ਹਰ ਪਿੰਡ ਵਿਚ ਹੋਵੇਗੀ ਸਾਂਝੀ ਦੁੱਧ ਸੋਸਾਇਟੀ, ਵੱਧਣਗੇ ਮਹਿਲਾਵਾਂ ਅਤੇ ਨੌਜੁਆਨਾਂ ਲਈ ਰੁਜਗਾਰ ਦੇ ਮੌਕੇ
ਪੰਜਾਬੀ ਖਬਰਸਾਰ ਬਿਉਰੋ
ਚੰਡੀਗੜ੍ਹ, 12 ਨਵੰਬਰ :– ਹਰਿਆਣਾ ਦੇ ਸਹਿਕਾਰਤਾ ਮੰਤਰੀ ਡਾ. ਬਨਵਾਰੀ ਲਾਲ ਨੇ ਕਿਹਾ ਕਿ ਸਹਿਕਾਰੀ ਫੈਡਰੇਸ਼ਨ ਵਿਚ ਕਾਰੋਬਾਰ ਅਤੇ ਵਪਾਰ ਗਤੀਵਿਧੀਆਂ ਨੂੰ ਪ੍ਰੋਤਸਾਹਨ ਦੇਣ ਲਈ ਸੂਬੇ ਦੇ ਹਰ ਪਿੰਡ ਵਿਚ ਸਾਂਝੀ ਦੁੱਧ ਸੋਸਾਇਟੀ, ਡੇਅਰੀ ਸ਼ੈਡ ਅਤੇ ਮਾਡਰਨ ਹੈਫੇਡ ਬਾਜਾਰ ਖੋਲਣ ਦੀ ਪ੍ਰਕ੍ਰਿਆ ਵਿਚ ਤੇਜੀ ਲਿਆਈ ਜਾਵੇ ਤਾਂ ਜੋ ਨੌਜੁਆਨਾਂ ਅਤੇ ਮਹਿਲਾਵਾਂ ਲਈ ਵੱਧ ਰੁਜਗਾਰ ਦੇ ਮੌਕੇ ਉਪਲਬਧ ਹੋ ਸਕਣ। ਸਹਿਕਾਰਤਾ ਮੰਤਰੀ ਸਹਿਕਾਰੀ ਫੈਡਰੇਸ਼ਨ ਦੇ ਅਧਿਕਾਰੀਆਂ ਦੀ ਸਮੀਖਿਆ ਮੀਟਿੰਗ ਦੀ ਅਗਵਾਈ ਕਰ ਰਹੇ ਸਨ। ਮੀਟਿੰਗ ਵਿਚ ਵਧੀਕ ਮੁੱਖ ਸਕੱਤਰ ਟੀਵੀਐਸਐਨ ਪ੍ਰਸਾਦ, ਪ੍ਰਬੰਧਕ ਨਿਦੇਸ਼ਕ ਹੈਫੇਡ ਏ ਸ੍ਰੀਨਿਵਾਸ, ਰਜਿਸਟਰਾਰ ਸਹਿਕਾਰੀ ਕਮੇਟੀਆਂ ਡਾ. ਸ਼ਾਲੀਨ, ਸਕੱਤਰ ਸ਼ਿਵਜੀਤ, ਐਮਡੀ ਹਰਕੋ ਬੈਂਕ ਸਮੇਤ ਹੈਫੇਡ ਸਹਿਕਾਰੀ ਫੈਡਰੇਸ਼ਨ ਦੇ ਕਈ ਸੀਨੀਅਰ ਅਧਿਕਾਰੀ ਮੌਜੂਦ ਰਹੇ। ਸਹਿਕਾਰਤਾ ਮੰਤਰੀ ਨੇ ਕਿਹਾ ਕਿ ਹਿਸਾਰ, ਭਿਵਾਨੀ, ਫਤਿਹਾਬਾਦ, ਸਿਰਸਾ, ਪਲਵਲ, ਗੁਰੂਗ੍ਰਾਮ, ਰੋਹਤਕ ਵਰਗੇ 12 ਸ਼ਹਿਰਾਂ ਵਿਚ ਮਾਡਰਨ ਹੈਫੇਡ ਬਾਜਾਰ ਖੋਲਣ ‘ਤੇ ਤੇਜੀ ਨਾਲ ਕੰਮ ਕੀਤਾ ਜਾ ਰਿਹਾ ਹੈ। ਜਲਦੀ ਹੀ ਇੰਨ੍ਹਾਂ ਵਿਚ ਲੋਕਾਂ ਨੂੰ ਬਿਹਤਰੀਨ ਕਵਾਲਿਟੀ ਦਾ ਸਮਾਨ ਉਪਲਬਧ ਹੋਵੇਗਾ। ਇਸੀ ਤਰ੍ਹਾ ਹਰ ਪਿੰਡ ਵਿਚ ਦੁੱਧ ਸੋਸਾਇਟੀ ਅਤੇ ਡੇਅਰੀ ਸ਼ੈਡ ਖੋਲੇ ਜਾਣਗੇ। ਇਸ ਦੇ ਲਈ 5 ਹਜਾਰ ਪਿੰਡਾਂ ਦੀ ਪਹਿਚਾਣ ਕਰ ਲਈ ਗਈ ਹੈ। ਉਨ੍ਹਾਂ ਨੇ ਕਿਹਾ ਕਿ ਪਿੰਡ ਪੱਧਰ ‘ਤੇ ਡੇਅਰੀ ਸ਼ੈਡ ਖੁਲਣ ਨਾਲ ਜਿਨ੍ਹਾਂ ਪਰਿਵਾਰਾਂ ਦੇ ਕੋਲ ਪਸ਼ੂ ਬੰਨਣ ਲਈ ਉਪਯੁਕਤ ਸਥਾਨ ਉਪਲਬਧ ਨਹੀਂ ਹੈ ਉਨ੍ਹਾਂ ਨੂੰ ਸਥਾਨ ਉਪਲਬਧ ਹੋਵੇਗਾ ਅਤੇ ਮੁੱਖ ਮੰਤਰੀ ਪਰਿਵਾਰ ਉਥਾਨ ਯੋਜਨਾ ਦੇ ਤਹਿਤ ਕਰਜੇ ਦੀ ਸਹੂਲਤ ਵੀ ਮਿਲ ਸਕੇਗੀ। ਇੰਨ੍ਹਾਂ ਸਥਾਨਾਂ ‘ਤੇ ਹੈਫੇਡ ਕੈਟਲ ਫੀਡਸੈਂਟਰ ਵੀ ਖੋਲੇ ਜਾਣਗੇ। ਪਸ਼ੂਪਾਲਕਾਂ ਨੂੰ ਪਸ਼ੂ ਕ੍ਰੇਡਿਟ ਕਾਰਡ ਵੀ ਪ੍ਰਦਾਨ ਕੀਤੇ ਜਾ ਸਕਣਗੇ। ਇੰਨ੍ਹਾਂ ਵਿਚ ਖੁਦ ਸਹਾਇਤਾ ਸਮੂੀਾਂ ਅਤੇ ਪੇਂਡੂ ਆਜੀਵਿਕਾ ਮਿਸ਼ਨ ਨਾਲ ਜੁੜੇ ਲੋਕਾਂ ਨੂੰ ਵੀ ਸ਼ਾਮਿਲ ਕੀਤਾ ਜਾਵੇਗਾ ਅਤੇ ਇਹ ਸਥਾਨ ਇਕ ਮਲਟੀਪਰਪਜ ਸੋਸਾਇਟੀ ਵਜੋ ਕੰਮ ਕਰਣਗੇ।
ਸਹਿਕਾਰਤਾ ਮੰਤਰੀ ਨੇ ਕਿਹਾ ਕਿ ਸਹਿਕਾਰੀ ਫੈਡਰੇਸ਼ਨ ਦੇ ਉਤਪਾਦਾਂ ਦੀ ਮਾਰਕਿਟ ਵਿਚ ਸਹਿਭਾਗਤਾ ਵਧਾਉਣ ਅਤੇ ਨੌਜੁਆਨਾਂ ਨੂੰ ਬਿਹਤਰ ਮੌਕਾ ਪ੍ਰਦਾਨ ਲਈ ਸਰਲ ਢੰਗ ਨਾਲ ਵੀਟਾ ਬੂਥ ਪ੍ਰਦਾਨ ਕੀਤੇ ਜਾਣਗੇ। ਸਿਰਫ 10 ਹਜਾਰ ਰੁਪਏ ਦੀ ਸਿਕਓਰਿਟੀ ਰਕਮ ਦੇ ਕੇ ਆਸਾਨੀ ਨਾਲ ਵੀਟਾ ਬੂਥ ਲਏ ਜਾ ਸਕਦਾ ਹੈ। ਇਸ ਤੋਂ ਇਲਾਵਾ, ਵੀਟਾ ਬੂਥ ਲਗਾਉਣ ਲਈ 50 ਹਜਾਰ ਰੁਪਏ ਦੀ ਲਾਗਤ ਰਕਮ ਵਿਚ ਵੀ ਛੋਟ ਦਿੱਤੀ ਜਾ ਰਹੀ ਹੈ। ਇਸ ਤਰ੍ਹਾ ਲੋਕ ਆਸਾਨੀ ਨਾਲ ਆਪਣੇ ਘਰਾਂ ਦੀ ਦੁਕਾਨਾਂ ਵਿਚ ਵੀ ਵੀਟਾ ਬੂਥ ਖੋਲ ਸਕਣਗੇ। ਉਨ੍ਹਾਂ ਨੇ ਕਿਹਾ ਕਿ ਪੁਲਿਸ ਲਾਇਨ, ਸਕੂਲ, ਕਾਲਜ, ਬੱਸ ਅੱਡੇ, ਸੈਰ-ਸਪਾਟਾ ਕੇਂਦਰ ਵਿਚ ਵੀ ਵੀਟਾ ਦੇ ਉਤਪਾਦ ਆਸਾਨੀ ਨਾਂਲ ਉਪਲਬਧ ਕਰਵਾਏ ਜਾਣਗੇ। ਵੀਟਾ 11 ਤਰ੍ਹਾ ਦੇ ਸਵਾਦਿਸ਼ਟ ਭੋਜਨ ਬਣਾ ਕੇ ਨਾਗਰਿਕਾਂ ਨੂੰ ਉਪਲਬਧ ਕਰਵਾ ਰਿਹਾ ਹੈ। ਉਨ੍ਹਾਂ ਨੇ ਹਰਿਆਣਾ ਸਿਵਲ ਸਕੱਤਰੇਤ ਵਿਚ ਵੀ ਵੱਖ-ਵੱਖ ਤਰ੍ਹਾ ਦੇ ਸਾਰੇ ਭੋਜਨ ਉਪਲਬਧ ਕਰਵਾਉਣ ਦੇ ਨਿਰਦੇਸ਼ ਦਿੱਤੇ। ਸਾਲ 2021-22 ਦੌਰਾਨ ਹੈਫੇਡ ਨੇ 207 ਕਰੋੜ ਰੁਪਏ ਦਾ ਮੁਨਾਫਾ ਕਮਾਇਆ ਹੈ ਅਤੇ ਇਸ ਸਾਲ ਹੋਰ ਵੱਧ ਵਧਾਉਣ ਦਾ ਕਾਰਜ ਕੀਤਾ ਜਾ ਰਿਹਾ ਹੈ। ਹੈਫੇਡ ਸਕੂਲਾਂ ਵਿਚ ਵੀ ਮਿਡ ਡੇ ਮੀਲ ਦੇ ਤਹਿਤ ਕਰੋੜਾਂ ਰੁਪਏ ਦਾ ਕਾਰੋਬਾਰ ਕਰੇਗਾ।
ਡਾ. ਬਨਵਾਰੀ ਲਾਲ ਨੇ ਕਿਹਾ ਕਿ ਹਰ ਪਿੰਡ ਵਿਚ ਸਾਂਝੀ ਮਿਲਕ ਸੋਸਾਇਟੀ, ਕਰਨਾਲ ਵਿਚ ਹੈਫੇਡ ਬਾਸਮਤੀ ਏਕਸਪੋਰਟ ਹਾਊਸ, ਪਾਣੀਪਤ ਵਿਚ ਏਥਨੋਲ ਪਲਾਂਟ, ਬਾਵਲ ਵਿਚ ਲਗਾਏ ਜਾਣ ਵਾਲੇ ਮਿਲਕ ਪਲਾਂਟ ਦਾ ਜਲਦੀ ਹੀ ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ੍ਰੀ ਅਮਿਤ ਸ਼ਾਹ ਉਦਘਾਟਨ ਕਰਣਗੇ। ਉਨ੍ਹਾਂ ਨੇ ਕਿਹਾ ਕਿ ਕਰਨਾਲ ਦੇ ਏਗਰੋ ਮਾਲ ਦੇ ਹੈਫੇਡ ਬਾਜਾਰ ਵਿਚ ਵੀਟਾ ਉਤਪਾਦਨ ਅਤੇ ਇਕ ਬਿਹਤਰੀਨ ਪੱਧਰ ਦੀ ਟੇਸਟਿੰਗ ਲੈਬ ਵੀ ਖੋਲੀ ਜਾਵੇਗੀ। ਸਹਿਕਾਰਤਾ ਮੰਤਰੀ ਨੇ ਪੈਕਸ ਕੰਪਿਊਟਰਾਇਜੇਸ਼ਨ, ਰਿਵਾੜੀ ਵਿਚ ਲਗਾਈ ਜਾਣ ਵਾਲੀ ਨਵੀਂ ਓਇਲ ਮਿੱਲ, ਹਲਦੀ ਪਲਾਂਟ, ਮਾਡਰਨ ਹੈਫੇਡ ਬਾਜਾਰ, ਨਵਾਂ ਦੁੱਧ ਪਲਾਂਟ ਬਾਵਲ, ਵਨ ਟਾਇਮ ਸੈਟਲਮੈਂਟ ਸਕੀਮ, ਗੁਰੂਗ੍ਰਾਮ ਵਿਚ ਵੀਟਾ ਬੂਥ ਖੋਲਣ ਵਰਗੀ ਕਈ ਪਰਿਯੋਜਨਾਵਾਂ ਨੂੰ ਲੈ ਕੇ ਵਿਸਤਾਰ ਨਾਲ ਸਮੀਖਿਆ ਕੀਤੀ।
Share the post "ਸੂਬੇ ਦੇ 12 ਸ਼ਹਿਰਾਂ ਵਿਚ ਜਲਦੀ ਹੀ ਮਾਡਰਨ ਹੈਫੇਡ ਬਾਜਾਰ ਖੋਲੇ ਜਾਣਗੇ – ਸਹਿਕਾਰਤਾ ਮੰਤਰੀ"