ਚੰਡੀਗੜ੍ਹ, 23 ਅਗਸਤ: ਕੋਲਕਾਤਾ ਦੇ ਆਰਜੀ ਕਰ ਮੈਡੀਕਲ ਹਸਪਤਾਲ ਵਿਚ ਇੱਕ ਰੈਜੀਂਡੈਟ ਡਾਕਟਰ ਦੇ ਹੋਏ ਘਿਨਾਉਣੇ ਕਤਲ ਕਾਂਡ ਤੋਂ ਬਾਅਦ ਪੂਰੇ ਦੇਸ ਭਰ ਦੇ ਡਾਕਟਰਾਂ ਵਿਚ ਰੋਸ਼ ਫੈਲ ਗਿਆ ਸੀ। ਇਨਸਾਫ਼ ਦੀ ਮੰਗ ਨੂੰ ਲੈ ਕੇ ਸਰਕਾਰੀ ਤੇ ਪ੍ਰਾਈਵੇਟ ਹਸਪਤਾਲ ਦੇ ਡਾਕਟਰਾਂ ਵੱਲੋਂ ਰੋਸ਼ ਪ੍ਰਦਰਸ਼ਨ ਕੀਤੇ ਗਏ ਤੇ ਨਾਲ ਹੀ ਰੋਸ਼ ਪ੍ਰਗਟ ਕਰਦਿਆਂ ਆਪਣੀਆਂ OPD ਸੇਵਾਵਾਂ ਬੰਦ ਕਰ ਦਿੱਤੀਆਂ ਸਨ, ਜਿਸਦੇ ਕਾਰਨ ਆਮ ਮਰੀਜਮਾਂ ਨੂੰ ਵੱਡੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ।ਹੁਣ ਮਾਮਲੇ ਵਿਚ ਸੁਪਰੀਮ ਕੋਰਟ ਵੱਲੋਂ ਕੀਤੀ ਦਖਲਅੰਦਾਜ਼ੀ ਅਤੇ ਡਾਕਟਰਾਂ ਨੂੰ ਸੁਰੱਖਿਆ ਤੇ ਇਨਸਾਫ਼ ਦੇ ਦਿੱਤੇ ਭਰੋਸੇ ਤੋਂ ਬਾਅਦ ਇੱਕ-ਇੱਕ ਕਰਕੇ ਡਾਕਟਰਾਂ ਨੇ ਹੜਤਾਲ ਵਾਪਸ ਲੈਣੀ ਸ਼ੁਰੂ ਕਰ ਦਿੱਤੀ ਹੈ।
ਪੰਜਾਬ ਦੇ ਵਿਚ ‘ਵਹੀਕਲ’ ਖ਼ਰੀਦਣੇ ਹੋਏ ਮਹਿੰਗੇ, ਵਪਾਰਕ ਵਾਹਨਾਂ ਦੇ ਟੈਕਸ ’ਚ ਵੀ ਹੋਇਆ ਵਾਧਾ
ਇਸੇ ਕੜੀ ਤਹਿਤ PGI ਚੰਡੀਗੜ੍ਹ ਦੇ ਡਾਕਟਰਾਂ ਨੇ ਵੀ ਆਪਣੀ ਹੜਤਾਲ ਵਾਪਸ ਲੈਂਦਿਆਂ ਅੱਜ ਤੋਂ OPD ਸੇਵਾਵਾਂ ਸ਼ੁਰੂ ਕਰ ਦਿੱਤੀਆਂ ਹਨ। ਹੁਣ ਪੀਜੀਆਈ ਚ ਆਮ ਦਿਨਾਂ ਵਾਂਗ ਹੀ ਓਪੀਡੀ ਚੱਲੇਗੀ ਅਤੇ ਨਵੇਂ ਕਾਰਡ ਬਣਨ ਤੇ ਮਰੀਜ਼ਾਂ ਦਾ ਚੈਕਅੱਪ ਹੋਵੇਗਾ। ਸੂਚਨਾ ਮੁਤਾਬਕ ਬੀਤੀ ਸ਼ਾਮ ਹੀ ਡਾਕਟਰਾਂ ਨੇ ਆਪਣੀ ਹੜਤਾਲ ਖਤਮ ਕਰ ਦੇਣ ਦਾ ਐਲਾਨ ਕੀਤਾ ਸੀ। ਲਗਾਤਾਰ ਓਪੀਡੀ ਸੇਵਾਵਾਂ ਪਿਛਲੇ ਕਈ ਦਿਨਾਂ ਤੋਂ ਬੰਦ ਹੋਣ ਕਾਰਨ ਇਲਾਜ਼ ਪ੍ਰਭਾਵਿਤ ਹੋ ਰਿਹਾ ਸੀ।