spot_img
spot_img

ਜੀਰੇ ਸਰਾਬ ਫੈਕਟਰੀ ਅੱਗੇ ਮੋਰਚੇ ਨੂੰ ਜਬਰੀ ਚੁੱਕਣ ਦਾ ਕੀਤਾ ਵਿਰੋਧ

Date:

spot_img

ਸੁਖਜਿੰਦਰ ਮਾਨ
ਬਠਿੰਡਾ, 18 ਦਸੰਬਰ: ਪੇਂਡੂ ਮਜ਼ਦੂਰ ਯੂਨੀਅਨ ਦੇ ਆਗੂ ਸੁਖਪਾਲ ਸਿੰਘ ਖਿਆਲੀ ਵਾਲਾ ਅਤੇ ਕਿਰਤੀ ਕਿਸਾਨ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਅਮਰਜੀਤ ਸਿੰਘ ਨੇ ਇੱਥੇ ਜਾਰੀ ਪ੍ਰੈਸ ਬਿਆਨ ਵਿਚ ਜੀਰੇ ਸ਼ਰਾਬ ਫੈਕਟਰੀ ਨੂੰ ਬੰਦ ਕਰਨ ਦੀ ਮੰਗ ਨੂੰ ਲੈ ਕੇ ਚੱਲ ਰਹੇ ਮੋਰਚੇ ਨੂੰ ਪੰਜਾਬ ਸਰਕਾਰ ਵੱਲੋ ਜਬਰੀ ਚੁੱਕਵਾਉਣ ਲਈ ਕੀਤੀ ਧੱਕੇਸ਼ਾਹੀ ਦੀ ਨਿੰਦਾ ਕਰਦਿਆਂ ਕਿਹਾ ਕਿ ਮੌਜੂਦਾ ਸਰਕਾਰ ਵੀ ਪਿਛਲੀਆਂ ਸਰਕਾਰਾਂ ਦੇ ਰਾਸਤਿਆਂ ’ਤੇ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਕਿਸਾਨ ਆਗੂਆਂ ਦੇ ਘਰਾਂ ਵਿੱਚ ਛਾਪੇਮਾਰੀ ਕੀਤੀ ਜਾ ਰਹੀ ਹੇ ਅਤੇ ਕਈ ਆਗੂਆਂ ਨੂੰ ਗ੍ਰਿਫ਼ਤਾਰ ਵੀ ਕਰ ਲਿਆਂ ਗਿਆ ਹੈ। ਪੰਜਾਬ ਸਰਕਾਰ ਲੋਕਾਂ ਦੀ ਮੰਗਾਂ ਮੰਨਣ ਦੀ ਬਜਾਏ ਫੈਕਟਰੀ ਮਾਲਕਾਂ ਦਾ ਪੱਖ ਪੂਰ ਰਹੀ ਹੈ। ਆਗੂਆਂ ਨੇ ਸਰਕਾਰ ਦੀ ਇਸ ਲੋਕ ਵਿਰੋਧੀ ਕਾਰਵਾਈ ਦੀ ਸ਼ਖਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਮੰਗ ਕੀਤੀ ਕਿ ਸ਼ਰਾਬ ਫੈਕਟਰੀ ਨੂੰ ਤੁਰੰਤ ਬੰਦਾ ਕੀਤਾ ਜਾਵੇ, ਕਿਸਾਨ ਆਗੂਆਂ ’ਤੇ ਦਰਜ ਕੀਤੇ ਝੂਠੇ ਪਰਚੇ ਰੱਦ ਕੀਤੇ ਜਾਣ ਅਤੇ ਗ੍ਰਿਫਤਾਰ ਕੀਤੇ ਆਗੂਆਂ ਨੂੰ ਰਿਹਾਅ ਕੀਤਾ ਜਾਵੇ। ਮਜਦੂਰ ਕਿਸਾਨ ਜੰਥੇਬੰਦੀ ਨੇ ਜੀਰੇ ਚੱਲ ਰਹੇ ਮੋਰਚੇ ਡਟਵੀ ਹਮਾਇਤ ਕਰਨ ਦੀ ਐਲਾਨ ਕੀਤਾ।

LEAVE A REPLY

Please enter your comment!
Please enter your name here

spot_img
spot_img
spot_img

Share post:

Popular

More like this
Related

DIG ਦੀ ਵੱਡੀ ਕਾਰਵਾਈ; SHO ਨੂੰ ਮੌਕੇ ‘ਤੇ ਕੀਤਾ Suspend, ਇਹ ਰਹੇ ਕਾਰਨ…

Amritsar News: ਪੰਜਾਬ ਪੁਲਿਸ ਵਿਚ ਧਾਕੜ ਅਫ਼ਸਰ ਵਜੋਂ ਜਾਣੇ...

Punjab ‘ਚ IAS ਅਧਿਕਾਰੀਆਂ ਦੀਆਂ ਹੋਈਆਂ ਬਦਲੀਆਂ, ਦੇਖੋ ਲਿਸਟ

Punjab News: Punjab Government ਨੇ ਦੇਰ ਸ਼ਾਮ ਨੂੰ ਇੱਕ...

ਬਠਿੰਡਾ ‘ਚ ਟਰੈਕਟਰ ‘ਤੇ ਗਾਣੇ ਨੂੰ ਲੈ ਕੇ ਹੋਏ ਵਿਵਾਦ ‘ਚ ਨੌਜਵਾਨ ਦਾ ਕ*ਤ*ਲ

Bathinda News: ਬਠਿੰਡਾ ਜਿਲ੍ਹੇ ਦੇ ਥਾਣਾ ਮੋੜ ਅਧੀਨ ਆਉਂਦੇ...