spot_img
spot_img

CIA Staff Moga ਵੱਲੋਂ ਨਸ਼ਾ ਤਸਕਰੀ ਦੇ ਨੈੱਟਵਰਕ ‘ਤੇ ਵੱਡਾ ਵਾਰ ;1 ਕਿਲੋਗ੍ਰਾਮ ਹੈਰੋਇਨ ਬਰਾਮਦ,3 ਨਸ਼ਾ ਤਸਕਰ ਕਾਬੂ

Date:

spot_img

Moga News:ਸ੍ਰੀ ਸਰਤਾਜ ਸਿੰਘ ਚਾਹਲ, ਸੀਨੀਅਰ ਕਪਤਾਨ ਪੁਲਿਸ, ਮੋਗਾ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਹੋਏ ਦੱਸਿਆ ਕਿ ਜ਼ਿਲ੍ਹਾ ਪੁਲਿਸ ਮੋਗਾ ਵੱਲੋਂ ਨਸ਼ਾ ਤਸਕਰਾਂ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਤਹਿਤ ਇੱਕ ਦੋਸ਼ੀ ਨੂੰ ਗ੍ਰਿਫ਼ਤਾਰ ਕਰਕੇ 01 ਕਿੱਲੋ ਗ੍ਰਾਮ ਹੈਰੋਇਨ ਬਰਾਮਦ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਗਈ ਹੈ।ਸ੍ਰੀ ਚਾਹਲ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਡੀ.ਜੀ.ਪੀ. ਪੰਜਾਬ ਵੱਲੋਂ ਨਸ਼ਾ ਤਸਕਰਾਂ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਤਹਿਤ ਸ੍ਰੀਮਤੀ ਨੀਲਾਂਬਰੀ ਜਗਦਲੇ ਵਿਜੇ,ਆਈ.ਜੀ. ਫਰੀਦਕੋਟ ਰੇਂਜ ਅਤੇ ਉਹਨਾਂ ਦੇ ਦਿਸ਼ਾ-ਨਿਰਦੇਸ਼ਾਂ ਹੇਠ ਬਾਲ ਕ੍ਰਿਸ਼ਨ ਸਿੰਗਲਾ, ਐਸ.ਪੀ. (ਇਨਵੈਸਟੀਗੇਸ਼ਨ) ਮੋਗਾ ਦੀ ਸੁਪਰਵੀਜ਼ਨ,ਗੁਰਪ੍ਰੀਤ ਸਿੰਘ,ਡੀ.ਐੱਸ.ਪੀ. (ਡੀ) ਅਤੇ ਸ੍ਰੀ ਸੁਖਵਿੰਦਰ ਸਿੰਘ, ਡੀ.ਐੱਸ.ਪੀ. (ਧਰਮਕੋਟ) ਮੋਗਾ ਦੀ ਅਗਵਾਈ ਹੇਠ ਸੀ.ਆਈ.ਏ ਸਟਾਫ ਦੀ ਪੁਲਿਸ ਟੀਮ ਵੱਲੋਂ ਇਲਾਕੇ ਵਿੱਚ ਗਸ਼ਤ ਅਤੇ ਨਸ਼ਾ ਤਸਕਰਾਂ ਖ਼ਿਲਾਫ਼ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਸੀ।ਦੌਰਾਨੇ ਗਸ਼ਤ ਮਿਤੀ 05-07-2026 ਨੂੰ SI ਸਤਨਾਮ ਸਿੰਘ ਸਮੇਤ ਪੁਲਿਸ ਪਾਰਟੀ ਦੇ ਬੱਸ ਅੱਡਾ ਧਰਮਕੋਟ ਮੋਜੂਦ ਸੀ ਤਾ ਮੁਖਬਰ ਨੇ ਇਤਲਾਹ ਦਿੱਤੀ ਕਿ ਗੁਰਜੀਤ ਸਿੰਘ ਉਰਫ ਪੀਲੀ ਪੁੱਤਰ ਗੁਰਨਾਮ ਸਿੰਘ ਵਾਸੀ ਠੂਠਗੜ੍ਹ ਜੋ ਹੈਰੋਇਨ ਵੇਚਣ ਦਾ ਧੰਦਾ ਕਰਦਾ ਹੈ।

ਇਹ ਵੀ ਪੜ੍ਹੋ  Bathinda Police ਦਾ ਥਾਣੇਦਾਰ 20 ਹਜਾਰ ਰੁਪਏ ਦੀ ਰਿਸ਼ਵਤ ਲੈਂਦਾ ਵਿਜੀਲੈਂਸ ਵੱਲੋਂ ਰੰਗੇ ਹੱਥੀ ਕਾਬੂ

ਜਿਸ ਦੇ ਖਿਲਾਫ ਪਹਿਲਾ ਵੀ ਨਸ਼ਾ ਵੇਚਣ ਦੇ ਮੁਕੱਦਮੇ ਦਰਜ ਹਨ। ਜੋ ਅੱਜ ਵੀ ਇਹ ਲੋਹਗੜ ਰੋਡ ਪਰ ਜਲੰਧਰ ਹਾਈਵੇ ਫਲਾਈ ਉਵਰ ਦੇ ਹੇਠਾ ਖੜ੍ਹਾ ਹੈਰੋਇਨ ਵੇਚਣ ਲਈ ਗਾਹਕਾ ਦੀ ਉਡੀਕ ਕਰ ਰਿਹਾ ਹੈ। ਜਿਸ ਖਿਲਾਫ SI ਸਤਨਾਮ ਸਿੰਘ ਨੇ ਰੁੱਕਾ ਲਿਖ ਕੇ ਉਕਤ ਮੁਕੱਦਮਾ ਦਰਜ ਰਜਿਸਟਰ ਕਰਵਾਇਆ। ਫਿਰ SI ਸਤਨਾਮ ਸਿੰਘ ਨੇ ਸਮੇਤ ਪੁਲਿਸ ਪਾਰਟੀ ਰੇਡ ਕਰਕੇ ਦੋਸੀ ਗੁਰਜੀਤ ਸਿੰਘ ਉਰਫ ਪੀਲੀ ਉਕਤ ਨੂੰ ਕਾਬੂ ਕਰਕੇ ਉਸਨੂੰ 01 ਕਿਲੋਗਰਾਮ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ।ਦੋਸ਼ੀ ਗੁਰਜੀਤ ਸਿੰਘ ਉਰਫ ਪੀਲ੍ਹੀ ਉਕਤ ਦੀ ਕਬਜਾ ਵਿੱਚਲੀ ਕਿੱਟ ਬੈਗ ਰੰਗ ਕਾਲਾ ਦੀ ਤਲਾਸੀ ਕਰਨ ਪਰ ਇਸ ਵਿੱਚੋ ਇੱਕ ਪਾਰਦਰਸ਼ੀ ਮੋਮੀ ਲਿਫਾਫਾ ਵਿੱਚ 01 ਕਿੱਲੋ ਗ੍ਰਾਮ ਹੈਰੋਇਨ ਹੋਈ। ਇਸ ਸਬੰਧੀ ਦੋਸ਼ੀ ਖ਼ਿਲਾਫ਼ ਮੁਕੱਦਮਾ ਮੁਕੱਦਮਾ ਨੰਬਰ 182 ਮਿਤੀ 05-07-2026 ਅ/ਧ 21/61/85 NDPS Act ਥਾਣਾ ਧਰਮਕੋਟ ਦਰਜ ਰਜਿਸਟਰ ਕੀਤਾ ਗਿਆ।

ਇਹ ਵੀ ਪੜ੍ਹੋ  Canada ‘ਚ ਦੋ ਪੰਜਾਬੀ ਨੌਜਵਾਨਾਂ ਦੀ ਨਹਿਰ ‘ਚ ਡੁੱਬਣ ਨਾਲ ਹੋਈ ਮੌ*ਤ

ਦੋਸੀ ਗੁਰਜੀਤ ਸਿੰਘ ਉਰਫ ਪੀਲ੍ਹੀ ਉਕਤ ਨੇ ਦੋਰਾਨੇ ਪੁੱਛਗਿੱਛ ਤੇ ਬਿਆਨ ਇੰਕਸਾਫ ਮੁਤਾਬਿਕ ਸਾਜਨ ਕੁਮਾਰ ਪੁੱਤਰ ਰੋਸ਼ਨ ਲਾਲ ਪੁੱਤਰ ਮੋਹਣ ਸਿੰਘ ਵਾਸੀ ਹਾਜੀ ਬੇਟੂ ਥਾਣਾ ਗੁਰੂ ਹਰ ਸਹਾਇ ਜਿਲ੍ਹਾ ਫਿਰੋਜਪੁਰ ਅਤੇ ਰਮਨ ਸਿੰਘ ਉਰਫ ਅਜੈ ਪੁੱਤਰ ਰਵਿੰਦਰ ਸਿੰਘ ਪੁੱਤਰ ਹਰਬੰਸ ਸਿੰਘ ਵਾਸੀ ਮੋਹਣ ਕੇ ਉਤਾੜ ਥਾਣਾ ਗੁਰੂ ਹਰ ਸਹਾਇ ਜਿਲ੍ਹਾ ਫਿਰੋਜਪੁਰ ਨੂੰ ਬਤੌਰ ਬੈਂਕਵਾਰਡ ਲਿੰਕ ਦੋਸੀ ਨਾਮਜਦ ਕਰਕੇ ਵਾਧਾ ਜੁਰਮ 29 NDPS ACT ਕਰਕੇ ਮਿਤੀ 05-07-2026 ਨੂੰ ਦੋਸੀਆਨ ਸਾਜਨ ਕੁਮਾਰ ਅਤੇ ਰਮਨ ਸਿੰਘ ਉਰਫ ਅਜੈ ਉਕਤਾਨ ਨੂੰ ਮੁਕੱਦਮਾ ਹਜਾ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ। ਦੋਸ਼ੀਆਨ ਉਕਤਾਨ ਨੂੰ  ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਿਲ ਕਰਕੇ ਇਹਨਾ ਪਾਸੋ ਬ੍ਰਾਮਦਾ ਹੈਰੋਇਨ ਸਬੰਧੀ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।        

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

LEAVE A REPLY

Please enter your comment!
Please enter your name here

spot_img
spot_img
spot_img

Share post:

Popular

More like this
Related

ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਮੁਲਾਜ਼ਮ ਯੂਨੀਅਨਾਂ ਦੀਆਂ ਮੁੱਦਿਆਂ ਦੇ ਹੱਲ ਲਈ ਅਹਿਮ ਮੀਟਿੰਗਾਂ

👉ਮੀਟਿੰਗਾਂ ਵਿੱਚ ਸਿੱਖਿਆ ਮੁਲਾਜ਼ਮਾਂ ਦੇ ਤਨਖਾਹ, ਬਦਲੀਆਂ ਅਤੇ ਰੈਗੂਲਰ...

ਬੀ.ਐਲ.ਓਜ਼. ਨਾਲ ਕਿਸੇ ਵੀ ਕਿਸਮ ਦਾ ਦੁਰਵਿਹਾਰ ਬਰਦਾਸ਼ਤ ਨਹੀਂ ਕੀਤਾ ਜਾਵੇਗਾ: ਸੀਈਓ ਅਨਿੰਦਿਤਾ ਮਿਤਰਾ

👉ਪਟਿਆਲਾ ਅਤੇ ਬਰਨਾਲਾ ਵਿਚ ਬੀ.ਐਲ.ਓਜ਼. ਨਾਲ ਦੁਰਵਿਹਾਰ ਕਰਨ ਵਾਲਿਆਂ...