spot_img
spot_img

ਡਿਪਟੀ ਕਮਿਸ਼ਨਰ ਤੇ ਪਰਿਵਾਰਕ ਮੈਂਬਰਾਂ ਨੇ ਸਵ: ਜਸਵਿੰਦਰ ਦੀ ਯਾਦ ਚ ਲਗਾਇਆ ਪੌਦਾ

Date:

spot_img

ਸ਼ੌਕਤ ਅਹਿਮਦ ਪਰੇ ਨੇ ਪਰਿਵਾਰ ਨਾਲ ਪ੍ਰਗਟਾਇਆ ਦੁੱਖ
ਸੁਖਜਿੰਦਰ ਮਾਨ
ਬਠਿੰਡਾ, 15 ਦਸੰਬਰ : ਬੀਤੇ ਦਿਨੀਂ ਡਰਾਈਵਰ ਸਵ: ਜਸਵਿੰਦਰ ਸਿੰਘ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਸਦੀਵੀਂ ਵਿਛੋੜਾ ਦੇ ਕੇ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਜਾ ਬਿਰਾਜੇ ਸਨ, ਉਨ੍ਹਾਂ ਦੀ ਯਾਦ ਵਿੱਚ ਅੱਜ ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਤੇ ਸਵ: ਜਸਵਿੰਦਰ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਜ਼ਿਲ੍ਹਾ ਪਬੰਧਕੀ ਕੰਪਲੈਕਸ ਚ ਸਥਿਤ ਪਾਰਕ ਵਿਖੇ ਪੌਦਾ ਲਗਾਇਆ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਉਨ੍ਹਾਂ ਦੇ ਸਮੂਹ ਪਰਿਵਾਰਕ ਮੈਂਬਰਾਂ ਨਾਲ ਦੁੱਖ ਪ੍ਰਗਟਉਂਦਿਆਂ ਪ੍ਰਮਾਤਮਾ ਦਾ ਭਾਣਾ ਮੰਨਣ ਲਈ ਕਿਹਾ। ਉਨ੍ਹਾਂ ਕਿਹਾ ਕਿ ਚੰਗੇ ਇਨਸਾਨ ਤੁਰ ਜਾਣ ਤੋਂ ਬਾਅਦ ਵੀ ਸਦਾ ਦਿਲਾਂ ਵਿੱਚ ਵਸਦੇ ਰਹਿੰਦੇ ਹਨ ਅਤੇ ਉਨ੍ਹਾਂ ਦੀ ਯਾਦ ਹਮੇਸ਼ਾ ਹੀ ਪਰਛਾਵੇਂ ਵਾਂਗ ਨਾਲ-ਨਾਲ ਰਹਿੰਦੀ ਹੈ। ਇਸ ਮੌਕੇ ਡਰਾਈਵਰ ਸਵ: ਸ. ਜਸਵਿੰਦਰ ਸਿੰਘ ਦੇ ਧਰਮ ਪਤਨੀ ਪਰਮਿੰਦਰ ਕੌਰ, ਪੁੱਤਰ ਅਰਮਾਨਦੀਪ ਸਿੰਘ, ਪੁੱਤਰੀ ਅਮਨਦੀਪ ਕੌਰ ਤੋਂ ਇਲਾਵਾ ਪੀਐਸਓ ਸ. ਜਸਕਰਨ ਤੇ ਹੋਰ ਸਕਿਊਰਟੀ ਕਰਮਚਾਰੀ ਹਾਜ਼ਰ ਸਨ।

LEAVE A REPLY

Please enter your comment!
Please enter your name here

spot_img
spot_img
spot_img

Share post:

Popular

More like this
Related

ਬੀ.ਐਲ.ਓਜ਼. ਨਾਲ ਕਿਸੇ ਵੀ ਕਿਸਮ ਦਾ ਦੁਰਵਿਹਾਰ ਬਰਦਾਸ਼ਤ ਨਹੀਂ ਕੀਤਾ ਜਾਵੇਗਾ: ਸੀਈਓ ਅਨਿੰਦਿਤਾ ਮਿਤਰਾ

👉ਪਟਿਆਲਾ ਅਤੇ ਬਰਨਾਲਾ ਵਿਚ ਬੀ.ਐਲ.ਓਜ਼. ਨਾਲ ਦੁਰਵਿਹਾਰ ਕਰਨ ਵਾਲਿਆਂ...

CIA Staff Moga ਵੱਲੋਂ ਨਸ਼ਾ ਤਸਕਰੀ ਦੇ ਨੈੱਟਵਰਕ ‘ਤੇ ਵੱਡਾ ਵਾਰ ;1 ਕਿਲੋਗ੍ਰਾਮ ਹੈਰੋਇਨ ਬਰਾਮਦ,3 ਨਸ਼ਾ ਤਸਕਰ ਕਾਬੂ

Moga News:ਸ੍ਰੀ ਸਰਤਾਜ ਸਿੰਘ ਚਾਹਲ, ਸੀਨੀਅਰ ਕਪਤਾਨ ਪੁਲਿਸ, ਮੋਗਾ...

Bathinda Police ਦਾ ਥਾਣੇਦਾਰ 20 ਹਜਾਰ ਰੁਪਏ ਦੀ ਰਿਸ਼ਵਤ ਲੈਂਦਾ ਵਿਜੀਲੈਂਸ ਵੱਲੋਂ ਰੰਗੇ ਹੱਥੀ ਕਾਬੂ

Bathinda News: Bathinda Police; ਬਠਿੰਡਾ ਪੁਲਿਸ ਦੇ ਇੱਕ ਥਾਣੇਦਾਰ...