Punjabi Khabarsaar
ਖੇਡ ਜਗਤ

ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦੇ ਜ਼ਿਲ੍ਹਾ ਪੱਧਰੀ ਟੂਰਨਾਮੈਂਟ ਸ਼ਾਨੋ ਸ਼ੌਕਤ  ਨਾਲ ਸੰਪੰਨ

whtesting
0Shares
ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਵਿੱਚ ਵੀ ਸਮਰੱਥਾ ਤੋਂ ਵੱਧ ਜੋਸ਼ :ਵਿਧਾਇਕ ਜਗਰੂਪ ਗਿੱਲ ਉਵਰ ਆਲ ਟਰਾਫੀ ਤੇ ਮੌੜ ਬਲਾਕ ਦਾ ਕਬਜ਼ਾ 
ਸੁਖਜਿੰਦਰ ਮਾਨ
ਬਠਿੰਡਾ 24 ਨਵੰਬਰ: ਸਕੂਲ ਸਿੱਖਿਆ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਸਿੱਖਿਆ ਅਫ਼ਸਰ ਸ਼ਿਵ ਪਾਲ ਗੋਇਲ ਅਤੇ ਉਪ ਜਿਲ੍ਹਾ ਸਿੱਖਿਆ ਅਫਸਰ ਮਹਿੰਦਰਪਾਲ ਸਿੰਘ ਦੀ ਰਹਿਨੁਮਾਈ ਹੇਠ ਡਾ. ਦਵਿੰਦਰ ਕੁਮਾਰ ਸਪੈਸ਼ਲ ਐਜੂਕੇਸ਼ਨ ਅਫ਼ਸਰ ਬਠਿੰਡਾ ਦੀ ਅਗਵਾਈ ਵਿੱਚ ਬਠਿੰਡਾ ਜ਼ਿਲ੍ਹੇ ਦੇ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦੀਆਂ ਜ਼ਿਲ੍ਹਾ ਪੱਧਰੀ ਖੇਡਾਂ ਸ਼ਾਨੋ ਸ਼ੌਕਤ ਨਾਲ ਸੰਪੰਨ ਹੋਈਆਂ। ਇਨ੍ਹਾਂ ਖੇਡਾਂ ਦਾ ਉਦਘਾਟਨ ਸ਼ਿਵ ਪਾਲ ਗੋਇਲ ਜ਼ਿਲ੍ਹਾ ਸਿੱਖਿਆ ਅਫ਼ਸਰ ਅਤੇ ਮਹਿੰਦਰਪਾਲ ਸਿੰਘ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਵੱਲੋਂ ਕੀਤਾ ਗਿਆ। ਇਨਾਮ ਵੰਡ ਸਮਾਰੋਹ ਮੌਕੇ ਮੁੱਖ ਮਹਿਮਾਨ ਵਜੋਂ ਹਲਕਾ ਵਿਧਾਇਕ ਜਗਰੂਪ ਸਿੰਘ ਗਿੱਲ ਵਿਸ਼ੇਸ਼ ਤੌਰ ‘ਤੇ ਖਿਡਾਰੀਆਂ ਨੂੰ ਆਸ਼ੀਰਵਾਦ ਦੇਣ ਲਈ ਪੁੱਜੇ। ਉਨ੍ਹਾਂ ਕਿਹਾ ਕਿ ਖੇਡਾਂ ਸਾਡੀ ਰੂਹ ਦੀ ਖੁਰਾਕ ਹਨ। ਪੰਜਾਬ ਸਰਕਾਰ ਖੇਡਾਂ ਲਈ  ਬਹੁਤ ਪੈਸਾ ਖਰਚ ਰਹੀ ਹੈ। ਇਨ੍ਹਾਂ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਲਈ ਵਿਸ਼ੇਸ਼ ਫੰਡ ਰੱਖਿਆ ਜਾਵੇਗਾ। ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ ਸ਼ਿਵ ਪਾਲ ਗੋਇਲ ਅਤੇ ਮਹਿੰਦਰਪਾਲ ਸਿੰਘ ਵੱਲੋਂ ਆਏ ਹੋਏ ਮਹਿਮਾਨਾਂ, ਖਿਡਾਰੀਆਂ ਅਤੇ ਮਾਪਿਆਂ ਦਾ ਖੇਡਾਂ ਵਿੱਚ ਪਹੁੰਚਣ ਤੇ ਧੰਨਵਾਦ ਕੀਤਾ ਗਿਆ। ਜਿਕਰਯੋਗ ਹੈ ਕਿ ਇੰਨਾਂ ਜ਼ਿਲ੍ਹਾ ਪੱਧਰੀ ਖੇਡਾਂ ਵਿੱਚ ਸੱਤ ਬਲਾਕਾਂ ਦੇ 200 ਦੇ ਕਰੀਬ ਬੱਚਿਆਂ ਨੇ ਭਾਗ ਲਿਆ।
ਜ਼ਿਲ੍ਹਾ ਸਿੱਖਿਆ ਮੀਡੀਆ ਕੋਆਰਡੀਨੇਟਰ ਬਲਵੀਰ ਸਿੱਧੂ ਕਮਾਂਡੋ ਅਤੇ ਸੁਖਪਾਲ ਸਿੰਘ ਸਿੱਧੂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੰਡਰ-11 ਵਿੱਚ 100 ਮੀਟਰ ਦੌੜਾਂ ਲੜਕਿਆਂ ‘ਚੋ ਬਲਕਾਰ ਸਿੰਘ ਮੌੜ ਪਹਿਲਾ, ਸ਼ਿਵ ਕੁਮਾਰ ਰਾਮਪੁਰਾ ਦੂਜਾ, ਦਵਿੰਦਰ ਸਿੰਘ ਸੰਗਤ ਨੇ ਤੀਜਾ ਸਥਾਨ ਹਾਸਲ ਕੀਤਾ ਅਤੇ ਲੜਕੀਆਂ ਵਿੱਚ ਸਰੇਆ ਬਠਿੰਡਾ  ਨੇ ਪਹਿਲਾ, ਹਰਮਨਦੀਪ ਕੌਰ ਸੰਗਤ ਦੂਜਾ, ਸੁਖਪ੍ਰੀਤ ਕੌਰ ਗੋਨਿਆਣਾ ਨੇ ਤੀਜਾ ਸਥਾਨ ਹਾਸਲ ਕੀਤਾ। ਅੰਡਰ -14 ਵਿੱਚ 100 ਮੀਟਰ ਲੜਕਿਆਂ ‘ਚੋਂ ਨਵਦੀਪ ਸਿੰਘ ਰਾਮਪੁਰਾ ਪਹਿਲਾ, ਬਲਜਿੰਦਰ ਸਿੰਘ ਭਗਤਾ ਦੂਜਾ, ਜੋਬਨਜੀਤ ਸਿੰਘ ਰਾਮਪੁਰਾ ਨੇ ਤੀਜਾ ਸਥਾਨ ਹਾਸਲ ਕੀਤਾ ਅਤੇ ਲੜਕੀਆਂ ਵਿੱਚ ਅਮਨਦੀਪ ਕੌਰ ਭਗਤਾ ਨੇ ਪਹਿਲਾ, ਸਰਬਜੀਤ ਕੌਰ ਭਗਤਾ ਦੂਜਾ, ਆਰਤੀ ਬਠਿੰਡਾ ਨੇ ਤੀਜਾ ਸਥਾਨ ਹਾਸਲ ਕੀਤਾ। ਅੰਡਰ-11 ਵਿੱਚ 200 ਮੀਟਰ ਲੜਕਿਆਂ ਵਿੱਚ ਮਹਿਕਪ੍ਰੀਤ ਸਿੰਘ ਤਲਵੰਡੀ ਸਾਬੋ ਨੇ ਪਹਿਲਾ, ਅਨਮੋਲਪ੍ਰੀਤ ਸਿੰਘ ਰਾਮਪੁਰਾ ਨੇ ਦੂਜਾ ਅਤੇ ਹਰਪ੍ਰੀਤ ਸਿੰਘ ਤਲਵੰਡੀ ਸਾਬੋ ਨੇ ਤੀਜਾ ਸਥਾਨ ਹਾਸਲ ਕੀਤਾ ਅਤੇ ਲੜਕੀਆਂ ਵਿੱਚ ਅਰਸ਼ਦੀਪ ਕੌਰ ਗੋਨਿਆਣਾ ਨੇ ਪਹਿਲਾ, ਅਰਸ਼ਦੀਪ ਕੌਰ ਰਾਮਪੁਰਾ ਨੇ ਦੂਜਾ, ਊਸਾ ਰਾਣੀ ਮੌੜ ਨੇ ਤੀਜਾ ਸਥਾਨ ਹਾਸਲ ਕੀਤਾ। ਅੰਡਰ-14 ਵਿੱਚ 200 ਮੀਟਰ ਲੜਕਿਆਂ ਦੀ ਦੌੜ ਦੌਰਾਨ ਬਲਵਿੰਦਰ ਸਿੰਘ ਰਾਮਪੁਰਾ ਪਹਿਲਾ, ਲਵਪ੍ਰੀਤ ਸਿੰਘ ਮੌੜ ਦੂਜਾ, ਜਸ਼ਨਦੀਪ ਸਿੰਘ ਰਾਮਪੁਰਾ ਨੇ ਤੀਜਾ ਸਥਾਨ ਹਾਸਲ ਕੀਤਾ। ਅੰਡਰ-14 ਲੜਕੀਆਂ ਦੀ 200 ਮੀਟਰ ਦੌੜ ਦੌਰਾਨ ਊਸਾ ਕੌਰ ਰਾਮਪੁਰਾ ਪਹਿਲਾ, ਰਾਜਵਿੰਦਰ ਕੌਰ ਗੋਨਿਆਣਾ ਦੂਜਾ, ਰਾਜਵੀਰ ਕੌਰ ਮੌੜ ਨੇ ਤੀਜਾ ਸਥਾਨ ਹਾਸਲ ਕੀਤਾ। ਅੰਡਰ-19 ਵਿੱਚ ਲੜਕਿਆਂ ਦੀ 100 ਮੀਟਰ ਦੌੜ ਦੌਰਾਨ ਮਿਹਰਦੀਨ ਮੌੜ ਪਹਿਲਾ, ਗੁਰਦੀਪ ਸਿੰਘ ਮੌੜ ਦੂਜਾ, ਮਹਿਕਦੀਪ ਸਿੰਘ ਬਠਿੰਡਾ ਨੇ ਤੀਜਾ ਸਥਾਨ ਹਾਸਲ ਕੀਤਾ ਅਤੇ ਅੰਡਰ-19 ਲੜਕੀਆਂ 100 ਮੀਟਰ ਦੌੜ ਦੌਰਾਨ ਸੁਖਪਾਲ ਕੌਰ ਸੰਗਤ ਪਹਿਲਾ, ਜਸ਼ਨ ਮੌੜ ਦੂਜਾ ਅਤੇ ਹਰਪ੍ਰੀਤ ਕੌਰ ਗੋਨਿਆਣਾ ਨੇ ਤੀਜਾ ਸਥਾਨ ਹਾਸਲ ਕੀਤਾ। ਰਿਲੇਅ ਰੇਸ ਵਿੱਚ ਪਹਿਲਾ ਸਥਾਨ ਮੌੜ, ਦੂਜਾ ਸਥਾਨ ਤਲਵੰਡੀ ਸਾਬੋ ਅਤੇ ਤੀਜਾ ਸਥਾਨ ਗੋਨਿਆਣਾ ਮੰਡੀ ਨੇ ਹਾਸਲ ਕੀਤਾ। ਵੀਲ ਚੇਅਰ ਦੌੜ ਵਿੱਚ ਤਲਵੰਡੀ ਸਾਬੋ ਦੇ ਅੰਸੂ ਨੇ ਪਹਿਲਾ, ਸੰਗਤ ਮੰਡੀ ਦੇ ਗੁਰਸੇਵਕ ਸਿੰਘ ਨੇ ਦੂਜਾ ਅਤੇ ਰਾਮਪੁਰਾ ਦੇ ਦਲਬੀਰ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ। ਇਨ੍ਹਾਂ ਖੇਡਾਂ ਦੌਰਾਨ ਆਲ ਓਵਰ ਟਰਾਫੀ ਵਿੱਚ ਮੌੜ ਬਲਾਕ ਨੇ ਪਹਿਲਾ, ਰਾਮਪੁਰਾ ਬਲਾਕ ਨੇ ਦੂਜਾ ਅਤੇ ਸੰਗਤ ਮੰਡੀ ਬਲਾਕ ਨੇ ਤੀਜਾ ਸਥਾਨ ਹਾਸਲ ਕੀਤਾ। ਇਸ ਮੌਕੇ ਦਵਿੰਦਰ ਕੁਮਾਰ ਡੀ.ਐਸ.ਈ. ਆਈ.ਈ.ਡੀ, ਗੁਰਪ੍ਰੀਤ ਸਿੰਘ ਬਰਾੜ ਜ਼ਿਲ੍ਹਾ ਖੇਡ ਅਫਸਰ, ਬਲਜੀਤ ਕੌਰ ਡੀ.ਐਸ.ਈ.ਟੀ, ਪ੍ਰਿੰਸੀਪਲ ਕ੍ਰਿਸ਼ਨ ਕੁਮਾਰ ਗੁਪਤਾ, ਦਰਸ਼ਨ ਸਿੰਘ ਜੀਦਾ ਬੀਪੀਈਓ, ਲਖਵਿੰਦਰ ਸਿੰਘ ਬੀਪੀਈਓ, ਭਰਪੂਰ ਸਿੰਘ ਬੀਪੀਈਓ, ਬੇਅੰਤ ਕੌਰ ਸੈਂਟਰ ਹੈੱਡ ਟੀਚਰ, ਰੰਜੂ ਬਾਲਾ ਸੈਂਟਰ ਹੈੱਡ ਟੀਚਰ, ਬੂਟਾ ਸਿੰਘ ਸੁਨਾਮੀ ਸੈਂਟਰ ਹੈੱਡ ਟੀਚਰ, ਅੰਗਰੇਜ਼  ਸਿੰਘ ਬੀ.ਐਮ.ਟੀ. ਗੋਨਿਆਣਾ, ਜਤਿੰਦਰ ਸ਼ਰਮਾ ਸਹਾਇਕ ਕੋਆਰਡੀਨੇਟਰ, ਭੁਪਿੰਦਰ ਸਿੰਘ ਬਰਾੜ, ਰਾਜਵੀਰ ਸਿੰਘ ਮਾਨ, ਐਮ.ਸੀ. ਸੁਖਦੇਵ ਸਿੰਘ ਢਿੱਲੋਂ, ਰਵੀ ਕੁਮਾਰ, ਵਿਰੇਂਦਰ ਸਿੰਘ, ਮਨਪ੍ਰੀਤ ਕੌਰ, ਗੁਰਪ੍ਰੀਤ ਕੌਰ ਬਠਿੰਡਾ,ਮੋਨਾ ਰਾਣੀ ਬਠਿੰਡਾ, ਅਮਨਦੀਪ ਕੌਰ ਸੁਰਿੰਦਰ ਪਾਲ ਸਿੰਘ, ਜਸਵੀਰ ਕੌਰ ਗੋਨਿਆਣਾ, ਵੀਰਪਾਲ ਕੌਰ ਸੋਨੀਆ, ਰਾਜਿੰਦਰ ਕੌਰ ਬਰਾੜ, ਬਲਰਾਜ ਸਿੰਘ ਸਿੱਧੂ ਪੀਟੀਆਈ, ਸੁਰਿੰਦਰਪਾਲ ਕੌਰ ਹਾਜਰ ਸਨ।
0Shares

Related posts

“ਖੇਡਾਂ ਵਤਨ ਪੰਜਾਬ“ ਦੀਆਂ ਲਈ ਰਜਿਸਟ੍ਰੇਸ਼ਨ 30 ਅਗਸਤ ਤੱਕ: ਰਾਹੁਲ

punjabusernewssite

ਖੇਡ ਵਿਭਾਗ 29 ਅਗਸਤ ਤੋਂ ਕਰਵਾਏਗਾ ਪੰਜਾਬ ਖੇਡ ਮੇਲਾ: ਮੀਤ ਹੇਅਰ

punjabusernewssite

ਜ਼ਿਲ੍ਹਾ ਸਕੂਲੀ ਖੇਡਾਂ: ਅੰਡਰ 17 ਕਬੱਡੀ ਕੁੜੀਆਂ ਵਿੱਚ ਮੋੜ ਜੋਨ ਨੇ ਮਾਰੀ ਬਾਜ਼ੀ

punjabusernewssite

Leave a Comment