ਸੁਖਜਿੰਦਰ ਮਾਨ
ਬਠਿੰਡਾ, 30 ਅਕਤੂੁਬਰ: ਰੈੱਡ ਕਰਾਸ ਸੁਸਾਇਟੀ ਦੇ ਸਹਿਯੋਗ ਨਾਲ ਯੂਨਾਈਟਿਡ ਵੈੱਲਫੇਅਰ ਸੁਸਾਇਟੀ ਵੱਲੋਂ ਗੋਨਿਆਣਾ ਮੰਡੀ ਵਿਖੇ ਇੱਕ ਸਵੈ-ਇੱਛੁਕ ਖ਼ੂਨਦਾਨ ਕੈਂਪ ਲਗਾ ਕੇ 20 ਯੂਨਿਟਾਂ ਖ਼ੂਨਦਾਨ ਕੀਤਾ ਗਿਆ। ਖ਼ੂਨਦਾਨੀਆਂ ਦੀ ਹੌਂਸਲਾ ਅਫਜਾਈ ਲਈ ਸਪੋਰਟਕਿੰਗ ਇੰਡੀਆ ਲਿਮਟਿਡ ਜੀਦਾ ਦੇ ਜੀਐੱਮ ਐੱਚਆਰ ਅਤੇ ਐਡਮਨ ਰਜਿੰਦਰਪਾਲ ਮੁੱਖ ਮਹਿਮਾਨ ਵਜੋਂ ਪਹੰੁਚੇ। ਯੂਨਾਈਟਿਡ ਵੈੱਲਫੇਅਰ ਸੁਸਾਇਟੀ ਦੇ ਗੋਨਿਆਣਾ ਸਥਿਤ ਯੁਨਿਟ ਦੇ ਇੰਚਾਰਜ ਮਹਾਂਵੀਰ ਪ੍ਰਸਾਦ ਦੇ ਯਤਨਾਂ ਸਦਕਾ ਰਵਿਦਾਸ ਧਰਮਸ਼ਾਲਾ ਵਿਖੇ ਲਗਾਏ ਗਏ ਇਸ ਖੂਨਦਾਨ ਕੈਂਪ ਵਿੱਚ ਸਿਵਲ ਹਸਪਤਾਲ ਬਠਿੰਡਾ ਦੀ ਬਲੱਡ ਬੈਂਕ ਟੀਮ ਨੇ 20 ਯੂਨਿਟਾਂ ਖੂਨ ਇਕੱਤਰ ਕੀਤਾ। ਮੁੱਖ ਮਹਿਮਾਨ ਰਜਿੰਦਰਪਾਲ ਨੇ ਖੂਨਦਾਨੀਆਂ ਦੀ ਹੌਂਸਲਾ ਅਫਜਾਈ ਕਰਦਿਆਂ ਕਿਹਾ ਕਿ ਦਾਨ ਕੀਤੇ ਇਸ ਖੂਨ ਨਾਲ ਕਈ ਜਿੰਦਗੀਆਂ ਬਚਾਉਣ ਵਿੱਚ ਮੱਦਦ ਮਿਲੇਗੀ। ਉਹਨਾਂ ਅਪੀਲ ਕੀਤੀ ਕਿ ਵੱਧ ਤੋਂ ਵੱਧ ਨੌਜਵਾਨਾਂ ਨੰੂ ਇਸ ਮਾਨਵੀ ਲਹਿਰ ਵਿੱਚ ਸ਼ਾਮਿਲ ਕੀਤਾ ਜਾਵੇ। ਮਾਰਕਿਟ ਕਮੇਟੀ ਪ੍ਰਧਾਨ ਕਸ਼ਮੀਰੀ ਲਾਲ, ਯੂਨਾਈਟਿਡ ਵੈੱਲਫੇਅਰ ਸੁਸਾਇਟੀ ਦੇ ਬਾਨੀ ਵਿਜੇ ਭੱਟ ਅਤੇ ਰੈੱਡ ਕਰਾਸ ਸੁਸਾਇਟੀ ਦੇ ਫਸਟ ਏਡ ਟ੍ਰੇਨਰ ਨਰੇਸ਼ ਪਠਾਣੀਆ ਵੀ ਖ਼ੂਨਦਾਨ ਕੈਂਪ ਵਿੱਚ ਸ਼ਾਮਿਲ ਹੋਏ। ਮਹਾਂਵੀਰ ਪ੍ਰਸਾਦ ਨੇ ਇਸ ਮੌਕੇ 66 ਵੀਂ ਵਾਰ ਆਪਣਾ ਖੂਨਦਾਨ ਕੀਤਾ। ਕੈਂਪ ਨੰੂ ਸਫਲ ਬਨਾਉਣ ਵਿੱਚ ਸੰਸਥਾ ਨਾਲ ਜੁੜੇ ਮੈਂਬਰਾਂ ਰਾਜ ਕੁਮਾਰ, ਕੁਲਦੀਪ ਸਿੰਘ, ਲਛਮਣ ਦਾਸ, ਵਰਿੰਦਰ ਕੁਮਾਰ ਗੋਗੀ ਅਤੇ ਗਨੇਸ਼ ਕੁਮਾਰ ਨੇ ਭਰਪੂਰ ਸਹਿਯੋਗ ਦਿੱਤਾ। ਦਾਨੀਆਂ ਲਈ ਰਿਫਰੈੱਸ਼ਮੈਂਟ ਦੀ ਸੇਵਾ ਸੁਰਿੰਦਰ ਕੁਮਾਰ, ਲੱਖੀ ਜਵੈਲਰਜ਼, ਹਰਦੇਵ ਸਿੰਘ, ਰਾਜੂ ਆਕਲੀਆ ਅਤੇ ਟੋਨੀ ਸ਼ਾਹ ਨੇ ਨਿਭਾਈ। ਗੁਰੂ ਕੀ ਸੰਗਤ ਬਠਿੰਡਾ ਵੱਲੋਂ ਖੂਨਦਾਨੀਆਂ ਨੰੂ ਯਾਦਗਾਰੀ ਚਿੰਨ ਭੇਂਟ ਕੀਤੇ ਗਏ। ਰੈੱਡ ਕਰਾਸ ਸੁਸਾਇਟੀ ਬਠਿੰਡਾ ਵੱਲੋਂ ਕੈਂਪ ਪ੍ਰਬੰਧਕਾਂ ਨੰੂ ਸਨਮਾਨਿਤ ਵੀ ਕੀਤਾ ਗਿਆ।
ਖ਼ੂਨਦਾਨ ਕੈਂਪ ਵਿੱਚ 20 ਦਾਨੀਆਂ ਨੇ ਕੀਤਾ ਸਵੈਇੱਛਾ ਨਾਲ ਖੂਨਦਾਨ
11 Views