Punjabi Khabarsaar
ਖੇਡ ਜਗਤ

ਸਪੋਰਟਸ ਸਕੂਲ ਘੁੱਦਾ ਦੇ ਖਿਡਾਰੀਆਂ ਨੇ ਮਨਵਾਇਆ ਆਪਣੀ ਕਾਬਲੀਅਤ ਦਾ ਲੋਹਾ

whtesting
0Shares

ਬਾਸਕਿਟਬਾਲ ਓਪਨ ਟੂਰਨਾਮੈਂਟ ਵਿੱਚ ਕੀਤਾ ਤੀਜਾ ਸਥਾਨ ਹਾਸਲ-ਖਿਡਾਰੀਆਂ ਨੂੰ ਹੋਰ ਮਿਹਨਤ ਕਰਨ ਲਈ ਕੀਤਾ ਪ੍ਰੇਰਿਤ

ਸੁਖਜਿੰਦਰ ਮਾਨ

ਬਠਿੰਡਾ, 21 ਨਵੰਬਰ : ਮੁੱਖ ਮੰਤਰੀ ਪੰਜਾਬ ਸ. ਭਗਵੰਤ ਮਾਨ ਦੀ ਯੋਗ ਅਗਵਾਈ ਵਾਲੀ ਸੂਬਾ ਸਰਕਾਰ ਵਲੋਂ ਖੇਡਾਂ ਨੂੰ ਪ੍ਰਫੁੱਲਿਤ ਕਰਨ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ। ਸਰਕਾਰ ਵਲੋਂ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਦੇ ਲਈ ਲਗਾਤਾਰ ਵਿਸ਼ੇਸ਼ ਉਪਰਾਲੇ ਵੀ ਕੀਤੇ ਜਾ ਰਹੇ ਹਨ।  ਸਪੋਰਟਸ ਸਕੂਲ ਘੁੱਦਾ ਦੇ ਪ੍ਰਿੰਸੀਪਲ ਸ੍ਰੀ ਪ੍ਰੇਮ ਕੁਮਾਰ ਮਿੱਤਲ ਨੇ ਸਕੂਲ ਦੇ ਖਿਡਾਰੀਆਂ ਵੱਲੋਂ ਮਾਰੀਆਂ ਜਾ ਰਹੀਆਂ ਮੱਲਾਂ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਭੈਣੀ ਬਾਘਾ ਵਿਖੇ ਹੋਏ  ਓਪਨ ਬਾਸਕਿਟਬਾਲ ਟੂਰਨਮੈਂਟ ਵਿਚ ਸਕੂਲ ਦੇ 17 ਸਾਲ ਤੋਂ ਘੱਟ ਉਮਰ ਦੇ ਖਿਡਾਰੀਆਂ ਨੇ ਭਾਗ ਲਿਆ ਤੇ ਬਰੋਂਜ਼ ਮੈਡਲ ਆਪਣੇ ਨਾਮ ਕੀਤਾ। ਉਨ੍ਹਾਂ ਦੱਸਿਆ ਕੇ ਇਸ ਟੂਰਨਾਮੈਂਟ ਵਿੱਚ ਉੱਚ ਪੱਧਰ ਦੀਆਂ ਤੇ ਓਪਨ ਉਮਰ ਵਰਗ ਦੀਆਂ ਟੀਮਾਂ ਨੇ ਭਾਗ ਲਿਆ। ਜਿੰਨ੍ਹਾਂ ਨਾਲ ਹੋਏ ਸਖ਼ਤ ਮੁਕਾਬਲੇ ਵਿੱਚ ਸਕੂਲ ਦੇ 17 ਸਾਲ ਤੋਂ ਘੱਟ ਉਮਰ ਦੇ ਵਿਦਿਆਰਥੀਆਂ ਨੇ ਜਿੱਤ ਦੇ ਝੰਡੇ ਗੱਡੇ ਅਤੇ ਇਸ ਤੋਂ ਬਾਅਦ ਆਉਣ ਵਾਲੇ ਟੂਰਨਮੈਂਟਾਂ ਲਈ ਬਹੁਤ ਵੱਡੀਆਂ ਆਸਾਂ ਹਨ। ਖੇਡਾਂ ਵਿੱਚ ਖਿਡਾਰੀਆਂ ਦੁਆਰਾ ਵਧੀਆ ਪ੍ਰਦਰਸ਼ਨ ਕਰਨ ਲਈ ਪ੍ਰਿੰਸੀਪਲ, ਖੇਡ ਕੋਆਰਡੀਨੇਟਰ ਹਰਜਿੰਦਰ ਸਿੰਘ ਤੋਂ ਇਲਾਵਾ ਹੋਰ ਸਟਾਫ਼ ਵੀ ਕਾਫ਼ੀ ਮਿਹਨਤ ਕਰ ਰਿਹਾ ਹੈ ਤਾਂ ਜੋ ਸਕੂਲ ਦੀ ਟੀਮ ਖੇਡਾਂ ਵਿੱਚ ਵਧੀਆ ਪ੍ਰਦਰਸ਼ਨ ਕਰਕੇ ਤਮਗੇ ਜਿੱਤ ਸਕੇ। ਇਸ ਮੌਕੇ ਖੇਡ ਕੋਚ ਕਮ-ਖੇਡ-ਕੋਆਰਡੀਨੇਟਰ ਹਰਜਿੰਦਰ ਸਿੰਘ ਨੂੰ ਵਿਸ਼ੇਸ ਵਧਾਈ ਦਿੱਤੀ ਜਿੰਨ੍ਹਾਂ ਤੋਂ ਟ੍ਰੇਨਿੰਗ ਲੈਕੇ ਵਿਦਿਆਰਥੀਆਂ ਨੇ ਇਸ ਪੱਧਰ ਤੇ ਸਫ਼ਲਤਾ ਹਾਸਲ ਕਰ ਰਹੇ ਹਨ।ਇਸ ਦੌਰਾਨ ਇੰਚਾਰਜ  ਸ. ਸੁਖਦੀਪ ਸਿੰਘ, ਵੀਰਪਾਲ ਕੌਰ ਹਿੰਦੀ ਟੀਚਰ, ਸੁਖਚਰਨਜੀਤ ਸਿੰਘ ਤੈਰਾਕੀ ਕੋਚ, ਮੀਰਾ ਬੇਦੀ ਕਲਰਕ, ਵਰਿੰਦਰ ਸਿੰਘ ਕਲਰਕ ਅਤੇ ਸਮੂਹ ਸਟਾਫ਼ ਨੇ ਵੀ  ਖਿਡਾਰੀ, ਮਾਪਿਆਂ ਨੂੰ ਵਧਾਈ ਦਿੱਤੀ ਤੇ ਵਿਦਿਆਰਥੀਆ ਨੂੰ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਵੀ ਕੀਤਾ।

0Shares

Related posts

ਬਠਿੰਡਾ ਰੂਰਲ ਓਲੰਪਿਕਸ ਹਾਕੀ ਵਿੱਚ ਭਗਤੇ ਬਲਾਕ ਦੇ ਪੁਰਸ ਛਾਏ

punjabusernewssite

66 ਵੀ ਜਿਲ੍ਹਾ ਸਕੂਲ ਖੇਡਾਂ ਬਾਸਕਿਟਬਾਲ ਵਿੱਚ ਬਠਿੰਡਾ-1 ਦੇ ਬੱਚੇ ਛਾਏ

punjabusernewssite

ਹਰਿਆਣਾ ਸਰਕਾਰ ਵੱਲੋਂ ਖਿਡਾਰੀਆਂ ਲਈ ਦਰਜਾ ਤਿੰਨ ਦੀਆਂ ਨੌਕਰੀਆਂ ਵਿੱਚ 3 ਫ਼ੀਸਦੀ ਰਾਖਵਾਂ ਕੋਟਾ ਮੁੜ੍ਹ ਬਹਾਲ

punjabusernewssite

Leave a Comment