਕੇ ਹਫਤਿਆਂ ਬੱਧੀ ਧਰਨਾ ਮਾਰੀ ਬੈਠੇ ਬੇਰੁਜਗਾਰ ਸਿੱਖਿਅਤ ਖੇਤੀਬਾੜੀ ਮਾਹਿਰਾਂ ਦੇ ਅੰਦੋਲਨ ਨੂੰ ਪੰਜਾਬ ਸਰਕਾਰ ਵੱਲੋਂ ਨਜਰਅੰਦਾਜ ਕਰਨ ਦੀ ਵੀ ਨਿਖੇਧੀ ਕੀਤੀ ਗਈ ਹੈ। ਇਸ ਹੱਕੀ ਅੰਦੋਲਨ ਦੀ ਜੋਰਦਾਰ ਹਮਾਇਤ ਕੀਤੀ ਗਈ ਹੈ ਅਤੇ ਪੰਜਾਬ ਸਰਕਾਰ ਵੱਲੋਂ ਆਪਣੇ ਚੋਣ ਵਾਅਦੇ ‘ਤੇ ਖਰਾ ਉੱਤਰਦਿਆਂ 1000 ਤੋਂ ਵੱਧ ਗਿਣਤੀ ਵਿੱਚ ਖਾਲੀ ਪਈਆਂ ਅਸਾਮੀਆਂ ਉੱਤੇ ਇਨ੍ਹਾਂ ਬੇਰੁਜਗਾਰਾਂ ਦੀ ਭਰਤੀ ਤੁਰੰਤ ਸੁਰੂ ਕਰਨ ਦੀ ਮੰਗ ਕੀਤੀ ਗਈ ਹੈ।
Share the post "ਬੇਰੁਜਗਾਰ ਲਾਇਨਮੈਨਾਂ ‘ਤੇ ਪੁਲਿਸ ਤਸੱਦਦ ਦੀ ਭਾਕਿਯੂ (ਏਕਤਾ-ਉਗਰਾਹਾਂ) ਵੱਲੋਂ ਨਿਖੇਧੀ"