ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 17 ਜਨਵਰੀ : ਹਰਿਆਣਾ ਦੇ ਮੁੱਖ ਸਕੱਤਰ ਸ੍ਰੀ ਸੰਜੀਵ ਕੌਸ਼ਲ ਨੇ ਕਿਹਾ ਕਿ ਨਾਗਰਿਕਾਂ ਦੀ ਸਹੂਲਤ ਤਹਿਤ ਸੂਬਾ ਸਰਕਾਰ ਵੱਲੋਂ ਪਰਿਵਾਰ ਪਹਿਚਾਣ ਪੱਤਰ (ਪੀਪੀਪੀ) ਕੈਂਪਾਂ ਵਿਚ ਆਧਾਰ ਅਪਡੇਟ ਕਰਨ ਲਈ ਵਿਸ਼ੇਸ਼ ਕਾਊਂਟਰ ਸਥਾਪਿਤ ਕੀਤੇ ਜਾਣਗੇ। ਮੁੱਖ ਸਕੱਤਰ ਅੱਜ ਇੱਥੇ ਵੀਡੀਓ ਕਾਨਫ?ਰੈਂਸਿੰਗ ਰਾਹੀਂ ਜਿਲ੍ਹਾ ਡਿਪਟੀ ਕਮਿਸ਼ਨਰਾਂ , ਪੁਲਿਸ ਸੁਪਰਡੈਂਟਾਂ, ਪੁਲਿਸ ਕਮਿਸ਼ਨਰਾਂ ਅਤੇ ਜਿਲ੍ਹਾ ਮੁੱਖ ਦਫਤਰ ਦੇ ਹੋਰ ਸੀਨੀਅਰ ਅਧਿਕਾਰੀਆਂ ਦੇ ਨਾਲ ਆਧਾਰ ਅਪਡੇਸ਼ਨ ਨੂੰ ਲੈ ਕੇ ਮੀਟਿੰਗ ਕਰ ਰਹੇ ਸਨ। ਸ੍ਰੀ ਕੌਸ਼ਲ ਨੇ ਅਧਿਕਾਰੀਆਂ ਨੂੰ ਜਲਦੀ ਤੋਂ ਜਲਦੀ ਈ-ਦਿਸ਼ਾ ਕੇਂਦਰਾਂ ’ਤੇ ਆਈਰਿਸ ਸਕੈਨਰ ਦੀ ਉਪਲਬਧਤਾ ਯਕੀਨੀ ਕਰਨ ਦੇ ਨਿਰਦੇਸ਼ ਦਿੱਤੇ, ਤਾਂ ਜੋ ਆਧਾਰ ਪ੍ਰਮਾਣੀਕਰਣ ਪ੍ਰਭਾਵੀ ਢੰਗ ਨਾਲ ਕੀਤਾ ਜਾ ਸਕੇ। ਉਨ੍ਹਾਂ ਨੇ ਅਧਿਕਾਰੀਆਂ ਨੂੰ ਜਿਲ੍ਹਾ ਮੁੱਖ ਦਫਤਰ ਪੱਧਰ ’ਤੇ ਆਨਲਾਇਨ ਅਤੇ ਆਫਲਾਇਨ ਸਿਖਲਾਈ ਕਂੈਪ ਪ੍ਰਬੰਧਿਤ ਕਰਨ ਦੇ ਵੀ ਨਿਰਦੇਸ਼ ਦਿੱਤੇ ਤਾਂ ਜੋ ਅਧਿਕਾਰੀਆਂ ਨੂੰ ਆਧਾਰ ਪ੍ਰਮਾਣੀਕਰਣ ਦੇ ਸਬੰਧ ਵਿਚ ਸਿਖਲਾਈ ਦਿੱਤਾ ਜਾ ਸਕੇ, ਜਿਸ ਤੋਂ ਉਨ੍ਹਾਂ ਨੁੰ ਵੱਖ-ਵੱਖ ਵਿਭਾਗਾਂ ਦੇ ਕੰਮਾਂ ਵਿਚ ਤੇਜੀ ਲਿਆਉਣ ਵਿਚ ਮਦਦ ਮਿਲੇਗੀ। ਮੁੱਖ ਸਕੱਤਰ ਨੇ ਜਿਲ੍ਹਾ ਮੁੱਖ ਦਫਤਰ ਦੇ ਅਧਿਕਾਰੀਆਂ ਅਤੇ ਪੁਲਿਸ ਕਰਮਚਾਰੀਆਂ ਨੂੰ ਆਧਾਰ ਤਸਦੀਕ ਕਿਯੂਆਰ ਕੋਡ ਸਕੈਨਰ ਏਪਲੀਕੇਸ਼ਨ ਐਮ ਆਧਾਰ ਦੀ ਵਰਤੋ ਦੇ ਬਾਰੇ ਵਿਚ ਹੋਰ ਅਧਿਕਾਰੀਆਂ ਨੂੰ ਵੀ ਜਾਣੂੰ ਕਰਵਾਉਣ ਦੇ ਨਿਰਦੇਸ਼ ਦਿੱਤੇ ਤਾਂ ਜੋ ਡੁਪਲੀਕੇਸੀ ਦੀ ਜਾਂਚ ਕੀਤੀ ਜਾ ਸਕੇ ਅਤੇ ਜਨਤਾ ਨੁੰ ਦਿੱਤੀ ਜਾਣ ਵਾਲੀ ਸੇਵਾਵਾਂ ਦਾ ਗਲਤ ਢੰਗ ਨਾਲ ਲਾਭ ਲੈਣ ਵਾਲਿਆਂ ’ਤੇ ਕੰਟਰੋਲ ਕੀਤਾ ਜਾ ਸਕੇ। ਨਵੀਂ ਵਿਕਸਿਤ ਐਮਆਧਾਰ , ਆਧਾਰ ਕਿਯੂਆਰ ਸਕੈਨਰ ਏਪਲੀਕੇਸ਼ਨ ਅਧਿਕਾਰੀਆਂ ਨੂੰ ਸ਼ੱਕੀ ਵਿਅਕਤੀਆਂ ਦੀ ਪਹਿਚਾਣ ਨੂੰ ਪ੍ਰਮਾਣਿਤ ਕਰਨ ਦੀ ਸਹੂਲਤ ਵੀ ਪ੍ਰਦਾਨ ਕਰਦੀ ਹੈ, ਇਹ ਵਿਅਕਤੀ ਦੇ ਨਾਂਅ ਦੇ ਕੁੱਝ ਅੱਖਰ ਜਾਂ ਨੰਬਰ, ਜਨਮ ਮਿੱਤੀ, ਪਤਾ, ਲਿੰਗ, ਫੋਟੋ , ਮੋਬਾਇਲ ਅਤੇ ਹਸਤਾਖਰ ਆਦਿ ਪ੍ਰਦਰਸ਼ਿਤ ਕਰਦੀ ਹੈ। ਮੁੱਖ ਸਕੱਤਰ ਨੇ ਅਧਿਕਾਰੀਆਂ ਨੂੰ ਆਧਾਰ ਵੈਲੀਡੇਸ਼ਨ ਦੀ ਪ੍ਰਕ੍ਰਿਆ ਵਿਚ ਤੇਜੀ ਲਿਆਉਣ ਦੇ ਨਿਰਦੇਸ਼ ਦਿੱਤੇ। ਜਿਨ੍ਹਾਂ ਨਾਗਰਿਕਾਂ ਦੇ ਆਧਾਰ ਕਾਰਡ ਬਣੇ ਹੋਏ 10 ਸਾਲ ਤੋਂ ਵੱਧ ਸਮੇਂ ਹੋ ਗਿਆ ਹੈ ਅਤੇ ਉਨ੍ਹਾਂ ਨੂੰ ਪਿਛਲੇ 10 ਸਾਲਾਂ ਵਿਚ ਆਪਣੇ ਆਧਾਰ ਅਪਡੇਟ ਨਹੀਂ ਕੀਤਾ ਹੈ, ਉਨ੍ਹਾਂ ਨੂੰ ਸਰਕਾਰੀ ਸੇਵਾਵਾਂ ਦਾ ਲਗਾਤਾਰ ਲਾਭ ਚੁੱਕਣ ਦੇ ਲਈ ਪਹਿਚਾਣ ਦੇ ਪ੍ਰਮਾਣ (ਪੀਓਆਈ) ਅਤੇ ਪਤੇ ਦੇ ਪ੍ਰਮਾਣ (ਪੀਓਏ) ਦੇ ਵੈਧ ਦਸਤਾਵੇਜਾਂ ਦੇ ਨਾਲ ਆਧਾਰ ਅਪਡੇਟ ਕਰ ਕੇ ਆਪਣੇ ਆਧਾਰ ਵੇਰਵੇ ਨੂੰ ਫਿਰ ਤੋਂ ਤਸਦੀਕ ਕਰਨ ਦੀ ਜਰੂਰਤ ਹੈ। ਮੀਟਿੰਗ ਵਿਚ ਵਿੱਤ ਵਿਭਾਗ ਦੇ ਵਧੀਕ ਮੁੱਖ ਸਕੱਤਰ ਅਨੁਰਾਗ ਰਸਤੋਗੀ, ਸੂਚਨਾ, ਤਕਨਾਲੋਜੀ, ਇਲੈਕਟਰੋਨਿਕਸ ਅਤੇ ਸੰਚਾਰ ਵਿਭਾਗ ਦੇ ਵਧੀਕ ਮੁੱਖ ਸਕੱਤਰ ਆਨੰਦ ਮੋਹਨ ਸ਼ਰਣ, ਯੂਆਈਡੀਏਆਈ, ਖੇਤਰੀ ਦਫਤਰ ਚੰਡੀਗੜ੍ਹ ਦੀ ਉੱਪ ਮਹਾਨਿਦੇਸ਼ਕ ਭਾਵਨਾ ਗਰਗ ਸਮੇਤ ਹੋਰ ਅਧਿਕਾਰੀ ਮੌਜੂਦ ਸਨ।
Share the post "ਪੀਪੀਪੀ ਕੈਂਪਾਂ ਵਿਚ ਵਿਸ਼ੇਸ਼ ਆਧਾਰ ਅਪਡੇਟਿੰਗ ਕਾਊਂਟਰ ਲਗਾਏ ਜਾਣਗੇ – ਮੁੱਖ ਸਕੱਤਰ"