WhatsApp Image 2024-04-14 at 21.42.31
WhatsApp Image 2024-04-14 at 10.41.20
WhatsApp Image 2024-04-12 at 10.25.01
WhatsApp Image 2024-04-13 at 10.53.44
WhatsApp Image 2024-04-10 at 15.57.55
WhatsApp Image 2024-04-10 at 15.58.18
WhatsApp Image 2024-04-11 at 08.11.54 (1)
WhatsApp Image 2024-04-11 at 08.11.54
WhatsApp Image 2024-04-11 at 08.11.53
WhatsApp Image 2024-04-05 at 20.45.52
WhatsApp Image 2024-03-01 at 18.35.59
WhatsApp Image 2024-02-21 at 10.32.12
WhatsApp Image 2024-02-26 at 14.41.51
previous arrow
next arrow
Punjabi Khabarsaar
ਪੰਜਾਬ

ਪੰਜਾਬ ਪੁਲਿਸ ਵਿੱਚ ਵੱਡੀ ਪੱਧਰ ‘ਤੇ ਹੋਈ ਰੱਦੋਬਦਲ 

  1. ਡੀਜੀਪੀ ਐਸਟੀਐਫ ਤੇ ਡੀਜੀਪੀ ਜੇਲ੍ਹਾਂ ਸਹਿਤ 33 ਉੱਚ ਅਧਿਕਾਰੀਆਂ ਦੇ ਕੀਤੇ ਤਬਾਦਲੇ  
    ਪੌਣੀ ਦਰਜਨ ਜ਼ਿਲ੍ਹਿਆਂ ਦੇ ਐੱਸਐੱਸਪੀ ਵੀ ਬਦਲੇ
     ਪੰਜਾਬੀ ਖ਼ਬਰਸਾਰ ਬਿਉਰੋ 
    ਚੰਡੀਗਡ਼, 12 ਨਵੰਬਰ: ਪੰਜਾਬ ਵਿੱਚ ਲਗਾਤਾਰ ਮਿਥ ਕੇ ਹੋ ਰਹੇ ਕਤਲਾਂ ਦਾ ਸਿਲਸਿਲਾ ਨਾ ਰੁਕਣ ਅਤੇ ਜੇਲ੍ਹਾਂ ਚ ਗੈਂਗਸਟਰਾਂ ਦੇ ਹੱਥੀਂ ਮੋਬਾਇਲ ਪਹੁੰਚਣ ਦੀਆਂ ਘਟਨਾਵਾਂ ਤੋਂ ਦੁਖੀ ਪੰਜਾਬ ਸਰਕਾਰ ਨੇ ਅੱਜ ਬਾਅਦ ਦੁਪਹਿਰ ਵੱਡੀ ਪੱਧਰ ਤੇ ਪੁਲਸ ਵਿਭਾਗ ਦੇ ਉੱਚ ਅਧਿਕਾਰੀਆਂ ਦੀ ਰੱਦੋਬਦਲ ਕੀਤੀ ਹੈ। ਬਦਲੇ ਗਏ ਅਧਿਕਾਰੀਆਂ ਵਿਚ ਦੋ ਡੀਜੀਪੀ ਰੈਂਕ ਦੇ ਅਧਿਕਾਰੀ ਵੀ ਸ਼ਾਮਲ ਹਨ ਜਿਨ੍ਹਾਂ ਵਿੱਚ ਡੀਜੀਪੀ ਐਸਟੀਐਫ ਤੇ ਡੀਜੀਪੀ ਜੇਲ੍ਹਾਂ ਦੇ ਮੁਖੀ ਦੀ ਜ਼ਿੰਮੇਵਾਰੀ ਏਡੀਜੀਪੀ ਹਰਪ੍ਰੀਤ ਸਿੰਘ ਸਿੱਧੂ ਤੋਂ ਵਾਪਸ ਲੈ ਕੇ ਹੋਰਨਾਂ ਅਧਿਕਾਰੀਆਂ ਨੂੰ ਦਿੱਤੀ ਗਈ ਹੈ। ਸ੍ਰੀ ਸਿੱਧੂ ਹੁਣ ਕੇਂਦਰ ਵਿੱਚ ਡੈਪੂਟੇਸ਼ਨ ‘ਤੇ ਜਾ ਰਹੇ ਹਨ। ਇਸ ਤੋਂ ਇਲਾਵਾ ਪੌਣੀ ਦਰਜਨ ਜ਼ਿਲ੍ਹਿਆਂ ਦੇ ਪੁਲਿਸ ਮੁਖੀਆਂ ਦੇ ਵੀ ਤਬਾਦਲੇ ਕਰ ਦਿੱਤੇ ਗਏ ਹਨ। ਸੂਬੇ ਦੇ ਗ੍ਰਹਿ ਸਕੱਤਰ ਦੇ ਦਸਤਖਤਾਂ ਤੋਂ ਬਾਅਦ ਜਾਰੀ ਤਬਾਦਲਿਆਂ ਦੀ ਲਿਸਟ ਵਿੱਚ 1992 ਬੈਚ ਦੇ ਆਈ ਪੀ ਐਸ ਅਧਿਕਾਰੀ ਕੁਲਦੀਪ ਸਿੰਘ,  ਜਿੰਨ੍ਹਾਂ ਨੂੰ ਪੰਜਾਬ ਸਰਕਾਰ ਨੇ ਵਿਸ਼ੇਸ਼ ਡੀਜੀਪੀ ਦਾ ਰੈਂਕ ਦਿੱਤਾ ਹੋਇਆ ਹੈ ਨੂੰ ਹੁਣ ਵਿਸ਼ੇਸ਼ ਡੀਜੀਪੀ ਸਪੈਸ਼ਲ ਟਾਸਕ ਫੋਰਸ ਦਾ ਮੁਖੀ ਬਣਾਇਆ ਗਿਆ ਹੈ। ਇਸੇ ਤਰ੍ਹਾਂ ਆਈਪੀਐਸ ਅਧਿਕਾਰੀ ਬੀ. ਚੰਦਰਸ਼ੇਖਰ ਨੂੰ ਜੇਲ੍ਹ ਵਿਭਾਗ ਦੇ ਮੁਖੀ ਦੀ ਨਵੀਂ ਜ਼ਿੰਮੇਵਾਰੀ ਦਿੱਤੀ ਗਈ ਹੈ। ਇਸ ਤੋਂ ਇਲਾਵਾ ਆਈਪੀਐਸ ਅਧਿਕਾਰੀ ਐਲ ਕੇ ਯਾਦਵ ਨੂੰ ਸ੍ਰੀ ਚੰਦਰਸ਼ੇਖਰ ਦੀ ਥਾਂ ਡਾਇਰੈਕਟਰ ਬਿਊਰੋ ਆਫ ਇਨਵੈਸਟੀਗੇਸ਼ਨ ਦਾ ਮੁਖੀ ਬਣਾਇਆ ਗਿਆ ਹੈ। ਇਸ ਤੋਂ ਬਾਅਦ ਬਦਲੇ ਗਏ ਆਈ ਜੀ ਰੈਂਕ ਦੇ ਅਧਿਕਾਰੀਆਂ ਵਿੱਚ ਆਰ ਕੇ ਜੈਸਵਾਲ ਨੂੰ ਆਈਜੀ ਐੱਸਟੀਐੱਫ ਅਤੇ ਇੱਥੋਂ ਬਦਲੇ ਗਏ ਆਈ ਜੀ ਗੁਰਿੰਦਰ ਸਿੰਘ ਢਿੱਲੋਂ ਨੂੰ ਆਈਜੀ ਲਾਅ ਐਂਡ ਆਰਡਰ ਲਗਾਇਆ ਗਿਆ ਹੈ। ਜਦੋਂ ਕਿ ਲੁਧਿਆਣਾ ਰੇਂਜ ਦੇ ਆਈਜੀ ਐੱਸਪੀਐੱਸ ਪਰਮਾਰ ਹੁਣ ਬਠਿੰਡਾ ਰਹਿੰਦੇ ਨਵੇਂ ਆਈਜੀ ਹੋਣਗੇ। ਸੀਨੀਅਰ ਆਈਪੀਐਸ ਅਧਿਕਾਰੀ ਨੌਨਿਹਾਲ ਸਿੰਘ ਨੂੰ ਆਈਜੀ ਪ੍ਰਸੋਨਲ ਅਤੇ ਆਈਜੀ ਕ੍ਰਾਈਮ ਦਾ ਵਾਧੂ ਚਾਰਜ ਵੀ ਦਿੱਤਾ ਗਿਆ ਹੈ। ਉੱਧਰ ਸਾਬਕਾ ਪੁਲੀਸ ਅਧਿਕਾਰੀ ਅਤੇ ਅੰਮ੍ਰਿਤਸਰ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਦੀਆਂ ਤਿੱਖੀਆਂ ਟਿੱਪਣੀਆਂ ਤੋਂ ਬਾਅਦ ਅੰਮ੍ਰਿਤਸਰ ਪੁਲੀਸ ਕਮਿਸ਼ਨਰ ਦੇ ਅਹੁਦੇ ‘ਤੇ ਕਾਇਨਾਤ ਅਰੁਨਪਾਲ ਸਿੰਘ ਨੂੰ ਇੱਥੋਂ ਬਦਲ ਕੇ ਆਈਜੀ ਪ੍ਰੋਵੀਜ਼ਨਿੰਗ ਲਗਾਇਆ ਗਿਆ ਹੈ । ਉਨ੍ਹਾਂ ਦੀ ਥਾਂ ਤੇ ਫ਼ਿਰੋਜ਼ਪੁਰ ਰੇਂਜ ਦੇ ਆਈ ਜੀ ਜਸਕਰਨ ਸਿੰਘ ਨੂੰ ਨਵਾਂ ਪੁਲਿਸ ਕਮਿਸ਼ਨਰ ਆਫ ਅੰਮ੍ਰਿਤਸਰ ਲਗਾਇਆ ਗਿਆ ਹੈ। ਸ਼ਿਵ ਕੁਮਾਰ ਵਰਮਾ ਨੂੰ ਆਈਜੀ ਲਾਅ ਐਂਡ ਆਰਡਰ ਦੀ ਬਜਾਏ ਹੁਣ ਆਈਜੀ ਸਕਿਉਰਿਟੀ ਅਤੇ ਲੁਧਿਆਣਾ ਪੁਲੀਸ ਦੇ ਕਮਿਸ਼ਨਰ ਕੌਸਤੁਭ ਸ਼ਰਮਾ ਨੂੰ ਲੁਧਿਆਣਾ ਰਹਿੰਦੇ ਨਵੇਂ ਆਈਜੀ ਤੈਨਾਤ ਕੀਤਾ ਗਿਆ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਜੱਦੀ ਜ਼ਿਲ੍ਹੇ ਸੰਗਰੂਰ ਵਿਖੇ ਬਤੌਰ ਐਸਐਸਪੀ ਤੈਨਾਤ ਮਨਦੀਪ ਸਿੰਘ ਸਿੱਧੂ ਨੂੰ ਤਰੱਕੀ ਮਿਲਣ ਉਪਰੰਤ ਹੁਣ ਨਵਾਂ ਪੁਲਿਸ ਕਮਿਸ਼ਨਰ ਆਫ ਲੁਧਿਆਣਾ ਬਣਾਇਆ ਗਿਆ ਹੈ।  ਇਸ ਤੋਂ ਇਲਾਵਾ ਬਦਲੇ ਗਏ ਨਵੇਂ ਇਸ ਐਸ ਐਸ ਪੀਜ਼ ਵਿਚ ਡਾ ਨਾਨਕ ਸਿੰਘ ਨੂੰ ਐਸਐਸਪੀ ਮਾਨਸਾ, ਉਪਿੰਦਰਜੀਤ ਸਿੰਘ ਘੁੰਮਣ ਨੂੰ ਐਸਐਸਪੀ ਸ੍ਰੀ ਮੁਕਤਸਰ ਸਾਹਿਬ, ਵਰੁਣ ਸ਼ਰਮਾ ਨੂੰ ਐੱਸਐੱਸਪੀ ਪਟਿਆਲਾ,ਗੁਰਮੀਤ ਸਿੰਘ ਚੌਹਾਨ ਨੂੰ ਐੱਸਐੱਸਪੀ ਤਰਨਤਾਰਨ, ਸੁਰਿੰਦਰ ਲਾਂਬਾ ਨੂੰ ਐਸਐਸਪੀ ਸੰਗਰੂਰ, ਕੰਵਰਦੀਪ ਕੌਰ ਨੂੰ ਐਸਐਸਪੀ ਫਿਰੋਜ਼ਪੁਰ, ਸੰਦੀਪ ਗਰਗ ਨੂੰ ਐੱਸਐੱਸਪੀ ਐਸ ਏ ਐਸ ਨਗਰ ਅਤੇ ਵਿਵੇਕਸ਼ੀਲ ਸੋਨੀ ਨੂੰ ਐਸਐਸਪੀ ਰੋਪੜ ਲਗਾਇਆ ਗਿਆ ਹੈ।
    ਬਦਲੀਆਂ ਦੀ ਪੂਰੀ ਲਿਸਟ ਦੇਖਣ ਲਈ ਹੇਠ ਦਿੱਤੇ ਲਿੰਕ ‘ਤੇ ਕਲਿੱਕ ਕਰੋ—

https://we.tl/t-XVHQwVfsdl

Related posts

ਮੁੱਖ ਮੰਤਰੀ ਵੱਲੋਂ ‘ਰਾਜ ਆਫਤ ਨਜਿੱਠਣ ਫੰਡ’ ਕਾਇਮ ਕਰਨ ਦੀ ਪ੍ਰਵਾਨਗੀ

punjabusernewssite

ਸੁਖਬੀਰ ਸਿੰਘ ਬਾਦਲ ਨੇ ਕੀਤਾ ਅਕਾਲੀ ਦਲ ’ਚ ਵੱਡੇ ਬਦਲਾਅ ਦਾ ਐਲਾਨ

punjabusernewssite

‘ਆਪ‘ ਦੀ ਸੁਖਬੀਰ ਬਾਦਲ ਨੂੰ ਚੁਣੌਤੀ – ਡੇਰਾ ਮੁਖੀ ਰਾਮ ਰਹੀਮ ਨਾਲ ਆਪਣੇ ਸਬੰਧਾਂ ਨੂੰ ਸਪਸ਼ੱਟ ਕਰਨ ਬਾਦਲ

punjabusernewssite