ਸੁਖਜਿੰਦਰ ਮਾਨ
ਬਠਿੰਡਾ, 29 ਅਗਸਤ : ਬਾਬਾ ਫ਼ਰੀਦ ਕਾਲਜ ਆਫ਼ ਮੈਨੇਜਮੈਂਟ ਐਂਡ ਟੈਕਨਾਲੋਜੀ (ਇੱਕ ਮੋਹਰੀ ਬੀ-ਸਕੂਲ) ਦੇ ਬਿਜ਼ਨਸ ਸਟੱਡੀਜ਼ ਵਿਭਾਗ ਨੇ ਐਮ.ਬੀ.ਏ. ਦੂਜਾ ਸਾਲ (ਬੈਚ 2021-23) ਦੇ ਵਿਦਿਆਰਥੀਆਂ ਲਈ 5 ਦਿਨਾਂ ‘ਸਟੂਡੈਂਟ ਡਿਵੈਲਪਮੈਂਟ ਪ੍ਰੋਗਰਾਮ‘ ਦਾ ਸਫਲਤਾਪੂਰਵਕ ਆਯੋਜਨ ਕੀਤਾ ਸਾਰੇ ਵਿਦਿਆਰਥੀਆਂ ਨੇ ਇਸ ਪ੍ਰੋਗਰਾਮ ਵਿਚ ਸਰਗਰਮੀ ਨਾਲ ਹਿੱਸਾ ਲਿਆ । ਸੈਸ਼ਨ ਨੂੰ ਸਬ ਸੈਸ਼ਨਾਂ ਵਿੱਚ ਵੰਡਿਆ ਗਿਆ ਅਤੇ ਵੱਖ-ਵੱਖ ਮਾਹਿਰ ਫੈਕਲਟੀ ਮੈਂਬਰਾਂ ਦੁਆਰਾ ਵਿਭਿੰਨ ਸਬ ਸੈਸ਼ਨਾਂ ਦੌਰਾਨ ਵਿਦਿਆਰਥੀਆਂ ਨੂੰ ਵੱਖ-ਵੱਖ ਗਤੀਵਿਧੀਆਂ ਵਿੱਚ ਸ਼ਾਮਲ ਕੀਤਾ ਗਿਆ । ਕਾਲਜ ਦੇ ਡਿਪਟੀ ਡੀਨ (ਟਰੇਨਿੰਗ) ਸ.ਪਰਮਪਾਲ ਸਿੰਘ ਨੇ ਸਾਫ਼ਟ ਸਕਿੱਲ ਬਾਰੇ ਸੈਸ਼ਨ ਲਿਆ ਅਤੇ ਵਿਦਿਆਰਥੀਆਂ ਦੇ ਸੰਚਾਰ ਹੁਨਰ ‘ਤੇ ਧਿਆਨ ਦਿੱਤਾ। ਉਨ੍ਹਾਂ ਨੇ ਸਮੂਹ ਚਰਚਾ ਅਤੇ ਪਰਸਨਲ ਇੰਟਰਵਿਊ ਬਾਰੇ ਸੈਸ਼ਨਾਂ ਦਾ ਪ੍ਰਬੰਧ ਕੀਤਾ ਅਤੇ ਫਿਰ ਵਿਦਿਆਰਥੀਆਂ ਦਾ ਮੁਲਾਂਕਣ ਵੀ ਕੀਤਾ। ਕਾਲਜ ਦੇ ਸਹਾਇਕ ਪ੍ਰੋਫੈਸਰ ਸ੍ਰੀ ਸਾਹਿਲ ਸਿਡਾਨਾ ਨੇ ਮਾਰਕੀਟਿੰਗ ਨਾਲ ਸੰਬੰਧਿਤ ਸ਼ਬਦਾਂ ਬਾਰੇ ਸਿਖਾਇਆ ਜੋ ਇੰਟਰਵਿਊ ਦੌਰਾਨ ਪੁੱਛੇ ਜਾਂਦੇ ਹਨ। ਸਹਾਇਕ ਪ੍ਰੋਫੈਸਰ ਡਾ. ਭਾਰਤੀ ਨੇ ਇੰਟਰਵਿਊ ਦੌਰਾਨ ਪੁੱਛੇ ਜਾਣ ਵਾਲੇ ਵਿੱਤੀ ਸ਼ਬਦਾਂ ਬਾਰੇ ਦੱਸਿਆ। ਸਹਾਇਕ ਪ੍ਰੋਫੈਸਰ ਗੁਰਮੀਤ ਕੌਰ ਨੇ ਯੋਗਤਾ ਅਤੇ ਤਰਕ ਵਿਸ਼ਿਆਂ ਬਾਰੇ ਜਾਣਕਾਰੀ ਦਿੱਤੀ ਜੋ ਕਿ ਪਲੇਸਮੈਂਟ ਦੇ ਪਹਿਲੇ ਗੇੜ ਲਈ ਮਹੱਤਵਪੂਰਨ ਕਦਮ ਹਨ। ਸੈਸ਼ਨ ਦੇ ਆਖ਼ਰੀ ਦਿਨ ਵਿਦਿਆਰਥੀਆਂ ਨੂੰ ਈ-ਸਰਟੀਫਿਕੇਟ ਵੰਡੇ ਗਏ। ਅੰਤ ਵਿੱਚ ਕਾਲਜ ਦੇ ਵਾਈਸ ਪਿ੍ਰੰਸੀਪਲ ਡਾ. ਸਚਿਨ ਦੇਵ ਅਤੇ ਬਿਜ਼ਨਸ ਸਟੱਡੀਜ਼ ਵਿਭਾਗ ਦੀ ਮੁਖੀ ਮਿਸ ਭਾਵਨਾ ਖੰਨਾ ਨੇ ਵਿਦਿਆਰਥੀਆਂ ਦੀ ਸ਼ਮੂਲੀਅਤ ਦੀ ਸ਼ਲਾਘਾ ਕਰਦਿਆਂ ਆਉਣ ਵਾਲੇ ਪਲੇਸਮੈਂਟ ਸੈਸ਼ਨਾਂ ਲਈ ਸਾਰੇ ਹਾਜ਼ਰੀਨ ਵਿਦਿਆਰਥੀਆਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ । ਬੀ.ਐਫ.ਜੀ.ਆਈ. ਦੇ ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਐਮ.ਬੀ.ਏ. ਦੂਜਾ ਸਾਲ ਦੇ ਵਿਦਿਆਰਥੀਆਂ ਲਈ ਕਰਵਾਏ ਗਏ ਇਸ ਵਿਦਿਆਰਥੀ ਵਿਕਾਸ ਪ੍ਰੋਗਰਾਮ ਦੀ ਸਫਲਤਾ ਲਈ ਸਮੁੱਚੇ ਐਮ.ਬੀ.ਏ. ਵਿਭਾਗ ਨੂੰ ਵਧਾਈ ਦਿੱਤੀ। ਕੁਲ ਮਿਲਾ ਕੇ ਇਹ ਇੱਕ ਦਿਲਚਸਪ ਅਤੇ ਜਾਣਕਾਰੀ ਭਰਪੂਰ ਪ੍ਰੋਗਰਾਮ ਸੀ।
Share the post "ਐਮ.ਬੀ.ਏ. ਦੇ ਵਿਦਿਆਰਥੀਆਂ ਲਈ 5 ਦਿਨਾਂ ਸਟੂਡੈਂਟ ਡਿਵੈਲਪਮੈਂਟ ਪ੍ਰੋਗਰਾਮ ਆਯੋਜਿਤ"