Friday, April 17, 2026
spot_img
spot_img

ਡੀ ਈ ਓ ਐਲੀਮੈੰਟਰੀ ਮਨਿੰਦਰ ਕੌਰ ਨੇ ਕੀਤਾ ਬਾਲਿਆਂਵਾਲੀ ਸੈਂਟਰ ਸਕੂਲ ਦੀ ਕੰਪਿਊਟਰ ਲੈਬ ਦਾ ਉਦਘਾਟਨ

Date:

spot_img

ਬਠਿੰਡਾ, 12 ਅਕਤੂਬਰ: ਸਿੱਖਿਆ ਵਿਭਾਗ ਪੰਜਾਬ ਦੇ ਨਿੱਗਰ ਉਪਰਾਲੇ ਤਹਿਤ ਪੰਜਾਬ ਦੇ ਹਰ ਸਕੂਲ ਵਿੱਚ ਕੰਪਿਊਟਰ ਅਤੇ ਪ੍ਰੋਜੈਕਟਰ ਮੁਹੱਈਆ ਕਰਵਾਏ ਗਏ ਹਨ। ਇਹਨਾਂ ਉਪਕਰਨਾਂ ਦੀ ਮੱਦਦ ਨਾਲ ਸਿੱਖਿਆ ਪ੍ਰਣਾਲੀ ਵਿੱਚ ਕ੍ਰਾਂਤੀਕਾਰੀ ਤਬਦੀਲੀਆਂ ਹੋਈਆਂ ਹਨ। ਇਸ ਲੜੀ ਤਹਿਤ ਹੀ ਅੱਜ ਸਰਕਾਰੀ ਐਲੀਮੈੰਟਰੀ ਸਕੂਲ ਬਾਲਿਆਂਵਾਲੀ ਲੜਕੇ ਵਿਖੇ ਮਨਿੰਦਰ ਕੌਰ ਡੀ ਈ ਓ ਬਠਿੰਡਾ ( ਐ. ਸਿੱ ) ਨੇ ਰਿਬਨ ਕੱਟ ਕੇ ਕੰਪਿਊਟਰ ਲੈਬ ਦਾ ਉਦਘਾਟਨ ਕੀਤਾ।

ਇਹ ਵੀ ਪੜ੍ਹੋ: ਪੰਜਾਬ ਪੁਲਿਸ ਨੇ ਅੰਮ੍ਰਿਤਸਰ ਤੋਂ ਕਾਰ ’ਚੋਂ 10.4 ਕਿਲੋ ਹੈਰੋਇਨ ਕੀਤੀ ਬਰਾਮਦ, ਦੋਸ਼ੀ ਫਰਾਰ

ਲੈਬ ਦੇ ਉਦੇਸ਼ ਬਾਰੇ ਚਾਨਣਾ ਪਾਉਂਦੇ ਹੋਏ ਸੈਂਟਰ ਹੈੱਡ ਟੀਚਰ ਅਮਨਦੀਪ ਸਿੰਘ ਨੇ ਦੱਸਿਆ ਕਿ ਸਕੂਲ ਦੇ ਹਰ ਬੱਚੇ ਨੂੰ ਕੰਪਿਊਟਰ ਬਾਰੇ ਮੁੱਢਲਾ ਗਿਆਨ ਪ੍ਰਦਾਨ ਕੀਤਾ ਜਾਵੇਗਾ। ਅਧਿਆਪਕਾਂ ਨੂੰ ਸੰਬੋਧਨ ਹੁੰਦਿਆਂ ਡੀ ਈ ਓ ਮਨਿੰਦਰ ਕੌਰ ਨੇ ਕਿਹਾ ਕਿ ਪ੍ਰਾਇਮਰੀ ਪੱਧਰ ’ਤੇ ਕੰਪਿਊਟਰ ਲੈਬ ਸਥਾਪਤ ਕਰਨਾ ਨਿਵੇਕਲਾ ਕਾਰਜ ਹੈ। ਅੱਜ ਵਿਦਿਆਰਥੀ ਦੀ ਪਹਿਚਾਣ ਗਲੋਬਲ ਹੋ ਗਈ ਹੈ। ਇਸ ਲਈ ਸਿੱਖਣ ਸਿਖਾਉਣ ਦੀ ਪ੍ਰਕਿਰਿਆ ਵਿੱਚ ਨਵੀਂਆਂ ਤਕਨੀਕਾਂ ਦੀ ਵਰਤੋਂ ਕਰਕੇ ਹੀ ਬੱਚਿਆਂ ਨੂੰ ਸਮੇਂ ਦੇ ਹਾਣੀ ਬਣਾਇਆ ਜਾ ਸਕਦਾ ਹੈ।

ਇਹ ਵੀ ਪੜ੍ਹੋ: ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨੇ ਭਲਕ ਦੇ ਸੜਕੀ ਆਵਾਜ਼ਾਈ ਠੱਪ ਕਰਨ ਦੀ ਬਣਾਈ ਰਣਨੀਤੀ

ਉਹਨਾਂ ਅੱਗੇ ਕਿਹਾ ਕਿ ਸਿੱਖਿਆ ਵਿਭਾਗ ਦੇ ਪ੍ਰੋਜੈਕਟ ਕੰਪੀਟੈੰਸੀ ਇਨਹਾਂਸਮੈੰਟ ਪ੍ਰੋਗਰਾਮ ਅਧੀਨ ਬੱਚਿਆਂ ਦੀਆਂ ਸਿੱਖਣ ਯੋਗਤਾਵਾਂ ਵਿਕਸਤ ਕੀਤੀਆਂ ਜਾਣ ਤਾਂ ਜੋ ਆਪਣੇ ਗਿਆਨ ਨੂੰ ਰੌਜਾਨਾ ਜ਼ਿੰਦਗੀ ਵਿੱਚ ਵਰਤ ਸਕਣ। ਇਸ ਮੌਕੇ ਲੈਕਚਰਾਰ ਸੁਖਜੀਤ ਸਿੰਘ, ਗੁਰਮੀਤ ਸਿੰਘ ਈ.ਟੀ.ਟੀ, ਅੰਮ੍ਰਿਤਪਾਲ ਸਿੰਘ , ਗੁਰਮੀਤ ਸਿੰਘ , ਬਲਕਾਰ ਸਿੰਘ, ਰਿੰਕੂ ਈ.ਟੀ.ਟੀ, ਵੀਰਪਾਲ ਕੌਰ, ਹਰਪ੍ਰੀਤ ਕੌਰ, ਕੁਲਦੀਪ ਕੌਰ, ਰੇਖਾ ਰਾਣੀ ਆਦਿ ਹਾਜ਼ਰ ਸਨ।

 

LEAVE A REPLY

Please enter your comment!
Please enter your name here

Share post:

spot_img
spot_img

Popular

More like this
Related

ਮੋਗਾ ਵਿੱਚ ਦੇਹ ਵਪਾਰ ਦੇ ਧੰਦੇ ਵਿੱਚ ਸ਼ਾਮਲ ਅਕਾਲੀ ਆਗੂ ਤੇ ਐਮਸੀ ਜਗਜੀਤ ਸਿੰਘ ਜੀਤਾ ਗ੍ਰਿਫ਼ਤਾਰ!

ਅਕਾਲੀ ਆਗੂ ਦੀ ਗ੍ਰਿਫ਼ਤਾਰੀ ਨੇ ਸੁਖਬੀਰ ਬਾਦਲ ਦੇ 'ਪੰਜਾਬ...