Punjabi Khabarsaar
ਬਠਿੰਡਾ

ਵੱਧ ਰਹੀ ਮਹਿੰਗਾਈ ਦੇ ਮੱਦੇਨਜ਼ਰ ਘੱਟੋ-ਘੱਟ ਉਜਰਤਾਂ ਵਿੱਚ ਵਾਧੇ ਦੀ ਮੰਗ ਨੂੰ ਲੈ ਕੇ ਦਿੱਤਾ ਮੰਗ ਪੱਤਰ 

whtesting
0Shares
ਸੁਖਜਿੰਦਰ ਮਾਨ
ਬਠਿੰਡਾ, 24 ਨਵੰਬਰ : ਅੱਜ ਇੱਥੇ ਸੀਟੂ ਨਾਲ ਸਬੰਧਤ ਸਾਰੀਆਂ ਜਥੇਬੰਦੀਆਂ ਵੱਲੋਂ ਮਿਤੀ 19 ਨਵੰਬਰ ਤੋਂ 28 ਨਵੰਬਰ ਤੱਕ ਚੱਲੀ ਮੁਹਿੰਮ ਤਹਿਤ ਚਿਲਡਰਨ ਪਾਰਕ ਵਿਖੇ ਇਕੱਠੇ ਹੋ ਕੇ ਰੈਲੀ ਕੀਤੀ ਗਈ।ਇਸ ਸਮੇਂ ਆਗੂਆਂ ਨੇ ਦੱਸਿਆ ਕਿ ਸੀਟੂ ਪੰਜਾਬ ਵੱਲੋਂ ਪਿਛਲੇ ਸਮੇਂ ਦੌਰਾਨ ਰਾਜ ਕਰਦੀਆਂ ਸਰਕਾਰਾਂ ਨੂੰ  ਕਿਰਤੀਆਂ ਦੀਆਂ ਮੰਗਾਂ ਪ੍ਰਤੀ ਮੰਗ ਪੱਤਰ ਸੌਂਪੇ ਗਏ। ਪ੍ਰੰਤੂ ਪਿਛਲੀਆਂ ਸਰਕਾਰਾਂ ਵਾਂਗ ਅਤੇ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਕਿਰਤੀਆਂ ਦੀਆਂ ਮੰਗਾਂ ਪ੍ਰਤੀ ਸੰਜੀਦਾ ਨਹੀਂ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਪਿਛਲੀਆਂ ਸਰਕਾਰਾਂ ਤੋਂ ਤੰਗ ਆਏ ਲੋਕਾਂ ਨੇ ਬਦਲਾਅ ਵਜੋਂ ਚੁਣੀ ਆਮ ਆਦਮੀ ਸਰਕਾਰ ਵੀ ਕਾਰਪੋਰੇਟ ਪੱਖੀ ਨੀਤੀਆਂ ਅਤੇ ਮਜ਼ਦੂਰ ਵਿਰੋਧੀ ਨੀਤੀਆਂ ਲਾਗੂ ਕਰ ਰਹੀ ਹੈ। ਕੇਂਦਰ ਦੀ ਮੋਦੀ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਕਾਰਨ ਅੱਜ ਮਹਿੰਗਾਈ ਅਤੇ ਬੇਰੁਜ਼ਗਾਰੀ ਲਗਾਤਾਰ ਵੱਧ ਰਹੀ ਹੈ। ਜਿਸ ਕਰਕੇ ਆਮ ਆਦਮੀ ਦਾ ਗੁਜ਼ਾਰਾ ਮੁਸ਼ਕਲ ਹੋ ਰਿਹਾ ਹੈ। ਇਸ ਸਮੇਂ ਆਗੂਆਂ ਨੇ ਮੰਗ ਕੀਤੀ ਕਿ ਪੰਜਾਬ ਦੇ ਕਿਰਤੀਆਂ ਦੀਆਂ ਘੱਟੋ ਘੱਟ ਉਜਰਤਾਂ ਵਿਚ ਪਿਛਲੇ ਦਸ ਸਾਲਾਂ ਤੋਂ ਰੋਕਿਆ ਹੋਇਆ ਵਾਧਾ ਫੌਰੀ ਕਰਨ, ਟਰਾਂਸਪੋਰਟ ਦੇ ਕਾਮਿਆਂ ਸਮੇਤ ਹਰ ਤਰ੍ਹਾਂ ਦੇ ਕੱਚੇ ਮੁਲਾਜ਼ਮਾਂ ਨੂੰ ਰੈਗੂਲਰ ਕਰਨ, ਆਂਗਨਵਾੜੀ, ਆਸ਼ਾ ਵਰਕਰਾਂ, ਮਿਡ ਡੇ ਮੀਲ, ਪੇਂਡੂ ਚੌਕੀਦਾਰਾਂ, ਹਰ ਤਰ੍ਹਾਂ ਦੇ ਸਕੀਮ ਵਰਕਰਾਂ ਨੂੰ ਸਥਾਈ ਕਰਮਚਾਰੀ ਮੰਨਕੇ ਤਨਖਾਹ ਸਕੇਲ ਲਾਗੂ ਕਰਨ, ਮਜ਼ਦੂਰ ਵਿਰੋਧੀ 4 ਲੇਬਰ ਕੋਡ ਰੱਦ ਕਰਨ, ਤਿੰਨ ਧਿਰੀ ਲੇਬਰ ਕਮੇਟੀਆਂ ਕਾਇਮ ਕਰਨ, ਨਿੱਜੀ ਕਰਨ ਬੰਦ ਕਰਨ ਪ੍ਰਾਵੀਡੈਂਟ ਫੰਡ ਨਾਲ ਸੰਬੰਧਿਤ ਘੱਟੋ ਘੱਟ ਪੈਨਸ਼ਨ 6000/ਰੁਪਏ ਪ੍ਰਤੀ ਮਹੀਨਾ ਤੈਅ ਕਰਨ ਸਾਰੇ ਗੈਰਜਥੇਬੰਦਕ ਕਾਮਿਆਂ ਸਮੇਤ ਸਮਾਜਿਕ ਸੁਰੱਖਿਆ ਯਕੀਨੀ ਬਣਾਉਣ , ਅੰਤਰਰਾਜੀ ਪਰਵਾਸੀ ਕਿਰਤੀਆਂ ਲਈ ਪੂਰੇ ਦੇਸ਼ ਵਿਚ ਕੰਮ ਆਉਣ ਵਾਲਾ ਸਥਾਈ ਪਹਿਚਾਣ ਪੱਤਰ ਜਾਰੀ ਕਰਨ, ਹਰ ਕਾਮੇਂ ਲਈ ਸਸਤਾ ਅਤੇ ਸਰਕਾਰੀ ਰਾਸ਼ਨ ਦੇਣ ਦੀ ਵਿਵਸਥਾ ਕਰਨ, ਨਿਰਮਾਣ ਕਾਮਿਆਂ ਲਈ ਲਾਭ ਰਾਸ਼ੀਆਂ ਵਿੱਚ ਵਾਧਾ ਕਰਨ, ਮਨਰੇਗਾ ਕਾਨੂੰਨ ਨੂੰ ਸ਼ਹਿਰਾਂ ਵਿੱਚ ਵੀ ਲਾਗੂ ਕਰਨ, 700 ਰੁਪਏ ਦਿਹਾੜੀ ਕਰਨ, ਅਤੇ ਸਾਲ ਵਿਚ 200 ਦਿਹਾੜੀਆਂ ਦੇ ਕੰਮ ਦੀ ਗਰੰਟੀ ਕਰਨ ਅਤੇ ਵਧੇਰੇ ਬੱਜਟ ਰਾਸ਼ੀ ਦੀ ਵਿਵਸਥਾ ਕਰਨ, ਲੋੜ ਅਨੁਸਾਰ ਵਧੇਰੇ ਲੇਬਰ ਦਫ਼ਤਰ ਅਤੇ ਲੇਬਰ ਕੋਰਟ ਖੋਲ੍ਹਣ, ਸਾਰੇ ਹਾਕਰ ਅਤੇ ਸਟਰੀਟ ਵੈਂਡਰਾਂ ਲਈ ਬਣਾਈ ਗਈ ਪਾਲਿਸੀ ਅਨੁਸਾਰ ਸੁਵਿਧਾਵਾਂ ਲਈ ਕੰਮ ਦੇਣ ਲਈ ਪੱਕੀਆਂ ਥਾਵਾਂ ਅਲਾਟ ਕਰਨ, ਪੇਂਡੂ ਚੌਕੀਦਾਰਾਂ ਅਤੇ ਸਫ਼ਾਈ ਕਰਮਚਾਰੀਆਂ ਲਈ ਰੈਗੂਲਰ ਤਨਖਾਹਾਂ ਅਤੇ ਸਹੂਲਤਾਂ ਦੇਣ ਲਈ ਆਦਿ ਮੰਗਾਂ ਉੱਚੀਆਂ ਕੀਤੀਆਂ ਜਾਣਗੀਆਂ। ਸੀਟੂ ਨੇ ਇਹ ਵੀ ਐਲਾਨ ਕੀਤਾ ਹੈ ਕਿ ਇਨ੍ਹਾਂ 10 ਦਿਨਾਂ ਮੰਗ ਪ੍ਰਚਾਰ ਤੋਂ ਬਾਅਦ ਪੰਜਾਬ ਵਿੱਚ ਕੰਮ ਕਰਦੀਆਂ ਬਾਕੀ ਟਰੇਡ ਯੂਨੀਅਨ ਕੇਂਦਰਾਂ ਨਾਲ਼ ਮਿਲਕੇ ਕਿਰਤੀਆਂ ਦੇ ਸਾਂਝੇ ਸੰਘਰਸ਼ ਨੂੰ ਹੋਰ ਵੀ ਤੇਜ਼ ਕੀਤਾ ਜਾਵੇਗਾ। ਇਦ ਦੌਰਾਨ ਅਗਲੇ ਬਜ਼ਟ ਸੈਸ਼ਨ ਦੌਰਾਨ 5ਅਪ੍ਰੈਲ 2023 ਨੂੰ ਦਿੱਲੀ ਵਿਖੇ ਤੈਅ ਕੀਤੇ ਮਜ਼ਦੂਰ ਕਿਸਾਨ ਮਾਰਚ ਦੀ ਪੜਾਅ ਵਾਰ ਤਿਆਰੀ ਕਰਨ ਦਾ ਫੈਸਲਾ ਕੀਤਾ। ਇਸ ਮੁਹਿੰਮ ਦੌਰਾਨ ਸਰਕਾਰੀ ਵਿਭਾਗਾਂ , ਬੋਰਡਾਂ, ਨਿਗਮਾਂ, ਸਥਾਨਕ ਸਰਕਾਰਾਂ, ਕੋਅਪਰੇਟਿਵ ਅਦਾਰਿਆਂ ਵਿਚ ਖਾਲੀ ਅਸਾਮੀਆਂ ਲਈ ਫੌਰੀ ਸਥਾਈ ਭਰਤੀ ਕਰਨ, 2005 ਤੋਂ ਪੁਰਾਣੀ ਪੈਨਸ਼ਨ ਬਹਾਲ ਕਰਨ ਅਤੇ ਫਿਰਕੂ ਸ਼ਕਤੀਆਂ ਦੀਆਂ ਵੰਡ ਪਾਊ ਕੁਚਾਲਾਂ ਤੋਂ ਕਿਰਤੀ ਵਰਗ ਨੂੰ ਸੁਚੇਤ ਕੀਤਾ ਜਾਵੇਗਾ । ਮਜ਼ਦੂਰ ਕਿਸਾਨ ਏਕਾ ਮਜ਼ਬੂਤ ਕਰਨ ਅਤੇ ਭਗਵੰਤ ਮਾਨ ਸਰਕਾਰ ਵੱਲੋਂ ਚੋਣਾਂ ਦੌਰਾਨ ਕੀਤੀਆਂ ਗਰੰਟੀਆਂ ਨੂੰ ਪੂਰਾ ਕਰਾਉਣ ਲਈ ਸਾਂਝੀ ਲਾਮਬੰਦੀ ਨੂੰ ਮੁੱਖ ਸੇਧ ਬਣਾਕੇ ਅੱਗੇ ਵਧਾਇਆ ਜਾਵੇਗਾ। ਇਸ ਸਮੇਂ ਆਗੂਆਂ ਵੱਲੋਂ ਐਸ.ਡੀ.ਐਮ.ਬਠਿੰਡਾ ਰਾਹੀਂ ਪੰਜਾਬ ਸਰਕਾਰ ਨੂੰ ਮੰਗ ਪੱਤਰ ਸੌਂਪਿਆ ਗਿਆ।ਇਸ ਸਮੇਂ ਹੋਰਨਾਂ ਤੋਂ ਇਲਾਵਾ ਸੀਟੂ ਦੇ ਸੂਬਾਈ ਆਗੂ ਬਲਕਾਰ ਸਿੰਘ, ਐਡਵੋਕੇਟ ਐਮ.ਐਮ.ਬਹਿਲ ਕੁਲਜੀਤਪਾਲ ਸਿੰਘ ਗੋਲਡੀ, ਜ਼ਿਲ੍ਹਾ ਵਿੱਤ ਸਕੱਤਰ ਪ੍ਰਤਿਭਾ ਸ਼ਰਮਾ, ਹਰਮਿੰਦਰ ਸਿੰਘ ਢਿੱਲੋਂ, ਸ੍ਰੀ ਨਿਵਾਸ ਚੌਧਰੀ, ਲਛਮਣ ਚੌਧਰੀ ਆਦਿ ਹਾਜ਼ਰ ਸਨ।
0Shares

Related posts

ਨਾਟਕ ਕਥਾ ਰਾਹੀਂ ਪਾਣੀ ਅਤੇ ਪਿਆਰ ਖਾਤਿਰ ਹੋਣ ਵਾਲੀਆਂ ਜੰਗਾਂ ਤੇ ਸਵਾਲ ਚੁੱਕਿਆਂ

punjabusernewssite

ਸਹਿਕਾਰੀ ਸਭਾਵਾਂ ਕਰਮਚਾਰੀ ਯੂਨੀਅਨ ਦੀ ਮੀਟਿੰਗ ਹੋਈ

punjabusernewssite

ਸੈਸ਼ਨ ਕੋਰਟ ਦੇ ਸੀਨੀਅਰ ਸਟੈਨੋ ਬਲਵਿੰਦਰ ਸਿੰਘ ਦਾ ਦਿਹਾਂਤ

punjabusernewssite

Leave a Comment