ਮੁੱਖ ਮੰਤਰੀ ਨੇ 113 ਪਰਿਯੋਜਨਾਵਾਂ ਨੂੰ ਦਿੱਤੀ ਮੰਜੂਰੀ

Date:

spot_img

ਚੰਡੀਗੜ੍ਹ, 4 ਮਾਰਚ – ਹਰਿਆਣਾ ਸਰਕਾਰ ਨੇ ਸੱਤ ਜਿਲ੍ਹਿਆਂ ਵਿਚ ਗ੍ਰਾਮੀਣ ਸੰਵਰਧਨ ਅਤੇ ਮਹਾਗ੍ਰਾਮ ਯੋਜਨਾ ਤਹਿਤ 113 ਨਵੀਂ ਪਰਿਯੋਜਨਾਵਾਂ ਨੁੰ ਮੰਜੂਰੀ ਦਿੱਤੀ ਹੈ। ਇੰਨ੍ਹਾਂ ਪਰਿਯੋਜਨਾਵਾਂ ‘ਤੇ 121 ਕਰੋੜ ਰੁਪਏ ਖਰਚ ਹੋਣਗੇ। ਇਹ ਪਰਿਯੋਜਨਾਵਾਂ ਯਮੁਨਾਨਗਰ, ਪੰਚਕੂਲਾ, ਅੰਬਾਲਾ, ਫਰੀਦਾਬਾਦ, ਝੱਜਰ, ਭਿਵਾਨੀ ਅਤੇ ਦਾਦਰੀ ਵਿਚ ਸ਼ੁਰੂ ਹੋਣਗੀ। ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਅੱਜ ਇੱਥੇ ਜਨ ਸਿਹਤ ਇੰਜੀਨੀਅਰਿੰਗ ਵਿਭਾਗ ਵੱਲੋਂ ਲਾਗੂ ਕੀਤੀ ਜਾਣ ਵਾਲੀ ਉਪਰੋਕਤ 113 ਪਰਿਯੋਜਨਾਵਾਂ ਨੂੰ ਪ੍ਰਸਾਸ਼ਨਿਕ ਮੰਜੂਰੀ ਪ੍ਰਦਾਨ ਕੀਤੀ ਹੈ। ਇਸ ਸਬੰਧ ਵਿਚ ਇਥ ਅਧਿਕਾਰਕ ਬੁਲਾਰੇ ਨੇ ਦਸਿਆ ਕਿ 2 ਪਰਿਯੋਜਨਾਵਾਂ ਮਹਾਗ੍ਰਾਮ ਯੋਜਨਾ ਤਹਿਤ ਅਤੇ 108 ਪਰਿਯੋਜਨਾਵਾਂ ਗਾ੍ਰੀਮਣ ਸੰਵਰਧਨ ਪ੍ਰੋਗ੍ਰਾਮ ਤਹਿਤ ਮੰਜੂਰ ਕੀਤੀ ਗਈਆਂ ਹਨ। ਇਸ ਤੋਂ ਇਲਾਵਾ 3 ਪਰਿਯੋਜਨਾਵਾਂ ਸੀਵਰੇਜ ਅਤੇ ਸਵੱਛਤਾ ਦੇ ਤਹਿਤ ਮੰਜੂਰ ਹਨ। ਬੁਲਾਰੇ ਨੇ ਦਸਿਆ ਕਿ ਮਹਾਗ੍ਰਾਮ ਯੋਜਨਾ ਤਹਿਤ ਮੰਜੂਰ ਦੋ ਪਰਿਯੋਜਨਾਵਾਂ ਵਿਚ ਜਲ ਸਪਲਾਈ ਯੋਜਨਾ ਬੌਂਦ ਕਲਾਂ ਦਾ ਵਿਸਤਾਰ, ਪੰਪਿੰਗ ਅਤੇ ਡੀਆਈ ਪਾਇਪਲਾਇਨ ਵਿਛਾ ਕੇ ਲੋਹਾਰੂ ਨਹਿਰ ਤੋਂ ਪਿੰਡ ਬੌਂਦ ਕਲਾਂ , ਬਾਸ, ਬੌਂਦ ਖੁਰਦ ਵਿਚ 4 ਮੌਜੂਦਾ ਜਲ ਕੰਮਾਂ ਲਈ ਪਾਣੀ ਉਪਲਬਧ ਕਰਾਉਣਾ ਸ਼ਾਮਿਲ ਹਨ। ਇਸ ‘ਤੇ 69.70 ਕਰੋੜ ਰੁਪਏ ਖਰਚ ਕੀਤੇ ਜਾਣਗੇ।

ਕੌਮਾਂਤਰੀ ਮਹਿਲਾ ਦਿਵਸ ‘ਤੇ ਸ਼ਲਾਘਾਯੋਗ ਯੋਗਦਾਨ ਦੇਣ ਵਾਲੀ ਮਹਿਲਾਵਾਂ ਨੁੰ ਕੀਤਾ ਜਾਵੇਗਾ ਸਨਮਾਨਿਤ- ਕਮਲੇਸ਼ ਢਾਂਡਾ

ਇਸੀ ਤਰ੍ਹਾ ਨਾਲ ਪਿੰਡ ਧਨਾਨਾ, ਜਿਲ੍ਹਾ ਭਿਵਾਨੀ ਵਿਚ ਸੀਵਰੇਜ ਸਹੂਲਤ ਅਤੇ ਸੀਵਰੇਜ ਟ੍ਰੀਟਮੈਂਟ ਪਲਾਂਟ ਦੇ ਨਿਰਮਾਣ ‘ਤੇ 33.39 ਕਰੋੜ ਰੁਪਏ ਖਰਚ ਕੀਤੇ ਜਾਣਗੇ।ਬੁਲਾਰੇ ਨੇ ਦਸਿਆ ਕਿ ਯਮੁਨਾਨਗਰ, ਝੱਜਰ ਅਤੇ ਫਰੀਦਾਬਾਦ ਵਿਚ ਸੀਵਰੇਜ ਅਤੇ ਸਵੱਛਤਾ ਦੀ 3 ਪਰਿਯੋਜਨਾਵਾਂ ਨੂੰ ਮੰਜੂਰੀ ਦਿੱਤੀ ਗਈ ਹੈ।ਪਰਿਯੋਜਨਾਵਾਂ ਵਿਚ ਫਰੀਦਾਬਾਦ ਦੇ ਡਿਵੀਜਨ ਦਫਤਰ ਵਿਚ 1.49 ਕਰੋੜ ਰੁਪਏ ਦੀ ਲਾਗਤ ਨਾਲ ਲੈਬ ਦਾ ਨਿਰਮਾਣ ਕਰਵਾਇਆ ਜਾਵੇਗਾ। ਇਸੀ ਤਰ੍ਹਾ ਨਾਲ ਯਮੁਨਾਨਗਰ ਵਿਚ ਲੈਬ ਸਮੱਗਰੀ ਦੀ ਖਰੀਦ ਸਮੇਤ ਨਵੀਂ ਜਿਲ੍ਹਾ ਪੱਧਰੀ ਵੇਸਟ ਜਲ ਜਾਂਚ ਲੈਬ ‘ਤੇ 1.01 ਕਰੋੜ ਰੁਪਏ ਖਰਚ ਕੀਤੇ ਜਾਣਗੇ।ਜਿਲ੍ਹਾ ਝੱਜਰ ਦੇ ਬਹਾਦੁਰਗੜ੍ਹ ਵਿਚ ਸ਼ਹਿਰੀ ਅਤੇ ਗ੍ਰਾਮੀਣ ਜਲ ਸਪਲਾਈ ਲਈ ਪਬਲਿਕ ਹੈਲਥ ਇੰਜੀਨੀਅਰਿੰਗ ਵਿਭਾਗ ਵਿਚ ਲੈਬ ਭਵਨ ਦੇ ਨਿਰਮਾਣ ‘ਤੇ 60.41 ਲੱਖ ਰੁਪਏ ਖਰਚ ਕੀਤੇ ਜਾਣਗੇ।

 

spot_img
spot_img

Share post:

Popular

More like this
Related

Social Media influencer Mad Sandhu ਦਾ Amritsar ‘ਚ ਗੋ/ਲੀ/ਆਂ ਮਾਰ ਕੇ ਕ/ਤ/ਲ

Amritsar News: ਪੰਜਾਬ ਦੇ ਚਰਚਿਤ Social Media influencer Mad...

Haryana के सभी मंत्रियों और विधायकों से प्रधानमंत्री की मुलाकात ऐतिहासिक और प्रेरणादायकः मुख्यमंत्री नायब सैनी

👉मुख्यमंत्री नायब सिंह सैनी बोले- प्रधानमंत्री श्री नरेंद्र मोदी...