Sunday, May 3, 2026
spot_img
spot_img

ਨਵੇਂ ਸਾਲ ਮੌਕੇ ਬਠਿੰਡਾ ਪੁਲਿਸ ਦੀ ਵਿੱਲਖਣ ਮੁਹਿੰਮ

Date:

spot_img

ਨਵੇਂ ਸਾਲ ਦੀ ਵਧਾਈ ਦਿੰਦਿਆਂ ਰਾਹਗੀਰਾਂ ਨੂੰ ਟਰੈਫ਼ਿਕ ਨਿਯਮਾਂ ਦੀ ਪਾਲਣਾ ਲਈ ਦਿੱਤੇ ਗੁਲਾਬ ਦੇ ਫੁੱਲ
ਐਸ.ਐਸ.ਪੀ ਤੇ ਵਿਧਾਇਕ ਨੇ ਨਵੇਂ ਸਾਲ ’ਤੇ ਲੋਕਾਂ ਨੂੰ ਟਰੈਫ਼ਿਕ ਨਿਯਮਾਂ ਦੀ ਪਾਲਣਾ ਦਾ ਪ੍ਰਣ ਲੈਣ ਦੀ ਕੀਤੀ ਅਪੀਲ
ਸੁਖਜਿੰਦਰ ਮਾਨ
ਬਠਿੰਡਾ, 1 ਜਨਵਰੀ : ਅੱਜ ਨਵੇਂ ਸਾਲ ਦੇ ਮੌਕੇ ਬਠਿੰਡਾ ਦੀ ਟਰੈਫ਼ਿਕ ਪੁਲਿਸ ਨੇ ਸਲਾਘਾਯੋਗ ਕੰਮ ਕਰਦਿਆਂ ਲੋਕਾਂ ਦੀਆਂ ਬੇਸ਼ਕੀਮਤੀ ਜਾਨਾਂ ਨੂੰ ਬਚਾਉਣ ਲਈ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਵਿਲੱੱਖਣ ਮੁਹਿੰਮ ਚਲਾਈ। ਇਸ ਮੌਕੇ ਬਠਿੰਡਾ ਦੇ ਸ਼ਹੀਦ ਨੰਦ ਸਿੰਘ ਚੌਕ ਤੋਂ ਬੱਸ ਸਟੈਂਡ ਤੱਕ ਗੁਜਰਨ ਵਾਲੇ ਵਹੀਕਲ ਚਾਲਕਾਂ ਨੂੰ ਪੁਲਿਸ ਵਲੋਂ ਗੁਲਾਬ ਦੇ ਫੁੱਲਾਂ ਨਾਲ ਨਵੇਂ ਸਾਲ ਦੀ ਵਧਾਈ ਦਿੰਦਿਆਂ ਟਰੈਫ਼ਿਕ ਨਿਯਮਾਂ ਦੀ ਪਾਲਣਾ ਦੀ ਅਪੀਲ ਵੀ ਕੀਤੀ। ਸ਼ਹਿਰੀ ਵਿਧਾਇਕ ਜਗਰੂਪ ਸਿੰਘ ਗਿੱਲ ਤੇ ਐਸ.ਐਸ.ਪੀ ਜੇ.ਇਲਨਚੇਲੀਅਨ ਦੀ ਅਗਵਾਈ ਹੇਠ ਸਥਾਨਕ ਸ਼ਹੀਦ ਨੰਦ ਸਿੰਘ ਚੌਕ ਕੋਲ ਚਲਾਈ ਇਸ ਮੁਹਿੰਮ ਦੌਰਾਨ ਆਮ ਰਾਹਗੀਰਾਂ ਨੂੰ ਗੁਲਾਬ ਦੇ ਫੁੱਲ ਭੇਂਟ ਕੀਤੇ ਗਏ। ਇਸਦੇ ਨਾਲ ਹੀ ਲੋਕਾਂ ਨੂੰ ਟਰੈਫ਼ਿਕ ਨਿਯਮਾਂ ਦੀ ਪਾਲਣਾ ਯਕੀਨੀ ਬਣਾਉਣ ਦੀ ਅਪੀਲ ਕਰਦਿਆਂ ਵਿਧਾਇਕ ਸ: ਗਿੱਲ ਤੇ ਐਸ.ਐਸ.ਪੀ ਨੇ ਦੋ ਪਹੀਆ ਵਾਹਨ ਚਲਾਉਣ ਸਮੇਂ ਹੈਲਮੇਟ ਪਹਿਨਣ ਅਤੇ ਕਾਰ ਚਲਾਉਣ ਸਮੇਂ ਸੀਟ ਬੇਲਟ ਲਗਾਉਣ ਲਈ ਕਿਹਾ। ਇਸਦੇ ਨਾਲ ਹੀ ਆਸਰਾ ਵੈਲਫ਼ੇਅਰ ਸੁਸਾਇਟੀ ਤੇ ਸਿਵਲ ਡਿਫੈਂਸ ਦੇ ਸਹਿਯੋਗ ਨਾਲ ਰਾਹਗੀਰਾਂ ਨੂੰ ਟਰੈਫ਼ਿਕ ਨਿਯਮਾਂ ਤੋਂ ਜਾਣੂ ਕਰਵਾਉਂਦੇ ਪੈਂਫ਼ਲੰਟ ਵੀ ਵੰਡੇ ਗਏ ਤੇ ਨਾਲ ਹੀ ਰਿਫ਼ਲੈਕਟਰ ਵੀ ਲਗਾਏ ਗਏ। ਇਸ ਮੌਕੇ ਸਿਟੀ ਟਰੈਫਿਕ ਪੁਲਿਸ ਦੇ ਇੰਚਾਰਜ ਅਮਰੀਕ ਸਿੰਘ ਨੇ ਕਿਹਾ ਕਿ ਅੱਜ ਨਵੇਂ ਸਾਲ ਮੌਕੇ ਇਸ ਮੁਹਿੰਮ ਚਲਾਉਣ ਦਾ ਮਕਸਦ ਲੋਕਾਂ ਨੂੰ ਵਧਾਈ ਦੇ ਨਾਲ-ਨਾਲ ਟਰੈਫ਼ਿਕ ਨਿਯਮਾਂ ਦੀ ਪਾਲਣਾ ਦੀ ਹਿੱਤ ਅਪੀਲ ਵੀ ਸੀ। ਇਸ ਮੌਕੇ ਕੋਂਸਲਰ ਸੁਖਦੀਪ ਸਿੰਘ ਢਿੱਲੋਂ ਤੋਂ ਇਲਾਵਾ ਆਸਰਾ ਵੈਲਫੇਅਰ ਸੁਸਾਇਟੀ ਦੇ ਮੁਖੀ ਰਮੇਸ਼ ਮਹਿਤਾ, ਸਮਾਜ ਸੇਵਕ ਡਾ: ਤਰਸੇਮ ਗਰਗ,ਗੁਰਵਿੰਦਰ ਸ਼ਰਮਾ ਆਦਿ ਹਾਜ਼ਰ ਸਨ।

ਜ਼ਖ਼ਮੀ ਹੋਈ ਲੜਕੀ ਨੂੰ ਪੁਲਿਸ ਵੈਨ ਵਿਚ ਹਸਪਤਾਲ ਦਾਖਲ ਕਰਵਾਇਆ

ਬਠਿੰਡਾ: ਉਧਰ ਇਸ‌ ਮੁਹਿੰਮ ਦੇ ਸ਼ੁਰੂ ਹੋਣ ਤੋਂ ਪਹਿਲਾਂ ਹੀ ਇੱਥੋਂ ਐਕਟਿਵਾ ਤੇ ਜਾ ਰਹੀ ਇਕ ਲੜਕੀ ਅਚਨਚੇਤ ਸਕੂਟੀ ਸਲਿੱਪ ਹੋਣ ਕਾਰਨ ਡਿੱਗ ਪਈ, ਜਿਸਨੂੰ ਮੌਕੇ ਤੇ ਮੌਜੂਦ ਟਰੈਫਿਕ ਇੰਚਾਰਜ ਇੰਸਪੈਕਟਰ ਅਮਰੀਕ ਸਿੰਘ ਅਤੇ ਹੋਰਨਾਂ ਪੁਲਿਸ ਮੁਲਾਜ਼ਮਾਂ ਨੇ ਚੁੱਕ ਕੇ ਪੁਲਿਸ ਵੈਨ ਰਾਹੀ ਸਿਵਲ ਹਸਪਤਾਲ ਦਾਖਲ ਕਰਵਾਇਆ।

Share post:

spot_img

Popular

More like this
Related

‘ਜੁਗਨੂੰ’ ਨੂੰ ਮਿਲੀ ਪੁਲਿਸ ਦੀ ਕਲੀਨ ਚਿੱਟ; ਮਾਂ ਨੇ ਪਾਈ ਭਾਵੁਕ ਪੋਸਟ!

Mansa News: Sidhu Moosewala Murder Case; ਪੰਜਾਬ ਦੇ ਨਾਮਵਾਰ...

ਹਫ਼ਤਾ ਪਹਿਲਾਂ ਲਾਪਤਾ ਹੋਏ Faridkot ਦੇ ਨੌਜਵਾਨ ਦੀ ਨਹਿਰ ਵਿਚੋਂ ਲਾਸ਼ ਮਿਲੀ

Faridkot News: Faridkot ਜ਼ਿਲ੍ਹੇ ਨਾਲ ਸਬੰਧਤ ਇੱਕ ਨੌਜਵਾਨ ਦੀ...

Canada ‘ਚ Kapil Sharma ਦੇ ਕੈਫ਼ੇ ਨੇੜੇ ਮੁੜ ਗੋ/ਲੀ.ਬਾਰੀ; ਇਸ ਗਰੂੱਪ ਨੇ ਲਈ ਜਿੰਮੇਵਾਰੀ!

Canada News: Canada 'ਚ Kapil Sharma (ਕਾਮੇਡੀਅਨ ਕਪਿਲ ਸ਼ਰਮਾ)...