Sunday, May 3, 2026
spot_img
spot_img

ਨਵੇਂ ਸਾਲ ਦੀ ਰਾਤ ’ਚ ਲੁਟੇਰਿਆਂ ਨੇ ਸ਼ਹਿਰ ਵਿਚ ਵਰਸਾਇਆ ਕਹਿਰ

Date:

spot_img

ਦੋ ਥਾਵਾਂ ‘ਤੇ ਰਾਡਾਂ ਨਾਲ ਕੁੱਟਮਾਰ ਤੋਂ ਬਾਅਦ ਕੀਤੀ ਲੁੱਟਖੋਹ, ਕਈ ਜਖ਼ਮੀ
ਪੰਜਾਬੀ ਖ਼ਬਰਸਾਰ ਬਿਉਰੋ
ਬਠਿੰਡਾ, 1 ਜਨਵਰੀ: ਸਾਲ 2022 ਦੀ ਆਖ਼ਰੀ ਰਾਤ ਨੂੰ ਜੁਰਮ ਰਹਿਤ ਰਾਤ ਬਣਾਉਣ ਲਈ ਬੇਸ਼ੱਕ ਚੱਪੇ-ਚੱਪੇ ’ਤੇ ਪੁਲਿਸ ਤੈਨਾਤ ਸੀ ਪ੍ਰੰਤੂ ਲੁਟੇਰਿਆਂ ਨੇ ਬੇਖੌਫ਼ ਹੋ ਕੇ ਦੋ ਥਾਂ ਵਾਰਦਾਤਾਂ ਨੂੰ ਅੰਜਾਮ ਦਿੰਦਿਆਂ ਕਈ ਵਿਅਕਤੀਆਂ ਨੂੰ ਜਖ਼ਮੀ ਕਰ ਦਿੱਤਾ। ਜਖਮੀ ਵਿਅਕਤੀਆਂ ਨੂੰ ਸ਼ਹਿਰ ਦੀ ਸਮਾਜ ਸੇਵੀ ਸੰਸਥਾ ਨੌਜਵਾਨ ਵੈਲਫ਼ੇਅਰ ਸੁਸਾਇਟੀ ਦੇ ਮੈਂਬਰਾਂ ਨੇ ਸਿਵਲ ਹਸਪਤਾਲ ਦਾਖ਼ਲ ਕਰਵਾਇਆ, ਜਿਸਤੋਂ ਬਾਅਦ ਪੁਲਿਸ ਵਲੋਂ ਵੀ ਜਾਂਚ ਸ਼ੁਰੂ ਕਰ ਦਿੱਤੀ ਗਈ। ਸੰਸਥਾ ਦੇ ਪ੍ਰਧਾਨ ਸੋਨੂੰ ਮਹੇਸ਼ਵਰੀ ਨੇ ਦਸਿਆ ਕਿ ਲੁਟੇਰਿਆਂ ਵਲੋਂ ਰਾਤ ਸਮੇਂ ਪੈਟਰੋਲ ਪੰਪ ਦੇ ਕਰਿੰਦੇ ਅਤੇ ਇੱਕ ਕਰਿਆਣਾ ਸਟੋਰ ਦੇ ਮਾਲਕ ਨੂੰ ਨਿਸ਼ਾਨਾ ਬਣਾਇਆ ਤੇ ਗੰਭੀਰ ਰੂਪ ਵਿਚ ਜਖਮੀ ਕਰਕੇ ਉਨ੍ਹਾਂ ਕੋਲੋ ਹਜ਼ਾਰਾਂ ਰੁਪਏ ਲੁੱਟ ਲਏ। ਸੂਚਨਾ ਮੁਤਾਬਕ ਗੋਨਿਆਣਾ ਰੋਡ ਉਪਰ ਸਥਿਤ ਐੱਨਐੱਫਐੱਲ ਕੋਲ ਬਰਜ਼ੇਸ ਕੁਮਾਰ ਵਾਸੀ ਆਦਰਸ਼ ਨਗਰ ਪੈਟਰੋਲ ਪੰਪ ਤੋਂ ਡਿਊਟੀ ਕਰਕੇ ਵਾਪਸ ਘਰ ਜਾ ਰਿਹਾ ਸੀ। ਜਿਸ ਦੌਰਾਨ ਰਾਸਤੇ ਵਿਚ ਕਰੀਬ ਅੱਧੀ ਦਰਜ਼ਨ ਨੌਜਵਾਨਾਂ ਨੇ ਉਸਨੂੰ ਰੋਕ ਕੇ ਨਲਕੇ ਦੀ ਹੱਥੀ ਨਾਲ ਹਮਲਾ ਕਰ ਦਿੱਤਾ, ਜਿਸ ਕਾਰਨ ਉਹ ਗੰਭੀਰ ਰੂਪ ਵਿਚ ਜਖਮੀ ਹੋ ਗਿਆ। ਇਸ ਦੌਰਾਨ ਲੁਟੇਰੇ ਉਸਦੇ ਕੋਲ ਪੰਪ ਦੇ ਕੈਸ ਵਜੋਂ ਮੌਜੂਦ 20 ਹਜ਼ਾਰ ਰੁਪਏ ਲੁੱਟ ਕੇ ਲੈ ਗਏ। ਸੜਕ ਕਿਨਾਰੇ ਉਪਰ ਇੱਕ ਵਿਅਕਤੀ ਦੇ ਜਖਮੀ ਪਏ ਹੋਣ ਦੀ ਸੂਚਨਾ ਮਿਲਣ ’ਤੇ ਨੌਜਵਾਨ ਵੈੱਲਫੇਅਰ ਸੁਸਾਇਟੀ ਦੇ ਮੈਂਬਰ ਮੌਕੇ ’ਤੇ ਪੁੱਜੇ ਤੇ ਬਰਜੇਸ਼ ਕੁਮਾਰ ਨੂੰ ਹਸਪਤਾਲ ਦਾਖ਼ਲ ਕਰਵਾਇਆ। ਇਸਤੋਂ ਇਲਾਵਾ ਇੱਕ ਹੋਰ ਘਟਨਾ ਵਿਚ ਇੱਕ ਕਰਿਆਨਾ ਵਪਾਰੀ ਨੂੰ ਵੀ ਲੁਟੇਰਿਆਂ ਨੇ ਨਿਸ਼ਾਨਾ ਬਣਾਂਇਆ ਅਤੇ ਉਸਦੇ ਕੋਲ ਮੌਜੂਦ 40 ਹਜ਼ਾਰ ਰੁਪਏ ਲੁੱਟ ਕੇ ਲੈ ਗਏ। ਜਖਮੀ ਦੀ ਪਹਿਚਾਣ ਅਜੈ ਵਾਸੀ ਗਾਂਧੀ ਨਗਰ ਦੇ ਤੌਰ ’ਤੇ ਹੋਈ ਹੈ। ਉਧਰ ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

Share post:

spot_img

Popular

More like this
Related

Bathinda ਦੀ ਡਾਕਟਰ ਵੱਲੋਂ ਸਿਵਲ ਹਸਪਤਾਲ ਦੇ ਕੁਆਟਰਾਂ ਵਿਚ ਆਤਮਹੱਤਿਆ!

Bathinda News: Bathinda ਜਿਲ੍ਹੇ ਨਾਲ ਸਬੰਧਤ ਇੱਕ ਮਹਿਲਾ ਡਾਕਟਰ...

Chandigarh News: ‘AAP’ ਨੇ ਜਾਰੀ ਕੀਤੀ ਨਵੀਂ ਲਿਸਟ, ਸਿਆਸੀ ਹਲਚਲ ਤੇਜ਼ !

Chandigarh News: ਪੰਜਾਬ ਵਿੱਚ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ...

Chennai Airport: ਚੱਲਦੇ ਜਹਾਜ਼ ਤੋਂ ਯਾਤਰੀ ਨੇ ਮਾਰੀ ਛਾਲ, ਮਚਿਆ ਹੜਕੰਪ !

Chennai Airport: ਅੱਜ ਸਵੇਰੇ ਇੱਕ ਹੈਰਾਨ ਕਰ ਦੇਣ ਵਾਲੀ...