14 Views
ਪੰਜਾਬ ਕਾਗਰਸ ਦੇ ਪ੍ਰਧਾਨ ਦੀ ਸਿਫਾਰਸ਼ ‘ਤੇ ਆਲ ਇੰਡੀਆ ਕਮੇਟੀ ਨੇ ਲਗਾਈ ਮੋਹਰ
ਸੁਖਜਿੰਦਰ ਮਾਨ
ਬਠਿੰਡਾ, 19 ਨਵੰਬਰ: ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਪ੍ਰਧਾਨ ਬਣਨ ਤੋਂ ਬਾਅਦ ਚਿਰਾਂ ਤੋਂ ਉਡੀਕੀ ਜਾ ਰਹੀ ਕਾਗਰਸ ਪਾਰਟੀ ਦੇ ਜਿਲ੍ਹਾ ਪ੍ਰਧਾਨਾਂ ਦੀ ਸੂਚੀ ਅੱਜ ਦੇਰ ਸਾਮ ਜਾਰੀ ਕਰ ਦਿੱਤੀ ਗਈ। ਜਾਰੀ ਸੂਚੀ ਵਿੱਚ ਬਠਿੰਡਾ ਸਹਿਰੀ ਦੇ ਜਿਲ੍ਹਾ ਪ੍ਰਧਾਨ ਵਜੋਂ ਸੀਨੀਅਰ ਕਾਗਰਸੀ ਆਗੂ ਐਡਵੋਕੇਟ ਰਾਜਨ ਗਰਗ ਨੂੰ ਜਿੰਮੇਵਾਰੀ ਦਿੱਤੀ ਗਈ ਹੈ। ਇਸਤੋਂ ਇਲਾਵਾ ਲੰਮਾ ਸਮਾਂ ਬਲਾਕ ਕਾਗਰਸ ਦੇ ਪ੍ਰਧਾਨ ਰਹਿ ਚੁੱਕੇ ਇੱਕ ਹੋਰ ਟਕਸਾਲੀ ਕਾਗਰਸੀ ਆਗੂ ਬਲਜਿੰਦਰ ਸਿੰਘ ਠੇਕੇਦਾਰ ਨੂੰ ਬਠਿੰਡਾ ਸਹਿਰੀ ਜਿਲ੍ਹਾ ਕਾਗਰਸ ਕਮੇਟੀ ਦਾ ਸੀਨੀਅਰ ਮੀਤ ਪ੍ਰਧਾਨ ਬਣਾਇਆ ਗਿਆ ਹੈ। ਦੱਸਣਾ ਬਣਦਾ ਹੈ ਕਿ ਕਾਗਰਸ ਸਰਕਾਰ ਦੌਰਾਨ ਜਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਵਜੋਂ ਕੰਮ ਕਰ ਚੁੱਕੇ ਐਡਵੋਕੇਟ ਰਾਜਨ ਗਰਗ ਸਾਬਕਾ ਮੰਤਰੀ ਚਿਰੰਜੀ ਦੇ ਸਪੁੱਤਰ ਹਨ। ਦੂਜੇ ਪਾਸੇ ਜਿਲ੍ਹਾ ਪ੍ਰਧਾਨ ਦਿਹਾਤੀ ਦੀ ਵਾਂਗਡੋਰ ਮੁੜ ਖੁਸਬਾਜ਼ ਸਿੰਘ ਜਟਾਣਾ ਨੂੰ ਸੋੰਪੀ ਗਈ ਹੈ। ਉਹ ਇਸਤੋਂ ਪਹਿਲਾਂ ਵੀ ਜਿਲ੍ਹਾ ਪ੍ਰਧਾਨ ਵਜੋਂ ਕੰਮਕਰ ਚੁੱਕੇ ਹਨ ਜਦੋਂਕਿ ਤਲਵੰਡੀ ਸਾਬੋ ਹਲਕੇ ਤੋਂ ਦੋ ਵਾਰ ਕਾਗਰਸ ਪਾਰਟੀ ਦੀ ਟਿਕਟ ‘ਤੇ ਚੋਣ ਵੀ ਲੜ ਚੁੱਕੇ ਹਨ। ਇਸਤੋਂ ਇਲਾਵਾ ਮੌਜੂਦਾ ਸਮੇਂ ਜਿਲ੍ਹਾ ਪ੍ਰਧਾਨ ਦਿਹਾਤੀ ਵਜੋਂ ਕੰਮਕਰ ਰਹੀ ਕਿਰਨਦੀਪ ਕੌਰ ਨੂੰ ਹੁਣ ਸੀਨੀਅਰ ਮੀਤ ਪ੍ਰਧਾਨ ਬਣਾਇਆ ਗਿਆ ਹੈ। ਇੰਨਾਂ ਸਾਰੇ ਆਗੂਆਂ ਨੂੰ ਪੰਜਾਬ ਕਾਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਕਰੀਬੀ ਮੰਨਿਆ ਜਾਂਦਾ ਹੈ। ਗੌਰਤਲਬ ਹੈ ਕਿ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਬਾਅਦ ਬਠਿੰਡਾ ਸਹਿਰੀ ਹਲਕੇ ‘ਚ ਕਾਗਰਸ ਦੋ ਖੇਮਿਆਂ ਵਿੱਚ ਵੰਡੀ ਜਾ ਚੁੱਕੀ ਹੈ। ਜਿਸ ਵਿੱਚ ਇੱਕ ਧੜੇ ਦੀ ਅਗਵਾਈ ਸਾਬਕਾ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਕਰ ਰਹੇ ਹਨ ਤੇ ਦੂਜਾ ਖੇਮਾ ਪੰਜਾਬ ਕਾਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨਾਲ ਡਟ ਕੇ ਖੜ੍ਹਾ ਹੋਇਆ ਹੈ। ਇੰਨਾਂ ਦੋਨਾਂ ਆਗੂਆਂ ਵਿੱਚ ਪਹਿਲਾਂ ਲੋਕ ਸਭਾ ਚੋਣਾਂ ਤੋਂ ਬਾਅਦਆਤੇ ਮੁੜ ਪਿਛਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਵੱਡੀ ਲਕੀਰ ਖਿੱਚੀ ਗਈ ਸੀ। ਹੁਣ ਰਾਜਾ ਵੜਿੰਗ ਨੇ ਸਾਬਕਾ ਵਿੱਤ ਮੰਤਰੀ ਦੇ ਹਲਕੇ ‘ਚ ਜਿੱਥੇ ਪਹਿਲਾਂ ਅਪਣੀ ਪਸੰਦ ਦੇ ਬਲਾਕ ਪ੍ਰਧਾਨ ਬਣਾਏ ਸਨ, ਹੁਣ ਜਿਲ੍ਹਾ ਪ੍ਰਧਾਨ ਵੀ ਅਪਣੇ ਨਜਦੀਕੀ ਨੂੰ ਬਣਾ ਕੇ ਸਿਆਸਤ ਦੇ ਮਹਾਰਥੀ ਮੰਨੇ ਜਾਂਦੇ ਮਨਪ੍ਰੀਤ ਬਾਦਲ ਨੂੰ ਸਿਆਸੀ ਪਟਕਣੀ ਦੇਣ ਵਿੱਚ ਸਫਲ ਹੋਏ ਹਨ।
Share the post "ਰਾਜਨ ਗਰਗ ਤੇ ਖੁਸਬਾਜ਼ ਜਟਾਣਾ ਬਣੇ ਕਾਗਰਸ ਬਠਿੰਡਾ ਸਹਿਰੀ ਤੇ ਦਿਹਾਤੀ ਦੇ ਪ੍ਰਧਾਨ"