ਅੱਜ ਦੀ ਨੌਜੁਆਨ ਪੀੜੀ ਸਭਿਆਚਾਰ ਦੀ ਵਾਹਕ, ਸੰਤ ਮਹਾਤਮਾ ਵੱਧ ਤੋਂ ਵੱਧ ਨੌਜੁਆਨਾਂ ਨੂੰ ਧਰਮ ਅਤੇ ਸਭਿਆਚਾਰ ਨਾ ਜੋੜਨ
ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕੁਰੂਕਸ਼ੇਤਰ ਵਿਚ ਅਚਾਰਿਆ ਸ੍ਰੀਲ ਪ੍ਰਭੂਪਾਦ ਦੇ 150ਵੇਂ ਜਨਮ ਉਤਸਵ ਪ੍ਰੋਗ੍ਰਾਮ ਨੂੰ ਕੀਤਾ ਸੰਬੋਧਿਤ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 26 ਅਗਸਤ :-ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਅੱਜ ਸਨਾਤਨ ਧਰਮ ਅਤੇ ਸਨਾਤਨੀ ਪਰੰਪਰਾਵਾਂ ਸਾਡੇ ਮੱਠਾਂ ਅਤੇ ਧਾਰਮਿਕ ਸੰਸਥਾਵਾਂ ਦੇ ਯੋਗਦਾਨ ਦੀ ਵਜ੍ਹਾ ਨਾਲ ਬਚੇ ਹੋਏ ਹਨ। ਸਾਡਾ ਸਭਿਆਚਾਰ ਨੂੰ ਮਿਟਾਉਣ ਲਈ ਕਿੰਨ੍ਹੈ ਹੀ ਯਤਨ ਕੀਤੇ ਗਏ। ਸਭਿਆਚਾਰ ਨੂੰ ਸੱਟ ਪਹੁੰਚਾਉਣ ਲਈ ਕਿੰਨ੍ਹੇ ਹੀ ਹਮਲੇ ਕੀਤੇ ਗਏ ਪਰ ਸਾਡੀ ਧਾਰਮਿਕ ਸੰਸਥਾਵਾਂ ਅਤੇ ਸਾਡੀ ਆਸਥਾ ਇੰਨ੍ਹੀ ਮਜਬੂਤ ਸੀ ਕਿ ਇਸ ‘ਤੇ ਖਰੌਂਚ ਤਕ ਨਹੀਂ ਆ ਸਕੀ। ਇਸ ਨੂੰ ਮਿਟਾਉਣ ਵਾਲੇ ਮਿੱਟ ਗਏ ਪਰ ਹਿੰਦੂ ਧਰਮ ਅਤੇ ਸਭਿਆਚਾਰ ਅੱਜ ਵੀ ਇੰਦਾਂ ਦਾ ਇੰਦਾਂ ਹੈ। ਉਨ੍ਹਾਂ ਨੇ ਕਿਹਾ ਕਿ ਸਨਾਤਨ ਧਰਮ ਦੀ ਲਗਾਤਾਰ ਧਾਰਾ ਨਾ ਰੁਕੀ ਹੈ, ਨਾ ਰੁਕੇਗੀ ਅਤੇ ਨਾ ਇਸਨੂੰ ਕੋਈ ਰੋਕ ਪਾਵੇਗਾ। ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਅੱਜ ਕੁਰੂਕਸ਼ੇਤਰ ਦੇ ਗੌੜੀਯ ਮੱਠ ਵਿਚ ਪ੍ਰਬੰਧਿਤ ਅਚਾਰਿਆ ਸ੍ਰੀਲ ਪ੍ਰਭੂਪਾਦ ਦੇ 150ਵੇਂ ਜਨਮ ਉਤਸਵ ਪ੍ਰੋਗ੍ਰਾਮ ਨੂੰ ਸੰਬੋਧਿਤ ਕਰ ਰਹੇ ਸਨ।
ਮੁੱਖ ਮੰਤਰੀ ਨੇ ਕਿਹਾ ਕਿ ਸਾਡੇ ਮੱਠ ਧਰਮ ਅਤੇ ਸਭਿਆਚਾਰ ਦੇ ਕੇਂਦਰ ਹੀ ਨਹੀਂ ਸਗੋ ਸਾਡੀ ਧਾਰਮਿਕ ਵਿਰਾਸਤ ਵੀ ਇਹੀ ਵਿਰਾਸਤ ਹੈ। ਮੱਠਾਂ ਵਿਚ ਸਿਰਫ ਧਰਮ ਦਾ ਪ੍ਰਚਾਰ-ਪ੍ਰਸਾਰ ਨਹੀਂ ਸਗੋ ਇੱਥੇ ਮਨੁੱਖਤਾ ਦੇ ਸੰਦੇਸ਼ ਦਾ ਸੰਚਾਰ ਵੀ ਹੁੰਦਾ ਹੈ। ਮੱਠ ਸਨਾਤਨ ਸਭਿਆਚਾਰ ਦਾ ਕੇਂਦਰ ਹੈ। ਮਨੂੱਖ ਭਲਾਈ ਦੇ ਲਹੀ ਇੰਨ੍ਹਾਂ ਨੂੰ ਨੂੰ ਸਥਾਪਿਤ ਕੀਤਾ ਗਿਆ ਹੈ। ਉਨ੍ਹਾਂ ਨੇ ਗੌੜੀਯ ਮਿਸ਼ਨ ਦੇ ਸੰਸਥਾਪਕ ਅਚਾਰਿਆ ਸ੍ਰੀਲ ਪ੍ਰਭੂਪਾਦ ਦੇ 150ਵੇਂ ਜਨਮ ਉਤਸਵ ‘ਤੇ ਨਮਨ ਕਰਦੇ ਹੋਏ ਸਾਰੇ ਸਾਧੂ ਸੰਤਾਂ ਨੁੰ ਵਧਾਈ ਦਿੱਤੀ। ਇਸ ਤੋਂ ਇਲਾਵਾ, ਮੱਠ ਵੱਲੋਂ 3 ਸਾਲ ਤਕ ਚਲਾਏ ਜਾਦ ਵਾਲੇ ਯਾਦਗਾਰ ਉਤਸਵ ਦੀ ਵੀ ਵਧਾਈ ਦਿੱਤੀ। ਮੁੱਖ ਮੰਤਰੀ ਨੇ ਪ੍ਰੋਗ੍ਰਾਮ ਵਿਚ ਪਹੁੰਚੇ ਸਾਰੇ ਸੰਤ ਮਹਾਤਮਾਵਾਂ ਦਾ ਸਵਾਗਤ ਕੀਤਾ। ਉਨ੍ਹਾਂ ਨੇ ਕਿਹਾ ਕਿ ਧਰਮ ਦੀ ਪਵਿੱਤਰ ਧਰਤੀ ਕੁਰੂਕਸ਼ੇਤਰ ਅਤੇ ਇੱਥੇ ਪ੍ਰਭੂਵਾਦ ਦੇ ਜਨਮ ਉਤਸਵ ਦਾ ਪ੍ਰਬੰਧ ਇਸ ਤੋਂ ਸ਼ੁਭ ਕੁੱਝ ਨਹੀਂ ਹੋ ਸਕਦਾ।
ਸਮਾਜ ਕਰਨ ਮਹਾਪੁਰਸ਼ਾਂ ਦੀ ਸਿਖਿਆ ਦਾ ਅਨੁਸਰਣ
ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਬਹੁਤ ਸਾਰੇ ਸਮਸਿਆਵਾਂ ਦਾ ਹੱਲ ਅਧਿਆਤਮਕ ਗਲਿਆਰਿਆਂ ਤੋਂ ਕੱਢ ਸਕਦੇ ਹਨ। ਅੱਜ ਸਮਾਜ ਨੁੰ ਮਹਾਪੁਰਖਾਂ ਦੀ ਸਿਖਿਆ ਦਾ ਅਨੁਸਰਣ ਕਰਨਾ ਚਾਹੀਦਾ ਹੈ। ਮਨੁੱਖ ਕਦੀ ਅਜਿਹੇ ਚੌਰਾਹੇ ‘ਤੇ ਖੜਾ ਹੋ ਜਾਂਦਾ ਹੈ, ਜਿੱਥੋਂ ਜੀਵਨ ਨੂੰ ਦਿਸ਼ਾ ਨਹੀਂ ਮਿਲਦੀ ਪਰ ਪੈਰ-ਪੈਰ ‘ਤੇ ਆਉਣ ਵਾਲੀ ਰੁਕਾਵਟਾਂ ਦਾ ਹੱਲ ਮਹਾਪੁਰਖਾਂ ਦੇ ਜੀਵਨ ਤੋਂ ਮਿਲ ਜਾਂਦਾ ਹੈ। ਮੁੱਖ ਮੰਤਰੀ ਨੇ ਸਾਰੇ ਧਾਰਮਿਕ ਵਿਭੂਤੀਆਂ ਨੂੰ ਬੇਨਤੀ ਕੀਤੀ ਕਿ ਉਹ ਵੱਧ ਤੋਂ ਵੱਧ ਨੌਜੁਆਨਾਂ ਨੂੰ ਧਰਮ ਅਤੇ ਸਭਿਆਚਾਰ ਨਾਲ ਜੋੜਨ। ਨੌਜੁਆਨ ਸਾਡੇ ਸਭਿਆਚਾਰ ਦੇ ਵਾਹਨ ਬਣਨ। ਆਉਣ ਵਾਲੀ ਪੀੜੀਆਂ ਨਾ ਸਿਰਫ ਧਾਰਮਿਕ ਰੂਪ ਨਾਲ ਸਗੋ ਸਭਿਆਚਾਰਕ ਰੂਪ ਨਾਲ ਅੱਗੇ ਵੱਧਣ। ਸਾਨੂੰ ਆਦਿਕਾਲ ਤੋਂ ਚੱਲੀ ਆ ਰਹੀ ਮਾਨਤਾਵਾਂ ਨੂੰ ਆਉਣ ਵਾਲੀਆਂ ਪੀੜੀਆਂ ਤਕ ਪਿਹੁੰਚਾਉਣਾ ਹੋਵੇਗਾ। ਸੰਤ-ਮਹਾਪੁਰਖਾਂ ਦੇ ਮੁੱਲਾਂ ਨੂੰ ਜਨ-ਜਨ ਤਕ ਪਹੁੰਚਾਉਣ ਅਤੇ ਉਨ੍ਹਾਂ ਦਾ ਜੀਵਨ ਵਿਚ ਵੀ ਅਨੁਸਰਣ ਕਰਨ।
ਭਾਰਤ ਸੰਤ ਮਹਾਤਮਾਵਾਂ ਦੀ ਧਰਤੀ – ਮੁੱਖ ਮੰਤਰੀ
ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਭਾਰਤ ਸੰਤ ਮਹਾਤਮਾਵਾਂ, ਪੀਰ ਪੈਗੰਬਰਾਂ ਦੀ ਧਰਤੀ ਹੈ ਜਿਨ੍ਹਾਂ ਨੇ ਸਾਡੇ ਦੇਸ਼ ਨੂੰ ਅਨੇਕਤਾ ਵਿਚ ਏਕਤਾ ਦੇ ਧਾਗੇ ਵਿਚ ਪਿਰੋਇਆ ਹੈ। ਕਿੰਨ੍ਹੇ ਸੰਪ੍ਰਦਾਏ ਅਤੇ ਭਾਸ਼ਾਵਾਂ ਹਨ। ਫਿਰ ਵੀ ਅਸੀਂ ਇਕ ਹਨ। ਹਿੰਦੂ ਧਰਮ ਉਹ ਧਰਮ ਹੈ, ਜਿਸ ਨੇ ਮਾਨਤਾਵਾਂ ‘ਤੇ ਵੀ ਜੋਰ ਦਿੱਤਾ ਹੈ। ਲੋਕਾਂ ਨੇ ਆਪਦੀ ਆਸਥਾ ਅਤੇ ਭਰੋਸੇ ਨਾਲ ਹਿੰਦੂ ਧਰਮ ਨੂੰ ਮੰਨਿਆ ਹੈ। ਅਸੀਂ ਕਦੀ ਕਿਸੇ ਨੂੰ ਨੁਕਸਾਨ ਨਹੀਂ ਪਹੁੰਚਾਇਆ। ਕਿਸੇ ਦੀ ਆਸਥਾ ਨੂੰ ਨਹੀਂ ਝੁਕਾਇਆ। ਅਸੀਂ ਹਮੇਸ਼ਾ ਕਿਹਾ ਹੈ ਅਸੀਂ ਵੀ ਠੀਕ ਹਨ ਅਤੇ ਤੁਸੀ ਵੀ ਠੀਕ ਹੋ। ਮੁੱਖ ਮੰਤਰੀ ਨੇ ਕਿਹਾ ਕਿ ਵਿਸ਼ਵ ਵਿਚ ਸ਼ਾਇਦ ਹੀ ਅਜਿਹਾ ਦੇਸ਼ ਹੋਵੇ ਜਿਸ ਵਿਚ ਵੱਖ-ਵੱਖ ਵਿਚਾਰਧਾਰਾ ਦੇ ਲੋਕ ਇੰਨ੍ਹੇ ਲੰਬੇ ਸਮੇਂ ਤਕ ਸਮਾਹਿਤ ਹੋ ਕੇ ਵੱਖ ਪਹਿਚਾਣ ਬਣਾਏ ਰੱਚਣ ਦਾ ਉਦਾਹਰਣ ਪੇਸ਼ ਕਰਦੇ ਹੋਣ। ਇਸ ਦਾ ਕ੍ਰੇਡਿਟ ਉਨ੍ਹਾਂ ਰਿਸ਼ੀ ਮੁਨੀਆਂ ਨੂੰ ਜਾਂਦਾ ਹੈ, ਜਿਨ੍ਹਾਂ ਨੇ ਆਪਣਾ ਜੀਵਨ ਮਨੁੱਖ ਭਲਾਈ ਲਈ ਲਗਾ ਦਿੱਤਾ। ਅਚਾਰਿਆ ਸ੍ਰੀ ਪ੍ਰਭੂਪਾਦ ਵੀ ਉਨ੍ਹਾਂ ਵਿੱਚੋਂ ਇਕ ਹਨ।
ਹਰਿਆਣਾ ਸਰਕਾਰ ਨੇ ਸ਼ੁਰੂ ਕੀਤੀ ਸੰਤ-ਮਹਾਪੁਰਖ ਵਿਚਾਰ ਪ੍ਰਸਾਰ ਯੋਜਨਾ – ਮੁੱਖ ਮੰਤਰੀ
ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਸਾਡੇ ਦੇਸ਼ ਦੇ ਸੰਤ ਮਹਾਤਮਾਵਾਂ ਨੇ ਭੂਲੀ -ਭਟਕੀ ਮਨੁੱਖਤਾ ਨੂੰ ਰਸਤਾ ਦਿਖਾਇਆ ਹੈ। ਅਜਿਹੀ ਵਿਭੂਤੀਆਂ ਦੀ ਸਿਖਿਆਵਾਂ ਪੂਰੇ ਮਨੁੱਖ ਸਮਾਜ ਦੀ ਧਰੋਹਰ ਹਨ। ਉਨ੍ਹਾਂ ਦੀ ਵਿਰਾਸਤ ਨੁੰ ਸੰਭਾਲਣ ਤੇ ਸਹੇਜਣ ਦੀ ਜਿਮੇਵਾਰੀ ਸਾਡੀ ਸਾਰਿਆਂ ਦੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਸਰਕਾਰ ਨੇ ਸੰਤ ਮਹਾਪੁਰਖਾਂ ਦੇ ਵਿਚਾਰਾਂ ਦਾ ਪ੍ਰਚਾਰ ਪ੍ਰਸਾਰ ਕਰਨ ਲਈ ਸੰਤ ਮਹਾਪੁਰਖ ਵਿਚਾਰ ਪ੍ਰਸਾਰ ਯੋਜਨਾ ਸ਼ੁਰੂ ਕੀਤੀ ਹੈ। ਇਸ ਦਾ ਮਕਸਦ ਹੈ ਕਿ ਸੰਤਾਂ ਦੇ ਵਿਚਾਰ ਨਵੀਂ ਪੀੜੀਆਂ ਨੂੰ ਮਿਲਣ। ਇਸ ਦੇ ਰਾਹੀਂ ਸੰਤਾਂ ਦੇ ਵਿਚਾਰਾਂ ਨੂੰ ਜਨ-ਜਨ ਤਕ ਪਹੁੰਚਾਉਣ ਦਾ ਕਾਰਜ ਕੀਤਾ ਹੈ। ਸੰਤ ਕਬੀਰਦਾਸ, ਮਹਾਰਿਸ਼ੀ ਵਾਲਮਿਕੀ, ਗੁਰੂ ਨਾਨਕ ਦੇਵ ਜੀ, ਗੁਰੂ ਤੇਗਬਹਾਦੁਰ ਜੀ ਵਰਗੇ ਸੰਤਾਂ ਦੀ ਜੈਯੰਤੀਆਂ ਨੂੰ ਰਾਜ ਪੱਧਰ ‘ਤੇ ਮਨਾਇਆ ਜਾ ਰਿਹਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਬੀਤੇ ਦਿਨਾਂ ਗੁਰੂ ਤੇਗ ਬਹਾਦੁਰ ਜੀ ਦੇ 400ਵੇਂ ਪ੍ਰਕਾਸ਼ ਉਤਸਵ ‘ਤੇ ਪਾਦੀਪਤ ਵਿਚ ਰਾਜ ਪੱਧਰੀ ਸਮਾਰੋਹ ਦਾ ਪ੍ਰਬੰਧ ਕੀਤਾ ਗਿਆ ਸੀ।
ਸਭਿਆਚਾਰ ਵਿਰਾਸਤ ਦੇ ਸਰੰਖਣ ਦੇ ਲਈ ਕਦਮ ਚੁੱਕ ਰਹੀ ਹਰਿਆਣਾ ਸਰਕਾਰ
ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਸਭਿਆਚਾਰਕ ਵਿਰਾਸਤ ਸਰੰਖਣ ਲਈ ਹਰਿਆਣਾ ਸਰਕਾਰ ਕਦਮ ਚੁੱਕ ਰਹੀ ਹੈ। ਕੁਰੂਕਸ਼ੇਤਰ ਵਿਚ ਤੀਰਥਾਂ ਦੇ ਰੱਖ-ਰਖਾਵ ਦੇ ਲਈ ਕੁਰੂਕਸ਼ੇਤਰ ਵਿਕਾਸ ਬੋਰਡ ਦਾ ਗਠਨ ਕੀਤਾ ਗਿਆ ਹੈ। ਇਸ ਦੇ ਵੱਲੋਂ ਨੇੜੇ ਦੇ 48 ਕੋਸ ਦੇ ਘੇਰੇ ਦੇ 164 ਤੀਰਥ ਸਥਾਨਾਂ ਦਾ ਮੁੜ ਵਿਸਥਾਰ ਕੀਤਾ ਜਾਵੇਗਾ। 2014 ਵਿਚ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਕੁਰੂਕਸ਼ੇਤਰ ਨੂੰ ਗੀਤਾ ਸਥਲੀ ਵਜੋ ਕੌਮਾਂਤਰੀ ਪੱਧਰ ‘ਤੇ ਪਹਿਚਾਣ ਦਿਵਾਉਣ ਦੀ ਇੱਛਾ ਜਤਾਈ ਸੀ। ਪ੍ਰਧਾਨ ਮੰਤਰੀ ਦੇ ਮਾਰਗ ਦਰਸ਼ਨ ਵਿਚ 2016 ਤੋਂ ਹਰਿਆਣਾ ਸਰਕਾਰ ਕੌਮਾਂਤਰੀ ਗੀਤਾ ਜੈਯੰਤੀ ਮਹੋਤਸਵ ਮਨਾ ਰਹੀ ਹੈ। ਗੀਤਾ ਜੈਯੰਤੀ ਨੂੰ ਵਿਦੇਸ਼ਾਂ ਵਿਚ ਵੀ ਮਨਾਇਆ ਜਾਦਾ ਹੈ। 2019 ਵਿਚ ਮਾਰੀਸ਼ਿਅ ਅਤੇ ਲੰਦਨ ਵਿਚ ਗੀਤਾ ਜੈਯੰਤੀ ਮਹਾਉਤਸਵ ਮਨਾਇਆ ਗਿਆ। ਮੁੱਖ ਮੰਤਰੀ ਨੇ ਕਿਹਾ ਕਿ ਕੁਰੂਕਸ਼ੇਤਰ ਨੂੰ ਅਸੀਂ ਹਰਿਆਣਾ ਦੀ ਧਾਰਮਿਕ ਤੇ ਸਭਿਆਚਾਰਕ ਰਾਜਧਾਨੀ ਕਹਿ ਸਕਦੇ ਹਨ। ਇਸ ਮਹਾ ਸੈਰ-ਸਪਾਟਾ ਸਥਾਨ ਬਨਾਉਣ ‘ਤੇ ਕਾਰਜ ਕੀਤਾ ਜਾ ਰਿਹਾ ਹੈ। ਸਰਸਵਤੀ ਨਦੀ ਦੇ ਮੁੜ ਵਿਸਥਾਰ ਲਹੀ ਸਰਸਵਤੀ ਧਰੋਹਰ ਵਿਕਾਸ ਬੋਰਡ ਦਾ ਗਠਲ ਕੀਤਾ ਗਿਆ ਹੈ।
ਅਚਾਰਿਆ ਸ਼੍ਰੀਲ ਪ੍ਰਭੂਪਾਦ ਨੇ 1918 ਵਿਚ ਸਥਾਪਿਤ ਕੀਤਾ ਗੌੜੀਯ ਮੱਠ
ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਅਚਾਰਿਆ ਸ੍ਰੀਲ ਪ੍ਰਭੂਪਾਦ ਨੇ 1918 ਵਿਚ ਗੌੜੀਯ ਮੱਠ ਦੀ ਸਥਾਪਨਾ ਕੀਤੀ। ਚੈਤਨਅ ਪ੍ਰਭੂ ਵੱਲੋਂ ਵੈਸ਼ਣਵ ਵਾਦ ਦੇ ਸਿਦਾਂਤ ਦਾ ਪਾਲਣ ਕਰਦੇ ਹੋਏ ਪ੍ਰਾਚੀਨ ਭਾਰਤ ਵਿਚ ਪ੍ਰਚਲਤ ਵਰਣ ਆਸ਼ਰਮ ਧਰਮ ਨੂੰ ਇਕ ਸੱਚੇ ਵਿਗਿਆਨਕ ਅਤੇ ਆਸਤਕ ਆਧਾਰ ‘ਤੇ ਪੇਸ਼ ਕੀਤਾ। ਉਨ੍ਹਾਂ ਨੇ ਸਨਾਤਨ ਧਰਮ ਵਿਚ ਉਪਜੀ ਵੱਖ-ਵੱਖ ਅਫਵਾਹਾਂ ਨੁੰ ਖਤਮ ਕੀਤਾ ਸੀ। ਉਨ੍ਹਾਂ ਨੇ ਦੇਸ਼-ਵਿਦੇਸ਼ ਵਿਚ ਮੰਦਿਰ ਦੇ ਨਾਲ-ਨਾਲ 64 ਮੱਠਾਂ ਦੀ ਸਥਾਪਲਾ ਕੀਤੀ। ਬੰਗਾਲੀ, ਸੰਸਕਿ੍ਰਤ, ਉੜਿਆ ਵਰਗੀ ਵੱਖ-ਵੱਖ ਭਾਸ਼ਾਵਾਂ ਵਿਚ ਅਖਬਾਰ ਤੇ ਮੈਗਜੀਨਾਂ ਛਪੀਆਂ। ਮੁੱਖ ਮੰਤਰੀ ਨੇ ਕਿਹਾ ਕਿ ਸ੍ਰੀਲ ਪ੍ਰਭੂਪਾਦ ਹੀ ਹਰੇ ਕਿ੍ਰਸ਼ਣ ਅੰਦੋਲਨ ਦੇ ਸੂਤਰਧਾਰ ਸਨ। ਸਾਲ 1933 ਵਿਚ ਉਨ੍ਹਾਂ ਨੇ ਸਨਾਤਨ ਧਰਮ ਦੇ ਪ੍ਰਚਾਰਕਾਂ ਨੂੰ ਯੂਰੋਪ ਭੇਜਿਆ।
Share the post "ਸਨਾਤਨ ਧਰਮ ਦੀ ਲਗਾਤਾਰ ਧਾਰਾ ਨਾ ਰੁਕੀ ਹੈ, ਨਾ ਰੁਕੇਗੀ ਅਤੇ ਨਾ ਇਸ ਨੂੰ ਰੋਕ ਪਾਏਗਾ – ਮੁੱਖ ਮੰਤਰੀ ਮਨੋਹਰ ਲਾਲ"