Thursday, May 21, 2026
spot_img
spot_img
spot_img

ਸੰਘਰਸ਼ ਕਮੇਟੀ ਵੱਲੋਂ 30 ਜਨਵਰੀ ਨੂੰ ਨਗਰ ਕੌਂਸਲ ਮੌੜ ਅੱਗੇ ਲਗਾਇਆ ਜਾਵੇਗਾ ਧਰਨਾ

Date:

spot_img

ਹਲਕਾ ਵਿਧਾਇਕ ਤੇ ਈ.ਓ. ਮੌੜ ਦੇ ਵਿਰੋਧ ’ਚ ਲਿਆ ਫੈਸਲਾਂ
ਮਾਮਲਾ ਦਲਿਤ ਪਰਿਵਾਰ ਅਤੇ ਸਮਾਜਸੇਵੀ ਲੋਕਾਂ ’ਤੇ ਦਰਜ਼ ਕੀਤੇ ਮੁਕੱਦਮੇਂ ਦਾ
ਭੋਲਾ ਸਿੰਘ ਮਾਨ
ਮੌੜ ਮੰਡੀ, 28 ਜਨਵਰੀ : ਨਗਰ ਕੌਂਸਲ ਮੌੜ ਵੱਲੋਂ ਮਕਾਨ ਢਾਹੁਣ ਦਾ ਵਿਰੋਧ ਕਰਨ ਵਾਲੇ ਦਲਿਤ ਪਰਿਵਾਰ ਅਤੇ ਸਮਾਜਸੇਵੀ ਲੋਕਾਂ ’ਤੇ ਦਰਜ਼ ਕਰਵਾਏ ਗਏ ਮੁਕੱਦਮੇ ਨੂੰ ਲੈ ਕਿ ਜਥੇਬੰਦੀਆਂ ਅਤੇ ਸੰਘਰਸ਼ ਕਮੇਟੀ ਦਾ ਗੁੱਸਾ ਦਿਨੋਂ ਦਿਨ ਵੱਧਦਾ ਜਾ ਰਿਹਾ ਹੈ। ਜਿਸ ਦੇ ਤਹਿਤ ਸੰਘਰਸ਼ ਕਮੇਟੀ ਵੱਲੋਂ ਇੱਕ ਮੀਟਿੰਗ ਦੌਰਾਨ ਧਰਨਾ ਲਗਾਉਣ ਅਤੇ ਰੋਸ ਪ੍ਰਦਰਸ਼ਨ ਕਰਨ ਦਾ ਫੈਸਲਾ ਲਿਆ ਹੈ। ਇਸ ਮੌਕੇ ਗੁਰਦੁਆਰਾ ਸਾਹਿਬ ਪਾਤਸ਼ਾਹੀ ਨੌਵੀਂ ਮੌੜ ਕਲਾਂ ਦੇ ਪ੍ਰਧਾਨ ਗੁਰਚਰਨ ਸਿੰਘ, ਰੇਸ਼ਮ ਸਿੰਘ ਕੁੱਤੀਵਾਲ, ਕੌਂਸਲਰ ਪਾਲਾ ਸਿੰਘ, ਰਮਨਾ ਮੌੜ ਕਲਾਂ ਅਤੇ ਕਰਮਜੀਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਨਸਾਫ ਪਸੰਦ ਲੋਕਾਂ ਦੀ ਮੱਦਦ ਨਾਲ ਨਗਰ ਕੌਂਸਲ ਮੌੜ ਦੇ ਕਾਰਜ ਸਾਧਕ ਅਫ਼ਸਰ ਅਤੇ ਵਿਧਾਨ ਸਭਾ ਹਲਕਾ ਮੌੜ ਦੇ ਵਿਧਾਇਕ ਸੁਖਵੀਰ ਸਿੰਘ ਮਾਈਸਰਖਾਨਾ ਖ਼ਿਲਾਫ਼ 30 ਜਨਵਰੀ ਨੂੰ ਨਗਰ ਕੌਂਸਲ ਦੇ ਦਫ਼ਤਰ ਅੱਗੇ ਧਰਨਾ ਲਗਾ ਕੇ ਉਹਨਾਂ ਦਾ ਪਿੱਟ ਸਿਆਪਾ ਕੀਤਾ ਜਾਵੇਗਾ। ਉਹਨਾਂ ਅੱਗੇ ਕਿਹਾ ਕਿ ਜਿੰਨ੍ਹਾਂ ਸਮਾਂ ਦਲਿਤ ਪਰਿਵਾਰ ਨਾਲ ਸਬੰਧਿਤ ਮਹਿੰਗਾ ਸਿੰਘ ਅਤੇ ਸਮਾਜਸੇਵੀ ਲੋਕਾਂ ’ਤੇ ਦਰਜ਼ ਕੀਤਾ ਝੂਠਾ ਮੁਕੱਦਮਾਂ ਖ਼ਾਰਜ ਨਹੀ ਹੁੰਦਾ ਅਤੇ ਗਰੀਬ ਪਰਿਵਾਰ ਦੇ ਮਕਾਨ ਦਾ ਨਕਸ਼ਾ ਪਾਸ ਨਹੀ ਹੁੰਦਾ, ਉਨ੍ਹੀ ਦੇਰ ਸੰਘਰਸ਼ ਲਗਾਤਾਰ ਜਾਰੀ ਰਹੇਗਾ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਦੇ ਧਰਮ ਸਿੰਘ,ਟਰੇਂਡ ਯੂਨੀਅਨ ਦੇ ਪ੍ਰਧਾਨ ਗੁਰਮੇਲ ਸਿੰਘ ਮੇਲਾ,ਜਮਹੂਰੀ ਕਿਸਾਨ ਸਭਾ ਦੇ ਪ੍ਰਧਾਨ ਸੁਖਮੰਦਰ ਸਿੰਘ, ਦਿਹਾਤੀ ਮਜਦੂਰ ਸਭਾ ਦੇ ਮੇਜਰ ਸਿੰਘ ਦੁੱਲੋਵਾਲ, ਗੁਰਮੇਲ ਸਿੰਘ ਗੇਲਾ ਨੇ ਬੋਲਦੇ ਹੋਏ ਕਿਹਾ ਕਿ ਇੱਕ ਪਾਸੇ ਮੌੜ ਕਲਾਂ , ਮੌੜ ਖੁਰਦ ਅਤੇ ਸ਼ਹਿਰ ਅੰਦਰ ਸੈਕੜੇ ਮਕਾਨ ਵਗੈਰ ਨਕਸ਼ੇ ਪਾਸ ਤੋਂ ਬਣੇ ਹੋਏ ਹਨ, ਪਰ ਦਲਿਤ ਭਰਾਵਾਂ ਨੂੰ ਨਕਸ਼ੇ ਦੀ ਆੜ ਹੇਠ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ। ਜਿਸ ਨੂੰ ਕਦੇ ਵੀ ਬਰਦਾਸ਼ਤ ਨਹੀ ਕੀਤਾ ਜਾਵੇਗਾ। ਉਹਨਾਂ ਸਰਕਾਰ ਤੋਂ ਮੰਗ ਕੀਤੀ ਕਿ ਝੂਠਾ ਪਰਚਾ ਰੱਦ ਕੀਤਾ ਜਾਵੇ ਅਤੇ ਬਿਨ੍ਹਾਂ ਜੁਰਮਾਨੇ ਤੋਂ ਨਕਸ਼ਾ ਪਾਸ ਕੀਤਾ ਜਾਵੇ।

spot_img

Share post:

spot_img

Popular

More like this
Related

SSD Girls College Bathinda ਲਈ ਇੱਕ ਹੋਰ ਮੀਲ ਪੱਥਰ, BSc ਤੇ Bed ਕੋਰਸ ਲਈ ਮਿਲੀ ਮਾਨਤਾ

Bathinda News: SSD Girls College Bathinda (ਐਸ.ਐਸ.ਡੀ ਗਰਲਜ਼ ਕਾਲਜ...

20000 ਰੁਪਏ ਰਿਸ਼ਵਤ ਲੈਂਦੇ ਜ਼ਿਲ੍ਹਾ ਮਾਲ ਅਫ਼ਸਰ ਦੇ ਰੀਡਰ ਨੂੰ ਵਿਜੀਲੈਂਸ ਬਿਊਰੋ ਨੇ ਕੀਤਾ ਕਾਬੂ

Moga News: ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ...

ਭਾਰਤ ‘ਤੇ ਮੰਡਰਾਇਆ ਨਵੇਂ ਵਾਇਰਸ ਦਾ ਖ਼ਤਰਾ!

National News : ਵਿਸ਼ਵ ਸਿਹਤ ਸੰਗਠਨ World Health Organization...

Bathinda ‘ਚ ਮੁਫ਼ਤ ਸਿਹਤ ਅਤੇ ਜਾਗਰੂਕਤਾ ਕੈਂਪ ਸਫਲਤਾਪੂਰਵਕ ਆਯੋਜਿਤ

Bathinda News: Free health and awareness camp; ਕਰਨੈਲ ਸਿੰਘ...