ਬੇਕਾਬੂ ਕਾਰ ਭਾਖੜਾ ਨਹਿਰ ‘ਚ ਡਿੱਗੀ

Date:

spot_img

ਫਤਿਹਗੜ੍ਹ ਸਾਹਿਬ, 26 ਅਪ੍ਰੈਲ: ਫਤਿਹਗੜ੍ਹ ਸਾਹਿਬ ਤੋਂ ਇੱਕ ਬੇਕਾਬੂ ਕਾਰ ਦੇ ਭਾਖੜਾ ਨਹਿਰ ਵਿੱਚ ਡਿੱਗਣ ਦੀ ਖਬਰ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਸਰਹੰਦ ਦੇ ਫਲੋਟਿੰਗ ਰੈਸਟੋਰੈਂਟ ਦੇ ਕੋਲ ਇਹ ਹਾਦਸਾ ਵਾਪਰਿਆ। ਹਾਲਾਂਕਿ ਕਾਰ ਵਿੱਚ ਮੌਜੂਦ ਡਰਾਇਵਰ ਦਾ ਕੁਝ ਵੀ ਪਤਾ ਨਹੀਂ ਚੱਲ ਸਕਿਆ ਹੈ। ਗੋਤਾਖੋਰਾਂ ਦੀ 12 ਮੈਂਬਰੀ ਟੀਮ ਵੱਲੋਂ ਲਗਾਤਾਰ ਕਾਰ ਚਾਲਕ ਦੀ ਭਾਲ ਕੀਤੀ ਜਾ ਰਹੀ ਹੈ। ਕਾਰ ਚਾਲਕ ਗੋਬਿੰਦਗੜ੍ਹ ਦਾ ਰਹਿਣ ਵਾਲਾ ਹੈ ਤੇ ਪਰਿਵਾਰਿਕ ਮੈਂਬਰਾਂ ਵੱਲੋਂ ਬੀਤੀ ਰਾਤ ਤੋਂ ਹੀ ਨੌਜਵਾਨ ਦੀ ਭਾਲ ਕੀਤੀ ਜਾ ਰਹੀ ।

ਬਠਿੰਡਾ ’ਚ ਵੱਡਾ ਹਾਦਸਾ, ਸੀਵਰੇਜ ਦੀ ਸਫ਼ਾਈ ਕਰਦੇ ਇੱਕ ਸੀਵਰਮੈਨ ਦੀ ਹੋਈ ਮੌਤ, ਇੱਕ ਦੀ ਹਾਲਾਤ ਗੰਭੀਰ

ਜਾਂਚ ਦੌਰਾਨ ਫਲੋਟਿੰਗ ਰੈਸਟੋਰੈਂਟ ਤੋਂ ਦੋ ਕਿਲੋਮੀਟਰ ਅੱਗੇ ਗੱਡੀ ਨਹਿਰ ਦੇ ਹੇਠਾਂ ਮਿਲੀ। ਪਰ ਹਾਲੇ ਤੱਕ ਇਹ ਪਤਾ ਨਹੀਂ ਚੱਲ ਸਕਿਆ ਕਿ ਗੱਡੀ ਵਿੱਚ ਸਵਾਰ ਨੌਜਵਾਨ ਹਾਦਸੇ ਸਮੇਂ ਕਾਰ ਵਿੱਚ ਮੌਜੂਦ ਸੀ ਜਾ ਨਹੀਂ। ਦੂਜੇ ਪਾਸੇ ਗੋਤਾਖੋਰਾਂ ਦਾ ਕਹਿਣਾ ਹੈ ਕਿ ਜਿੱਥੇ ਕਾਰ ਡਿੱਗੀ ਹੈ ਉੱਥੇ ਨਹਿਰ ਕੱਟਦੀ ਹੈ ਜਿਸ ਕਰਕੇ ਉਸ ਜਗ੍ਹਾਂ ‘ਤੇ ਪਾਣੀ ਦਾ ਦਬਾਅ ਜਿਆਦਾ ਹੈ ਤੇ ਕਾਰ ਨੂੰ ਬਾਹਰ ਕੱਢਣ ਵਿੱਚ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ।

spot_img
spot_img

Share post:

Popular

More like this
Related