WhatsApp Image 2024-04-14 at 21.42.31
WhatsApp Image 2024-04-14 at 10.41.20
WhatsApp Image 2024-04-12 at 10.25.01
WhatsApp Image 2024-04-13 at 10.53.44
WhatsApp Image 2024-04-10 at 15.57.55
WhatsApp Image 2024-04-10 at 15.58.18
WhatsApp Image 2024-04-11 at 08.11.54 (1)
WhatsApp Image 2024-04-11 at 08.11.54
WhatsApp Image 2024-04-11 at 08.11.53
WhatsApp Image 2024-04-05 at 20.45.52
WhatsApp Image 2024-03-01 at 18.35.59
WhatsApp Image 2024-02-21 at 10.32.12
WhatsApp Image 2024-02-26 at 14.41.51
previous arrow
next arrow
Punjabi Khabarsaar
ਹਰਿਆਣਾ

ਮੁੱਖ ਮੰਤਰੀ ਨੇ ਲੋਹਗੜ੍ਹ ਵਿਚ ਬਣਾਏ ਜਾ ਰਹੇ ਅਜਾਇਬਘਰ ਦੇ ਕਾਰਜ ਵਿਚ ਤੇਜੀ ਲਿਆਉਣ ਦੇ ਦਿੱਤੇ ਨਿਰਦੇਸ਼

ਬੰਦਾ ਸਿੰਘ ਬਹਾਦੁਰ ਦੀ ਬਹਾਦੁਰੀ ਅਤੇ ਬਲਿਦਾਨ ਦੀ ਕਥਾ ਨੂੰ ਪੁਨਰਜੀਵਤ ਕਰਨ ਦਾ ਹਰਿਆਣਾ ਸਰਕਾਰ ਵਲੋਂ ਫ਼ੈਸਲਾ
ਲੋਹਗੜ੍ਹ ਅਤੇ ਆਦਿਬਦਰੀ ਨੂੰ ਸੈਰ-ਸਪਾਟਾ ਸਥਾਨ ਵਜੋ ਕੀਤਾ ਜਾ ਰਿਹਾ ਵਿਕਸਿਤ – ਮਨੋਹਰ ਲਾਲ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 6 ਦਸੰਬਰ – ਇਤਿਹਾਸ ਵਿਚ ਸੁਨਹਿਰੇ ਪੰਨਿਆਂ ਵਿਚ ਦਰਜ ਬਾਬਾ ਬੰਦਾ ਸਿੰਘ ਬਹਾਦੁਰ ਦੀ ਬਹਾਦਰੀ ਅਤੇ ਬਲਿਦਾਨ ਦੀ ਗਾਥਾ ਨੂੰ ਪੁਨਰਜੀਵਤ ਕਰਨ ਲਈ ਹਰਿਆਣਾ ਸਰਕਾਰ ਭਰਸਕ ਯਤਨ ਕਰ ਰਹੀ ਹੈ। ਇਸੀ ਲੜੀ ਵਿਚ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਅਧਿਕਾਰੀਆਂ ਨੂੰ ਯਮੁਨਾਨਗਰ ਦੇ ਲੋਹਗੜ੍ਹ ਵਿਚ ਲਗਭਗ 10 ਏਕੜ ਖੇਤਰ ਵਿਚ ਬਣਾਏ ਜਾ ਰਹੇ ਅਜਾਇਬਘਰ ਤੇ ਥੀਮ ਪਾਰਕ ਦੇ ਡਿਜਾਇਨ ਨੂੰ ਅੱਤਆਧੁਨਿਕ ਢੰਗ ਨਾਲ ਤਿਆਰ ਕਰਨ ਦੇ ਨਿਰਦੇਸ਼ ਦਿੱਤੇ ਹਨ। ਪਹਿਲੇ ਪੜਾਅ ਵਿਚ ਕਿਲਾ, ਮੁੱਖ ਗੇਟ ਅਤੇ ਚਾਰਦੀਵਾਰੀ ਦਾ ਕਾਰਜ ਕੀਤਾ ਜਾਵੇਗਾ। ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਮਹਾਨ ਬਾਬਾ ਬੰਦਾ ਸਿੰਘ ਬਹਾਦੁਰ ਦੀ ਰਾਜਧਾਨੀ ਲੋਹਗੜ੍ਹ ਨੂੰ ਇਤਿਹਾਸਕ ਤੇ ਸੈਰ-ਸਪਾਟਾ ਦੀ ਦ੍ਰਿਸ਼ਟੀ ਨਾਲ ਵਿਕਸਿਤ ਕਰਨਾ ਰਾਜ ਸਰਕਾਰ ਦੀ ਮਹਤੱਵਪੂਰਣ ਯੋਜਨਾ ਹੈ। ਮੁੱਖ ਮੰਤਰੀ ਅੱਜ ਲੋਹਗੜ੍ਹ ਵਿਚ ਸਥਾਪਿਤ ਕੀਤੇ ਜਾਣ ਵਾਲੇ ਅਜਾਇਬਘਰ ਤੇ ਥੀਮ ਪਾਰਕ ਨੂੰ ਲੈ ਕੇ ਮੀਟਿੰਗ ਦੀ ਅਗਵਾਈ ਕਰ ਰਹੇ ਸਨ। ਮੀਟਿੰਗ ਵਿਚ ਸੈਰ-ਸਪਾਟਾ ਅਤੇ ਕਲਾ ਅਤੇ ਸਭਿਆਚਾਰਕ ਮਾਮਲੇ ਮੰਤਰੀ ਸ੍ਰੀ ਕੰਵਰ ਪਾਲ ਅਤੇ ਸਾਂਸਦ ਸ੍ਰੀ ਸੰਜੈ ਭਾਇਆ ਵੀ ਮੌਜੂਦ ਰਹੇ।ਮੁੱਖ ਮੰਤਰੀ ਨੇ ਕਿਹਾ ਕਿ ਅਜਾਇਬਘਰ ਵਿਚ ਬਾਬਾ ਬੰਦਾ ਸਿੰਘ ਬਹਾਦੁਰ ਦੇ ਜਨਮ ਤੋਂ ਲੈ ਕੇ ਆਖੀਰੀ ਦੌਰਾ ਤਕ ਸੰਪੂਰਣ ਜੀਵਨ ਦਾ ਸਾਰ ਦਿਖਾਇਆ ਜਾਣਾ ਚਾਹੀਦਾ ਹੈ, ਤਾਂ ਜੋ ਨੌਜੁਆਨ ਪੀੜੀ ਇਸ ਗੌਰਵਸ਼ਾਲੀ ਇਤਿਹਾਸ ਨੂੰ ਜਾਣ ਕੇ ਉਨ੍ਹਾਂ ਦੇ ਜੀਵਨ ਤੋਂ ਪ੍ਰੇਰਿਤ ਹੋ ਸਕਣ। ਉਨ੍ਹਾਂ ਨੇ ਕਿਹਾ ਕਿ ਅਜਾਇਬਘਰ ਤੋਂ ਇਲਾਵਾ ਇਕ ਸ਼ਹੀਦੀ ਸਮਾਰਕ ਵੀ ਬਣਾਇਆ ਜਾਣਾ ਚਾਹੀਦਾ ਹੈ, ਜੋ ਬਾਬਾ ਬੰਦਾ ਸਿੰਘ ਬਹਾਦੁਰ ਦੇ ਨਾਲ ਸ਼ਹੀਦ ਹੋਏ ਅਨੇਕ ਸੈਨਿਕਾਂ ਨੂੰ ਸਮਰਪਿਤ ਹੋਵੇਗਾ।

ਅਜਾਇਬਘਰ ਵਿਚ ਇਤਿਹਾਸ ਦੇ ਨਾਲ -ਨਾਲ ਨਵੀਨਤਮ ਤਕਨੀਕਾਂ ਦਾ ਹੋਵੇਗਾ ਸਮਾਗਮ
ਲੋਹਗੜ੍ਹ ਵਿਚ ਬਨਣ ਵਾਲੇ ਇਸ ਅਜਾਇਬਘਰ ਵਿਚ ਬਾਬਾ ਬੰਦਾ ਸਿੰਘ ਬਹਾਦੁਰ ਦੇ ਜੀਵਨ ਦੇ ਇਤਿਹਾਸ ਦੇ ਨਾਲ -ਨਾਲ ਨਵੀਨਤਮ ਤਕਨੀਕਾਂ ਸਮੇਤ ਸੈਨਾਨੀਆਂ ਨੁੰ ਇਕ ਨਵੀਂ ਦੁਨੀਆ ਦਾ ਅਭਾਵ ਹੋਵੇਗਾ। ਇਸ ਅਜਾਇਬਘਰ ਵਿਚ ਥ?ਰੀ-ਡੀ ਪ੍ਰੋਜੈਕਸ਼ਨ, ਅਸਤਰ-ਸ਼ਸਤਰਾਂ, ਪੋਸ਼ਾਕਾਂ ਦੇ ਪ੍ਰਦਰਸ਼ਨ ਤੋਂ ਇਲਾਵਾ ਵਿਸ਼ਾਲ ਇੰਸਟੋਲੇਸ਼ਨ ਵੀ ਲਗਾਏ ਜਾਣ ਦਾ ਪ੍ਰਸਤਾਵ ਹੈ। ਇਸ ਤੋਂ ਇਲਾਵਾ, ਬਾਬਾ ਬੰਦਾ ਸਿੰਘ ਬਹਾਦੁਰ ਦੇ ਜੀਵਨ ਦੀ ਕਹਾਣੀਆਂ ਨੂੰ ਆਗਮੇਂਟੇਡ ਰਿਅਲਿਟੀ ਰਾਹੀਂ ਦਿਖਾਇਆ ਜਾਵੇਗਾ।

ਬਾਬਾ ਬੰਦਾ ਸਿੰਘ ਬਹਾਦੁਰ ਸਮਾਜ ਦੇ ਲਈ ਸੰਤ ਸਨ, ਸਮਾਜ ਦੇ ਦੁਸ਼ਮਨਾਂ ਦੇ ਲਈ ਇਕ ਸਿਪਾਹੀ ਸਨ
ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਬਾਬਾ ਬੰਦਾ ਸਿੰਘ ਬਹਾਦੁਰ ਦੀ ਰਕਮ ਭੁਮੀ ਰਹੀ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਬਾਬਾ ਬੰਦਾ ਸਿੰਘ ਬਹਾਦੁਰ ਨੂੰ ਪ੍ਰੇਰਣਾ ਦਿੱਤੀ ਕਿ ਸੰਤ ਦੀ ਥਾਂ ਸਿਪਾਹੀ ਦੀ ਤਰ੍ਹਾ ਕੰਮ ਕਰੋ। ਬਾਬਾ ਬੰਦਾ ਸਿੰਘ ਬਹਾਦੁਰ ਸਮਾਜ ਦੇ ਲਈ ਤਾਂ ਸੰਤ ਸਨ, ਪਰ ਸਮਾਜ ਦੇ ਦੁਸ਼ਮਨਾਂ ਲਈ ਇਕ ਸਿਪਾਹੀ ਸਨ। ਉਨ੍ਹਾਂ ਨੇ ਹਥਿਆਰ ਚੁੱਕੇ, ਦੇਸ਼ ਦੀ ਰੱਖਿਆ ਕੀਤੀ ਅਤੇ ਸੱਭ ਤੋਂ ਪਹਿਲਾਂ ਸਿੱਖ ਰਾਜ ਦੀ ਸਥਾਪਨਾ ਕਰ ਕੇ ਲੋਹਗੜ੍ਹ ਵਿਚ ਰਾਜਧਾਨੀ ਬਣਾਈ। ਸਮਾਜ ਦੀ ਭਲਾਈ ਲਈ ਉਨ੍ਹਾਂ ਨੇ ਅਨੇਕ ਕੰਮ ਕੀਤੇ। ਇਸ ਲਈ ਹਰਿਆਣਾ ਸਰਕਾਰ ਲੋਹਗੜ੍ਹ ਨੂੰ ਤੀਰਥ ਵਜੋ ਵਿਕਸਿਤ ਕਰਨ ’ਤੇ ਜੋਰ ਦੇ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦੁਰ ਭਾਰਤ ਦੇ ਮੁਗਲ ਸ਼ਾਸਕਾਂ ਦੇ ਖਿਲਾਫ ਯੁੱਧ ਛੇੜਨ ਵਾਲੇ ਪਹਿਲੇ ਸਿੱਖ ਸੇਨਾ ਪ੍ਰਮੁੱਖ ਸਨ, ਜਿਨ੍ਹਾਂ ਨੇ ਸਿੱਖਾਂ ਦੇ ਸੂਬੇ ਦਾ ਵਿਸਤਾਰ ਵੀ ਕੀਤਾ। ਉਨ੍ਹਾਂ ਦਾ ਜੀਵਨ ਪ੍ਰੇਰਣਾ ਸਰੋਤ ਰਿਹਾ ਹੈ।

ਮਾਰਸ਼ਲ ਆਰਟਸ ਸਕੂਲ ਵੀ ਕੀਤਾ ਜਾਵੇਗਾ ਸਥਾਪਿਤ
ਮੁੱਖ ਮੰਤਰੀ ਨੇ ਕਿਹਾ ਕਿ ਲੋਹਗੜ੍ਹ ਵਿਚ ਮਾਰਸ਼ਲ ਆਰਟਸ ਸਕੂਲ ਵੀ ਸਥਾਪਿਤ ਕੀਤਾ ਜਾਵੇ। ਇਸ ਦੇ ਲਈ ਖੇਡ ਅਤੇ ਯੁਵਾ ਮਾਮਲੇ ਵਿਭਾਗ ਇਸ ਸਕੂਲ ਦਾ ਡਿਜਾਇਨ ਅਤੇ ਮਾਰਸ਼ਲ ਆਰਟਸ ਕਲਾਵਾਂ ਦਾ ਸਮਾਵੇਸ਼ ਕਰਨ ਦੇ ਲਈ ਅਧਿਐਨ ਕਰਨ। ਇਸ ਸਕੂਲ ਵਿਚ ਭਾਰਤ ਦੇ ਵੱਢ-ਵੱਖ ਕੋਨਿਆਂ ਦੇ ਪਰੰਪਰਾਗਤ ਮਾਰਸ਼ਲ ਆਰਟਸ ਜਿਵੇਂ ਗਤਕਾ, ਥਾਂਗ-ਤਾ, ਕਲਾਰੀਪੱਟੂ ਆਦਿ ਦਾ ਸਿਖਲਾਈ ਦਿੱਤੀ ਜਾਵੇ। ਇਸ ਤੋਂ ਇਲਾਵਾ, ਯੋਗ ਤੇ ਮਲਖੰਭ ਨੂੰ ਵੀ ਸ਼ਾਮਿਲ ਕੀਤਾ ਜਾਣਾ ਚਾਹੀਦਾ ਹੈ। ਇਕ ਵਿਅਕਤੀ ਸੰਪੂਰਣ ਰੂਪ ਨਾਲ ਯੋਧਾ ਉਦੋਂ ਹੀ ਬਣਦਾ ਹੈ ਜਦੋਂ ਉਹ ਸ਼ਾਰੀਰਿਕ ਮਜਬੂਤੀ ਦੇ ਇਲਾਵਾ ਯੋਗ ਸਾਧਨਾ ਵਿਚ ਵੀ ਨਿਪੁੰਣ ਹੋਵੇ। ਉਨ੍ਹਾਂ ਨੇ ਕਿਹਾ ਕਿ ਲੋਹਗੜ੍ਹ ਤੋਂ ਆਦੀਬਦਰੀ ਤਕ ਸੜਕ ਦਾ ਚੌੜਾਕਰਣ ਅਤੇ ਸੁਧਾਰੀਕਰਣ ਕੀਤਾ ਜਾਵੇ, ਤਾਂ ਜੋ ਇੱਥੇ ਆਉਣ ਵਾਲੇ ਸੈਨਾਨੀਆਂ ਨੂੰ ਆਵਾਜਾਈ ਸਰਲ ਹੋ ਸਕੇ।

ਲੋਹਗੜ੍ਹ ਅਤੇ ਆਦਿਬਦਰੀ ਨੂੰ ਸੈਰ-ਸਪਾਟਾ ਸਥਾਨ ਵਜੋ ਕੀਤਾ ਜਾ ਰਿਹਾ ਹੈ ਵਿਕਸਿਤ
ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਲੋਹਗੜ੍ਹ ਦੇ ਨਾਲ-ਨਾਲ ਸੂਬਾ ਸਰਕਾਰ ਆਦਿਬਦਰੀ ਨੂੰ ਵੀ ਸੈਰ-ਸਪਾਟਾ ਦੀ ਦ੍ਰਿਸ਼ਟੀ ਨਾਲ ਵਿਕਸਿਤ ਕਰ ਰਹੀ ਹੈ। ਆਦਿਬਦਰੀ ਵਿਚ ਡੈਮ ਬੈਰਾਜ ਬਣਾਇਆ ਜਾ ਰਿਹਾ ਹੈ। ਆਦਿਬਦਰੀ ਦਾ ਸਰਸਵਤੀ ਨਦੀ ਦੇ ਨਾਲ ਸਬੰਧ ਹੋਣ ਦੇ ਨਾਤੇ ਇੱਥੇ ਵੀ ਇਤਿਹਾਸਕ ਮਹਤੱਵ ਹੈ। ਇਸ ਲਈ ਭਵਿੱਖ ਵਿਚ ਲੋਹਗੜ੍ਹ ਤੋਂ ਲੈ ਕੇ ਆਦਿਬਦਰੀ ਦਾ ਖੇਤਰ ਸੈਨਾਨੀ ਦੀ ਦ੍ਰਿਸ਼ਟੀ ਨਾਲ ਮਹਤੱਵਪੂਰਣ ਸਥਾਨ ਬਣੇਗਾ। ਰਾਜ ਸਰਕਾਰ ਸੂਬੇ ਵਿਚ ਸੈਰ-ਸਪਾਟਾ ਨੂੰ ਪ੍ਰੋਤਸਾਹਨ ਦੇਣ ਲਈ ਲਗਾਤਾਰ ਯਤਨਸ਼ੀਲ ਹੈ। ਮੀਟਿੰਗ ਵਿਚ ਮੁੱਖ ਮੰਤਰੀ ਦੇ ਮੁੱਖ ਪ੍ਰਧਾਨ ਸਕੱਤਰ ਡੀਐਸ ਢੇਸੀ, ਮੁੱਖ ਮੰਤਰੀ ਦੇ ਪ੍ਰਧਾਨ ਸਕੱਤਰ ਵੀ. ਉਮਾਸ਼ੰਕਰ, ਸੈਰ-ਸਪਾਟਾ ਵਿਭਾਗ ਦੇ ਪ੍ਰਧਾਨ ਸਕੱਤਰ ਐਮਡੀ ਸਿੰਨ੍ਹਾ, ਮੁੱਖ ਮੰਤਰੀ ਦੇ ਵਧੀਕ ਪ੍ਰਧਾਨ ਸਕੱਤਰ ਡਾ. ਅਮਿਤ ਅਗਰਵਾਲ, ਮੁੱਖ ਮੰਤਰੀ ਦੇ ਰਾਜਨੀਤਿਕ ਸਾਲਹਕਾਰ ਭਾਰਤ ਭੂਸ਼ਣ ਸਮੇਤ ਹੋਰ ਅਧਿਕਾਰੀ ਮੌਜੂਦ ਰਹੇ।

Related posts

ਹਰਿਆਣਾ ਵਿਚ ਸੁਚਾਰੂ ਆਵਾਜਾਈ ਯਕੀਨੀ ਕਰਨ ਲਈ ਟਰੈਫਿਕ ਪੁਲਿਸ ਵੱਲੋਂ ਚਲਾਈ ਵਿਸ਼ੇਸ਼ ਮੁਹਿੰਮ – ਗ੍ਰਹਿ ਮੰਤਰੀ

punjabusernewssite

ਯੂਕ੍ਰੇਨ ਤੋਂ ਵਾਪਸ ਆਈ ਵਿਦਿਆਰਥਣ ਨਾਲ ਗ੍ਰਹਿ ਮੰਤਰੀ ਅਨਿਲ ਵਿਜ ਨੇ ਕੀਤੀ ਮੁਲਾਕਾਤ

punjabusernewssite

ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਓਮੀਕ੍ਰਾਨ ਦੇ ਵੱਧਦੇ ਮਾਮਲਿਆਂ ਦੇ ਚੱਲਦੇ ਲਗਾਈਆਂਪਾਬੰਦੀਆਂ

punjabusernewssite