👉ਪਹਿਲਾਂ ਪ੍ਰਤਾਪ ਬਾਜਵਾ ਨਾਲ ਕੀਤੀ ਮੀਟਿੰਗ, ਮੁੜ ਪੁੱਜੇ ਕਾਂਗਰਸ ਭਵਨ
Chandigarh News: punjab congress ਵਿੱਚ ਅਹੁਦਿਆਂ ਦੀ ਵੰਡ ਨੂੰ ਲੈ ਕੇ ਚੱਲ ਰਹੇ ਕਾਟੋ-ਕਲੇਸ਼ ਦੌਰਾਨ ਪੰਜਾਬ ਕਾਂਗਰਸ ਦੇ ਇੰਚਾਰਜ ਅਤੇ ਆਲ ਇੰਡੀਆ ਕਾਂਗਰਸ ਦੇ ਜਨਰਲ ਸਕੱਤਰ ਭੁਪੇਸ਼ ਭਘੇਲ ਸੋਮਵਾਰ ਬਾਅਦ ਦੁਪਹਿਰ ਚੰਡੀਗੜ੍ਹ ਪੁੱਜ ਗਏ ਹਨ। ਆਪਣੇ ਪੰਜ ਰੋਜਾ ਇਸ ਦੌਰੇ ਦੌਰਾਨ ਸ੍ਰੀ ਬਘੇਲ ਸੂਬਾਈ ਕਾਂਗਰਸ ਵਿੱਚ ਚੱਲ ਰਹੀ ਪਾਟੋਧਾੜ ਨੂੰ ਮੇਟਣ ਦੀ ਕੋਸ਼ਿਸ਼ ਕਰਨਗੇ। ਏਅਰਪੋਰਟ ‘ਤੇ ਉਹਨਾਂ ਦਾ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਵੱਲੋਂ ਆਪਣੇ ਸਮਰਥਕਾਂ ਨਾਲ ਭਰਮਾਂ ਸਵਾਗਤ ਕੀਤਾ ਗਿਆ। ਵੱਡੀ ਤੇ ਹੈਰਾਨੀ ਜਨਕ ਗੱਲ ਇਹ ਵੀ ਦੇਖਣ ਨੂੰ ਮਿਲੀ ਕਿ ਏਅਰਪੋਰਟ ਉਤਰਨ ਤੋਂ ਬਾਅਦ ਸ੍ਰੀ ਭੁਪੇਸ਼ ਬਘੇਲ ਸਿੱਧਾ ਪ੍ਰਤਾਪ ਸਿੰਘ ਬਾਜਵਾ ਨਾਲ ਉਹਨਾਂ ਦੇ ਘਰ ਗਏ, ਜਿੱਥੇ ਦੋਨਾਂ ਵੱਲੋਂ ਕਰੀਬ ਇਕ ਘੰਟਾ ਇਕੱਲਿਆ ਗੱਲਬਾਤ ਕੀਤੀ ਗਈ।
ਇਹ ਵੀ ਪੜ੍ਹੋ Bathinda-Chandigarh ਰੋਡ ‘ਤੇ ਤੜਕਸਾਰ ਵਾਪਰਿਆ ਵੱਡਾ ਹਾਦਸਾ
ਇਸਦੀ ਪੁਸ਼ਟੀ ਪ੍ਰਤਾਪ ਸਿੰਘ ਬਾਜਵਾ ਨੇ ਵੀ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਸ ਗੱਲਬਾਤ ਦੌਰਾਨ ਪੰਜਾਬ ਦੇ ਮੌਜੂਦਾ ਹਾਲਾਤਾਂ ਉੱਪਰ ਵਿਚਾਰ ਵਟਾਂਦਰਾ ਕੀਤਾ ਗਿਆ।ਹਾਲਾਂਕਿ ਸ਼੍ਰੀ ਬਾਜਵਾ ਨੇ ਇਹ ਵੀ ਦਾਅਵਾ ਕੀਤਾ ਕਿ ਪੰਜਾਬ ਕਾਂਗਰਸ ਇੱਕ ਲੋਕਤੰਤਰਿਕ ਪਾਰਟੀ ਹੈ ਜਿਸ ਦੇ ਵਿੱਚ ਹਰ ਇੱਕ ਨੂੰ ਆਪਣੀ ਗੱਲ ਰੱਖਣ ਦਾ ਅਧਿਕਾਰ ਹੈ ਅਤੇ ਜਲਦੀ ਹੀ ਜੇਕਰ ਕੋਈ ਮਨ-ਮਟਾਵ ਹੋਣਗੇ ਉਹਨਾਂ ਨੂੰ ਦੂਰ ਕਰ ਦਿੱਤਾ ਜਾਵੇਗਾ। ਸ੍ਰੀ ਬਾਜਵਾ ਨਾਲ ਮੀਟਿੰਗ ਤੋਂ ਬਾਅਦ ਪੰਜਾਬ ਕਾਂਗਰਸ ਦੇ ਇੰਚਾਰਜ ਸਿੱਧਾ ਕਾਂਗਰਸ ਭਵਨ ਪੁੱਜੇ, ਜਿੱਥੇ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਅਗਵਾਈ ਹੇਠ ਉਹਨਾਂ ਦਾ ਫੁੱਲਾਂ ਨਾਲ ਸਵਾਗਤ ਕੀਤਾ ਗਿਆ। ਜ਼ਿਕਰਯੋਗ ਹੈ ਕਿ ਆਪਣੇ ਕੌਮੀ ਆਗੂ ਦੀ ਆਭਦ ਮੌਕੇ ਚੰਨੀ ਧੜੇ ਦੇ ਜ਼ਿਆਦਾਤਰ ਆਗੂ ਗੈਰ ਹਾਜ਼ਰ ਰਹੇ। ਹਾਲਾਂਕਿ ਉਹਨਾਂ ਦੇ ਵੱਲੋਂ ਅੱਜ ਸਵੇਰੇ ਮੁਹਾਲੀ ਦੇ ਵਿੱਚ ਆਪਣੇ ਸਮਰਥਕਾਂ ਨਾਲ ਵੱਡੀ ਮੀਟਿੰਗ ਕੀਤੀ ਗਈ। ਜਿਸ ਵਿੱਚ ਵਿਸ਼ੇਸ਼ ਤੌਰ ‘ਤੇ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵੀ ਵਿਸ਼ੇਸ਼ ਤੌਰ ਤੇ ਪੁੱਜੇ ਹੋਏ ਸਨ।
ਇਹ ਵੀ ਪੜ੍ਹੋ ਦੋ ਨਸ਼ਾ ਤਸਕਰੀ ਨੈੱਟਵਰਕਾਂ ਨਾਲ ਸਬੰਧਤ ਤਿੰਨ ਵਿਅਕਤੀ 13 ਕਿੱਲੋ ਹੈਰੋਇਨ ਸਮੇਤ ਅੰਮ੍ਰਿਤਸਰ ਤੋਂ ਗ੍ਰਿਫ਼ਤਾਰ
ਇਸ ਮੀਟਿੰਗ ਤੋਂ ਬਾਅਦ ਬੇਸ਼ਕ ਚੰਨੀ ਨੇ ਮੀਡੀਆ ਨਾਲ ਕੋਈ ਗੱਲਬਾਤ ਨਹੀਂ ਕੀਤੀ ਪ੍ਰੰਤੂ ਸ਼੍ਰੀ ਰੰਧਾਵਾ ਨੇ ਇਹ ਇਸ਼ਾਰਾ ਜਰੂਰ ਕੀਤਾ ਕਿ ਅੱਜ ਦੀ ਮੀਟਿੰਗ ਪਿਛਲੀ ਮੀਟਿੰਗ ਦੀ ਲਗਾਤਾਰਤਾ ਵਿੱਚ ਹੈ। ਕਿਹਾ ਜਾ ਰਿਹਾ ਹੈ ਇਸ ਮੀਟਿੰਗ ਤੋਂ ਬਾਅਦ ਚੰਨੀ ਦਿੱਲੀ ਲਈ ਰਵਾਨਾ ਹੋ ਗਏ। ਦੱਸਣਾ ਬਣਦਾ ਹੈ ਕਿ ਦੋ ਦਿਨ ਪਹਿਲਾਂ ਚਰਨਜੀਤ ਸਿੰਘ ਚੰਨੀ ਵੱਲੋਂ ਆਪਣੀ ਮੋਰਿੰਡਾ ਸਥਿਰ ਰਿਹਾਇਸ਼ ਵਿਖੇ ਪੰਜਾਬ ਭਰ ਤੋਂ ਕਾਂਗਰਸੀ ਆਗੂਆਂ ਦਾ ਇਕੱਠ ਕੀਤਾ ਗਿਆ ਸੀ। ਜਿਸ ਦੇ ਵਿੱਚ ਇਹ ਫੈਸਲਾ ਹੋਇਆ ਸੀ ਕਿ ਪੰਜਾਬ ਕਾਂਗਰਸ ਵਿੱਚ ਪਿਛਲੇ ਦਿਨੀ ਹਾਈ ਕਮਾਂਡ ਵੱਲੋਂ ਕੀਤੇ ਬਦਲਾਅ ਉੱਪਰ ਮੁੜ ਪੁਨਰ ਵਿਚਾਰ ਕੀਤਾ ਜਾਵੇ ਤੇ ਪੰਜਾਬ ਕਾਂਗਰਸ ਦੀ ਕਮਾਂਡ ਚਰਨਜੀਤ ਸਿੰਘ ਚੰਨੀ ਨੂੰ ਦਿੱਤੀ ਜਾਵੇ। ਇਸ ਦੇ ਨਾਲ ਹੀ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਵੀ ਚੰਨੀ ਧੜੇ ਦੀਆਂ ਗਤੀਵਿਧੀਆਂ ਨੂੰ ਦੇਖਦਿਆਂ ਸੀਨੀਅਰ ਆਗੂਆਂ ਨਾਲ ਮੀਟਿੰਗਾਂ ਦਾ ਸਿਲਸਿਲਾ ਤੇਜ ਕੀਤਾ ਹੋਇਆ ਹੈ। ਜਦਕਿ ਇਹ ਸਾਰੇ ਘਟਨਾਕਰਮ ਵਿੱਚ ਪ੍ਰਤਾਪ ਸਿੰਘ ਬਾਜਵਾ ਵੱਲੋਂ ਚੁੱਪੀ ਧਾਰੀ ਹੋਈ ਹੈ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।





