Punjabi Khabarsaar
ਸਾਡੀ ਸਿਹਤ

ਨਸ਼ੇ ਦੀ ਓਵਰਡੋਜ਼ ਕਾਰਨ ਨੌਜਵਾਨ ਦੀ ਹਾਲਾਤ ਵਿਗੜੀ, ਪ੍ਰਵਾਰ ਵਾਲਿਆਂ ਨੇ ਲਗਾਏ ਪੁਲਿਸ ’ਤੇ ਦੋਸ਼

whtesting
0Shares

ਨੌਜਵਾਨ ਨੂੰ ਹਸਪਤਾਲ ’ਚ ਕਰਵਾਇਆ ਦਾਖ਼ਲ
ਪੰਜਾਬੀ ਖ਼ਬਰਸਾਰ ਬਿਉਰੋ
ਬਠਿੰਡਾ, 22 ਨਵੰਬਰ: ਬੀਤੇ ਕੱਲ ਬਠਿੰਡਾ ਸ਼ਹਿਰ ਦੇ ਹਾਜ਼ੀਰਤਨ ਚੌਕ ’ਚ ਰਹਿਣ ਵਾਲੇ ਇੱਕ ਨੌਜਵਾਨ ਦੀ ਹਾਲਾਤ ਖ਼ਰਾਬ ਹੋ ਗਈ ਸੀ, ਜਿਸਦੇ ਚੱਲਦੇ ਉਸਨੂੰ ਸ਼ਹਿਰ ਦੇ ਇੱਕ ਪ੍ਰਾਈਵੇਟ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਸੀ। ਇਸ ਦੌਰਾਨ ਨੌਜਵਾਨ ਦੇ ਮਾਪਿਆਂ ਨੇ ਕੋਤਵਾਲੀ ਪੁਲਿਸ ਕੋਲ ਦਾਅਵਾ ਕੀਤਾ ਕਿ ਉਨ੍ਹਾਂ ਦੇ ਲੜਕੇ ਨੂੰ ਲਾਈਨੋਪਾਰ ਰਹਿਣ ਵਾਲੀ ਇੱਕ ਔਰਤ ਨੇ ਚਿੱਟੇ ਦੀ ਵੱਧ ਓਵਰਡੋਜ਼ ਦੇ ਦਿੱਤੀ ਹੈ, ਜਿਸ ਕਾਰਨ ਉਸਦੀ ਇਹ ਹਾਲਾਤ ਹੋਈ ਹੈ। ਪ੍ਰਵਾਰ ਵਾਲਿਆਂ ਨੇ ਪੁਲਿਸ ਕੋਲ ਉੂਕਤ ਔਰਤ ਵਿਰੁਧ ਕਾਰਵਾਈ ਦੀ ਮੰਗ ਕੀਤੀ ਸੀ। ਜਦੋਂਕਿ ਪੁਲਿਸ ਦਾ ਦਾਅਵਾ ਹੈ ਕਿ ਉਨ੍ਹਾਂ ਉਕਤ ਔਰਤ ਦੇ ਘਰ ਕੀਤੀ ਛਾਪੇਮਾਰੀ ਦੌਰਾਨ ਕੁੱਝ ਨਹੀਂ ਮਿਲਿਆ। ਹਾਲਾਂਕਿ ਉਨ੍ਹਾਂ ਕਿਹਾ ਕਿ ਪੁਲਿਸ ਨੌਜਵਾਨ ਦੇ ਪ੍ਰਵਾਰ ਵਾਲਿਆਂ ਦੇ ਬਿਆਨਾਂ ਉਪਰ ਕਾਰਵਾਈ ਕਰਨ ਜਾ ਰਹੀ ਹੈ। ਨੌਜਵਾਨ ਦੇ ਪਿਤਾ ਜੀਵਨ ਗੋਇਲ ਅਤੇ ਦਾਦੀ ਸਹਿਤ ਹੋਰਨਾਂ ਪ੍ਰਵਾਰਕ ਮੈਂਬਰ ਕੋਤਵਾਲੀ ਥਾਣੇ ਦੀ ਸਥਾਨਕ ਸਿਵਲ ਹਸਪਤਾਲ ਚੌਕੀ ਵਿਚ ਪੁੱਜੇ, ਜਿੱਥੇ ਪੁਲਿਸ ਮੁਲਾਜਮਾਂ ਵਲੋਂ ਉਨ੍ਹਾਂ ਨੂੰ ਮੁੜ ਥਾਣੇ ਜਾਣ ਲਈ ਕਹਿਣ ’ਤੇ ਹੰਗਾਮਾ ਹੋ ਗਿਆ ਤੇ ਲੜਕੇ ਦੇ ਪ੍ਰਵਾਰ ਵਾਲਿਆਂ ਨੇ ਪੁਲਿਸ ਮੁਲਾਜਮਾਂ ’ਤੇ ਪ੍ਰੇਸ਼ਾਨ ਕਰਨ ਅਤੇ ਚਿੱਟਾ ਵੇਚਣ ਵਾਲਿਆਂ ਨਾਲ ਰਲੇ ਹੋਣ ਦੇ ਦੋਸ਼ ਲਗਾਏ।

0Shares

Related posts

ਡਿਪਟੀ ਕਮਿਸ਼ਨਰ ਨੇ ਸਿਵਲ ਹਸਪਤਾਲ ਦਾ ਅਚਨਚੇਤ ਦੌਰਾ ਕਰਕੇ ਲਿਆ ਜਾਇਜ਼ਾ

punjabusernewssite

ਵਿਸ਼ਵ ਤੰਬਾਕੂ ਰਹਿਤ ਦਿਵਸ ਮੌਕੇ ਤੰਬਾਕੂ ਨਾ ਖਾਣ ਦੀ ਸਹੁੰ ਚੁਕਵਾਈ

punjabusernewssite

ਅੱਜ ਤੋਂ 18-59 ਸਾਲ ਉਮਰ ਵਰਗ ਦੇ ਲੋਕਾਂ ਦੇ ਸਰਕਾਰੀ ਸਿਹਤ ਕੇਂਦਰਾਂ ਵਿੱਚ ਲੱਗੇਗੀ ਮੁਫ਼ਤ ਬੂਸਟਰ ਡੋਜ਼

punjabusernewssite

Leave a Comment