Bathinda News: ਬਠਿੰਡਾ ਜਿਲ੍ਹੇ ਦੇ ਥਾਣਾ ਮੋੜ ਅਧੀਨ ਆਉਂਦੇ ਪਿੰਡ ਘੁੰਮਣ ਕਲਾਂ ਵਿਖੇ ਬੁੱਧਵਾਰ ਤੜਕਸਾਰ ਇੱਕ ਪੁਰਾਣੀ ਰੰਜਿਸ਼ ਦੇ ਚਲਦਿਆਂ ਨੌਜਵਾਨ ਦੇ ਕਤਲ ਦੀ ਖ਼ਬਰ ਮਿਲੀ ਹੈ। ਮ੍ਰਿਤਕ ਤੇ ਮੁਲਜ਼ਮ ਗੁਆਂਢੀ ਦੱਸੇ ਜਾ ਰਹੇ ਹਨ, ਜਿੰਨ੍ਹਾਂ ਦਾ ਕੁੱਝ ਦਿਨ ਪਹਿਲਾਂ ਟਰੈਕਟਰ ‘ਤੇ ਗਾਣੇ ਚਲਾਉਣ ਨੂੰ ਲੈ ਕੇ ਵਿਵਾਦ ਹੋਇਆ ਦਸਿਆ ਜਾ ਰਿਹਾ। ਮ੍ਰਿਤਕ ਨੌਜਵਾਨ ਦੀ ਨੌਜਵਾਨ ਰਜਿੰਦਰ ਸਿੰਘ ਪੁੱਤਰ ਜੱਗਾ ਸਿੰਘ ਵਜੋਂ ਹੋਈ ਹੈ।
ਇਹ ਵੀ ਪੜ੍ਹੋ 👉Goniana Civil Hospital ਦੇ ਸਫਾਈ ਕਰਮੀ ਦੀ ਬਾਥਰੂਮ ਵਿੱਚ ਸ਼ੱਕੀ ਹਾਲਾਤਾਂ ‘ਚ ਮੌਤ
ਪਤਾ ਲੱਗਿਆ ਹੈ ਕਿ ਰਜਿੰਦਰ ਸਿੰਘ ਘਟਨਾ ਸਮੇਂ ਖੇਤ ਗਿਆ ਹੋਇਆ ਸੀ, ਜਿੱਥੇ ਮੁਲਜਮ ਕਰਨੈਲ ਸਿੰਘ, ਉਸਦੇ ਪੁੱਤਰ ਰਾਜਦੀਪ ਸਿੰਘ ਅਤੇ ਭਤੀਜ਼ੇ ਮੱਘਰ ਸਿੰਘ ਨਾਲ ਤਕਰਾਰਬਾਜ਼ੀ ਹੋ ਗਈ, ਜਿਸਤੋਂ ਬਾਅਦ ਮੁਲਜਮਾਂ ਨੇ 2 ਅਣਪਛਾਤੇ ਵਿਅਕਤੀਆਂ ਦੀ ਮੱਦਦ ਨਾਲ ਉਸਦੇ ਉੱਪਰ ਤੇਜਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਥਾਣਾ ਮੋੜ ਦੇ ਐੱਸ.ਐੱਚ.ਓ.ਇੰਸਪੈਕਟਰ ਤਰੁਣਦੀਪ ਸਿੰਘ ਨੇ ਘਟਨਾ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਇਸ ਕਤਲ ਦੇ ਸੰਬੰਧ ਵਿਚ ਕਰਨੈਲ ਸਿੰਘ, ਰਾਜਦੀਪ ਸਿੰਘ ਤੇ ਮੱਘਰ ਸਿੰਘ ਤੋਂ ਇਲਾਵਾ ਦੋ ਹੋਰ ਅਛਪਛਾਤੇ ਵਿਅਕਤੀਆਂ ਵਿਰੁੱਧ ਮਾਮਲਾ ਦਰਜ਼ ਕਰ ਲਿਆ ਹੈ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।





