ਡਿਪਟੀ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਨੇ ਝੱਜਰ ਵਿਚ ਸੰਵਾਦਦਾਤਾ ਸਮੇਲਨ ਦੌਰਾਨ ਦਿੱਤੀ ਜਾਣਕਾਰੀ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 20 ਸਤੰਬਰ:-ਹਰਿਆਣਾ ਦੇ ਡਿਪਟੀ ਮੁੱਖ ਮੰਤਰੀ ਸ੍ਰੀ ਦੁਸ਼ਯੰਤ ਚੌਟਾਲਾ ਨੇ ਕਿਹਾ ਕਿ ਹਰਿਆਣਾ ਵਿਚ ਖਰੀਦ ਪਹਿਲੀ ਅਕਤੂਬਰ ਤੋਂ ਸ਼ੁਰੂ ਹੋਵੇਗੀ। ਜਨਤਕ ਵੰਡ ਪ੍ਰਣਾਲੀ ਤਹਿਤ ਮਿਲਣ ਵਾਲੇ ਬਾਜਰਾ ਦੇ ਲਈ ਸਰਕਾਰ ਇਕ ਲੱਖ 60 ਹਜਾਰ ਮੀਟਿ੍ਰਕ ਟਨ ਦੀ ਘੱਟੋ ਘੱਟ ਸਹਾਇਕ ਮੁੱਲ ‘ਤੇ ਖਰੀਦ ਕੀਤੀ ਜਾਵੇਗੀ। ਬਿਜਾਈ ਦੇ ਰਕਬੇ ਨੂੰ ਦੇਖਦੇ ਹੋਏ ਬਾਕੀ ਊਪਜ ਲਈ ਕਿਸਾਨਾਂ ਨੂੰ ਭਾਵਾਂਤਰ ਭਰਪਾਈ ਯੋਜਨਾ ਦਾ ਲਾਭ ਦਿੱਤਾ ਜਾਵੇਗਾ। ਉਨ੍ਹਾਂ ਨੇ ਇਹ ਜਾਣਕਾਰੀ ਮੰਗਲਵਾਰ ਨੂੰ ਝੱਜਰ ਜਿਲ੍ਹਾ ਵਿਚ ਸੰਵਾਦਦਾਤਾਂ ਨਾਲ ਗਲਬਾਤ ਦੌਰਾਨ ਦਿੱਤੀ।ਡਿਪਟੀ ਮੁੱਖ ਮੰਤਰੀ ਨੇ ਸੂਬੇ ਵਿਚ ਢਾਂਚਾਗਤ ਸਹੂਲਤਾਂ ਦੇ ਵਿਕਾਸ ਨੂੰ ਲੈ ਕੇ ਪੁੱਛੇ ਇਕ ਸੁਆਲ ਦੇ ਜਵਾਬ ਵਿਚ ਕਿਹਾ ਕਿ ਹਿਸਾਰ ਵਿਚ ਏਵੀਏਸ਼ਨ ਹੱਬ ਵਿਕਾਸ ਹੋਣ ਨਾਲ ਸੂਬੇ ਦੀ ਤਸਵੀਰ ਬਦਲੇਗੀ। ਨਾਲ ਹੀ ਹੜੱਪਾ ਸਮੇਂ ਨਾਲ ਜੁੜੀ ਰਾਖੀਗੜ੍ਹੀ ਸਾਇਟ ਨੂੰ ਪੁਰਾਤੱਤਵ ਤੇ ਸੈਰ-ਸਪਾਟਾ ਵਜੋ ਪ੍ਰਮੁੱਖ ਕੇਂਦਰ ਬਨਾਉਣ ਦੀ ਤਿਆਰੀ ਚੱਲ ਰਹੀ ਹੈ। ਉਨ੍ਹਾਂ ਨੇ ਦਸਿਆ ਕਿ ਖਰਖੌਦਾ ਵਿਚ ਕਾਰ ਉਤਪਾਦਨ ਲਈ ਦੁਨੀਆ ਦੀ ਸੱਭ ਤੋਂ ਵੱਡੀ ਸਿੰਗਲ ਯੂਨਿਟ ਬਨਣ ਨਾਲ ਕੇਐਮਪੀ ਦੇ ਨੇੜੇ ਨਵਾਂ ਸ਼ਹਿਰ ਵਿਕਸਿਤ ਹੋਵੇਗਾ।
ਨਗਰ ਪਾਲਕਾ ਬਨਣ ਨਾਲ ਵਧੇਗੀ ਸਹੂਲਤ, ਪਿੰਡਵਾਸੀਆਂ ਦੀ ਮੰਗ ‘ਤੇ ਸਰਵੇ ਦੇ ਦਿੱਤੇ ਨਿਰਦੇਸ਼
ਸੰਵਾਦਦਾਤਾ ਸਮੇਲਨ ਦੇ ਬਾਅਦ ਡਿਪਟੀ ਮੁੱਖ ਮੰਤਰੀ ਨੇ ਵੱਖ-ਵੱਖ ਮੰਗਾਂ ਨੂੰ ਲੈ ਕੇ ਵੱਖ-ਵੱਖ ਵਫਦਾਂ ਨਾਲ ਵੀ ਮੁਲਾਕਾਤ ਕੀਤੀ। ਬਾਦਲੀ ਨੂੰ ਨਗਰ ਪਾਲਿਕਾ ਬਨਾਉਣ ਦੇ ਵਿਰੋਧ ਵਿਚ ਬਾਦਲੀ, ਪਾਹਸੌਰ ਤੇ ਐਮਪੀ ਮਾਜਰਾ ਦੇ ਪਿੰਡਵਾਸੀਆਂ ਦੀ ਮੰਗ ਦੀ ਸੁਣਵਾਈ ਕਰਦੇ ਹੋਏ ਡਿਪਟੀ ਮੁੱਖ ਮੰਤਰੀ ਨੇ ਕਿਹਾ ਕਿ ਨਗਰ ਪਾਲਿਕਾ ਬਨਣ ਨਾਲ ਖੇਤਰ ਵਿਚ ਪਾਰਕ, ਫਾਇਰ ਸਟੇਸ਼ਨ ਤੇ ਹੋਰ ਸਹੂਲਤਾਂ ਵਿਚ ਵਾਧਾ ਹੁੰਦਾ ਹੈ। ਪ੍ਰਾਪਰਟੀ ਟੈਕਸ ਨੂੰ ਲੈ ਕੇ ਵੀ ਸਰਕਾਰ ਦੀ ਨੀਤੀ ਦੇ ਤਹਿਤ ਤਿੰਨ ਸਾਲ ਤਕ ਕਿਸੇ ਤਰ੍ਹਾ ਦਾ ਟੈਕਸ ਨਹੀਂ ਲਿਆ ਜਾਂਦਾ ਅਤੇ ਇਸ ਨੁੰ ਦੋ ਸਾਲ ਅੱਗੇ ਵੀ ਵਧਾਇਆ ਜਾ ਸਕਦਾ ਹੈ। ਪਿੰਡਵਾਸੀਆਂ ਦੀ ਮੰਗ ਨੂੰ ਲੈ ਕੇ ਡਿਪਟੀ ਮੁੱਖ ਮੰਤਰੀ ਨੇ ਸਬੰਧਿਤ ਖੇਤਰ ਵਿਚ ਸਰਵੇਖਣ ਕਰਾਉਣ ਦੇ ਨਿਰਦੇਸ਼ ਦਿੱਤੇ।ਉੱਥੇ ਹੀ ਆੜਤੀ ਏਸੋਸਇਏਸ਼ਨ ਦੇ ਵਫਦ ਨੇ ਆਪਣੀ ਮੰਗਾਂ ਨਾਲ ਡਿਪਟੀ ਮੁੱਖ ਮੰਤਰੀ ਨੂੰ ਜਾਣੂੰ ਕਰਾਇਆ। ਡਿਭਟੀ ਮੁੱਖ ਮੰਤਰੀ ਨੇ ਸੂਬੇ ਦੇ ਸਾਰੇ ਜਿਲ੍ਹਿਆਂ ਦੇ ਆੜਤੀ ਏਸੋਸਇਏਸ਼ਨ ਦੇ ਸੰਯੁਕਤ ਵਫਤ ਦੇ ਨਾਲ ਚੰਡੀਗੜ੍ਹ ਵਿਚ ਮੀਟਿੰਗ ਬੁਲਾਉਣ ਦਾ ਭਰੋਸਾ ਦਿੱਤਾ।
Share the post "ਪੀਡੀਐਸ ਦੇ ਲਈ 1.60 ਲੱਖ ਐਮਟੀ ਬਾਜਰਾ ਦੀ ਐਮਐਸਪੀ ‘ਤੇ ਹੋਵੇਗੀ ਖਰੀਦ – ਡਿਪਟੀ ਮੁੱਖ ਮੰਤਰੀ"