ਮੁੱਖ ਮੰਤਰੀ ਨਾਇਬ ਸਿੰਘ ਨੇ ਪਾਣੀਪਤ ਵਿਚ ਕੀਤਾ ਅਨਾਥ ਅਤੇ ਬਜੁਰਗ ਆਸ਼ਰਮ ਦਾ ਊਦਘਾਟਨ

Date:

spot_img

ਚੰਡੀਗੜ੍ਹ, 7 ਜੁਲਾਈ : ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਨੇ ਜਨਸੇਵਾ ਸਮਿਤੀ ਸੰਸਥਾਨ ਰੋਹਤਕ ਦੀ ਪਾਣੀਪਤ ਬ੍ਰਾਂਚ ਦੇ ਤੱਤਵਾਧਾਨ ਵਿਚ ਐਤਵਾਰ ਨੂੰ ਸੌਂਫਾਪੁਰ ਪਿੰਡ ਵਿਚ ਅਨਾਥ ਅਤੇ ਬਜੁਰਗ ਆਸ਼ਰਮ ਦਾ ਊਦਘਾਟਨ ਕਰਦੇ ਹੋਏ ਕਿਹਾ ਕਿ ਇਹ ਆਸ਼ਰਮ ਜਰੂਰਤਮੰਦਾਂ ਤੇ ਬੇਸਹਾਰਾ ਦੀ ਮਦਦ ਵਿਚ ਅਹਿਮ ਭੁਮਿਕਾ ਨਿਭਾਏਗਾ। ਉਨ੍ਹਾਂ ਨੇ ਕਿਹਾ ਕਿ ਅਜਿਹੇ ਸੰਸਥਾਨਾਂ ਤੋਂ ਹੋਰ ਲੋਕਾਂ ਨੂੰ ਵੀ ਪ੍ਰੇਰਣਾ ਮਿਲਦੀ ਹੈ, ਜੋ ਸਮਾਜਿਕ ਖੇਤਰ ਵਿਚ ਦੂਜਿਆਂ ਦੇ ਲਈ ਸੇਵਾਭਾਵ ਨੁੰ ਲੈ ਕੇ ਕੰਮ ਕਰਦੇ ਹਨ। ਉਨ੍ਹਾਂ ਨੇ ਕਿਹਾ ਕਿ ਇਸ ਦੇਸ਼ ਦੇ ਨਿਰਮਾਣ ਵਿਚ ਸੰਤਾਂ, ਮਹਾਪੁਰਸ਼ਾਂ ਦਾ ਮਹਤੱਵਪੂਰਨ ਯੋਗਦਾਨ ਹੈ।

ਸਿੱਧੂ ਮੂਸੇਵਾਲਾ ਦੇ ਕਤਲ ਦੇ ਗਵਾਹ ਦੂਜੀ ਗਵਾਹੀ ਦੀ ਤਰੀਕ ’ਤੇ ਵੀ ਨਹੀਂ ਪੁੱਜੇ

ਸੇਵਾ ਦੇ ਲਈ ਇਹ ਮਹਾਪੁਰਸ਼ ਹਮੇਸ਼ਾ ਪ੍ਰੇਰਣਾਦਾਇਕ ਸਾਬਿਤ ਹੁੰਦੇ ਰਹਿਣਗੇ। ਉਨ੍ਹਾਂ ਨੇ ਸੰਸਥਾਨ ਨੂੰ 21 ਲੱਖ ਰੁਪਏ ਦੀ ਰਕਮ ਆਪਣੇ ਨਿਜੀ ਕੋਸ਼ ਤੋਂ ਸਹਾਇਤਾ ਪ੍ਰਦਾਨ ਕਰਨ ਦਾ ਐਲਾਨ ਕੀਤਾ ਤੇ ਜਰੂਰਤ ਪੈਣ ’ਤੇ ਅਤੇ ਸਹਾਇਤਾ ਦਾ ਭਰੋਸਾ ਦਿੱਤਾ। ਉਨ੍ਹਾਂ ਨੇ ਕਿਹਾ ਕਿ 400 ਬੈਡ ਦਾ ਇਹ ਆਸ਼ਰਮ ਮਨੁੱਖ ਸੇਵਾ ਦੀ ਜਿੰਦਾ ਜਾਗਦੀ ਮਿਸਾਲ ਹੈ। ਇਹ ਉਨ੍ਹਾਂ ਲੋਕਾਂ ਦੇ ਲਈ ਬਹੁਤ ਹੀ ਮਦਦਗਾਰ ਸਾਬਤ ਹੋਵੇਗਾ ਜੋ ਸਮਾਜ ਦੀ ਮੁੱਖ ਧਾਰਾ ਤੋਂ ਕੱਟ ਗਏ ਸਨ। ਉਨ੍ਹਾਂ ਨੇ ਸੰਸਥਾਨ ਵੱਲੋਂ ਕੀਤੇ ਗਏ ਇਸ ਪਵਿੱਤਰ ਕੰਮ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਸਰਕਾਰ ਦੇ ਨਾਲ ਸਮਾਜ ਵੀ ਇਸ ਤਰ੍ਹਾ ਦੇ ਪੁੰਨ ਦੇ ਕੰਮਾਂ ਨੁੰ ਅੱਗੇ ਵਧਾਉਣ ਤੇ ਜਨਭਲਾਈ ਦੇ ਲਈ ਸਦਾ ਤਿਆਰ ਰਹਿੰਦਾ ਹੈ।

ਸੁਖਬੀਰ ਸਿੰਘ ਬਾਦਲ ਨੇ ਯੂ.ਕੇ. ਦੇ ਚੁਣੇ ਗਏ 11 ਸਿੱਖ ਐਮ ਪੀਜ਼ ਨੂੰ ਦਿੱਤੀ ਵਧਾਈ

ਇਸ ਮੌਕੇ ’ਤੇ ਸੰਸਥਾ ਦੇ ਪ੍ਰਧਾਨ ਸਤੀਸ਼ ਗੋਇਲ ਨੈ ਦਸਿਆ ਕਿ ਇਸ ਆਸ਼ਰਮ ਦੇ ਨਿਰਮਾਣ ’ਤੇ 10 ਕਰੋੜ ਦੀ ਲਾਗਤ ਆਈ ਹੈ। ਆਸ਼ਰਮ ਦੇ ਨਿਰਮਾਣ ਵਿਚ ਵਿਕਾਸ, ਪੰਚਾਇਤ ਅਤੇ ਸਹਿਕਾਰਤਾ ਰਾਜ ਮੰਤਰੀ ਮਹੀਪਾਲ ਢਾਂਡਾ ਤੇ ਰਾਜਸਭਾ ਸਾਂਸਦ ਕ੍ਰਿਸ਼ਦ ਲਾਲ ਪੰਵਾਰ ਨੇ ਵੀ ਆਪਣੇ ਏਛਿੱਕ ਕੋਸ਼ ਤੋਂ 11-11 ਲੱਖ ਰੁਪਏ ਦੇਣ ਦਾ ਐਲਾਨ ਕੀਤਾ।ਇਸ ਮੌਕੇ ’ਤੇ ਸਾਬਕਾ ਮੰਤਰੀ ਮਨੀਸ਼ ਗਰੋਵਰ, ਡਿਪਟੀ ਕਮਿਸ਼ਨਰ ਵੀਰੇਂਦਰ ਕੁਮਾਰ ਦਹਿਆ, ਸਵਾਮੀ ਪਰਮਾਨੰਦ ਆਦਿ ਮੌਜੂਦ ਰਹੇ।

 

spot_img
spot_img

Share post:

Popular

More like this
Related

CM Nayab Singh Saini ने स्वीडन में इंडिया-स्वीडन इनोवेशन डे 2026 कार्यक्रम में बतौर मुख्य अतिथि शिरकत की

इंडो-स्वीडन इनोवेशन डे पर उपस्थित होना सम्मान और प्रसन्नता...

CM Nayab Singh Saini ने स्वीडिश कंपनियों के प्रतिनिधियों से राउंड टेबल वार्ता की, निवेश का न्यौता दिया

👉मेक इन इंडिया अभियान में मेक विद स्वीडन निभाएगा...